Share on Facebook

Main News Page

ਕਾਨਪੁਰ, ਸ਼ਾਮ ਦਾ ਦੀਵਾਨ
ਦਰਬਾਰ ਸਾਹਿਬ ਤੇ ਬੈਠੇ ਕੇਸਾਧਾਰੀ ਬ੍ਰਾਹਮਣ ਪੁਜਾਰੀਆਂ ਨੇ ‘ਸਿਰੋਪਾਉ’ ਦੇ ਬਹੁਤ ਉੱਚੇ ਸਿਧਾਂਤ ਨੂੰ ਤਹਿਸ ਨਹਿਸ ਕਰਕੇ ਰੱਖ ਦਿਤਾ

ਕਾਨਪੁਰ 06.01.2011 ਦੀ ਰਾਤ ਨੂੰ ਆਪਣੀ ਕਾਨਪੁਰ ਫੇਰੀ ਅਤੇ ਕੀਰਤਨ ਸਮਾਗਮ ਦੇ ਆਖਰੀ ਦੀਵਾਨ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਬਾਣੀ ਦੇ ਸ਼ਬਦ

ਹਉ ਢਾਢੀ ਵੇਕਾਰੁ ਕਾਰੈ ਲਾਇਆ ॥ ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥ ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥ ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥ ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥ਢਾਢੀ ਕਰੇ ਪਸਾਉ ਸਬਦੁ ਵਜਾਇਆ ॥ ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥27॥ ਅੰਕ 150

ਦਾ ਕੀਰਤਨ ਕਰਦਿਆਂ ਕਿਹਾ, ਕਿ ‘ਸਿਰੋਪਾਉ’ ਦੇ ਉਚ ਸਿਧਾਂਤ ਨੂੰ ਅੱਜ ਦੇ ਪੁਜਾਰੀਆਂ ਵਲੋਂ ਤਹਿਸ ਨਹਿਸ ਕੀਤੇ ਜਾਣ ਦਾ ਜਿਕਰ ਕੀਤਾ। ਉਨ੍ਹਾਂ ਹਡ ਬੀਤੀ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਵੇਲੇ ਜੋ ਸਿਰੋਪਾਉ ਦਿਤਾ ਜਾਂਦਾ ਹੈ, ਕਿਸੇ ਸੇਵਾਦਾਰ ਨੇ ਮੈਨੂੰ ਵੀ ਦਿਤਾ, ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਇਆ। ਇਸ ਵਿਚ ਸੇਵਾਦਾਰਾਂ ਦਾ ਕਸੂਰ ਕੀ? ਉਨ੍ਹਾਂ ਨੂੰ ਤੇ ਜੋ ਕਹਿਆ ਜਾਂਦਾ ਹੈ, ਉਹ ਹੀ ਕਰਦੇ ਹਨ। ਕਸੂਰਵਾਰ ਤੇ ਉਥੇ ਦੇ ਪੁਜਾਰੀ ਤੇ ਸ਼੍ਰੋਮਣੀ ਕਮੇਟੀ ਹੈ ਜੋ 100 ਰੁਪਏ ਵਿੱਚ ਸਿਰੋਪਾਉ ਦੇ ਵੱਡਮੁੱਲੇ ਸਿਧਾਂਤ ਨੂੰ ਵੇਚ ਰਹੀ ਹੈ। ਉਨ੍ਹਾਂ ਪੁਜਾਰੀਆਂ ਨੇ ਉਨ੍ਹਾਂ ਬੇਕਸੂਰ ਸੇਵਕਾਂ ਨੂੰ ਇਸ ਲਈ ਸਸਪੈਂਡ ਕੀਤਾ, ਕਿ ਉਨਾਂ ਮੈਨੂੰ ਸਿਰੋਪਾਉ ਦਿਤਾ, ਕਿਉਂਕੇ ਮੈਂ ਉਨ੍ਹਾਂ ਦੀ ਨਜ਼ਰ ਵਿੱਚ ਗੁਨਹਗਾਰ ਸੀ। ਮੈਂ ਉਨ੍ਹਾਂ ਪੁਜਾਰੀਆਂ ਕੋਲੋਂ ਇਹ ਸਵਾਲ ਪੁਛਦਾ ਹਾਂ ਕੇ - ਭਲਿਉ ਮੈਨੂੰ ਤੇ ਤੁਸੀ ਜਾਂਣਦੇ ਸਉ। ਕੀ 100 ਰੁਪਏ ਤੋਂ ਵਧ ਮੱਥ ਟੇਕਣ ਵਾਲੇ ਕੀ ਹਰ ਸ਼ਰਧਾਲੂ ਦੀ ਕੀ ਤੁਸੀਂ ਹਿਸਟਰੀ ਜਾਣ ਕੇ ਹੀ ਉਸ ਨੂੰ ਸਿਰੋਪਾਉ ਦੇਂਦੇ ਹੋ?

ਉਨਾਂ ਉਦਾਹਰਣ ਦੇਂਦੇ ਹੋਏ ਕਿਹਾ ਕੇ ਜੇ ਕੋਈ ਬੰਦਾ ਬਾਹਰ ਕਿਸੇ ਦਾ ਜੇਬ ਕਟਕੇ ਉਸ ਵਿਚੋਂ ਲੁਟੇ ਹੋਏ ਕੁਝ ਹਜਾਰ ਰੁਪਏ ਕਢ੍ਹ ਲਵੇ, ਤੇ ਦਰਬਾਰ ਸਾਹਿਬ ਵਿਚ ਆ ਕੇ 100 ਰੁਪਏ ਦਾ ਮੱਥਾ ਟੇਕ ਦੇਵੇ ਤੇ ਉਸ ਨੂੰ ਸਿਰੋਪਾਉ ਦੇ ਦਿਤਾ ਜਾਂਦਾ ਹੈ। ਕੀ ਉਸ ਦੀ ਹਿਸ਼ਟਰੀ ਦੀ ਤਫਸੀਸ਼ ਕੀਤੀ ਜਾ ਸਕਦੀ ਹੈ? ਉਨਾਂ ਨੇ ਸੰਗਤਾਂ ਨੂੰ ਦਸਿਆ ਕੇ ਸ੍ਰੋਮਣੀ ਕਮੇਟੀ ਦੇ ਇਸ ਨਿਯਮ ਦੀ ਨਿਖੇਦੀ ਉਨਾਂ ਨੇ ਆਪਣੇ ਸੇਵਾਦਾਰ ਹੋਣ ਦੇ ਦੋਰਾਨ ਕੀਤੀ ਤੇ ਉਨਾਂ ਨੂੰ ਕਹਿਆ ਲੇਕਿਨ 500 ਕਰੋੜ ਦੇ ਬਜਟ ਵਾਲੀ ਇਸ ਕਮੇਟੀ ਨੂੰ 100 100 ਰੁਪਏ ਵਿੱਚ ਸਿਰੋਪਾਉ ਵੇਚ ਕੇ ਸਿੱਖ ਸਿਧਾਂਤ ਦਾ ਘਾਂਣ ਕਰਕੇ ਆਪਣੀ ਆਮਦਨ ਵਿਚ ਵਾਧਾ ਕਰਣ ਦੀ ਫਿਕਰ ਹੈ। ਸਿੱਖ ਸਿਧਾਂਤ ਭਾਂਵੇ ਤਹਿਸ ਨਹਿਸ ਹੋ ਜਾਵੇ, ਆਮਦਨ ਘਟ ਨਾ ਹੋਵੇ ਐਸੀ ਉਨ੍ਹਾਂ ਦੀ ਸੋਚ ਹੈ।

ਕੀਰਤਨ ਪ੍ਰੋਗ੍ਰਾਮਾਂ ਦੀ ਲੜੀ ਦਾ ਅਖੀਰਲਾ ਦੀਵਾਨ ਹੋਣ ਕਰਕੇ ਬਹੁਤ ਠੰਡ ਹੋਣ ਦੇ ਬਾਵਜੂਦ ਖਾਲਸਾ ਹਾਲ ਖਚਾ ਖਚ ਭਰਿਆ ਹੋਇਆ ਸੀ, ਬਾਹਰ ਚਾਹ ਪਾਣੀ ਛੱਕ ਕੇ ਸੰਗਤਾ ਇੱਕ ਦੂਜੇ ਨੂੰ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇਣ, ਕੂੜਨਾਮਿਆਂ ਨੂੰ ਅਕਾਲ ਤਖਤ ਦਾ ਹੁਕਮਨਾਮਾ ਨਾ ਸਮਝਣ ਅਤੇ ਪ੍ਰੋਫੇਸਰ ਸਾਹਿਬ ਦੇ ਸਾਰਾ ਜੀਵਨਪੰਥ ਦੀ ਸੇਵਾ ਵਿੱਚ ਲਾ ਦੇਣ ਤੇ ਕੌਮ ਪਾਸੋ ਉਨ੍ਹਾਂ ਨਾਲ ਕੀਤੇ ਗਏ ਵਤੀਰੇ ਦਾ ਜ਼ਿਕਰ ਇੱਕ ਦੂਜੇ ਨਾਲ ਕਰ ਰਹੇ ਸਨ। ਕੁੱਝ ਵੀਰ ਉਨਾਂ ਨੂੰ ਹੱਡ ਠਰਾਂਦੀ ਠੰਡ ਵਿੱਚ ਰੇਲਵੇ ਸਟੇਸ਼ਨ ‘ਤੇ ਛੱਡਣ ਲਈ ਗਏ।

   

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top