Main News Page

ਮਾਲਟਨ ਗੁਰਦੁਆਰਾ, ਟੋਰਾਂਟੋ, ਕੈਨੇਡਾ ਵਿੱਚ ਵਿਭਚਾਰੀ ਬਲਬੀਰ ਸਿੰਘ ਟਕਸਾਲੀ ਦੀ ਹੋਈ ਛਿੱਤਰ ਪਰੇਡ

ਜੁਲਾਈ 2010 ਵਿੱਚ ਕਥਾਵਾਚਕ ਬਲਬੀਰ ਸਿੰਘ ਟਕਸਾਲੀ ਨੇ ਜੋ ਕਰਤੂਤਾਂ ਇੰਗਲੈਂਡ ਵਿੱਚ ਕੀਤੀਆਂ, ਖਾਲਸਾ ਨਿਊਜ਼ ਨੇ ਅਤੇ ਕੁੱਝ ਹੋਰ ਮੀਡੀਏ ਨੇ ਸੱਚਾਈ ਸਾਹਮਣੇ ਲਿਆਂਦੀ। ਇੰਗਲੈਂਡ ਦੇ ਸਾਰੇ ਗੁਰਦੁਆਰਿਆਂ ਨੇ ਇਸ ਵਿਭਚਾਰੀ ਟਕਸਾਲੀ ਦੀ ਕਥਾ ਬੰਦ ਕਰ ਦਿਤੀ। ਪਰ ਇਸ ਨੇ ਕਨੇਡਾ ਜਾ ਕੇ ਮਾਲਟਨ ਗੁਰਦੁਆਰੇ ਕਥਾ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਗੁਰਦੁਆਰੇ ਵਾਲਿਆਂ ਨੂੰ ਐਸੇ ਗੁਰਮਤਿ ਤੋਂ ਹੀਣੇ, ਚਰਿਤ੍ਰਹੀਣ ਵਿਭਚਾਰੀ ਪਸ਼ੂ ਸਮਾਨ ਅਖੌਤੀ ਬੰਦੇ ਕੋਲ਼ੋਂ ਕਥਾ ਨਹੀਂ ਸੀ ਕਰਾਉਣੀ ਚਾਹੀਦੀ।

ਇਸ ਦੀ ਪਸੂ ਦੀ ਕਰਤੂਤ ਜਾਨਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ:

http://www.khalsanews.org/newspics/2010/07July2010/17%20July%2010/17%20July%2010%20BAlbir%20Singh%20Taksali.htm

21 ਨਵੰਬਰ 2010 ਐਤਵਾਰ ਗੁਰਪੁਰਬ ਵਾਲੇ ਦਿਨ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਕਥਾ ਵਾਚਕ ਨੂੰ ਕੁੱਝ ਨੌਜਵਾਨਾਂ ਨੇ ਚਾਟਾ ਛਕਾਇਆ।

ਬਾਅਦ ਵਿੱਚ ਦੂਸਰੇ ਦਿਨ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਇਸ ਵਿਭਚਾਰੀ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਗਿਆ। ਛਿੱਤਰ ਖਾਣ ਤੋਂ ਬਾਅਦ ਇਹ ਸ਼ਖਸ ਹੁਣ ਸਾਹਮਣੇ ਨਹੀਂ ਆਇਆ। ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਹ ਸ਼ਖਸ ਲੋਕਾਂ ਦੀਆਂ ਭਾਵਨਾਵਾਂ ਨੂੰ ਹੋਰ ਠੇਸ ਨਾ ਪਹੁੰਚਾਏ, ਇਸ ਕਰਕੇ ਜਿਸ ਗੁਰਦੁਆਰੇ (ਮਾਲਟਨ) ਵਿੱਚ ਇਸ ਦੀ ਛਿੱਤਰ ਪਰੇਡ ਹੋਈ ਹੈ, ਉਥੋਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕ ਅਤੇ ਮੀਡੀਏ ਰਾਹੀਂ ਇਸ ਅਖੌਤੀ ਕਥਾਵਾਚਕ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਲਈ ਜਾਗਰੂਕ ਕਰੋ।

ਨੋਟ: ਕੈਨੇਡਾ ਵਿੱਚ ਇਸ ਵਿਭਚਾਰੀ ਟਕਸਾਲੀ ਕਥਾਵਾਚਕ ਦੀ ਕਥਾ ਬੰਦ ਕਰ ਦਿੱਤੀ ਗਈ ਹੈ।

ਚਰਨਜੀਤ ਸਿੰਘ ਕੈਨੇਡਾ
ਸੰਪਰਕ ਲਈ ਫੋਨ: 905 794 3531, 416 617 0858

ਵਿਭਚਾਰੀ ਟਕਸਾਲੀ ਪ੍ਰਚਾਰਕ ਬਲਬੀਰ ਸਿੰਘ

 ਮਾਲਟਨ ਗੁਰਦੁਆਰੇ ਦਾ ਸੰਪਰਕ:

Sri Guru Singh Sabha, Malton
7280 Airport Rd. Mississauga ON L4T 2H3
Phone: 905-671-1662
Fax: 905-671-2017


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top