Share on Facebook

Main News Page

ਕੀ ਅਖੌਤੀ ਜਥੇਦਾਰ ਗੁਰਬਚਨ ਸਿੰਘ, ਵੇਦਾਂਤੀ ਵੱਲੋਂ 5 ਜਨਵਰੀ ਨੂੰ ਗੁਰਪੁਰਬ ਮੰਨਾਉਣ ਵਾਲਿਆਂ ਨੂੰ ਵਧਾਈ ਦੇਣ 'ਤੇ ਅਕਾਲ ਤਖ਼ਤ ਤੇ ਤਲਬ ਕਰੂ

ਵੇਦਾਂਤੀ ਨੇ ਬਿਕਰਮੀ ਕੈਲੰਡਰ ਨੂੰ ਰੱਦ ਕਰ ਕੇ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦੇਣ ਵਾਲਿਆਂ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 7 ਜਨਵਰੀ (ਚਰਨਜੀਤ ਸਿੰਘ) : ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਬਿਕਰਮੀ ਕੈ¦ਡਰ ਅਨੁਸਾਰ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੀਆਂ ਧਿਰਾਂ ਦਾ ਧਨਵਾਦ ਕਰਦਿਆਂ ਕੈਲੰਡਰ ਨਾਲ ਹੋਏ ਧੱਕੇ ਵਿਰੁਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿਤਾ ਹੈ। ਗਿਆਨੀ ਵੇਦਾਂਤੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੋਧਾਂ ਪਿੱਛੋਂ ਉਨ੍ਹਾਂ ਸਿੱਖ ਵਿਰੋਧੀ ਧਿਰਾਂ ਦੀਆਂ ਆਸਾਂ ਪੂਰੀਆਂ ਹੋ ਗਈਆਂ ਹਨ ਜਿਹੜੀਆਂ ਇਹ ਦਾਅਵੇ ਕਰਦੀਆਂ ਆ ਰਹੀਆਂ ਹਨ ਕਿ ਸਿੱਖ ਵਖਰੀ ਕੌਮ ਨਹੀਂ ਹਨ। ਗਿਆਨੀ ਵੇਦਾਂਤੀ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ 1999 ਤੋਂ ਪੰਥ ਦੀ ਪ੍ਰਵਾਨਗੀ ਲਈ ਪੇਸ਼ ਸੀ। ਉਨ੍ਹਾਂ ਕਿਹਾ ਕਿ 2003 ਵਿਚ ਸਮੁਚੇ ਪੰਥ ਵਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਨਾਨਕਸ਼ਾਹੀ ਕੈਲੰਡਰ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਪਣੇ ਵਿਸ਼ੇਸ਼ ਜਨਰਲ ਇਜਲਾਸ ਵਿਚ ਪ੍ਰਵਾਨਗੀ ਦਿਤੀ ਸੀ।

ਉਨ੍ਹਾਂ ਕਿਹਾ ਕਿ ਦਮਦਮਾ ਸਾਹਿਬ ਤੋਂ ਕੌਮ ਨੂੰ ਸਮਰਪਤ ਕਰਨ ਸਮੇਂ ਵੀ ਇਹ ਸੱਦਾ ਦਿਤਾ ਗਿਆ ਸੀ ਕਿ ਜੇ ਇਸ ਕੈਲੰਡਰ ਵਿਚ ਧਾਰਮਕ, ਸਿਧਾਂਤਕ ਜਾਂ ਇਤਿਹਾਸਕ ਤੌਰ ’ਤੇ ਕੋਈ ਕਮੀ ਰਹਿ ਗਈ ਹੋਵੇ ਤਾਂ ਉਸ ਨੂੰ ਵਿਚਾਰਨ ਲਈ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਧਿਰ ਨੇ ਕੈਲੰਡਰ ਸਬੰਧੀ ਕੋਈ ਵੀ ਇਤਰਾਜ਼ ਅਕਾਲ ਤਖ਼ਤ ਕੋਲ ਪੁਜਦਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ‘ਜਥੇਦਾਰ’ ਦੇ ਕਾਰਜਕਾਲ ਦੇ ਕਰੀਬ ਦੋ ਸਾਲ ਤਕ ਵੀ ਕੋਈ ਇਤਰਾਜ਼ ਨਾ ਪੁੱਜਾ। ਚੁਪ-ਚੁਪੀਤੇ ਕੈਲੰਡਰ ਨੂੰ ਸੁਧਾਈ ਦੇ ਨਾਮ ’ਤੇ ਬਦਲ ਦੇਣਾ ਕਿਸੇ ਡੂੰਘੀ ਸਾਜ਼ਸ਼ ਦਾ ਸੰਕੇਤ ਹੈ। ਗਿਆਨੀ ਵੇਦਾਂਤੀ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੀ ਸੋਧ ਨਾਲ ਕੌਮ ਵਿਚ ਵੰਡੀਆਂ ਵਧੀਆਂ ਹਨ ਅਤੇ ਕੌਮ ਖੇਰੂੰ-ਖੇਰੁੂੰ ਹੋਈ ਹੈ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਦਰਅਸਲ ਕੈਲੰਡਰ ਦੀ ਰੂਹ ਦਾ ਕਤਲ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top