Share on Facebook

Main News Page

ਬਾਬਾ ਬੇਦੀ ਦਾ ‘ਗੱਦੀ ਸਥਾਨ’ ਤਖ਼ਤਾਂ ਦੇ ਰੂਟ ਉਤੇ ਲਿਆਂਦਾ ਜਾਵੇ

ਚੰਡੀਗੜ੍ਹ, 4 ਜਨਵਰੀ (ਜ਼ਾਹਿਦਾ) : ਪੰਜਾਂ ਤਖ਼ਤਾਂ ਦੀ ਯਾਤਰਾ ਕਰਾਉਣ ਵਾਲੀ ਵਿਸ਼ੇਸ਼ ਰੇਲ ਗੱਡੀ ਜਿਹੜੀ ਇਸ ਵੇਲੇ ਤਖ਼ਤਾਂ ਦਾ ਚੱਕਰ ਲਗਾ ਰਹੀ ਹੈ, ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਗੱਡੀ ਰਾਹੀਂ ਜਿਥੇ ਹਿਮਾਚਲ ਪ੍ਰਦੇਸ਼ ਦੀ ਸੰਗਤ ਸਫ਼ਰ ਕਰ ਕੇ ਤਖ਼ਤਾਂ ਦੇ ਦੀਦਾਰ ਕਰਨਾ ਚਾਹੁੰਦੀ ਹੈ, ਉਥੇ ਹਿਮਾਚਲ ਦੀ ਰਾਸ਼ਟਰੀ ਸੰਘ ਦੀ ਅਗਵਾਈ ਵਿਚ ਚਲਦੀ ਸਰਕਾਰ ਨੇ ਮੰਗ ਕਰ ਦਿਤੀ ਹੈ ਕਿ ਇਸ ਗੱਡੀ ਦੇ ਧਾਰਮਕ ਸਥਾਨਾਂ ਵਿਚ ਊਨਾ ਨੂੰ ਵੀ ਸ਼ਾਮਲ ਕਰ ਦਿਤਾ ਜਾਵੇ ਕਿਉਂਕਿ ਹਿਮਾਚਲ ਪ੍ਰੇਦਸ਼ ਦਾ ਇਹ ‘‘ਸਥਾਨ ਸਿੱਖੀ ਵਿਚ ਅਹਿਮੀਅਤ ਰਖਦਾ ਹੈ’’ ਅਤੇ ਊਨਾ ਵਿਖੇ ਗੁਰੂ ਨਾਨਕ ਸਾਹਿਬ ਦੇ ਵੰਸ਼ਕ ਰਹਿ ਰਹੇ ਹਨ। ਬਾਬਾ ਸਰਬਜੋਤ ਸਿੰਘ ਬੇਦੀ ਜਿਹੜੇ ਗੁਰੂ ਨਾਨਕ ਸਾਹਿਬ ਦੇ ‘‘ਉਤਰ-ਅਧਿਕਾਰੀ’’ ਵਾਂਗ ਵਿਚਰ ਰਹੇ ਹਨ, ਊਨਾ ਵਿਖੇ ਅਪਣੀ ਹੀ ਗੱਦੀ ਲਾ ਕੇ ਬੈਠਦੇ ਹਨ।

ਹਿਮਾਚਲ ਪ੍ਰਦੇਸ਼ ਸਰਕਾਰ ਦਾ ਮੰਨਣਾ ਹੈ ਕਿ ਜਦੋਂ ਤਕ ਇਹ ਰੇਲ ਗੱਡੀ ਊਨਾ ਵਿਚੋਂ ਨਹੀਂ ਗੁਜ਼ਰਦੀ, ਉਦੋਂ ਤਕ ਇਸ ਦੀ ਰੂਹਾਨੀ ਯਾਤਰਾ ਮੁਕੰਮਲ ਨਹੀਂ ਹੋ ਸਕਦੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੂਮਲ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ ਹਫ਼ਤੇ ਦੋ ਵਾਰ ਆਖ ਚੁਕੇ ਹਨ ਕਿ ਉਹ ਉਨ੍ਹਾਂ ਦੀ ਮਦਦ ਕਰਨ ਤਾਕਿ ਇਹ ਯੋਜਨਾ ਨੇਪਰੇ ਚੜ੍ਹ ਸਕੇ। ਦਸਿਆ ਜਾਂਦਾ ਹੈ ਕਿ ਇਸ ਸੰਦਰਭ ਵਿਚ ਇਕ ਅੜਿੱਕਾ ਇਹ ਪੇਸ਼ ਆ ਰਿਹਾ ਹੈ ਕਿ ਪੰਜਾਬ ਟੂਰਿਜ਼ਮ ਦੇ ਅਧਿਕਾਰੀਆਂ ਨੇ ਕੁੱਝ ਸ਼ਰਤਾਂ ਰੱਖ ਦਿਤੀਆਂ ਹਨ। ਜੇ ਹਿਮਾਚਲ ਪ੍ਰਦੇਸ਼ ਸਰਕਾਰ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੀ ਤਾਂ ਇਸ ਯੋਜਨਾ ਦੀ ਗੱਡੀ ਲੀਹੋਂ ਲੱਥ ਸਕਦੀ ਹੈ।

ਸੂਤਰਾਂ ਅਨੁਸਾਰ ਪੰਜਾਬ ਸਰਕਾਰ, ਹਿਮਾਚਲ ਪ੍ਰਦੇਸ਼ ਸਰਕਾਰ ਉਤੇ ਦਬਾਅ ਪਾ ਰਹੀ ਹੈ ਕਿ ਹਿਮਾਚਲ ਸਰਕਾਰ ਇਸ ਬਦਲੇ 30 ਲੱਖ ਰੁਪਏ ਦੇਵੇ ਜਾਂ ਚਾਰ ਬੋਗੀਆਂ ਦੇ ਆਉਣ-ਜਾਣ ਦਾ ਪੂਰਾ ਕਿਰਾਇਆ ਅਦਾ ਕਰੇ। ਇਸ ਖ਼ਰਚੇ ਉਪਰ ਹਿਮਾਚਲ ਨੂੰ ਭਾਰੀ ਇਤਰਾਜ਼ ਹੈ। ਸ੍ਰੀ ਧੂਮਲ ਨੇ ਹੁਣ ਡਾਇਰੈਕਟਰ ਟੂਰਿਜ਼ਮ ਅਰੁਣ ਸ਼ਰਮਾ ਜਿਹੜੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਪ੍ਰਾਈਵੇਟ ਸਕੱਤਰ ਵੀ ਹਨ, ਨੂੰ ਚੰਡੀਗੜ੍ਹ ਪੁੱਜ ਕੇ ਇਸ ਹਫ਼ਤੇ ਪੰਜਾਬ ਦੇ ਟੂਰਿਜ਼ਮ ਅਧਿਕਾਰੀਆਂ ਤੇ ਪੰਜਾਬ ਟੂਰਿਜ਼ਮ ਦੇ ਪ੍ਰਿੰਸੀਪਲ ਸਕੱਤਰ ਗੀਤਾ ਕਾਹਲੋਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ।

ਬਾਬਾ ਨਾਨਕ ਨੇ ਕਿਸੀ ਨੂੰ ਉਤਰ ਆਧਿਕਾਰੀ ਨਹੀਂ ਸੀ ਬਣਾਇਆ, ਉਨ੍ਹਾਂ ਨੇ ਗੁਰੂ ਜੋਤ, ਗੁਰੂ ਅੰਗਦ ਜੀ 'ਚ ਟਿਕਾਈ, ਇਥੇ ਵੰਸ਼ਜਾਂ ਦਾ ਕੋਈ ਸਥਾਨ ਨਹੀਂ। ਬੇਦੀ ਵੰਸ਼ 'ਚ ਹੋਣਾ ਕੋਈ ਮੱਹਤਵ ਨਹੀਂ ਰੱਖਦਾ, ਸਰਬਜੋਤ ਸਿੰਘ ਨੂੰ ਕੋਈ ਭੁਲੇਖਾ ਹੈ, ਅਤੇ ਸਿੱਖਾਂ ਨੂੰ ਇਸ ਸਾਧ ਤੋਂ ਬੱਚਣਾ ਚਾਹੀਦਾ ਹੈ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top