Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦਾ ਕਾਨਪੁਰ ਪੁਜਣ 'ਤੇ ਭਰਵਾਂ ਸਵਾਗਤ

ਕਾਨਪੁਰ, 5.01.2011: ਅੱਜ ਪੰਥ ਦੇ ਸ਼੍ਰੋਮਣੀ ਪ੍ਰਚਾਰਕ ਸਾਬਕਾ ਸੇਵਾਦਾਰ ਅਕਾਲ ਤਖਤ ਸਾਹਿਬ, ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕਾਨਪੁਰ ਰੇਲਵੇ ਸਟੇਸ਼ਨ ਤੇ ਪੁਜਣ ਤੇ ਉਨਾਂ ਦਾ ਭਰਵਾਂ ਸਵਾਗਤ ਬੜੀ ਗਰਮਜੋਸ਼ੀ ਨਾਲ ਕੀਤਾ ਗਇਆ। ਸੰਗਤਾਂ, ਖਾਸ ਕਰਕੇ ਨੌਜਵਾਨਾਂ ਦਾ ਜਿਵੇ ਹੱੜ ਜਿਹਾ ਹੀ ਆ ਗਇਆ ਸੀ। ਜੈਕਾਰਿਆਂ ਤੇ ਨਾਰਿਆਂ ਦਾ ਦੌਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਨੌਜੁਆਨ ਸਿੱਖ ਆਪਣੀਆਂ ਅਪਣੀਆਂ ਗੱਡੀਆਂ ਤੇ ਨਿਸ਼ਾਨ ਲਾ ਕੇ ਇਕ ਕਾਫਿਲੇ ਦੇ ਰੂਪ ਵਿਚ ਉਨਾਂ ਨਾਲ ਤੁਰ ਰਹੇ ਸੀ।

ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਮਿੱਥੇ ਕੀਰਤਨ ਪ੍ਰੋਗ੍ਰਾਮਾਂ ਲਈ ਪ੍ਰੋ. ਦਰਸ਼ਨ ਸਿੰਘ ਖਾਲਸਾ ਉਚੇਚੇ ਤੌਰ ਤੇ ਹਰ ਵਰ੍ਹੇ ਵਾਂਗ ਇਸ ਸਾਲ ਵੀ ਆਏ ਹਨ। ਉਨਾਂ ਨੂੰ ਪੁਜਾਰੀਆਂ ਪਾਸੋਂ ਛੇਕੇ ਜਾਂਣ ਤੋਂ ਬਾਅਦ ਉਨਾਂ ਦੀ ਕਾਨਪੁਰ ਲਈ ਇਹ ਤੀਜੀ ਫੇਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ, ਕਾਨਪੁਰ ਦੀਆਂ ਜਥੇਬੰਦੀਆਂ ਤੇ ਜਾਗਰੂਕ ਸਿੱਖਾਂ ਦੇ ਉਪਰਾਲੇ ਨਾਲ 5 ਜਨਵਰੀ ਤੇ 6 ਜਨਵਰੀ 2011 ਨੂੰ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਅਕਾਲੀ ਜੱਥਾ ਕਾਨਪੁਰ ਅਤੇ ਗੁਰੂ ਸਿੰਘ ਸਭਾ, ਰਤਨਲਾਲ ਨਗਰ, ਕਾਨਪੁਰ, ਜਥੇਬੰਦੀਆਂ ਇਸ ਪੁਰਬ ਨੂੰ ਮਨਾ ਰਹੀਆਂ ਹਨ।

ਸਟੇਸ਼ਨ ਤੇ ਉਨਾਂ ਦੇ ਸਵਾਗਤ ਲਈ ਅਕਾਲੀ ਜਥਾ, ਕਾਨਪੁਰ ਦੇ ਸ. ਹਰਚਰਣ ਸਿੰਘ, ਸ. ਹਰਪਾਲ ਸਿੰਘ ਗਾਂਧੀ, ਸ. ਮਨਮੀਤ ਸਿੰਘ ਸਵਾਲੱਖ ਤੇ ਸਿੰਘ ਸਭਾ, ਰਤਨਲਾਲ ਨਗਰ, ਕਾਨਪੁਰ ਦੇ ਸ. ਰਘੁਬੀਰ ਸਿੰਘ, ਅਤੇ ਬਹੁਤ ਸਾਰੇ ਪਤਵੰਤੇ ਸਜਣ ਮੌਜੂਦ ਸਨ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top