Share on Facebook

Main News Page

ਪੰਜ ਤਖਤਾਂ ਦੀ ਯਾਤਰਾ ਲਈ ਸ਼ੁਰੂ ਹੋਈ ਰੇਲ ਗੱਡੀ ਘਿਰੀ ਵਿਵਾਦਾਂ ’ਚ, ਰੇਲ ਗੱਡੀ 'ਚ ਬਣੇ ਸ਼ਰਾਬ ਪਰੋਸਣ ਤੇ ਲੱਗੇ ਪ੍ਰਸ਼ਨ ਚਿੰਨ੍ਹ

* ਸਿੱਖ ਸ਼ਰਧਾਲੂਆਂ ਦੀ ਤਖਤਾਂ ਦੀ ਯਾਤਰਾ ਨਹੀਂ ਬਲਕਿ ਸਿੱਖ ਕੌਮ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ: ਬਾਬਾ ਹਰਦੀਪ ਸਿੰਘ

ਬਠਿੰਡਾ (1 ਜਨਵਰੀ, ਪੀ.ਐਸ.ਐਨ): ਪੰਜਾਬ ਹੈਰੀਟੇਜ਼ ਟੂਰਿਜ਼ਮ ਪ੍ਰਮੋਸ਼ਨ ਬੋਰਡ ਅਤੇ ਲਗਜ਼ਰੀ ਹੋਲੀਡੇਜ਼ ਨਵੀਂ ਦਿੱਲੀ ਦੇ ਸਹਿਯੋਗ ਨਾਲ ਸਿੱਖ ਧਰਮ ਦੇ ਇਤਿਹਾਸ ਨੂੰ ਸਮਰਪਿਤ ਪੰਜੇ ਤਖਤਾਂ ਦੇ ਦਰਸ਼ਨ ਕਰਨ ਲਈ ਚਲਾਈ

ਤਖਤ ਏ ਦੀਦਾਰ ਲਗਜ਼ਰੀ ਰੇਲ ਗੱਡੀ ਅੱਜ ਬਠਿੰਡਾ ਪਹੁੰਚੀ ਜਿੱਥੇ ਗੱਡੀ ਵਿੱਚ ਸਵਾਰ ਪੰਜਾਬ ਸਰਕਾਰ ਦੇ ਟੂਰਿਜ਼ਮ ਮੰਤਰੀ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਵਿੱਚ 70 ਵਿਦੇਸ਼ੀ ਤੇ 10 ਭਾਰਤੀ ਸਿੱਖ ਸ਼ਰਧਾਂਲੂਆਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਐਸ ਜੀ ਪੀ ਸੀ ਮੈਂਬਰ ਸੁਖਦੇਵ ਸਿੰਘ ਬਾਹੀਆ ਦੀ ਅਗਵਾਈ ਵਿੱਚ ਸਮੂਹ ਮੈਂਬਰਸ਼ਿਪ ਵੱਲੋਂ ਸਰੋਪੇ ਦੇ ਕੇ ਸਵਾਗਤ ਕੀਤਾ ਗਿਆ ਤੇ ਪਹੁੰਚੇ ਸ਼ਰਧਾਲ ਰੇਲਵੇ ਲਾਈਨ ਤੋਂ ਵਾਂਝੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸਨਾਂ ਲਈ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਏ।

ਇਸ ਮੌਕੇ ਰੇਲ ਗੱਡੀ ਏਸ਼ੀਆ ਦੇ ਸਭ ਤੋਂ ਵਡੇ ਜੰਕਸ਼ਨ ਬਠਿੰਡਾ 'ਚ ਹੀ ਖੜ੍ਹੀ ਰਹੀ ਜੋ ਦੂਜੇ ਦਿਨ ਰਵਾਨਾ ਹੋਵੇਗੀ ਪਰ ਉਕਤ ਗੱਡੀ ਦੇ ਮੀਡੀਆ ਕਰਮਚਾਰੀਆਂ ਵੱਲੋਂ ਕੀਤੇ ਗਏ ਦੌਰੇ ਦੌਰਾਂਨ ਸਿੱਖ ਸ਼ਰਧਾਲੂਆਂ ਤੇ ਸਿੱਖ ਇਤਿਹਾਸਕ ਦਰਸ਼ਨਾਂ ਲਈ ਸ਼ੁਰੂ ਕੀਤੀ ਗਈ ਇਹ ਗੱਡੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਈ ਜਦੋਂ ਦੇਖਿਆ ਕਿ ਹੋਟਲ ਦੀ ਤਰ੍ਹਾਂ ਬਣੀ ਇਹ ਲਗਜਰੀ ਗੱਡੀ ਵਿੱਚ ਹਰ ਸਹੂਲਤ ਮੁਹੱਈਆ ਹੈ ਪਰ ਸਿੱਖ ਇਤਿਹਾਸ ਦੇ ਦਰਸ਼ਨਾਂ ਲਈ ਸ਼ੁਰੂ ਹੋਈ ਗੱਡੀ ਵਿੱਚ ਲੱਗੇ ਦੇਸੀ ਵਿਦੇਸ਼ੀ ਸ਼ਰਾਬ ਦੇ ਬਣੇ ਕਾਊਂਟਰ ਜਿਸ ਵਿੱਚ ਵੇਟਰ ਸ਼ਰਾਬ ਦੇ ਪੈਗ ਪਰੋਸ ਕੇ ਦੇਣ ਲਈ ਤਾਇਨਾਤ ਸਨ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਤੇ ਕਾਊਂਟਰ ਵਿੱਚ ਅੰਗਰੇਜੀ ਦੇ ਵੱਖ ਵੱਖ ਬ੍ਰਾਂਡ ਦੀਆਂ ਬੋਤਲਾਂ ਸਜੀਆਂ ਹੋਈਆਂ ਸਨ। ਹੋਰ ਤਾਂ ਹੋਰ ਯਾਤਰਾ ਲਈ ਵਿਦੇਸ਼ ਚੋਂ ਆਏ ਸਿੱਖ ਸ਼ਰਧਾਂਲੂਆਂ ਦੀ ਸ਼ਰਧਾ ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਕਿਉਂਕਿ ਉਕਤ ਗੱਡੀ ਸਿੱਖ ਇਤਿਹਾਸਕ ਤਖਤਾਂ ਦੇ ਦਰਸ਼ਨਾਂ ਲਈ ਸੁਰੂ ਕੀਤੀ ਗਈ ਹੈ ਤੇ ਇਸ ਵਿੱਚ ਸਿੱਖ ਸ਼ਰਧਾਲੂ ਹੀ ਸਫਰ ਕਰ ਰਹੇ ਹਨ। ਫਿਰ ਸ਼ਰਾਬ ਦੇ ਕਾਊਂਟਰ ਦਾ ਕੀ ਕੰਮ ਜਿਸ ਨਾਲ ਉਕਤ ਗੱਡੀ ਤੇ ਯਾਤਰਾ ਵਿਵਾਦਾਂ ਦੇ ਘੇਰੇ ਵਿੱਚ ਸ਼ੁਰੂ ਹੋ ਗਈ ਹੈ ਤੇ ਤਸਵੀਰ ਸਾਹਮਣੇ ਆਉਣ ਨਾਲ ਇਸ ਗੱਡੀ ਵਿੱਚ ਬਣੇ ਸ਼ਰਾਬ ਦੇ ਕਾਊਂਟਰ ਦਾ ਵਿਰੋਧ ਹੋਣਾ ਵੀ ਸੁਭਾਵਿਕ ਹੈ।

ਉਕਤ ਮਾਮਲੇ ਸਬੰਧੀ ਜਦੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨਾਲ ਗਲ ਕਰਨੀ ਚਾਹੀ ਤਾਂ ਉਹ ਵਿਅਸਤ ਹੋਣ ਕਰਕੇ ਸੰਪਰਕ ਨਾ ਹੋ ਸਕਿਆ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਧਾਰਮਿਕ ਵਿੰਗ ਦੇ ਚੇਅਰਮੈਨ ਬਾਬਾ ਹਰਦੀਪ ਸਿੰਘ ਨੇ ਉਕਤ ਮਾਮਲੇ ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਉਕਤ ਗੱਡੀ ਤਖਤਾਂ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਹੈ ਤਾਂ ਲਗਜ਼ਰੀ ਗੱਡੀ ਜਿਸ ਵਿੱਚ ਹਰ ਸਹੂਲਤ ਹੈ ਪਰ ਸ਼ਰਾਬ ਦੀ ਵਿਵਸਥਾ ਕਿਉਂ। ਉਹਨਾਂ ਕਿਹਾ ਕਿ ਇਹ ਸਭ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਮੌਜੂਦਾ ਸਰਕਾਰਾਂ ਵਲੋਂ ਸਾਜਿਸ਼ਾਂ ਹਨ ਜਿਸ ਲਈ ਗੱਡੀ ਵਿੱਚ ਸਫਰ ਕਰ ਰਹੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਮਾਮਲੇ ਤੇ ਸਥਿਤੀ ਸਪਸ਼ਨ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਵੀ ਸਿੱਖ ਸ਼ਰਧਾਲੂ ਸ਼ਰਾਬ ਨਹੀਂ ਪੀਂਦਾ ਹੋਵੇਗਾ ਜਿਸ ਨਾਲ ਉਹਨਾਂ ਦੀ ਯਾਤਰਾ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਤੇ ਉਕਤ ਗੱਡੀ ਵਿੱਚੋਂ ਸ਼ਰਾਬ ਦਾ ਕਾਊਂਟਰ ਖਤਮ ਹੋਣਾ ਚਾਹੀਦਾ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top