Share on Facebook

Main News Page

ਬ੍ਰਾਹਮਣ ਦਾ ਕੰਮ ਹੈ ਭੋਲੇ ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਅਪਣੇ ਹੁਕਮ ਮਨਵਾਉਣਾ। ਉਹ ਹੀ ਕੰਮ ਸਾਡੇ ਕੇਸਾਧਾਰੀ ਬ੍ਰਾਹਮਣ ਪੁਜਾਰੀ ਕਰ ਰਹੇ ਨੇ: ਪ੍ਰੋ. ਦਰਸ਼ਨ ਸਿੰਘ ਖਾਲਸਾ

ਇੰਦਰ ਜੀਤ ਸਿੰਘ, ਕਾਨਪੁਰ: ਕਾਨਪੁਰ ਵਿੱਚ ਮਨਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਿਚ ਕੀਰਤਨ ਪ੍ਰੋਗ੍ਰਾਮਾਂ ਦੀ ਲੜੀ ਦੇ ਦੂਜੇ ਦਿਨ ਸਵੇਰ ਦਾ ਦੀਵਾਨ 6, ਜਨਵਰੀ 2011 ਨੂੰ ਆਰੰਭ ਹੋਇਆ। ਇਸ ਕੀਰਤਨ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਗੁਰਬਾਣੀ ਦੇ ਰਸ ਭਿਨੇਂ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

ਤੁਮ੍‍ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥1॥ ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥ ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥1॥ ਰਹਾਉ ॥ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥2॥ ਤੂੰ ਬਾਮ੍‍ਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੁਮ੍‍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥3॥4॥26॥ ਆਸਾ ॥

ਇਸ ਸ਼ਬਦ ਰਾਹੀ ਉਨਾਂ ਕੌਮ ਤੇ ਵਧ ਰਹੇ ਬ੍ਰਾਹਮਣਵਾਦ ਦੇ ਪ੍ਰਭਾਵ ਦੇ ਖਤਰਿਆਂ ਤੋ ਸੰਗਤ ਨੂੰ ਅਵਗਤ ਕਰਵਾਇਆ।

ਤੁਮ੍‍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ॥

ਇਸ ਪੰਕਤੀ ਤੇ ਰੁੱਕ ਕੇ ਉਨ੍ਹਾਂ ਕਿਹਾ ਕਿ ਉਸ ਵੇਲੇ ਵੀ ਬ੍ਰਾਹਮਣ ਸਿਆਸੀ ਲੋਕਾਂ ਤੇ ਰਾਜਿਆਂ ਦੀ ਖੁਸ਼ਾਮਦ ਅਤੇ ਪੱਖ ਪੂਰ ਕੇ ਆਪਣਾ ਢਿੱਡ ਭਰਦਾ ਸੀ। ਅੱਜ ਵੀ ਸਾਡੇ ਆਗੂ ‘ਕੇਸਾਧਾਰੀ ਬ੍ਰਾਹਮਣਾਂ ਦੇ ਰੂਪ ਵਿਚ ‘ਸਿਆਸੀ ਲੋਕਾਂ ਦੇ ਹੱਕ ਵਿਚ ਨਾਜਾਇਜ ਤੇ ਝੁਠੇ ਕਾਰੇ ਕਰ ਰਹੇ ਹਨ, ਜੋ ਇਹ ਸਪਸ਼ਟ ਕਰਦਾ ਹੈ, ਕਿ ਸਾਡਾ ਧਰਮ ਤੇ ਉਸ ਦੇ ਨਿਯਮ ਪੂਰੀ ਤਰ੍ਹਾਂ ਬ੍ਰਾਹਮਣ ਚਲਾ ਤੇ ਬਣਾ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਨੂੰ ਵਿਕ੍ਰਤ ਕਰਨ ਦਾ ਇਕ ਉਦਾਹਰਣ ਕੌਮ ਦੇ ਸਾਮ੍ਹਣੇ ਹੈ, ਜੋ ਸਿਯਾਸੀ ਲੋਕਾਂ ਦੇ ਕਹਿਣੇ ਤੇ ਇਨ੍ਹਾਂ ਨੇ ਕੀਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top