Share on Facebook

Main News Page

ਜਿਹੜੇ ਸ੍ਰੀ ਸਾਹਿਬ (ਕਿਰਪਾਨ) ਉਤਾਰ ਕੇ ਜਹਾਜ ਵਿੱਚ ਅਮਰੀਕਾ, ਕੈਨੇਡਾ ਆਉਂਦੇ ਨੇ, ਉਹ ਸਿੱਖੀ ਤੋਂ ਬੇ-ਮੁੱਖ ਅਤੇ ਬੇਦਾਵੀਏ ਹਨ: ਰਣਜੀਤ ਢੱਡਰੀਆਂ ਵਾਲਾ

 

ਕੀ ਰਣਜੀਤ ਢੱਡਰੀਆਂ ਵਾਲਾ ਜਾਂ ਇਸ ਦੇ ਪਿਛਲੱਗੂ / ਚੇਲੇ ਇਹ ਦੱਸ ਸਕਦੇ ਹਨ, ਕਿ ਜਦ ਇਹ ਆਪ ਅਮਰੀਕਾ, ਕੈਨੇਡਾ ਆਉਂਦਾ ਹੈ, ਕੀ ਇਸ ਨੇ ਜਹਾਜ ਵਿੱਚ ਸ੍ਰੀ ਸਾਹਿਬ ਪਾਈ ਹੁੰਦੀ ਹੈ? ਬਿਲਕੁਲ ਨਹੀਂ।

ਢੱਡਰੀਆਂ ਵਾਲਾ ਕਹਿੰਦਾ ਹੈ ਕਿ ਉਹ ਚਾਰਟਰ ਹਵਾਈ ਜਹਾਜ਼ ਰਾਹੀਂ ਆਉਂਦਾ ਹੈ। ਚਾਰਟਰ ਜਹਾਜ਼ ਕਿਹੜਾ ਖੇਤਾਂ 'ਚ ਉਤਰਦਾ ਹੈ, ਉਸ ਨੂੰ ਵੀ Aviation ਦੀਆਂ ਸਾਰੀਆਂ ਜ਼ਰੂਰਤਾਂ / ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। Airport Terminals 'ਤੇ Personal Checking ਅਤੇ ਹੋਰ ਸਾਰਾ ਸਮਾਨ ਚੈੱਕ ਹੁੰਦਾ ਹੈ। ਜਿਥੋਂ ਪੱਗ ਦੀ ਸਲਾਈ / ਬਾਜ਼ ਤੱਕ ਜਾਂ ਸੂਈ ਤੱਕ ਨਹੀਂ ਲੰਘ ਸਕਦੀ, ਕਿਰਪਾਨ ਕਿੱਦਾਂ ਲੰਘ ਸਕਦੀ ਹੈ? Security reasons ਲਈ ਕਿਰਪਾਨ ਉਤਾਰਨੀ ਜ਼ਰੂਰੀ ਹੈ, Security  ਦੇ ਨਿਯਮਾਂ ਦੀ ਪਾਲਨਾ ਹੈ, ਇਸ ਨਾਲ ਕੋਈ ਧਰਮ ਨਸ਼ਟ ਨਹੀਂ ਹੁੰਦਾ। ਖੰਡੇ ਦੀ ਪਾਹੁਲ ਇਕ Commitment ਹੈ, ਜੋ ਕਿ ਇਸ ਤਰ੍ਹਾਂ ਭੰਗ ਨਹੀਂ ਹੁੰਦਾ, ਜਿਸਦਾ ਹਊਆ ਇਨ੍ਹਾਂ ਪਖੰਡੀ ਸਾਧਾਂ ਨੇ ਲੋਕਾਂ ਨੇ ਮਨਾਂ 'ਚ ਪਾਇਆ ਹੋਇਆ ਹੈ।

ਜੇ ਇਸ ਤਰ੍ਹਾਂ ਭੰਗ ਹੁੰਦਾ ਹੈ ਤਾਂ, ਢੱਡਰੀਆਂ ਵਾਲਾ ਤਾਂ ਕਿੰਨੀ ਵਾਰ ਹੀ ਬਾਹਰਲੇ ਦੇਸ਼ਾਂ 'ਚ ਆ ਚੁੱਕਾ ਹੈ, ਤੇ ਫਿਰ ਤਾਂ ਇਸਦਾ ਅੰਮ੍ਰਿਤ ਭੰਗ ਹੋ ਚੁੱਕਿਆ ਹੋਣਾ ਹੈ, ਅਤੇ ਇਹ ਤਾਂ ਸਿੱਖ ਹੀ ਨਹੀਂ ਰਿਹਾ, ਤਾਂ ਫਿਰ ਇਹ ਇਸ ਦੇ ਕਹਿਣ ਮੁਤਾਬਕ ਗੁਰੂ ਤੋਂ ਬੇਮੁੱਖ ਅਤੇ ਬੇਦਾਵੀਆ ਹੋਇਆ। ਇਹ ਤਾਂ ਆਪਣੇ ਨਾਂ ਮਗਰ ਸਿੰਘ ਲਿਖਵਾਉਣ ਦਾ ਹੱਕਦਾਰ ਵੀ ਨਹੀਂ। ਫਿਰ ਸੰਤ ਕਿੱਦਾਂ???

ਸਿੱਖੋ , ਬਚੋ ਇਹਨਾਂ ਝੂਠੇ ਅਤੇ ਲੁਟੇਰਿਆਂ ਤੋਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top