Share on Facebook

Main News Page

ਅਮਰੀਕਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ

ਕਾਰਟਰੈਟ-(ਜਸਵਿੰਦਰ ਸਿੰਘ)-ਨਿਊਜਰਸੀ ਸਟੇਟ ਦੇ ਗੁਰੂ ਘਰਾਂ ਵਿੱਚ ਅੱਜ 5 ਜਨਵਰੀ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਜੋਸ਼ ਨਾਲ ਮਨਾਇਆ ਗਿਆ। ਸਥਾਨਕ ਗੁਰੂਘਰ ਦਸ਼ਮੇਸ਼ ਦਰਬਾਰ ਵਿੱਚ ਗੁਰੂਪੁਰਬ ਦੇ ਸਬੰਧ ਵਿੱਚ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਰੱਖਿਆ ਗਿਆ ਸੀ ਜਿਸ ਦਾ ਭੋਗ ਅੱਜ ਸਵੇਰੇ ਪਾਇਆ ਗਿਆ।ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਕਥਾ,ਕੀਰਤਨ ਅਤੇ ਪੰਥਕ ਵਿਚਾਰਾਂ ਵੀ ਹੋਈਆਂ। ਭਾਈ ਗੁਰਬਖਸ਼ ਸਿੰਘ ਗੰਭੀਰ ਦੇ ਜਥੇ ਨੇ ਕੀਤਰਨ ਰਾਹੀਂ ਸੇਵਾ ਨਿਭਾਈ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰੂ ਸਹਿਬ ਜੀ ਦੀ ਸ਼ਖਸ਼ੀਅਤ, ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਕੌਮ ਤੇ ਹੋ ਰਹੇ ਸਿੱਧੇ ਤੇ ਅਸਿੱਧੇ ਹਮਲਿਆਂ ਤੋਂ ਵੀ ਸੰਗਤਾਂ ਨੂੰ ਜਾਣੂ ਕਰਾਇਆ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਬਲਦੇਵ ਸਿੰਘ ਨੇ ਵੀ ਕਥਾਂ ਰਾਹੀਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੱਧਾਂਤ ਤੇ ਪਹਿਰਾ ਦਿੰਦਿਆਂ ਪੰਥਕ ਏਕਤਾ ਤੇ ਵੀ ਜੋਰ ਦਿੱਤਾ।

ਕੰਮ ਦਾ ਦਿਨ ਹੋਣ ਦੇ ਬਾਵਜੂਦ ਵੀ ਗੁਰੂਘਰ ਦਾ ਹਾਲ ਸੰਗਤਾਂ ਨਾਲ ਭਰਿਆ ਹੋਇਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਗਤਾਂ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਨਾਲ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਪੰਥ ਵਿੱਚ ਲਾਗੂ ਕਰਵਾਉਣ ਲਈ ਵੀ ਸੰਗਤਾਂ ਵਿੱਚ ਕਿੰਨਾ ਜੋਸ਼ ਭਰਿਆ ਹੋਇਆ ਹੈ।ਅੱਜ ਇਥੇ ਨਿਊਜਰਸੀ, ਨਿਊਯਾਰਕ ਅਤੇ ਪੈਨਸਲਵੇਨੀਆਂ ਤੋਂ ਸਿੱਖ ਆਗੂ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸੰਗਤਾਂ ਦਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਨਾਨਕਸ਼ਾਹੀ ਕੈਲੰਡਰ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਫੈਸਲਾ ਫਿਰ ਦੁਹਾਇਆ ਕਿ ਅੱਗੇ ਤੋਂ ਵੀ ਇਥੇ ਗੁਰੂਘਰਾਂ ਵਿੱਚ ਸਾਰੇ ਦਿਹਾੜੇ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਮਨਾਏ ਜਾਣਗੇ।ਅਮੈਰੀਕਨ ਸਿੱਖ ਆਰਗੇਨਾਈਜ਼ੇਸ਼ਨ ਦੇ ਭਾਈ ਕਰਨੈਲ ਸਿੰਘ, ਭਾਈ ਲਾਲੋ ਸੰਸਥਾ ਦੇ ਭਾਈ ਅਵਤਾਰ ਸਿੰਘ ਭੰਵਰਾ, ਗੁਰੁ ਰਵੀਦਾਸ ਗੁਰੂਘਰ ਤੇ ਸਾਬਕਾ ਚੇਅਰਮੈਨ ਭਾਈ ਗੁਰਦਿਆਲ ਸਿੰਘ, ਕਾਰਟਰੈਟ ਸਿੱਖ ਅਮੈਰੀਕਨ ਅਵੇਰਨੈਸ ਵਲੋਂ ਪੰਜਾਬ ਐਕਸ ਪ੍ਰੈਸ ਦੇ ਸ. ਸਤਿਨਾਮ ਸਿੰਘ ਰਟੈਂਡਾ, ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਦੇ ਭਾਈ ਰਜਿੰਦਰ ਸਿੰਘ ,ਦਲ ਖਾਲਸਾ ਵਲੋਂ ਭਾਈ ਧਰਮ ਸਿੰਘ ਫਲੋਰਿਡਾ ਤੋਂ ਅਤੇ ਭਾਈ ਲਖਵਿੰਦਰ ਸਿੰਘ ਅਤੇ ਭਾਈ ਹਿੰਮਤ ਸਿੰਘ ਨਿਊਯਾਰਕ ਅਤੇ ਦਸ਼ਮੇਸ਼ ਦਰਬਾਰ ਗੁਰੂ ਘਰ ਦੇ ਸੈਕਟਰੀ ਤੇ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਭਾਈ ਜਤਿੰਦਰ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਸਾਊਥ ਜਰਸੀ ਦੇ ਗੁਰ੍ਹੂਘਰਾਂ, ਪੈਨਸਲਵੇਨੀਆਂ ਅਤੇ ਗਲੈਨ ਕੋਵ ਨਿਊਯਾਰਕ ਵਿੱਚ ਵੀ ਗੁਰਪੁਰਬ ਵੀ ਅੱਜ ਹੀ ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਗੁਰਪੁਰਬ ਮਨਾਇਆ ਜਾ ਰਿਹਾ ਹੈ।

ਅੱਜ ਗੁਰੁ ਸਾਹਿਬ ਜੀ ਦਾ ਪ੍ਰਕਾਸ਼ ਉਸਤਵ ਇੱਕ ਸੈਮੀਨਾਰ ਵੀ ਹੋ ਨਿਬੜਿਆ ਭੀਖੀ ਵਿਖੇ ਸਿੱਖਾਂ ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ;

ਅੱਜ ਇਥੇ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ।ਵੱਖ ਵੱਖ ਬੁਲਾਰਿਆਂ ਵਲੋਂ ਵਿਗਾੜੇ ਹੋਏ ਕੈਲੰਡਰ ਨੂੰ ਰੱਦ ਕਰਕੇ ਅਸਲੀ ਨਾਨਕਸ਼ਾਹੀ ਨੂੰ ਦ੍ਰਿੜਤਾ ਨਾਲ ਲਾਗੂ ਕਰਾਉਣ ਦਾ ਫੇੈਸਲਾ ਲੈਂਦਿਆਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਸਾਰੀਆਂ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਬਾਬਾ ਦਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰਨ ਅਤੇ ਭੀਖੀ ਵਿੱਚ ਸਿੱਖਾਂ ਤੇ ਬਾਦਲ ਸਰਕਾਰ ਦੀ ਪੁਲੀਸ ਵਲੋਂ ਕੀਤੀ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ।

ਜਿਸ ਤਰੀਕੇ ਨਾਲ ਰਾਤ ਦੇ ਡੇੜ ਵਜੇ ਭਾਈ ਸਾਹਿਬ ਨੂੰ ਰਿਹਾ ਕੀਤਾ ਗਿਆ ਉਸ ਦੀ ਵੀ ਨਿਖੇਧੀ ਕੀਤੀ ਗਈ। ਇਥੇ ਪਹੁੰਚੀਆਂ ਜਥੇਬੰਦੀਆਂ ਵਲੋਂ ਸੰਗਤਾਂ ਵਿੱਚ ਅਸਲੀ ਕੈਲੰਡਰ ਵੱਧ ਤੋਂ ਵੱਧ ਗਿਣਤੀ ਵਿੱਚ ਵੰਡਣ ਦਾ ਫੈਸਲਾ ਲਿਆ ਅਤੇ ਬਿਕਰਮੀ ਕੈਲੰਡਰ ਦੇ ਆਉਣ ਵਾਲੇ ਸੌ ਸਾਲਾਂ ਵਿੱਚ 27 ਸਾਲ ਗੁਰਪੁਰਬ ਦਾ ਨਾ ਆਉਣਾ ਤੇ 27 ਸਾਲ ਦੋ ਵਾਰ ਆਉਣ ਬਾਰੇ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਸਿੱਖ ਸੰਗਤਾਂ ਸਰਕਾਰੀ ਜਥੇਦਾਰਾਂ ਵਲੋਂ ਵਿਗਾੜੇ ਗਏ ਇਸ ਬਿਕਰਮੀ ਕੈਲੰਡਰ ਨੂੰ ਸਮਝ ਸੱਕਣ ।ਅੱਗੋ ਤੋਂ ਵੀ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ ਨੂੰ ਸੰਮਰਪਿਤ ਜਥੇਬੰਦੀਆਂ ਸਾਂਝੇ ਪ੍ਰੋਗਰਾਮ ਉਲੀਕਣਗੀਆਂ ਅਤੇ ਰੱਲ ਮਿੱਲ ਕੇ ਚੱਲਣਗੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top