Share on Facebook

Main News Page

ਸਾਧਾਂ ਦੇ ਕੈਲੰਡਰ ਅਨੁਸਾਰ ਮਨਾਏ ਜਾ ਰਹੇ ਗੁਰਪੁਰਬ ਦਾ ਸੰਗਤ ਵਲੋਂ ‘ਬਾਈਕਾਟ’

ਸ੍ਰੀ ਮੁਕਤਸਰ ਸਾਹਿਬ, 9 ਜਨਵਰੀ (ਗੁਰਦੇਵ ਸਿੰਘ/ਰਣਜੀਤ ਸਿੰਘ) : ਵਖਰੀ ਸਿੱਖ ਕੌਮ ਦੇ ਪ੍ਰਤੀਕ (ਪੁਰੇਵਾਲ) ਨਾਨਕਸ਼ਾਹੀ ਕੈਲੰਡਰ ਤੋਂ ਖ਼ਫ਼ਾ ਹੋਏ ਸਾਧ ਲਾਣੇ ਨੇ ਭਾਵੇਂ ਅਪਣੀਆਂ ਵੋਟਾਂ ਦੇ ਜ਼ੋਰ ਨਾਲ ਅਪਣੇ-ਆਪ ਨੂੰ ਪੰਥਕ ਅਖਵਾਉਂਦੀ ਸਰਕਾਰ ਤੋਂ ਗੁਰਦਵਾਰਾ ਚੋਣਾਂ ਅਤੇ ਅਸੰਬਲੀ ਚੋਣਾਂ ਵਿਚ ਵੋਟਾਂ ਦਾ ਲਾਲਚ ਦੇ ਕੇ ਨਾਨਕਸ਼ਾਹੀ ਕੈ¦ਡਰ ਨੂੰ ਬਿਕਰਮੀ ਕੈਲੰਡਰ ਵਿਚ ਤਬਦੀਲ ਕਰਵਾ ਕੇ ਪੰਥ ਦੀ ਪਿੱਠ ਵਿਚ ਛੁਰਾ ਮਰਵਾ ਦਿਤਾ ਹੈ ਪਰ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਪ੍ਰਚਾਰ ਨਾ ਹੋਣ ਕਰ ਕੇ ਇਹ ਸਾਧ ਲਾਣਾ ਵੀ ਪੰਥ ਤੋਂ ਡਰਦਾ ਇਸ ਘਣਾਉਣੀ ਕਾਰਵਾਈ ਬਾਰੇ ਸੰਗਤ ਨੂੰ ਦੱਸਣ ਤੋਂ ਪਾਸਾ ਵਟਦਾ ਰਿਹਾ ਹੈ। ਇਸੇ ਕਰ ਕੇ 75 ਤੋਂ 80 ਫ਼ੀ ਸਦੀ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ  ਕੈਲੰਡਰ ਮੁਤਾਬਕ 5 ਜਨਵਰੀ ਨੂੰ ਹੀ ਮਨਾਇਆ।

ਇਸ ਦੇ ਉਲਟ ਸ਼੍ਰੋਮਣੀ ਕਮੇਟੀ ਨੇ ਅਪਣੇ ਕਬਜ਼ੇ ਹੇਠਲੇ ਗੁਰਦਵਾਰਿਆਂ ਵਿਚ 11 ਜਨਵਰੀ ਨੂੰ ਗੁਰਪੁਰਬ ਮਨਾਉਣ ਦੇ ਆਦੇਸ਼ ਦਿਤੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਖੇ ਵੀ ਉਪਰੋਕਤ ਹੁਕਮ ਮੁਤਾਬਕ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਸ ਵਿਚ ਪ੍ਰਬੰਧਕਾਂ ਨੇ ਸੰਗਤ ਦੇ ਵਿਰੋਧ ਨੂੰ ਦੇਖਦੇ ਹੋਏ ਲੰਬੇ ਸਮੇਂ ਤੋਂ ਤੁਰੀ ਰਿਵਾਇਤ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਹਮੇਸ਼ਾ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਤੋਂ ਗੁਰਦਵਾਰਾ ਟਿੱਬੀ ਸਾਹਿਬ ਹੋ ਕੇ ਵਾਪਸ ਆਉਂਦਾ ਸੀ ਪਰ ਇਸ ਵਾਰ ਇਹ ਨਗਰ ਕੀਰਤਨ ਗੁਰਦਵਾਰਾ ਟਿੱਬੀ ਸਾਹਿਬ ਲਿਜਾਣ ਦੀ ਬਜਾਏ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਤੋਂ ਸ਼ੁਰੂ ਕਰ ਕੇ ਸਰੋਵਰ ਦੀਆਂ ਪ੍ਰਕਰਮਾਂ ਕਰ ਕੇ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਵਿਖੇ ਹੀ ਸਮਾਪਤ ਕਰ ਦਿਤਾ। ਇਸ ਦਾ ਸ਼ਹਿਰ ਨਿਵਾਸੀ ਸੰਗਤ ਵਿਚ ਭਾਰੀ ਰੋਸ ਹੈ।

ਸ਼ਾਇਦ ਇਸੇ ਕਾਰਨ ਹੀ ਸ਼ਹਿਰ ਦੀਆਂ ਇਕ-ਦੋ ਧਾਰਮਕ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਕਿਸੇ ਵੀ ਜਥੇਬੰਦੀ ਨੇ ਹਿੱਸਾ ਨਾ ਲਿਆ। ਨਗਰ ਕੀਰਤਨ ਵਿਚ ਪੁਰਾਣੀ ਰਿਵਾਇਤ ਮੁਤਾਬਕ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਿਆਸੀ ਪਾਰਟੀ ਦੇ ਕਿਸੇ ਵੀ ਆਗੂ ਨੇ ਸ਼ਮੂਲੀਅਤ ਕਰਨੀ ਮੁਨਾਸਬ ਨਾ ਸਮਝੀ। ਗੁਰਦਵਾਰੇ ਦੇ ਕਈ ਮੁਲਾਜ਼ਮ ਅਤੇ ਆਮ ਸੰਗਤ ਨਗਰ ਕੀਰਤਨ ਵਿਚ ਘੱਟ ਭੀੜ ਦੇਖ ਕੇ ਇਹ ਕਹਿੰਦਿਆਂ ਸੁਣੇ ਗਏ ਕਿ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਨੇ ਗੁਰੂਆਂ ਦੇ ਗੁਰਪੁਰਬ ਅਤੇ ਸ਼ਹੀਦੀ ਪੁਰਬ ਮਿੱਟੀ ਵਿਚ ਰੋਲ ਕੇ ਰੱਖ ਦਿਤੇ ਹਨ। ਇਸ ਤੋਂ ਕਈ ਗੁਣਾਂ ਵੱਧ ਸੰਗਤ ਤਾਂ ਗੁਰੂ ਗੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਅੱਧੀ ਰਾਤ ਨੂੰ ਉਠ ਕੇ ਪਹੁੰਚ ਜਾਂਦੀ ਹੈ। ਜਦ ਇਸ ਸਬੰਧੀ ਮੈਨੇਜਰ ਕਰਨ ਸਿੰਘ ਅਤੇ ਹੈ¤ਡ ਗ੍ਰੰਥੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੜਾਕੇ ਦੀ ਠੰਢ ਹੋਣ ਕਰ ਕੇ ਕਾਫ਼ੀ ਸੰਗਤ ਆ ਗਈ ਹੈ ਜਦਕਿ ਸਾਨੂੰ ਤਾਂ ਇਸ ਦੀ ਵੀ ਉਮੀਦ ਨਹੀਂ ਸੀ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top