Share on Facebook

Main News Page

ਬ੍ਰਾਹਮਣ ਦੇ ਵਾਰ ਜਦੋਂ ਸਿੱਧੇ ਨਾ ਚੱਲੇ ਤਾਂ ਉਹਨੇ ਚਾਣਕਿਆ ਨੀਤੀ ਰਾਹੀਂ, ਗੋਲ ਪੱਗਾਂ ਵਾਲੇ ਸਿੱਖੀ-ਰੂਪ ਧਾਰੀ ਬ੍ਰਾਹਮਣਾਂ ਦੀ ਵਰਤੋਂ ਕੀਤੀ

ਅਸਲ ਗੱਲ ਤਾਂ ਇਹ ਹੈ ਕਿ ਕੀ ਦਸਮ ਪਿਤਾ ਜੀ ਨੇ ਗੁਰਗੱਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਕਿਸੇ ਵੀ ਹੋਰ ਰਚਨਾ ਜਾਂ ਪੁਸਤਕ ਨੂੰ ਥਾਪੀ ਸੀ? ਕੀ ਗੁਰੂ ਪਿਤਾ ਦਾ ਹੁਕਮ ਸਪਸ਼ਟ ਨਹੀਂ? ਕੀ ਗੁਰੂ ਪਿਤਾ ਜੇ ਚਾਹੁੰਦੇ ਤਾਂ ਆਪਣੀ ਕੋਈ ਵੀ ਕ੍ਰਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਕਰ ਸਕਦੇ ਸੀ? ਕੀ ਅਸੀਂ ਗੁਰੂ ਦੇ ਸਿੱਖ ਆਪਣੇ ਗੁਰੂ ਦੇ ਫ਼ੁਰਮਾਨ ਤੇ ਫ਼ੁੱਲ ਚੜਾਉਣੇ ਹਨ ਜਾਂ ਕਿ ਅਖੌਤੀ ਸਾਧ-ਮੰਡਲੀ ਦੇ ਅਖੌਤੀ ਪੁਰਾਤਨ ਸਿੱਖਾਂ ਦੀਆਂ ਭੁੱਲਾਂ ਤੇ? ਕੀ ਆਉਣ ਵਾਲੀਆਂ ਨਸਲਾਂ ਨੂੰ ਵੀ ਜ਼ਹਿਰ ਦੇ ਘੁੱਟ ਭਰਣ ਲਈ ਕਹਿਣਾ ਹੈ ਜਾਂ ਗੁਰੂ ਪਿਤਾ ਦੇ ਹੁਕਮ ਮੁਤਾਬਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅੰਮ੍ਰਿਤ ਦੀ ਦਾਤ ਬਖ਼ਸ਼ਣੀ ਹੈ?

ਬ੍ਰਾਹਮਣ ਦੇ ਵਾਰ ਜਦੋਂ ਸਿੱਧੇ ਨਾ ਚੱਲੇ ਤਾਂ ਉਹਨੇ ਚਾਣਕਿਆ ਨੀਤੀ ਰਾਹੀਂ ਇਹਨਾਂ ਗੋਲ ਪੱਗਾਂ ਵਾਲੇ ਸਿੱਖੀ-ਰੂਪ ਧਾਰੀ ਬਾਹਮਣਾਂ ਦੀ ਵਰਤੋਂ ਕੀਤੀ ਅਤੇ ਅਜੇ ਤੱਕ ਕਾਫ਼ੀ ਕਾਮਯਾਬੀ ਹਾਸਿਲ ਕੀਤੀ ਹੈ। ਇਹਨਾਂ ਸਾਧਾਂ ਨੇ ਸਿੱਖੀ ਦੇ ਇਤਿਹਾਸਿਕ ਪੁਰਾਤਨ ਪਹਿਰਾਵੇ ਦਾ ਸਹਾਰਾ ਲੈ ਕੇ ਨੌਜਵਾਨ ਸਿੱਖਾਂ ਨੂੰ ਪ੍ਰਭਾਵਿਤ ਕੀਤਾ ਅਤੇ ਗੁਰੂ ਸਾਹਿਬਾਨਾਂ ਦੇ ਨਾਮ ਦੀਆਂ ਆਪਣੀਆਂ ਕੱਚੀਆਂ ਸਾਖੀਆਂ ਰਾਹੀਂ ਨਾਲ ਜੋੜਿਆ ਹੈ। ਇਹ ਨੌਜਵਾਨਾਂ ਦੇ ਇਸ ਉਮਰ ਦੇ ਜੋਸ਼ ਦਾ ਨਾਜਾਇਜ਼ ਫ਼ਾਇਦਾ ਚੁੱਕ ਕੇ ਨਾਲ ਲਾ ਰਹੇ ਹਨ।

ਲੋੜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਫ਼ਲਸਫ਼ੇ ਨੂੰ ਸਮਝਣ ਦੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹਰ ਪਲ ਇੱਕੋ-ਇੱਕ ਸਰਬ-ਸਮਰੱਥ ਅਕਾਲ ਪੁਰਖ਼ ਨਾਲ ਜੋੜਦੇ ਹਨ। ਇਸਦੇ ਉਲਟ ਦਸਮ ਗ੍ਰੰਥ ਨਾਮੀ ਇਸ ਪੁਸਤਕ ਦੀਆਂ ਰਚਨਾਵਾਂ ਸਾਡੇ ਬਾਬੇ ਨਾਨਕ ਦੇ ਦਸ ਜਾਮਿਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਂਝੇ ਉਪਦੇਸ਼ ਦੇ ਬਿਲਕੁਲ ਉਲਟ ਹੈ।

ਸਭ ਸਿੱਖਾਂ ਨੂੰ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਦੂਜੇ ਸਿੱਖ ਸਮਾਜ ਵਿੱਚੋਂ ਇਸ ਸਾਧ ਰੂਪੀ ਕੈਂਸਰ ਨਾਲ ਤਰਜੀਹ ਦੇ ਆਧਾਰ ਤੇ ਦੋ-ਦੋ ਹੱਥ ਕੀਤੇ ਜਾਣ। ਖੁੰਬਾਂ ਵਾਂਗ ਪੁੰਗਰੇ ਇਹਨਾਂ ਸਾਧਾਂ ਦਾ ਹੀ ਨਹੀਂ ਸਗੋਂ ਇਹਨਾਂ ਦੇ ਚੇਲੇ-ਚਪਾਟਿਆਂ, ਪ੍ਰੋਮੋਟਰਾਂ ਦਾ ਬਾਇਕਾਟ ਵੀ ਕੀਤਾ ਜਾਵੇ ਅਤੇ ਮੌਕਾ ਮਿਲਣ ਤੇ ਚੰਗੀ ਤਰ੍ਹਾਂ ਖੁੰਬ ਠਪਾਈ ਵੀ ਕੀਤੀ ਜਾਵੇ।

ਸੁਖਜਿੰਦਰ ਸਿੰਘ, ਫੇਸਬੁੱਕ ਅਕਾਉਂਟ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top