Share on Facebook

Main News Page

ਮਿਸ਼ਨਰੀ ਪ੍ਰਚਾਰਕ ਤੋਂ ਬੀਬੀ ਬਾਦਲ ਦੇ ਚਹੇਤੇ ਬਣੇ ਪਿੰਦਰਪਾਲ ਸਿੰਘ ਨੇ ਵੀ ਦਿਖਾਈ ਅਸਲੀ ਔਕਾਤ

ਜਦ ਮਰਿਆਦਾ ਲਾਗੂ ਹੋਵੇਗੀ ਵੇਖ ਲਵਾਂਗੇ: ਭਾਈ ਪਿੰਦਰਪਾਲ ਸਿੰਘ

ਮੋਗਾ, 6 ਜਨਵਰੀ (ਹਰਬੰਸ ਸਿੰਘ): ਅੱਜ ਸਿੱਖ ਕੌਮ ਲਈ ਬੜੀ ਨਿਰਾਸ਼ਾ ਭਰੀ ਗੱਲ ਹੈ ਕਿ ਕੌਮ ਦੇ ਮਹਾਨ ਪ੍ਰਚਾਰਕ ਅਖਵਾਉਣ ਵਾਲੇ ਤੇ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਦੀ ਗੱਲ ਕਰਨ ਵਾਲੇ ਵਿਦਵਾਨ ਖ਼ੁਦ ਆਪ ਸਿੱਖ ਰਹਿਤ ਮਰਿਆਦਾ ਦਾ ਮਖ਼ੌਲ ਉਡਾ ਰਹੇ ਹਨ। ਉਹ ਸੰਗਤਾਂ ਵਲੋਂ ਸਵਾਲ ਪੁੱਛਣ ’ਤੇ ‘ਆ ਗਏ ਵੱਡੇ ਸਿਧਾਂਤਾਂ ਵਾਲੇ’ ਕਹਿ ਕੇ ਧੱਕੇ ਮਾਰਦੇ ਹਨ।

ਇਸ ਦੀ ਤਾਜ਼ਾ ਮਿਸਾਲ ਉਦੋਂ ਮਿਲੀ ਜਦੋਂ ਆਕਾਲਸਰ ਰੋਡ ਵਿਖੇ ਬਾਜ਼ਾਰ ਵਲੋਂ ਕਰਵਾਏ ਅਖੰਡ ਪਾਠ ਦੇ ਭੋਗ ਵੇਲੇ ਕਥਾ ਕਰਨ ਲਈ ਪਹੁੰਚੇ ਗਿਆਨੀ ਪਿੰਦਰਪਾਲ ਸਿੰਘ ਨੂੰ ਸ਼ਹਿਰ ਦੇ ਕੁੱਝ ਨੌਜਵਾਨਾਂ ਵਲੋਂ ਪੁਛਿਆ ਗਿਆ ਕਿ ਸਿੱਖ ਰਹਿਤ ਮਰਿਆਦਾ ਦੇ ਪੰਨਾ 15 ’ਤੇ (ਅ) ਕਾਲਮ ਵਿਚ ਅਖੰਡ ਪਾਠ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਅਖੰਡ ਪਾਠ ਚਲਦੇ ਸਮੇਂ ਕੇਵਲ ਇਕ ਹੀ ਕੰਮ ਹੋ ਸਕਦਾ ਹੈ ਪਾਠ ਜਾਂ ਕੀਰਤਨ ਜਾਂ ਕਥਾ। ਇਸ ਦੇ ਜਵਾਬ ਵਿਚ ਪਿੰਦਰਪਾਲ ਸਿੰਘ ਨੇ ਕਿਹਾ ਕਿ ਜਦ ਮਰਿਆਦਾ ਲਾਗੂ ਹੋਵੇਗੀ ਤਾਂ ਦੇਖ ਲਵਾਂਗੇ। ਇਹ ਵੀ ਕਿਹਾ ਕਿ ਪਹਿਲਾਂ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ’ਤੇ ਮਰਿਆਦਾ ਠੀਕ ਕਰਵਾਉ। ਪਰ ਨੌਜਵਾਨਾਂ ਨੇ ਜਵਾਬ ਮੰਗਣਾ ਚਾਹਿਆ ਤਾਂ ਉਨ੍ਹਾਂ ਨਾਲ ਆਏ ਪਰਮਜੀਤ ਸਿੰਘ, ਜੋ ਫ਼ੈਡਰੇਸ਼ਨ ਦਾ ਪ੍ਰਧਾਨ ਹੈ, ਨੇ ਨੌਜਵਾਨਾਂ ਨੂੰ ਬੁਰਾ ਭਲਾ ਕਹਿ ਕੇ ਪਿਛਾਂਹ ਧੱਕ ਦਿਤਾ ਤੇ ਗਿਆਨੀ ਪਿੰਦਰਪਾਲ ਸਿੰਘ ਨੇ ਕਥਾ ਤੋਂ ਬਾਅਦ ਕਿਹਾ ਕਿ ਮੈਨੂੰ ਕਿਸੇ ਦੇ ਦਸਤਖ਼ਤਾਂ ਦੀ ਲੋੜ ਨਹੀਂ ਕਿ ਮੈਂ ਠੀਕ ਹਾਂ ਜਾਂ ਗ਼ਲਤ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top