Share on Facebook

Main News Page

ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਪੱਤ ਨੂੰ ਹੱਥ ਪਾਉਣ ਵਾਲਾ ਟਕਸਾਲੀ ਬਲਬੀਰ ਸਿੰਘ ਹੁਣ ਨਿਊਯਾਰਕ 'ਚ

ਜੁਲਾਈ 2010 ਵਿੱਚ ਕਥਾਵਾਚਕ ਬਲਬੀਰ ਸਿੰਘ ਟਕਸਾਲੀ ਨੇ ਜੋ ਕਰਤੂਤਾਂ ਇੰਗਲੈਂਡ ਵਿੱਚ ਕੀਤੀਆਂ, ਖਾਲਸਾ ਨਿਊਜ਼ ਨੇ ਅਤੇ ਕੁੱਝ ਹੋਰ ਮੀਡੀਏ ਨੇ ਸੱਚਾਈ ਸਾਹਮਣੇ ਲਿਆਂਦੀ। ਇੰਗਲੈਂਡ ਦੇ ਸਾਰੇ ਗੁਰਦੁਆਰਿਆਂ ਨੇ ਇਸ ਵਿਭਚਾਰੀ ਟਕਸਾਲੀ ਦੀ ਕਥਾ ਬੰਦ ਕਰ ਦਿਤੀ। ਪਰ ਇਸ ਨੇ ਕਨੇਡਾ ਜਾ ਕੇ ਮਾਲਟਨ ਗੁਰਦੁਆਰੇ ਕਥਾ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਗੁਰਦੁਆਰੇ ਵਾਲਿਆਂ ਨੂੰ ਐਸੇ ਗੁਰਮਤਿ ਤੋਂ ਹੀਣੇ, ਚਰਿਤ੍ਰਹੀਣ ਵਿਭਚਾਰੀ ਪਸ਼ੂ ਸਮਾਨ ਅਖੌਤੀ ਬੰਦੇ ਕੋਲ਼ੋਂ ਕਥਾ ਨਹੀਂ ਸੀ ਕਰਾਉਣੀ ਚਾਹੀਦੀ।

ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਪੱਤ ਨੂੰ ਹੱਥ ਪਾਉਣ ਵਾਲਾ ਟਕਸਾਲੀ ਬਲਬੀਰ ਸਿੰਘ ਹੁਣ ਨਿਊਯਾਰਕ ਪਹੁੰਚ ਗਿਆ ਹੈ। ਆਪਣੇ ਆਪ ਨੂੰ ਸਰਵੋਤੱਮ ਸਿੱਖ ਕਹਾਉਂਦੇ ਟਕਸਾਲੀਆਂ ਦੇ ਪ੍ਰਚਾਰਕ ਬਲਬੀਰ ਸਿੰਘ ਵਲੋਂ ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਬਾਅਦ ਵਿੱਚ ਆਪਣੇ ਹੋਰ ਟਕਸਾਲੀ ਗੁੰਡਿਆਂ ਨਾਲ ਰਲਕੇ ਬੀਬੀ ਅਤੇ ਉਸਦੇ ਪਤੀ ਦੀ ਕੁੱਟਮਾਰ ਕੀਤੀ ਸੀ।

1 ਨਵੰਬਰ 2010 ਐਤਵਾਰ ਗੁਰਪੁਰਬ ਵਾਲੇ ਦਿਨ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਕਥਾ ਵਾਚਕ ਨੂੰ ਕੁੱਝ ਨੌਜਵਾਨਾਂ ਨੇ ਚਾਟਾ ਛਕਾਇਆ।

ਬਾਅਦ ਵਿੱਚ ਦੂਸਰੇ ਦਿਨ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਇਸ ਵਿਭਚਾਰੀ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਗਿਆ। ਛਿੱਤਰ ਖਾਣ ਤੋਂ ਬਾਅਦ ਇਹ ਸ਼ਖਸ ਹੁਣ ਸਾਹਮਣੇ ਨਹੀਂ ਆਇਆ।

ਇਸ ਦੀ ਪਸੂ ਦੀ ਕਰਤੂਤ ਜਾਨਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ:

http://www.khalsanews.org/newspics/2010/07July2010/17%20July%2010/17%20July%2010%20BAlbir%20Singh%20Taksali.htm

ਇੰਨਾਂ ਕੁੱਝ ਹੋਣ ਦੇ ਬਾਵਜੂਦ ਇਸ ਵਿਭਚਾਰੀ ਨੂੰ ਗੁਰਦੁਆਰਾ ਕਮੇਟੀਆਂ ਕਿਓਂ ਬੁਲਾਉਂਦੀਆਂ ਹਨ? ਇਹ ਟਕਸਾਲੀ, ਕਿਸੇ ਗੁਰਮਤਿ ਸਮਾਗਮ ਨੂੰ ਰੋਕਣ ਲਈ ਤਾਂ ਹਮੇਸ਼ਾਂ ਤਿਆਰ ਰਹਿੰਦੇ ਨੇ, ਪਰ ਇਸ ਵਿਭਚਾਰੀ ਨੂੰ ਗੁਰਦੁਆਰਿਆਂ 'ਚ ਬੁਲਾ ਕੇ ਕੀ ਸਿੱਖਣਾ ਚਾਹੁੰਦੇ ਹਨ, ਅਖੌਤੀ ਦਸਮ ਗ੍ਰੰਥ ਦੇ ਚਰਿਤ੍ਰੋਪਾਖਿਆਨ ਦਾ ਪ੍ਰੈਕਟੀਕਲ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top