Share on Facebook

Main News Page

ਤਰਨ ਤਾਰਨ ਜਿਲੇ ਦੇ ਸਰਹੱਦੀ ਕਸਬਾ ਖਾਲੜਾ ਵਿਖੇ ਬਿਕਰਮੀ ਕੈਲੰਡਰ ਨੂੰ ਰੱਦ ਕਰਦਿਆਂ ਸੰਗਤਾਂ ਵੱਲੋਂ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਖਾਲੜਾ 5 ਜਨਵਰੀ (ਸੰਦੀਪ ਸਿੰਘ/ਜਗਤਾਰ ਸਿੰਘ): ਅੱਜ ਤਰਨ ਤਾਰਨ ਜਿਲੇ ਦੇ ਸਰਹੱਦੀ ਕਸਬਾ ਖਾਲੜਾ ਵਿਖੇ ਬਿਕਰਮੀ ਕੈਲੰਡਰ ਨੂੰ ਰੱਦ ਕਰਦਿਆਂ ਸੰਗਤਾਂ ਵੱਲੋਂ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਵਰਨਣਯੌਗ ਹੈ ਕਿ ਪਿਛਲੇ ਸਾਲ ਸੰਤ ਸਮਾਜ ਦੀ ਸ਼ਹਿ ਤੇ ਅਕਾਲ ਤਖਤ ਦੇ ਮੁੱਖ ਸੇਵਾਦਾਰ ਵੱਲੋਂ 2003 ਵਿਚ ਪਾਸ ਹੋਏ ਕੈਲੰਡਰ ਨੂੰ ਰੱਦ ਕਰਦਿਆਂ, ਨਾਨਕਸ਼ਾਹੀ ਕੈਲੰਡਰ ਦਾ ਭਗਵਾਂ ਕਰਨ ਕਰਦਿਆਂ ਬਿਕਰਮੀ ਕੈਲੰਡਰ ਜਾਰੀ ਕਰਕੇ ਕਿਹਾ ਸੀ ਕਿ ਇਸ ਨਾਲ ਸਿੱਖ ਕੌਮ ਚ ਏਕਤਾ ਆਵੇਗੀ, ਪਰ ਅੱਜ ਉਸ ਵੇਲੇ ਉਹਨਾਂ ਦੇ ਇਸ ਕੀਤੇ ਕਾਰੇ ਨੂੰ ਵੱਡੀ ਗਿਣਤੀ 'ਚ ਕੌਮ ਨੇ ਨਕਾਰ ਦਿਤਾ ਜਦੋਂ ਕਾਫੀ ਥਾਵਾਂ ਤੇ 2010 ਵਿੱਚ ਜਾਰੀ ਕੀਤੇ ਕੈਲੰਡਰ ਦਾ ਵਿਰੋਧ ਕਰਦਿਆਂ ਕੌਮ ਨੇ 5 ਜਨਵਰੀ ਨੂੰ ਹੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ।

ਇਸ ਸਬੰਧੀ ਨਗਰ ਖਾਲੜਾ ਵਿਖੇ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆ ਦੀ ਅਗਵਾਈ 'ਚ ਨਗਰ ਕੀਰਤਨ ਕੱਢਿਆ ਗਿਆ, ਜੋ ਕਿ ਪੂਰੇ ਕਸਬੇ ਤੇ ਮੇਨ ਬਜਾਰ ਦਾ ਚੱਕਰ ਲਗਾ ਕੇ ਗੁਰੁ ਘਰ ਵਿਖੇ ਵਾਪਸ ਪਹੁੰਚਿਆ, ਜਿਸ 'ਚ ਸੰਗਤਾਂ ਨੇ ਵੱਧ ਚੜ ਕੇ ਹਿਸਾ ਲਿਆ, ਥਾਂ ਥਾਂ ਸੰਗਤਾਂ ਨੇ ਲੰਗਰ ਲਗਾਏ ਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਕਲੱਬ ਭਿਖੀਵਿੰਡ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ਪਿੰਡ ਥੇਹ ਕੱਲਾ, ਡੱਲ, ਬਹੋੜੂ, ਮੰਨਣ ਆਦਿ ਪਿੰਡਾਂ 'ਚ ਵੀ ਗੁਰਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਮੁੱਖ ਸਿੰਘ, ਰੂਬਲ ਟੇਲਰ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ, ਬਾਜ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਦਲਬੀਰ ਸਿੰਘ ਆਦਿ ਪਤਵੰਤੇ ਹਾਜਿਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top