Share on Facebook

Main News Page

ਜਸਜੀਤ ਸਿੰਘ ਟੋਨੀ ਯੂ.ਕੇ., ਦਿੱਲੀ ਦਰਬਾਰ ਦਾ ਝਾੜੂ ਬਰਦਾਰ ਬਣ ਕੇ ਕੌਮੀ ਗਦਾਰਾਂ ਚੋਂ ਪਹਿਲੇ ਨੰਬਰ ’ਤੇ ਆਉਣਾ ਚਾਹੁੰਦਾ ਹੈ: ਗਿਆਨੀ ਜਗਤਾਰ ਸਿੰਘ ਜਾਚਕ

ਨਿਓਡਾ 8 ਜਨਵਰੀ (ਦਲਜੀਤ ਸਿੰਘ) : ਜਸਜੀਤ ਸਿੰਘ ਟੋਨੀ (ਯੂ.ਕੇ) ਸਿੱਖ ਕੌਮ ਅਤੇ ਉਸ ਦੇ ਹੋਮਲੈਂਡ ਪੰਜਾਬ ਨਾਲ ਸਬੰਧਤ ਰਾਜਨੀਤਕ ਤੇ ਧਾਰਮਿਕ ਮਸਲਿਆਂ ਤੋਂ ਭਗੌੜਾ ਹੁੰਦਿਆਂ ਬਾਦਲ ਦੇ ਕੰਧੇੜੀ ਚੜ੍ਹ ਕੇ ਦਿੱਲੀ ਦਰਬਾਰ ਦਾ ਝਾੜੂ ਬਰਦਾਰ ਬਣ ਚੁੱਕਾ ਹੈ ਅਤੇ ਹੁਣ ਕੇਂਦਰ ਵਿੱਚ ਬੈਠੀ ਪੰਥ ਵਿਰੋਧੀ ਬਿਪਰ-ਜੁੰਡਲੀ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਣ ਲਈ ਉਹ ਕੌਮੀ ਗਦਾਰਾਂ ਵਿੱਚੋਂ ਵੀ ਪਹਿਲੇ ਨੰਬਰ ’ਤੇ ਆਉਣਾ ਚਾਹੁੰਦਾ ਹੈ ਹੈ । ਇਹੀ ਕਾਰਣ ਹੈ ਕਿ ਜਿਥੇ ਹੁਣ ਉਸ ਨੂੰ ‘ਬਿਪਰਵਾਦ’ ਲਫ਼ਜ਼ ਦੀ ਵਰਤੋਂ ਨਾਲ ਸਰਬ-ਸਾਂਝੀਵਾਲਤਾ ਦੇ ਗੁਰਮਤੀ ਸਿਧਾਂਤ ਦੀ ਉਲੰਘਣਾ ਹੁੰਦੀ ਜਾਪਦੀ ਹੈ । ਉਥੇ, ਉਹ ਸਿੱਖ ਕੌਮ ਦੀ ਵੱਖਰੀ ਪਹਿਚਾਣ ਤੇ ਨਿਰਾਲੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ (2003) ਦੇ ਵਿਰੋਧ ਵਿੱਚ ਖੜਾ ਹੋ ਕੇ ਬਾਦਲ ਦੇ ਪ੍ਰਭਾਵ ਹੇਠ ਆਰ.ਐਸ.ਐਸ ਦੇ ਹੱਥ ਠੋਕੇ ਬਣ ਚੁੱਕੇ ਕਥਿਤ ਜਥੇਦਾਰਾਂ ਦੇ ਮਨਮਤੀ ਫੈਸਲਿਆਂ ਨੂੰ ਪ੍ਰਵਾਨ ਕਰਕੇ ਚੱਲਣ ਦੀ ਦੁਹਾਈ ਦੇਣ ਲਗ ਪਿਆ ਹੈ । ਉਹ ਭੁੱਲ ਹੀ ਗਿਆ ਹੈ ਕਿ ਅਜੇ ਪਿਛਲੇ ਸਾਲ ਉਸ ਨੇ ਸ਼੍ਰੋਮਣੀ ਅਕਾਲੀ ਦਲ (ਯੂ.ਕੇ) ਵਲੋਂ ਓਹੀ ਕੈਲੰਡਰ ਛਾਪ ਕੇ ਦੇਸ਼ ਵਿਦੇਸ਼ ਵਿਖੇ ਵੰਡਿਆ ਹੈ । ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਹੁਰਾਂ ਨਿਊਯਾਰਕ ਤੋਂ ਭੇਜੇ ਇੱਕ ਪ੍ਰੈਸਨੋਟ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਬਹੁਤ ਸਾਰੇ ਜਾਗਰੂਕ ਤੇ ਪੰਥ-ਪ੍ਰਸਤ ਗੁਰਸਿੱਖ ਭੁਲੇਖੇ ਨਾਲ ਅਜੇ ਵੀ ਮੈਨੂੰ ਯੂ.ਕੇ. ਦਲ ਦਾ ਮੈਂਬਰ ਸਮਝ ਰਹੇ ਹਨ, ਜਦੋਂ ਕਿ ਜੁਲਾਈ 2010 ਵਿੱਚ ਹੀ ਦਾਸ (ਜਾਚਕ) ਨੇ ਭਾਈ ਦਲਜੀਤ ਸਿੰਘ ਨਿਓਡਾ ਤੇ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਸਮੇਤ ਜਸਜੀਤ ਸਿੰਘ ਟੋਨੀ ਨੂੰ ਫਤਹਿ ਬੁਲਾ ਦਿੱਤੀ ਸੀ। ਕਿਉਂਕਿ, ਸਾਨੂੰ ਇਸ ਦੀ ਬਦਨੀਤ ਦਾ ਪਤਾ ਚਲ ਗਿਆ ਸੀ। ਸਾਰੀਆਂ ਜਾਗਰੂਕ ਧਿਰਾਂ ਜਾਣਦੀਆਂ ਹਨ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਹੁਰਾਂ ਨੇ ਆਪ ਇਸ ਵਿਅਕਤੀ ਨੂੰ ‘ਗੁਰੂ ਗ੍ਰੰਥ ਦੇ ਖ਼ਾਲਸਾ ਪੰਥ’ ਨਾਮਕ ਜਥੇਬੰਦੀ ਦੇ ਰਾਜਨੀਤਕ-ਵਿੰਗ ਦਾ ਮੁਖੀ ਥਾਪਿਆ ਸੀ। ਇਹੀ ਕਾਰਣ ਸੀ ਕਿ ਜਾਗਰੂਕ ਸਿੱਖ ਜਗਤ ਨੇ ਇਸ ’ਤੇ ਭਰੋਸਾ ਕੀਤਾ। ਮੈਂ ਵੀ ਉਨ੍ਹਾਂ ਵਿਚੋਂ ਇੱਕ ਹਾਂ, ਜਿਸ ਨੇ ਯੂ.ਕੇ. ਦਲ ਵਲੋਂ ਧਰਮ ਪ੍ਰਚਾਰ ਦੀ ਜ਼ਿਮੇਵਾਰੀ ਇਸ ਆਸ ਵਿੱਚ ਸੰਭਾਲੀ ਕਿ ਜੇ ਪ੍ਰਚਾਰ ਰਾਹੀਂ ਪੰਜਾਬ ਦੇ ਸਿੱਖ ਜਾਗਰੂਕ ਹੋ ਕੇ ਸ਼੍ਰੋਮਣੀ ਕਮੇਟੀ ਤੋਂ ਬਾਦਲ-ਜੁੰਡਲੀ ਦਾ ਕਬਜ਼ਾ ਤੋੜ ਦੇਣ ਤਾਂ ਇਹ ਇੱਕ ਬਹੁਤ ਵੱਡੀ ਪੰਥਕ ਪ੍ਰਾਪਤੀ ਹੋਏਗੀ। ਕਿਉਂਕਿ, ਜਸਜੀਤ ਸਿੰਘ ਯੂ.ਕੇ. ਨੇ ਮੇਰੇ ਸਮੇਤ ਸੈਂਕੜੇ ਸਾਥੀਆਂ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕੀਤੀ ਸੀ ਕਿ ਯੂ.ਕੇ. ਦਲ ਸਿੱਖ ਕੌਮ ਦੀ ਅਵਾਜ਼ ਬਣੇਗਾ। ਪੰਜਾਬ ਦੇ ਗੁਰਧਾਮਾਂ ਨੂੰ ਰਾਜਨੀਤਕ ਲੋਕਾਂ ਦੇ ਪੰਜੇ ਚੋਂ ਮੁਕਤ ਕਰਾ ਕੇ ‘ਆਲ ਇੰਡੀਆ ਗੁਰਦੁਆਰਾ ਐਕਟ’ ਲਾਗੂ ਕਰਾਉਣ ਲਈ ਯਤਨ ਕਰੇਗਾ ਤਾਂ ਜੋ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿੱਚ ਪੰਜ ਤਖਤ ਸਾਹਿਬਾਨ ਉਪਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋਵੇ ਅਤੇ ਹੋਰ ਬਿਪਰਵਾਦੀ ਰਸਮਾਂ ਬੰਦ ਹੋ ਸਕਣ।

ਜਾਚਕ ਜੀ ਕਿਹਾ ਕਿ ਅਜਿਹੇ ਪੰਥ-ਧ੍ਰੋਹੀ ਨਾਲ ਕੁਝ ਸਮਾਂ ਮਿਲ ਕੇ ਚਲਣ ਦਾ ਜਿਥੇ ਮੈਨੂੰ ਅਫਸੋਸ ਹੈ, ਉਥੇ ਖੁਸ਼ੀ ਮੈਨੂੰ ਇਹ ਹੈ ਕਿ ਬਾਦਲ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਨੇ ਦਾਸ ਨੂੰ ਸਹਿਯੋਗ ਬਖਸ਼ਿਆ, ਜਿਸ ਦੀ ਬਦੌਲਤ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਨਿਸ਼ਚਤ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਸਬੰਧਤ ਸਰਹਿੰਦ ਫ਼ਤਹਿ ਦੀ ਤੀਜੀ ਸ਼ਤਾਬਦੀ ਨੂੰ ਸਮੁੱਚਾ ਪੰਥ ‘ਖ਼ਾਲਸਾ ਰਾਜ ਦੇ ਤਿੰਨ ਸੌ ਸਾਲਾ ਸਥਾਪਨਾ ਦਿਵਸ’ ਵਜੋਂ ਮਨਾਉਣ ਵਿੱਚ ਸਫਲ ਹੋਇਆ, ਜੋ ਇੱਕ ਇਤਿਹਾਸਕ ਪ੍ਰੀਵਰਤਨ ਤੇ ਪ੍ਰਾਪਤੀ ਹੈ। ਕਿਉਂਕਿ, ਭਾਜਪਾ ਦੇ ਦਬਾਅ ਹੇਠ ਬਾਦਲ ਦਲ ਕੇਵਲ ‘ਸਰਹਿੰਦ ਫ਼ਤਹਿ ਦਿਵਸ’ ਸਰਹਿੰਦ ਫ਼ਤਹਿ ਦਿਵਸ’ ਦਾ ਰੌਲਾ ਪਾ ਕੇ ਭੋਗ ਪਾ ਦੇਣਾ ਚਹੁੰਦਾ ਸੀ। ਕਿਉਂਕਿ, ਆਰ.ਐਸ.ਐਸ ਨਹੀ ਸੀ ਚਹੁੰਦੀ ਕਿ ‘ਖ਼ਾਲਸਾ ਰਾਜ’ ਦੀ ਯਾਦ ਕੌਮ ਦੇ ਦਿਲ ਦਿਮਾਗ ਵਿੱਚ ਆਵੇ। ਇਸ ਲਈ ਮੈਂ ਨਿਰਾਸ਼ ਨਹੀ ਹਾਂ ਤੇ ਜਦੋਂ ਵੀ ਪੰਜਾਬ ਵਿੱਚ ਬਾਦਲ ਅਤੇ ਧੁੰਮਾਂ ਜੁੰਡਲੀ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਲਈ ਕੌਮ ਸਾਂਝੇ ਤੌਰ ’ਤੇ ਮੁੜ ਹੰਭਲਾ ਮਾਰੇਗੀ ਤਾਂ ਦਾਸ ਹਾਜ਼ਰ ਹੋਏਗਾ। ਕਿਉਂਕਿ, ਮੇਰਾ ਅਸਲ ਧੜਾ ‘ਧਰਮ’ ਹੈ।

ਟਿੱਪਣੀ:
ਜਿਸ ਤਰ੍ਹਾਂ ਗਿਆਨੀ ਜਗਤਾਰ ਸਿੰਘ ਜਾਚਕ, ਦਲਜੀਤ ਸਿੰਘ ਨਿਓਡਾ ਤੇ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਸਮੇਤ ਕਈ ਹੋਰਾਂ ਨੇ ਜਸਜੀਤ ਸਿੰਘ ਟੋਨੀ ਦੀ ਬਦਨੀਤੀ ਦਾ ਪਤਾ ਚਲਦਿਆਂ ਉਸ ਤੋਂ ਕਿਨਾਰਾ ਕਰ ਲਿਆ ਸੀ, ਉਸੇ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਵੀ ਕਿਨਾਰਾ ਕਰ ਲਿਆ ਸੀ। ਇਹ ਤਾਂ ਜਸਜੀਤ ਸਿੰਘ ਟੋਨੀ ਹੀ ਸੀ ਜਿਸ ਨੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸਿੱਖ ਜਗਤ ਵਿੱਚ ਪ੍ਰਭਾਵ ਦਾ ਗਲਤ ਫਾਇਦਾ ਉਠਾਇਆ। ਸ਼ਕਲੋਂ ਕਿਸੇ ਦੀ ਬਦਨੀਤੀ ਦਾ ਪਤਾ ਨਹੀਂ ਲੱਗਦਾ, ਸਮਾਂ ਪਾ ਕੇ ਕਿਸੇ ਦੀਆਂ ਕਰਤੂਤਾਂ ਕਰ ਕੇ ਠੱਗਾਂ ਦਾ ਪਤਾ ਲੱਗਦਾ ਹੈ। ਖੁਸ਼ਕਿਸਮਤੀ ਹੈ ਕਿ ਆਪ ਸਾਰੇ ਜਾਗਰੂਕ ਵੀਰਾਂ ਨੇ ਟੋਨੀ ਜਿਹੇ ਠੱਗ ਤੋਂ ਸਹੀ ਸਮੇਂ ਕਿਨਾਰਾ ਕਰ ਲਿਆ ਹੈ। ਬਾਕੀ ਸਿੱਖਾਂ, ਵਿਦਵਾਨਾਂ, ਜਥੇਬੰਦੀਆਂ ਨੂੰ ਵੀ ਟੋਨੀ ਜਿਹੇ ਲੂਣ ਹਰਾਮੀਆਂ ਤੋਂ ਬੱਚਣਾ ਚਾਹੀਦਾ ਹੈ।

ਸੰਪਾਦਕ ਖਾਲਸਾ ਨਿਊਜ਼

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top