Share on Facebook

Main News Page

"ਸਾਧ ਯੂਨੀਅਨ" ਵਲੋਂ ਗਿਆਨੀ ਨੰਦਗੜ੍ਹ ਨੂੰ ਘੇਰਨ ਦੀ ਤਿਆਰੀ

ਫ਼ਤਹਿਗੜ੍ਹ ਸਾਹਿਬ, 10 ਜਨਵਰੀ (ਗੁਰਪ੍ਰੀਤ ਮਹਿਕ) ਸੰਤ ਸਮਾਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਘੇਰਨ ਦੀ ਤਿਆਰੀ ਵਿੱਚ ਹੈ। ਜਥੇਦਾਰ ਨੰਦਗੜ੍ਹ ਵੱਲੋ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਦੇ ਵਾਰ ਵਾਰ ਕੀਤੀ ਜਾਂਦੀ ਬਿਆਨਬਾਜੀ ਦਾ ਸੰਤ ਸਮਾਜ ਨੇ ਅੱਜ ਤਿੱਖਾ ਜਵਾਬ ਦਿੱਤਾ ਹੈ। ਸੰਤ ਸਮਾਜ ਜਥੇਦਾਰ ਨੰਦਗੜ੍ਹ ਤੋ ਕਈ ਸਵਾਲਾਂ ਦਾ ਜਵਾਬ ਵੀ ਮੰਗਿਆ ਹੈ, ਹੁਣ ਦੇਖਣਾ ਇਹ ਹੈ ਕਿ ਜਥੇਦਾਰ ਸੰਤ ਸਮਾਜ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ ਜਾਂ ਫੇਰ ਭੇਦਭਰੀ ਚੁੱਪੀ ਧਾਰਦੇ ਹਨ।

ਸੰਤ ਸਮਾਜ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਅੱਜ ਜਥੇਦਾਰ ਨੰਦਗੜ੍ਹ ਦੇ ਬਿਆਨਾਂ ਤੇ ਪ੍ਰਤੀਕਿਰਿਆ ਜਾਰੀ ਕਰਦੇ ਹੋਏ ਕਿਹਾ ਕਿ ਵਾਰ ਵਾਰ ਜਥੇਦਾਰ ਨੰਦਗੜ੍ਹ ਵੱਲੋ ਦਿੱਤੇ ਬਿਆਨ ਸਿੱਖ ਕੌਮ ਵਿੱਚ ਭੁਲੇਖੇ ਪੈਦਾ ਕਰਦੇ ਹਨ ਅਤੇ ਆਖਿਰ ਨੂੰ ਅੱਜ ਸੰਤ ਸਮਾਜ ਦੇ ਕਾਰਜਕਾਰਨੀ ਮੈਂਬਰਾਂ ਵੱਲੋ ਵਿਚਾਰ ਕਰਨ ਤੋ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੰਤ ਸਮਾਜ ਵੱਲੋ ਠੋਸ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਸਿੱਖ ਕੌਮ ਵਿੱਚ ਭਰਮ ਭੁਲੇਖੇ ਪਾਉਣ ਵਾਲੀਆਂ ਸਾਰੀਆਂ ਤਾਕਤਾਂ ਦੇ ਮੂੰਹ ਤੋੜ ਜਵਾਬ ਦਿੱਤੇ ਜਾਣਗੇ।

ਹਰੀ ਸਿੰਘ ਰੰਧਾਵੇ ਵਾਲਿਆਂ ਨੇ ਕਿਹਾ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਨ ਵਾਲੇ ਜਥੇਦਾਰ ਨੰਦਗੜ੍ਹ ਸਰੇਆਮ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਸ਼ਹਿ ਦੇ ਕੇ ਸਿੱਖ ਕੌਮ ਵਿੱਚ ਭਰਮ ਭੁਲੇਖੇ ਪੈਦਾ ਕਰ ਰਹੇ ਹਨ। ਉਨ੍ਹਾ ਕਿਹਾ ਕਿ ਜੇ ਜਥੇਦਾਰ ਨੰਦਗੜ੍ਹ ਕੋਲ ਨਾਨਕਸ਼ਾਹੀ ਕੈਲੰਡਰ ਸੰਬੰਧੀ ਕੋਈ ਠੋਸ ਤੱਥ ਹਨ ਤਾਂ ਉਹ ਸਿੱਖ ਕੌਮ ਦੇ ਅੱਗੇ ਸਾਮ੍ਹਣੇ ਰੱਖਣ ਨਾ ਕਿ ਫੋਕੀ ਬਿਆਨਬਾਜੀ ਕਰਨ।

ਹਰੀ ਸਿੰਘ ਰੰਧਾਵੇ ਵਾਲਿਆਂ ਨੇ ਜਥੇਦਾਰ ਨੰਦਗੜ੍ਹ ਨੂੰ ਸਵਾਲ ਕੀਤਾ ਹਾਲ ਹੀ ਵਿੱਚ ਭੀਖੀ ਵਿੱਚ ਜੋ ਕੁਝ ਵੀ ਹੋਇਆ ਉਸ ਨਾਲ ਸਾਰੀ ਸਿੱਖ ਕੌਮ ਨੂੰ ਸੱਟ ਬਾਜੀ ਹੈ ਪ੍ਰੰਤੂ ਹੈਰਾਨੀਜਨਕ ਗੱਲ ਹੈ ਕਿ ਜਥੇਦਾਰ ਨੰਦਗੜ੍ਹ ਨੇ ਇਸ ਘਟਨਾ ਸੰਬੰਧੀ ਨਾ ਹੀ ਕੋਈ ਠੋਸ ਪ੍ਰੋਗਰਾਮ ਦਿੱਤਾ ਨਾ ਹੀ ਇਸ ਘਟਨਾ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ । ਜਥੇਦਾਰ ਨੰਦਗੜ੍ਹ ਦੀ ਇਹ ਚੁੱਪੀ ਕਿਸ ਮਜੂਬਰੀ ਕਾਰਨ ਸੀ , ਜਿਸ ਬਾਰੇ ਉਨ੍ਹਾਂ ਨੂੰ ਸਿੱਖ ਕੌਮ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਨਾਨਕਸ਼ਾਹੀ ਕੈਲੰਡਰ ਦੇ ਉਸ ਮੁੱਦੇ ਤੇ ਬਿਆਨਬਾਜੀ ਕਰ ਰਹੇ ਹਨ ਜਿਸ ਨੂੰ ਸਿੱਖ ਕੌਮ ਨੇ ਅਪਣਾ ਲਿਆ ਹੈ ਪ੍ਰੰਤੂ ਭੀਖੀ ਵਿੱਚ ਜੋ ਪੰਜਾਬ ਪੁਲਿਸ ਵੱਲੋ ਸ਼ਰੇਆਮ ਸੌਧਾ ਸਾਧ ਦਾ ਸਮਾਗਮ ਕਰਵਾਇਆ ਗਿਆ ਅਤੇ ਸੰਤ ਦਾਦੂਵਾਲ ਦਾ ਧਾਰਮਿਕ ਸਮਾਗਮ ਰੱਦ ਕਰਵਾਇਆ ਅਤੇ ਅਮ੍ਰਿਤ ਸੰਚਾਰ ਵੀ ਨਹੀਂ ਹੋਣ ਦਿੱਤਾ ਗਿਆ, ਪੰਜ ਪਿਆਰਿਆਂ ਦੀ ਬੇਅਦਬੀ ਹੋਈ ਅਤੇ 57 ਬੰਦਿਆਂ ਉਤੇ ਝੂਠੇ ਪਰਚੇ ਦਰਜ ਕੀਤੇ ਗਏ ਸੰਬੰਧੀ ਜਥੇਦਾਰ ਨੰਦਗੜ੍ਹ ਕੁਝ ਕਿਉਂ ਨਾ ਬੋਲੇ।

ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਦੀ ਨਜਰ ਵਿੱਚ ਇਹ ਸਿੱਖ ਕੌਮ ਦਾ ਮੁੱਦਾ ਨਹੀਂ। ਹਰੀ ਸਿੰਘ ਰੰਧਾਵੇ ਵਾਲਿਆਂ ਨੇ ਕਿਹਾ ਕਿ ਉਹ ਫ਼ਤਹਿਗੜ੍ਹ ਸਾਹਿਬ ਤੋ ਸੰਤ ਦਾਦੂਵਾਲ ਦੇ ਹੱਕ ਵਿੱਚ ਆਵਾਜ ਬੁਲੰਦ ਕਰਨ ਲਈ ਜਾ ਸਕਦੇ ਹਨ ਪ੍ਰੰਤੂ ਜਥੇਦਾਰ ਨੰਦਗੜ੍ਹ ਭੀਖੀ ਨੇੜੇ ਹੁੰਦੇ ਹੋਈ ਵੀ ਅੱਜ ਤੱਕ ਕਿਉਂ ਨਹੀ ਜਾ ਸਕੇ। ਉਨ੍ਹਾ ਕਿਹਾ ਕਿ ਧਰਮ ਪ੍ਰਚਾਰ ਕਰਨ ਵਾਲੇ ਸੰਤ ਦਾਦੂਵਾਲ ਨੂੰ ਜੇਲ੍ਹ ਵਿੱਚ ਬੰਦ ਕਰਨਾ ਇੱਕ ਦੁਖਦਾਈ ਘਟਨਾ ਸੀ ਪ੍ਰੰਤੂ ਜਥੇਦਾਰ ਨੰਦਗੜ੍ਹ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ।

ਸੰਤ ਰਹੀ ਸਿੰਘ ਰੰਧਾਵੇ ਵਾਲਿਆਂ ਨੇ ਜਥੇਦਾਰ ਨੰਦਗੜ੍ਹ ਨੂੰ ਇਕ ਹੋਰ ਮੁੱਦੇ ਤੇ ਘੇਰਦੇ ਹੋਏ ਸਵਾਲ ਕੀਤੀ ਕਿ: 2007 ਵਿੱਚ ਸ਼ੁਰੂ ਹੋਏ ਸੌਦਾ ਸਾਧ ਵਿਵਾਦ ਦੌਰਾਨ ਜਦੋ ਹਰਿਆਣੇ ਦੇ ਰਤੀਏ ਕਸਬੇ ਵਿੱਚ ਰੱਖਿਆ ਸਮਾਗਮ ਅਕਾਲ ਤਖਤ ਸਾਹਿਬ ਵੱਲੋ ਰੱਦ ਕੀਤਾ ਗਿਆ ਪ੍ਰੰਤੂ ਇਸ ਦੇ ਬਾਵਜੂਦ ਸੰਗਤਾਂ ਵਿੱਚ ਜਥੇਦਾਰ ਨੰਦਗੜ੍ਹ ਵੱਲੋ ਇਹ ਐਲਾਨ ਕੀਤਾ ਗਿਆ ਕਿ ਉਹ ਹਰ ਹਾਲਤ ਵਿੱਚ ਉਥੇ ਜਾਣ ਦਾ ਐਲਾਨ ਕੀਤਾ ਭਾਵੇਂ ਕਿ ਅਕਾਲ ਤਖਤ ਸਾਹਿਬ ਵੱਲੋ ਸਮਾਗਮ ਰੱਦ ਕੀਤਾ ਗਿਆ ਸੀ, ਪ੍ਰੰਤੂ ਜਥੇਦਾਰ ਨੰਦਗੜ੍ਹ ਨੇ ਆਪਣੇ ਕੀਤੇ ਵਾਅਦੇ ਮੁਤਾਬਿਕ ਕਿਉਂ ਨਾ ਪੁੱਜੇ । ਉਨ੍ਹਾ ਕਿਹਾ ਕਿ ਜਥੇਦਾਰ ਨੰਦਗੜ੍ਹ ਨੂੰ ਚਾਹੀਦਾ ਹੈ ਕਿ ਉਹ ਤਖਤ ਸਾਹਿਬ ਦੀ ਮਰਯਾਦਾ ਦਾ ਧਿਆਨ ਰੱਖਣ ਅਤੇ ਸਿੱਖ ਕੌਮ ਦੇ ਵਡੇਰੇ ਹਿੱਤਾਂ ਵਾਸਤੇ ਆਵਾਜ ਉਠਾਉਣ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top