Share on Facebook

Main News Page

ਗੁਰਦੁਆਰਾ ਮਿਉਨਚਿਨ ਦੀਆਂ ਸੰਗਤਾਂ, ਸਿਆਣੇ, ਸੂਝਵਾਨ ਤੇ ਯੋਗ ਪ੍ਰਬੰਧਕ ਕਮੇਟੀ ਚੁਣਨ ਲਈ ਵਧਾਈ ਦੀਆਂ ਪਾਤਰ

ਜਰਮਨ : ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਭਾ ਮਿਉਨਚਿਨ ਦੀਆਂ ਸੰਗਤਾਂ ਨੇ ਪਿਛਲੇ 14 ਸਾਲਾਂ ਤੋਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਚਲਾਉਣ ਲਈ ਸਰਬਸੰਮਤੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਨ ਦੀ ਪ੍ਰੰਪਰਾ ਨੂੰ ਬਰਕਰਾਰ ਰੱਖਦਿਆਂ ਹੋਇਆ। ਸਿਆਣੇ, ਸੂਝਵਾਨ ਤੇ ਅਗਾਂਹ ਵੱਧੂ ਖਿਆਲਾਂ ਵਾਲੇ ਪ੍ਰਬੰਧਕਾਂ ਦੀ ਚੋਣ ਕਰਨ ਲਈ ਸਮੁੱਚੀਆਂ ਸੰਗਤਾਂ ਵਧਾਈ ਦੀਆਂ ਪਾਤਰ ਹਨ। ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਵੱਲੋ ਪਿਛਲੇ ਸਮੇਂ ਵਿੱਚ ਸਿਰਫ ਮਿਉਨਚਿਨ ਹੀ ਨਹੀਂ, ਪੂਰੇ ਜਰਮਨ ਵਿੱਚ ਸਿੱਖੀ ਦੇ ਪ੍ਰਚਾਰ, ਜਰਮਨ ਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਕਰਨ, ਸਿੱਖ ਨੌਜਵਾਨ ਪੀੜੀ ਨੂੰ ਅੱਗੇ ਲਿਆਉਣ, ਤੇ ਸਿੱਖਾਂ ਨਾਲ ਹੋ ਰਹੇ ਧੱਕਿਆਂ ਪ੍ਰਤੀ, ਸੁਲਝੇ ਹੋਏ ਤਰੀਕੇ ਨਾਲ ਆਵਾਜ਼ ਉਠਾਉਣ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਹਨ।

ਭਾਈ ਤਰਸੇਮ ਸਿੰਘ ਉਤੇ ਜੋ ਮਾਣ ਤੇ ਭਰੋਸਾ ਸੰਗਤਾਂ ਨੇ ਪ੍ਰਗਟਾਇਆ ਹੈ। ਇਹ ਇਸੇ ਤਰ੍ਹਾਂ ਹੀ ਨਹੀਂ ਸਗੋਂ, ਅੱਗੇ ਨਾਲੋਂ ਵੀ ਵੱਧਕੇ ਸਿੱਖ ਕੌਮ ਦੀ ਸੇਵਾ ਕਰਨ ਤੇ ਸੰਗਤਾਂ ਇਨ੍ਹਾਂ ਨੂੰ ਪੂਰਨ ਸਹਿਯੋਗ ਦਿੰਦੀਆਂ ਰਹਿਣ। ਇਹ ਹੀ ਸਾਡੀ ਉਸ ਅਕਾਲਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ। ਮਿਉਨਚਿਨ ਦੀ ਚੁਣੀ ਗਈ ਪ੍ਰਬੰਧਕ ਕਮੇਟੀ ਤੇ ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਬਹੁਤ ਬਹੁਤ ਵਧਾਈਆਂ।

ਗੁਰੂ ਪੰਥ ਦੇ ਦਾਸ
ਭਾਈ ਗੁਰਚਰਨ ਸਿੰਘ ਗੁਰਾਇਆ
ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top