Share on Facebook

Main News Page

ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਕਾਨਪੁਰ ਵਿਖੇ, ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਖਾਸ ਕੀਰਤਨ ਪ੍ਰੋਗ੍ਰਾਮ

ਕਾਨਪੁਰ, 5 ਜਨਵਰੀ – ‘ਸਿੱਖੀ ਦੀ ਸ਼ਾਨ’ ਤੇ ਪੰਥ ਦੀ ‘ਵਖਰੀ ਹੋਂਦ’ ਦੇ ਪ੍ਰਤੀਕ, ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇਂਦੇ ਹੋਏ ਕਾਨਪੁਰ ਦੀਆਂ ਕੁਝ ਸੁਚੇਤ ਜਥੇਬੰਦੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ 5 ਜਨਵਰੀ 2011 ਨੂੰ ਬਹੁਤ ਧੂਮ ਧਾਮ ਤੇ ਉਤਸਾਹ ਨਾਲ ਮਨਾ ਰਹੀਆਂ ਨੇ। ਇਨਾਂ ਹੀ ਨਹੀਂ ‘ਸਕਤਰੇਤ’ ਨਾਮ ਦੇ ‘ਕਮਰੇ’ ਤੋਂ ਜਾਰੀ ‘ਲਿਫਾਫਾ ਪੁਜਾਰੀਆਂ’ ਦੇ ‘ਕੂੜਨਾਮਿਆਂ’ ਨੂੰ ਮੂੰਹ ਚਿੜਾਉਂਦੇ ਹੋਏ, ਇਨਾਂ ਸੁਚੇਤ ਜਥੇਬੰਦੀਆਂ ਨੇ ਹਰ ਵਰ੍ਹੇ ਵਾਂਗ ਇਸ ਵਾਰ ਵੀ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਨੂੰ ਉਚੇਚੇ ਤੌਰ ਤੇ ਸਦਾ ਦਿਤਾ ਹੈ।

11 ਜਨਵਰੀ ਨੂੰ ‘ਬ੍ਰਾਹਮਣਸ਼ਾਹੀ ਕੈਲੰਡਰ’ ਅਨੁਸਾਰ ਪ੍ਰਕਾਸ਼ ਪੁਰਬ ਮਨਾਉਣ ਵਾਲੇ ਪ੍ਰਧਾਨਾਂ ਤੇ ਜਥੇਬੰਦੀਆਂ ਨੂੰ ਇਹ ਇੱਕ ‘ਹਲੂਣਾ’ ਤੇ ‘ਸੰਦੇਸ਼’ ਹੈ ਕਿ ਕੌਮ ਵਿੱਚ ਕੁੱਝ ਜਿਉਂਦੇ ਸਿੱਖ ਵੀ ਮੌਜੂਦ ਹਨ।

ਅੱਜ ਪੰਥ ਦੇ ਰਤਨ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦਾ ਕਾਨਪੁਰ ਰੇਲਵੇ ਸਟੇਸ਼ਨ ਤੇ ਬਹੁਤ ਹੀ ਉਤਸਾਹ ਨਾਲ ਸਵਾਗਤ ਕੀਤਾ ਜਾਵੇਗਾ, ਜਿਸ ਵਿੱਚ ਨੌਜਵਾਨ ਬੱਚੇ ਬਹੁਤ ਵੱਡੀ ਗਿਣਤੀ ਵਿੱਚ ਇਕੱਤਰ ਹੋਣਗੇ। ਇਸ ਪ੍ਰੋਗ੍ਰਾਮ ਦੀ ਬਾਕੀ ਰਿਪੋਰਟ ਨਾਲ ਨਾਲ ਪ੍ਰਕਾਸ਼ਿਤ ਕੀਤੀ ਜਾਵੇਗੀ। ਕਾਨਪੁਰ ਦਾ ਅਕਾਲੀ ਜੱਥਾ, ਕਾਨਪੁਰ, ਗੁਰੂ ਸਿੰਘ ਸਭਾ, ਰਤਨ ਲਾਲ ਨਗਰ, ਕਾਨਪੁਰ ਅਤੇ ਦੁਖ ਨਿਵਾਰਣ ਸੇਵਾ ਸੁਸਾਇਟੀ, ਕਾਨਪੁਰ ਆਦਿਕ ਜਥੇਬੰਦੀਆਂ ਦਾ ਖੁੱਲਾ ਸਮਰਥਨ ਤੇ ਹੁੰਗਾਰਾ ਇਸ ਸਮਾਗਮ ਨੂੰ ਪ੍ਰਾਪਤ ਹੈ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top