Share on Facebook

Main News Page

ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰਨ ਵਾਲੇ, ਸਿੱਖ ਵਿਚਾਰਧਾਰਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ: ਗਿਆਨੀ ਬਲਵੰਤ ਸਿੰਘ ਨੰਦਗੜ੍ਹ

ਤਲਵੰਡੀ ਸਾਬੋ, 8 ਜਨਵਰੀ (ਰਣਜੀਤ ਸਿੰਘ ਰਾਜੂ): ਗੁਰੂ ਨਾਨਕ ਸਾਹਿਬ ਨੇ ‘ਨਾ ਹਮ ਹਿੰਦੂ ਨਾ ਮੁਲਸਮਾਨ’ ਰਾਹੀਂ ਇਹ ਦੱਸ ਦਿਤਾ ਸੀ ਕਿ ਸਿੱਖ ਇਕ ਵਖਰੀ ਕੌਮ ਹੈ। ਸਿੱਖਾਂ ਦੀ ਵਖਰੀ ਪਛਾਣ ਕਰ ਕੇ ਹੀ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਸੀ ਪਰ ਸਾਡੇ ਆਗੂਆਂ ਨੇ ਸਾਧ ਲਾਣੇ ਪਿੱਛੇ ਲੱਗ ਕੇ ਸੋਧਾਂ ਦੇ ਨਾਂ ’ਤੇ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਖ਼ਤਮ ਕਰ ਦਿਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖ਼ਤ ਕੇਸਗੜ੍ਹ ਸਾਹਿਬ ਦੇ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਤਸੱਲੀ ਹੋਈ ਹੈ ਕਿ 75 ਫ਼ੀ ਸਦੀ ਸਿੱਖਾਂ ਨੇ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਇਆ। ਉਨ੍ਹਾਂ ਸੰਗਤਾਂ ਦਾ ਅਜਿਹਾ ਕਰਨ ਲਈ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕੁੱਝ ਧਾਰਮਕ ਆਗੂ ਸਿੱਖਾਂ ਦੀ ਵਖਰੀ ਪਛਾਣ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸਾਧ ਲਾਣੇ ਨੂੰ ਖ਼ੁਸ਼ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ। ਸੋਧ ਦੇ ਨਾਂ ਉਪਰ ਕੌਮ ’ਤੇ ਨਵਾਂ ਕੈਲੰਡਰ ਥੋਪ ਕੇ ਕੌਮ ਨੂੰ ਹਿੰਦੂਵਾਦੀ ਸੋਚ ਦਾ ਧਾਰਨੀ ਬਣਾਇਆ ਜਾ ਰਿਹਾ ਹੈ। ਸਿੱਖ ਸੰਗਤ ਨੇ ਨਾਨਕਸ਼ਾਹੀ ਕੈਲੰਡਰ ਨੂੰ ਨਾ-ਮਨਜ਼ੂਰ ਕਰ ਕੇ ਇਨ੍ਹਾਂ ਆਗੂਆਂ ਦੇ ਕੌਮ ਵਿਰੋਧੀ ਮਨਸੂਬਿਆਂ ’ਤੇ ਪਾਣੀ ਫੇਰ ਦਿਤਾ ਹੈ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨਵੇਂ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੁਆਉਣ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਅਖ਼ਬਾਰਾਂ ਵਿਚ ਇਸ਼ਤਿਹਾਰ ਛਪਵਾ ਰਹੀ ਹੈ ਜਦਕਿ ਇਹ ਪੈਸਾ ਧਰਮ ਪ੍ਰਚਾਰ ’ਤੇ ਖ਼ਰਚ ਕੀਤਾ ਜਾ ਸਕਦਾ ਸੀ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top