Share on Facebook

Main News Page

ਭੀਖੀ ਕਾਂਡ ਬਾਦਲ ਦੇ ਸਰਕਾਰ ਦੇ ਕਫ਼ਨ ਵਿੱਚ ਕਿੱਲ ਸਾਬਤ ਹੋਵੇਗਾ: ਸਿੱਖ ਜਥੇਬੰਦੀਆਂ ਯੂ.ਕੇ

ਲੰਡਨ - ਸਰਬਜੀਤ ਸਿੰਘ ਬਨੂੜ - ਯੂ.ਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਸਿਰਸੇ ਵਾਲੇ ਸਾਧ ਦੀਆਂ ਵੋਟਾਂ ਹਥਿਆਉਣ ਲਈ ਪੰਜਾਬ ਦੀ ਬਾਦਲ ਸਰਕਾਰ ਵਲੋਂ ਭੀਖੀ ਵਿਖੇ ਸਿੱਖਾਂ ਤੇ ਕੀਤਾ ਗਏ ਜ਼ੁਲਮ ਲਈ ਇਸ ਘਟਨਾ ਨੁੂੰ ਇਸ ਦੇ ਸਿਆਸੀ ਕਫਨ ਵਿੱਚ ਕਿੱਲ ਸਾਬਤ ਹੋਣ ਦਾ ਸੰਕੇਤ ਦਿੱਤਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਯੂ.ਕੇ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਬ੍ਰਿਟਿਸ਼ ਸਿੱਖ ਕੌਸ਼ਲ ਦੇ ਮੁਖੀ ਭਾਈ ਕੁਲਵੰਤ ਸਿੰਘ ਢੇਸੀ, ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਦਲ ਖਾਲਸਾ ਦੇ ਕੌਮਾਂਤਰੀ ਮੀਤ ਪ੍ਰਧਾਨ ਭਾਈ ਮਨਮੋਹਨ ਸਿੰਘ ਖਾਲਸਾ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ, ਦਲ ਖਾਲਸਾ ਦੇ ਮੁਖੀ ਭਾਈ ਗੁਰਚਰਨ ਸਿੰਘ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਜੋਗਾ ਸਿੰਘ, ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਮਾਸਟਰ ਅਵਤਾਰ ਸਿੰਘ, ਸ ਗੁਰਦਿਆਲ ਸਿੰਘ ਅਟਵਾਲ, ਭਾਈ ਸਰਬਜੀਤ ਸਿੰਘ, ਭਾਈ ਸੂਬਾ ਸਿੰਘ ਆਦਿ ਨੇ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਵਾਰ ਵਾਰ ਬਾਦਲ ਸਰਕਾਰ ਵਲੋਂ ਸਿਰਸੇ ਵਾਲੇ ਝੂਠੇ ਸੌਦੇ ਦੇ ਹੱਕ ਵਿੱਚ ਭੁਗਤਣ ਲਈ ਅਤੇ ਸਿੱਖਾਂ ਤੇ ਜ਼ੁਲਮ ਕੀਤੇ ਜਾ ਰਹੇ ਜ਼ੁਲਮਾਂ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਿੱਖੀਂ ਸਿਧਾਂਤਾਂ ਦੇ ਅਨਕੂਲ ਕੀਰਤਨ ਨਾ ਕਰਨ ਦੀ ਇਜ਼ਾਜਤ ਨਾ ਦੇਣ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ।

ਯੂਨਾਈਟਿਡ ਖਾਲਸਾ ਦਲ ਵੱਲੋਂ ਪੰਜਾਬ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਨੂੰ ਸਿੱਖ ਕੌਮ ਦਾ ਨੰਬਰ ਇੱਕ ਦੁਸ਼ਮਣ ਕਰਾਰ ਦਿੱਤਾ ਗਿਆ ਹੈ। ਯੂ.ਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਦੋਹਰੇ ਕਿਰਦਾਰ ਵਾਲੇ ਸਿਆਸੀ ਅਤੇ ਧਾਰਮਿਕ ਆਗੂਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਨਕਾਰ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਅਨੇਕਾਂ ਸਾਥੀਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਪੰਜਾਬ ਵਿੱਚ ਇੱਕ ਹਜ਼ਾਰ ਤੋਂ ਵੱਧ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਗਰ ਸਿੱਖ ਕੌਮ ਦੇ ਸਮੂਹ ਧਾਰਮਿਕ ਅਤੇ ਸਿਆਸੀ ਆਗੂ ਇਹਨਾਂ ਗ੍ਰਿਫਤਾਰੀਆਂ ਖਿਲਾਫ ਇੱਕਮੁੱਠਤਾ ਦਾ ਸਬੂਤ ਦਿੰਦੇ ਤਾਂ ਸਰਕਾਰ ਵਿੱਚ ਜ਼ੁਅਰਤ ਨਹੀਂ ਸੀ ਕਿ ਉਹ ਲੁਧਿਆਣਾ ਕਾਂਡ ਜਾਂ ਭੀਖੀ ਕਾਂਡ ਵਰਤਾ ਸਕਦੀ। ਸਿੱਖ ਆਗੂਆਂ ਨੇ ਪੰਜਾਬ ਦੀ ਸਿੱਖ ਲੀਡਸਿੱਪ ਨੂੰ ਅਜੇ ਵੀ ਵਕਤ ਸੰਭਾਲਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਦੇਸੀਂ ਆਉਦੇ ਬਹੁਤੇ ਪੰਜਾਬ ਦੇ ਸੰਤ ਸਿੱਖਾਂ ਨੂੰ ਸੰਭਾਲਣ ਦੀ ਗੱਲਾਂ ਕਰਦੇ ਨਹੀਂ ਥੱਕਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕੌਮ ਪ੍ਰਤੀ ਫਰਜ਼ ਪਛਾਨਣ ਲਈ ਆਖਦਿਆਂ ਕਿਹਾ ਗਿਆ ਕਿ ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਪ੍ਰਤੀ ਮਹੀਨਾ ਆਪੋ ਆਪਣੇ ਡੇਰਿਆਂ ਤੋਂ ਰਾਸ਼ਨ ਭੇਜਿਆ ਜਾਵੇ ,ਉਹਨਾਂ ਨੂੰ ਕਨੂੰਨੀ ਸਹਾਇਤਾ ਮੁਹੱਈਆ ਕਰਦਿਆਂ ਵਕੀਲਾਂ ਦੀਆਂ ਫੀਸਾਂ ਭਰੀਆਂ ਜਾਣ ਅਤੇ ਲੋੜਵੰਦ ਸ਼ਹੀਦ ਪਰਿਵਾਰਾਂ ਦੀਆਂ ਵਿਆਹੁਣ ਯੋਗ ਬੱਚੀਆਂ ਦੇ ਅਨੰਦ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਆਖਿਆ ਗਿਆ ਹੈ।

ਸਮੂਹ ਸਿੱਖ ਜਥੇਬੰਦੀਆਂ ਨੇ ਭੀਖੀ ਵਿੱਚ ਬੁਜਰਗਾਂ, ਔਰਤਾਂ ਨੂੰ ਸੋਦਾ ਸਾਧ ਦੇ ਚੇਲਿਆਂ ਦੇ ਇਸ਼ਾਰੇ ਤੇ ਪੰਜਾਬ ਪੁਲਸ ਵਲੋਂ ਘਰਾਂ ਵਿਚੋਂ ਕੱਢ ਕੱਢ ਕੇ ਕੁਟਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਕਾਰੇ ਲਈ ਬਾਦਲ ਸਰਕਾਰ ਨੂੰ ਦੋਸੀ ਦੱਸਿਆ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top