Main News Page

ਕੀ ਤਰਲੋਚਨ ਸਿੰਘ ਵਰਗੇ ਆਰ.ਐਸ.ਐਸ. ਦੇ ਝੋਲੀਚੁੱਕਾਂ ਨੂੰ ਰਾਜ ਸਭਾ ਦੀ ਮੈਂਬਰੀ ਮੁੜ ਤੋਂ ਪ੍ਰਾਪਤ ਕਰਨ ਲਈ ਸਿੱਖਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਕੋਈ ਹਥਕੰਡਾ ਨਹੀਂ ਮਿਲਦਾ?

ਭਾਰਤ ਵਿਚ ਲੰਬਾ ਸਮਾਂ ਹਕੂਮਤ ਕਰਨ ਵਾਲੇ ਅੰਗਰੇਜ਼ਾਂ ਨੇ ਜਨਤਾ ’ਤੇ ਕਾਬਿਜ਼ ਰਹਿਣ ਲਈ ਇਕ ਬੜੀ ਵਧੀਆ ਤਰਕੀਬ ਇਜ਼ਾਦ ਕੀਤੀ ਸੀ। ਉਹ ਖ਼ੁਦ ਸਿੱਧੇ ਰੂਪ ਵਿਚ ਜਨਤਾ ਦਾ ਸ਼ੋਸ਼ਣ ਕਰਨ ਦੀ ਬਜਾਏ ਲਾਲਚੀ ਤੇ ਗੱਦਾਰ ਕਿਸਮ ਦੇ ਭਾਰਤੀਆਂ ਨੂੰ ਪ੍ਰਸ਼ਾਸਨ ਦੇ ਸਮਾਜ ਭਲਾਈ ਵਾਲੇ ਅਹੁਦਿਆਂ ’ਤੇ ਬਿਠਾ ਕੇ ਉਨ੍ਹਾਂ ਤੋਂ ਜਨਤਾ-ਵਿਰੋਧੀ ਨੀਤੀਆਂ ਨੂੰ ਅੰਜਾਮ ਦਿਵਾਉਂਦੇ ਸਨ। ਕਥਿਤ ‘ਅਜ਼ਾਦੀ’ ਉਪਰੰਤ ਅੰਗਰੇਜ਼ਾਂ ਦੀ ਇਸ ਨੀਤੀ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਭਾਰਤੀ ਹਾਕਮਾਂ ਨੇ ਵੀ ਇਹੀ ਨੀਤੀ ਅਪਣਾ ਲਈ ਅਤੇ ਵੱਖ-ਵੱਖ ਵਰਗਾਂ ਦਾ ਸ਼ੋਸ਼ਣ ਕਰਨ ਲਈ, ਉਨ੍ਹਾਂ ਹੀ ਵਰਗਾਂ ਦੇ ਲਾਲਚੀ ਤੇ ਗੱਦਾਰ ਕਿਸਮ ਦੇ ਲੋਕਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਹੁਦਿਆਂ ਤੱਕ ਪੁਚਾ ਦਿੱਤਾ। ਇਨ੍ਹਾਂ ਅਹੁਦਿਆਂ ਵਿਚ ਆਮ ਪੁਲਿਸਕਰਮੀਆਂ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਅਹੁਦੇ ਸ਼ਾਮਲ ਰਹੇ ਹਨ। ਬ੍ਰਾਹਮਣਵਾਦੀਆਂ ਦੀਆਂ ਇਹ ਨੀਤੀਆਂ ਅੱਜ ਵੀ ਜਾਰੀ ਹਨ, ਜਿਨ੍ਹਾਂ ਰਾਹੀਂ ਉਹ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਘੱਟ-ਗਿਣਤੀ ਕਮਿਸ਼ਨ ਜਿਹੇ ਕਾਫੀ ਬਲਸ਼ਾਲੀ ਕਮਿਸ਼ਨ, ਜਿਨ੍ਹਾਂ ਦਾ ਮੁੱਖ ਮੰਤਵ ਘੱਟ-ਗਿਣਤੀ ਵਰਗਾਂ ਅਤੇ ਦਬੇ-ਲਿਤਾੜੇ ਵਰਗਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ, ਨੂੰ ਵੀ ਆਪਣੇ ਲਾਭ ਲਈ ਵਰਤਦੇ ਰਹੇ ਹਨ। ਇਸ ਮਕਸਦ ਲਈ ਇਨ੍ਹਾਂ ਕਮਿਸ਼ਨਾਂ ਵਿਚ ਅਜਿਹੇ ਲੋਕਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਮਕਸਦ ਘੱਟ-ਗਿਣਤੀ ਕੌਮਾਂ ਨੂੰ ਲਾਭ ਪਹੁੰਚਾਉਣਾ ਨਹੀਂ ਬਲਕਿ ਇਨ੍ਹਾਂ ਕਮਿਸ਼ਨਾਂ ਵਿਚ ਨਿਯੁਕਤੀ ਦੌਰਾਨ ਘੱਟ-ਗਿਣਤੀ ਕੌਮਾਂ ਦੇ ਲਾਭ ਲਈ ਕੋਈ ਕਾਰਜ ਅਮਲ ਵਿਚ ਨਾ ਲਿਆ ਕੇ, ਆਪਣੇ ਆਕਾਵਾਂ ਦੀ ਖੁਸ਼ੀ ਪ੍ਰਾਪਤ ਕਰਨਾ ਅਤੇ ਨਿਜੀ ਕਿਸਮ ਦੇ ਸਿਆਸੀ ਤੇ ਆਰਥਕ ਲਾਭ ਪ੍ਰਾਪਤ ਕਰਨਾ ਹੁੰਦਾ ਹੈ।

ਕੁਝ ਇਹੋ ਜਿਹੀ ਕਹਾਣੀ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦੀ ਵੀ ਪ੍ਰਤੀਤ ਹੁੰਦੀ ਹੈ। ਘੱਟ-ਗਿਣਤੀ ਕਮਿਸ਼ਨ ਤੋਂ ਸੇਵਾ-ਮੁਕਤ ਹੋ ਕੇ ਰਾਜ ਸਭਾ ਦੀ ਮੈਂਬਰੀ ਪ੍ਰਾਪਤ ਕਰਨ ਵਾਲੇ ਇਸ ਸ਼ਖ਼ਸ ਨੇ ਆਪਣੇ ਕਾਰਜ-ਕਾਲ ਦੌਰਾਨ ਘੱਟ-ਗਿਣਤੀਆਂ ਨੂੰ ਜ਼ਮੀਨੀ ਸਤਰ ’ਤੇ ਕੀ ਲਾਭ ਪੁਚਾਇਆ, ਇਸ ਬਾਬਤ ਤਾਂ ਉਹ ਖ਼ੁਦ ਹੀ ਦੱਸ ਸਕਦਾ ਹੈ। ਪਰ ਉਸ ਦੀ ਮੌਜੂਦਾ ਲੇਖਣੀ ’ਤੇ ਸਰਸਰੀ ਨਜ਼ਰ ਮਾਰਦਿਆਂ ਹੀ, ਇਕ ਆਮ ਜਿਹੀ ਸੂਝ ਵਾਲਾ ਪਾਠਕ ਵੀ ਸਮਝ ਸਕਦਾ ਹੈ ਕਿ ਤਰਲੋਚਨ ਸਿੰਘ ਦੇ ਮਨ ਵਿਚ ਘੱਟ-ਗਿਣਤੀ ਕੌਮਾਂ ਦੇ ਹੱਕਾਂ ਪ੍ਰਤੀ ਹਮਦਰਦੀ ਹੈ ਜਾਂ ਉਹ ਸਿੱਖਾਂ ਵਰਗੀ ਅਹਿਮ ਘੱਟ-ਗਿਣਤੀ ਕੌਮ ਨੂੰ ਬਹੁ-ਗਿਣਤੀ ਕੌਮ ਵਿਚ ਜਜ਼ਬ ਹੁੰਦੇ ਵੇਖਣਾ ਚਾਹੁੰਦਾ ਹੈ। ਇਸੇ ਕੜੀ ਵਿਚ ਪੰਜਾਬੀ ਟ੍ਰਿਬੀਊਨ ਦੇ 22 ਜੁਲਾਈ 2010 ਦੇ ਅੰਕ ਅਤੇ ਹਿੰਦੀ ਅਖ਼ਬਾਰ ਪੰਜਾਬ ਕੇਸਰੀ ਦੇ 24 ਜੁਲਾਈ 2010 ਦੇ ਅੰਕ ਵਿਚ ਪ੍ਰਕਾਸ਼ਿਤ ਹੋਏ ਤਰਲੋਚਨ ਸਿੰਘ ਦੇ ਲੇਖ ‘‘ਸਹਿਜਧਾਰੀ ਵੀ ਸਤਿਕਾਰ ਦੇ ਹੱਕਦਾਰ’’ ਨੇ ਤਾਂ ਬੇਸ਼ਰਮੀ ਅਤੇ ਸਿੱਖ-ਵਿਰੋਧੀ ਮਾਨਸਿਕਤਾ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ।

ਲੇਖ ਦੇ ਅਰੰਭ ਵਿਚ ਹੀ ਤਰਲੋਚਨ ਸਿੰਘ ਲਿਖਦੇ ਹਨ, ‘‘ਕਈ ਸਾਲਾਂ ਤੋਂ ਇਹ ਆਵਾਜ਼ ਸੁਣ ਰਹੇ ਹਾਂ ਕਿ ਸਿੱਖ ਧਰਮ ਨੂੰ ਹਿੰਦੂਆਂ ਤੋਂ ਖਤਰਾ ਹੈ। ਜੋ ਗਰੁੱਪ ਇਸ ਪ੍ਰਚਾਰ ਵਿਚ ਲੱਗਾ ਹੈ, ਉਹ ਇਤਿਹਾਸ ਨੂੰ ਵੀ ਵਿਗਾੜ ਕੇ ਅਜਿਹੇ ਢੰਗ ਨਾਲ ਪੇਸ਼ ਕਰ ਹਿਰਾ ਹੈ ਕਿ ਉਨ੍ਹਾਂ ਦੀ ਦਲੀਲ ਨੂੰ ਵਜ਼ਨ ਮਿਲੇ। ਜਦ ਕੋਈ ਵਿਦਵਾਨ ਜਾਂ ਪ੍ਰਚਾਰਕ ਇਸ ਵਿਸ਼ੇ ’ਤੇ ਬੋਲਦਾ ਹੈ ਤਾਂ ਸਾਫ ਲਫ਼ਜ਼ਾਂ ਵਿਚ ਹਿੰਦੂ ਕੌਮ ਨੂੰ ਸਿੱਖ ਦੁਸ਼ਮਣ ਕਰਾਰ ਦਿੰਦਾ ਹੈ। ਪਹਿਲਾਂ ਜਦ ਇਹ ਗੱਲ ਅਰੰਭ ਹੋਈ ਤਾਂ ਬ੍ਰਾਹਮਣਵਾਦ ਨੂੰ ਮੁੱਖ ਰੱਖਿਆ ਗਿਆ। ਕਈ ਵਾਰ ਤਾਂ ਇਹ ਬੁਲਾਰੇ ਬ੍ਰਾਹਮਣਾਂ ਨੂੰ ਹੀ ਬੁਰਾ-ਭਲਾ ਕਹਿੰਦੇ ਰਹੇ। ਇਹ ਭੁੱਲ ਗਏ ਕਿ ਅਨੇਕਾਂ ਬ੍ਰਾਹਮਣਾਂ ਨੂੰ ਹੀ ਬੁਰਾ-ਭਲਾ ਕਹਿੰਦੇ ਰਹੇ।’’

ਇਥੇ ਤਰਲੋਚਨ ਸਿੰਘ ਦਾ ਇਸ਼ਾਰਾ ਜਿਸ ਗਰੁੱਪ ਵੱਲ ਹੈ, ਉਹ ਇੰਡੀਆ ਅਵੇਅਰਨੈੱਸ ਰਸਾਲਾ ਪ੍ਰਕਾਸ਼ਿਤ ਕਰਨ ਵਾਲੇ ‘ਸਿੱਖ ਅਵੇਅਰਨੈੱਸ ਗਰੁੱਪ’ ਹੀ ਹੈ ਕਿਉਂਕਿ ਇਹੀ ਗਰੁੱਪ ਸਿੱਖਾਂ ਨੂੰ ਬ੍ਰਾਹਮਣਵਾਦ ਤੋਂ ਬਚਾਉਣ ਲਈ ਆਪਣੀ ਸਮਰੱਥਾ ਮੁਤਾਬਿਕ ਜਤਨ ਕਰ ਰਿਹਾ ਹੈ। ਖੈਰ, ਲੇਖਕ ਪਾਠਕਾਂ ਨੂੰ ਇਹ ਨਹੀਂ ਦੱਸਦਾ ਕਿ ‘‘ਸਿੱਖ ਧਰਮ ਨੂੰ ਹਿੰਦੂਆਂ ਤੋਂ ਖ਼ਤਰਾ ਹੈ’’ ਵਾਲੀ ਗੱਲ ਹੁਣੇ-ਹੁਣੇ ਹੋਂਦ ਵਿਚ ਨਹੀਂ ਆਈ ਬਲਕਿ ਸਿੱਖ ਇਤਿਹਾਸ ਨੂੰ ਘੋਖਣ ਵਾਲੇ ਸਾਰੇ ਹੀ ਵਿਦਵਾਨ ਇਸ ਗੱਲ ਤੋਂ ਸਹਿਮਤ ਹਨ ਕਿ ਬ੍ਰਾਹਮਣਵਾਦੀ ਵਰਗ ਸਿੱਖੀ ਅਤੇ ਸਿੱਖਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਅਤੇ ਇਤਿਹਾਸਕ ਤੱਥ ਵੀ ਇਸ ਗੱਲ ਦੀ ਤਸਦੀਕ ਕਰਦੇ ਹਨ। ਪਹਾੜੀ ਹਿੰਦੂ ਰਾਜਿਆਂ ਨੇ 13 ਵਾਰੀ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਕੀਤਾ ਅਤੇ 14ਵੀਂ ਵਾਰੀ ਮੁਗਲ ਸੈਨਾ ਦੀ ਮਦਦ ਨਾਲ ਉਨ੍ਹਾਂ ’ਤੇ ਹਮਲਾ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਿਚ ਗੰਗੂ ਬ੍ਰਾਹਮਣ ਅਤੇ ਦੀਵਾਨ ਸੁੱਚਾ ਨੰਦ ਨੇ ਜੋ ਭੂਮਿਕਾ ਨਿਭਾਈ, ਉਸ ਤੋਂ ਕੋਈ ਵਿਅਕਤੀ ਇਨਕਾਰੀ ਨਹੀਂ ਹੋ ਸਕਦਾ। ਬੰਦਾ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਵਿਚ ਘੇਰ ਕੇ ਸ਼ਹੀਦ ਕਰਵਾਉਣ ਵਿਚ ਕਾਂਗੜੇ ਅਤੇ ਜਸਰੋਟਾ ਦੇ ਹਿੰਦੂ ਰਾਜਿਆਂ ਨੇ ਮੁਗਲਾਂ ਦਾ ਭਰਪੂਰ ਸਾਥ ਦਿੱਤਾ। ਭਾਈ ਮਨੀ ਸਿੰਘ ਨੂੰ ਸ਼ਹੀਦ ਕਰਵਾਉਣ ਅਤੇ ਛੋਟਾ ਘੱਲੂਘਾਰਾ ਵਰਤਾਉਣ ਵਿਚ ਹਿੰਦੂ ਰਾਜੇ ਲਖਪਤ ਰਾਏ ਨੇ ਮੋਹਰੀ ਭੂਮਿਕਾ ਨਿਭਾਈ। ਅਮਿਹਦ ਸ਼ਾਹ ਅਦਬਾਲੀ ਰਾਹੀਂ ਸਿੱਖਾਂ ਦਾ ਦੂਜਾ ਤੇ ਵੱਡਾ ਘੱਲੂਘਾਰਾ ਕਰਵਾਉਣ ਵਾਲਾ ਜੰਡਿਆਲੇ ਦਾ ਅਕੀਲ ਦਾਸ ਨਿਰੰਜਨੀਆ ਵੀ ਹਿੰਦੂ ਹੀ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤੇ ਗਏ ਸਿੱਖ ਰਾਜ ਨੂੰ ਅੰਗਰੇਜ਼ਾਂ ਦੀ ਗੁਲਾਮੀ ਵੱਲ ਧੱਕਣ ਵਾਲੇ ਗੱਦਾਰ ਡੋਗਰੇ ਜਰਨੈਲ ਵੀ ਹਿੰਦੂ ਸਨ।

ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ‘ਓਮ’ (ਹਿੰਦੂਤਵ) ਵਾਲਾ ਫਲਸਫਾ ਦਰਸਾਉਂਦਿਆਂ ਇਕ ਤਸਵੀਰ

ਗੁਰੂ ਨਾਨਕ ਸਾਹਿਬ ਨੂੰ ਰਾਮ-ਕ੍ਰਿਸ਼ਨ ਤੋਂ ਅਸ਼ੀਰਵਾਦ ਲੈਂਦਿਆਂ ਦਰਸਾਉਂਦਿਆਂ ਇਕ ਤਸਵੀਰ

ਅਜ਼ਾਦੀ ਦੀ ਜੰਗ ਦੌਰਾਨ ਕ੍ਰਾਂਤੀਕਾਰੀ ਢੰਗ ਨਾਲ ਅੰਗਰੇਜ਼ਾਂ ਨੂੰ ਹੌਸਲੇ ਪਸਤ ਕਰਨ ਵਾਲੇ ਸਿੱਖ ਕ੍ਰਾਂਤੀਕਾਰੀਆਂ ਨੂੰ ‘ਅੱਤਵਾਦੀ’ ਕਹਿਣ ਵਾਲੇ ਅਖੌਤੀ ਮਹਾਨ ਆਗੂ ਵੀ ਹਿੰਦੂ ਸਨ। ਇਸੇ ਸਮੇਂ ਸਿੱਖਾਂ ਵਿਚ ਪਤਿਤਪੁਣੇ ਦੀ ਲਹਿਰ ਚਲਾਉਣ ਅਤੇ ਸਿੱਖ ਵਿਚਾਰਧਾਰਾ ਵਿਚ ਬ੍ਰਾਹਮਣਵਾਦ ਦੀ ਮਿਲਾਵਟ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਵਾਲੇ ਆਗੂ ਵੀ ਹਿੰਦੂ ਸਨ। ਭਾਰਤ ਅਜ਼ਾਦ ਹੁੰਦਿਆਂ ਹੀ ਸਿੱਖਾਂ ਨੂੰ ‘ਜਰਾਇਮ-ਪੇਸ਼ਾ’ ਕੌਮ ਐਲਾਨਣ ਵਾਲੇ ਸਰਕੂਲ ਜਾਰੀ ਕਰਨ ਵਾਲੇ ਆਗੂ ਵੀ ਹਿੰਦੂ ਸਨ। ਪੰਜਾਬੀ ਸੂਬੇ ਦੀ ਮੰਗ ਸਮੇਂ ਪੰਜਾਬੀਆਂ ਦੇ ਹੱਕਾਂ ਨਾਲ ਗੱਦਾਰੀ ਕਰਨ ਵਾਲੇ ਅਤੇ ਆਪਣੀ ਮਾਂ-ਬੋਲੀ ਹਿੰਦੀ ਲਿਖਵਾਉਣ ਵਾਲੇ ਲੋਕ ਵੀ ਹਿੰਦੂ ਸਨ। ਦਰਿਆਈ ਪਾਣੀਆਂ ’ਤੇ ਪੰਜਾਬੀਆਂ ਦੇ ਹੱਕ ਸਬੰਧੀ ਮੋਰਚੇ ਸਮੇਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਲੱਗੀ ਗੁਰੂ ਰਾਮਦਾਸ ਜੀ ਦੀ ਤਸਵੀਰ ਵਿਚ ਬੀੜੀਆਂ-ਸਿਗਰਟਾਂ ਲਗਾਉਣ ਵਾਲੇ ਅਤੇ ਦਰਬਾਰ ਸਾਹਿਬ ਦੇ ਮਾਡਲ ਦੀ ਭੰਨ-ਤੋੜ ਕਰਨ ਵਾਲੇ ਵੀ ਹਿੰਦੂ ਸਨ। ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਵਾ ਕੇ ਹਜ਼ਾਰਾਂ ਨਿਰਦੋਸ਼ ਬੱਚਿਆਂ, ਤੀਵੀਆਂ, ਬਜ਼ੁਰਗਾਂ ਨੂੰ ਕਤਲ ਕਰਵਾਉਣ ਵਾਲੇ ਵੀ ਹਿੰਦੂ ਸਨ। ਨਵੰਬਰ 84 ਵਿਚ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕਰਨ ਵਾਲੇ, ਸਿੱਖ ਬੀਬੀਆਂ ਦੀ ਪੱਤ ਲੁੱਟਣ ਵਾਲੇ ਅਤੇ ਗੁਰਦੁਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਭਾਰੀ ਬੇਅਦਬੀ ਕਰਨ ਵਾਲੇ ਵੀ ਹਿੰਦੂ ਸਨ। ਪੰਜਾਬ ਵਿਚ ਪੁਲਿਸਕਰਮੀਆਂ ਹੱਥੋਂ ਲਗਭਗ 2 ਲੱਖ ਸਿੱਖ ਨੌਜੁਆਨਾਂ ਦੀ ਨਸਲਕੁਸ਼ੀ ਕਰਵਾਉਣ ਵਾਲੇ ਵੀ ਹਿੰਦੂ ਸਨ। ਕਸ਼ਮੀਰ ਦੇ ਛੱਤੀਸਿੰਘਪੁਰਾ ਵਿਚ ਨਿਰਦੋਸ਼ ਸਿੱਖਾਂ ਦਾ ਕਤਲ ਕਰਨ ਵਾਲੇ ਫੌਜੀ ਵੀ ਹਿੰਦੂ ਸਨ ਅਤੇ ਉਨ੍ਹਾਂ ਨੂੰ ਅਜਿਹਾ ਨਿਰਦੇਸ਼ ਦੇਣ ਵਾਲੇ ਸਿਆਸੀ ਆਗੂ ਵੀ ਹਿੰਦੂ ਸਨ।

ਆਰ.ਐਸ.ਐਸ. ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਤੋਂ ਮਿਲਦਾ ਅਸ਼ੀਰਵਾਦ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਣਾ ਪ੍ਰਤਾਪ ਤੇ ਸ਼ਿਵਾਜੀ ਦੀ ਸ਼੍ਰੇਣੀ ਵਿਚ ਪ੍ਰਚਾਰਦੀ ਆਰ.ਐਸ.ਐਸ.

ਇਹ ਸਭ ਤੱਥ ਤਾਂ ਇਸ਼ਾਰਾ ਮਾਤਰ ਹਨ, ਜੇਕਰ ਹਿੰਦੂਆਂ ਦੀ ਸਿੱਖ ਪ੍ਰਤੀ ਨਫ਼ਰਤ ਭਰੀ ਕਾਰਵਾਈਆਂ ਦਾ ਸੰਪੂਰਨ ਬਖਾਨ ਕਰਨਾ ਹੋਵੇ, ਤਾਂ ਉਸ ਦੇ ਵਾਸਤੇ ਅਲੱਗ ਤੋਂ ਇਕ ਮੋਟੀ ਕਿਤਾਬ ਲਿਖੀ ਜਾ ਸਕਦੀ ਹੈ। ਫਿਰ ਲੇਖਕ ਅਜਿਹੇ ਸਾਰੇ ਤੱਥਾਂ ਨੂੰ ਨਜ਼ਰਅੰਦਾਜ਼ ਕਰਕੇ ਕਿਹੜੇ ਅਧਾਰ ’ਤੇ ਹਿੰਦੂਆਂ ਨੂੰ ਸਿੱਖਾਂ ਦੇ ਮਿੱਤਰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ? ਬ੍ਰਾਹਮਣਵਾਦ ਨੂੰ ਸਿੱਖਾਂ ਦਾ ਸਭ ਤੋਂ ਵੱਡਾ ਵੈਰੀ ਦੱਸਣ ਵਾਲਾ ਗਰੁੱਪ ਸਿੱਖ ਇਤਿਹਾਸ ਨੂੰ ਨਹੀਂ ਵਿਗਾੜ ਰਿਹਾ ਬਲਕਿ ਬ੍ਰਾਹਮਣਵਾਦੀਆਂ ਨੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਅਜਿਹਾ ਪ੍ਰਚਾਰ ਕਰਵਾ ਦਿੱਤਾ ਹੈ ਕਿ ਸਿੱਖਾਂ ਦੇ ਦੁਸ਼ਮਣ ਸਿਰਫ਼ ਤੇ ਸਿਰਫ਼ ਮੁਸਲਮਾਨ ਹੀ ਹਨ, ਜਦਕਿ ਮੁਗਲਾਂ ਹੱਥੋਂ ਸਿੱਖਾਂ ਦੇ ਹੋਏ ਹਰ ਨੁਕਸਾਨ ਪਿੱਛੇ ਕਿਸੇ ਹਿੰਦੂ ਰਾਜੇ/ਮੰਤਰੀ/ਝੋਲੀਚੁੱਕ ਦਾ ਹੱਥ ਕੰਮ ਕਰ ਰਿਹਾ ਹੁੰਦਾ ਸੀ।

ਛੋਟੇ ਸਾਹਿਬਜ਼ਾਦਿਆਂ ਨੂੰ ਰਾਮ ਤੋਂ ਅਸੀਸ ਦਿਵਾਉਂਦਿਆਂ ਆਰ.ਐਸ.ਐਸ. ਆਰ.ਐਸ.ਐਸ. ਮੁਤਾਬਿਕ ਸਮੂਹ ਗੁਰੂਆਂ ਦੀ ਫਿਲਾਸਫੀ ‘ਓਮ’ ਵਾਲੀ ਹੈ ਗੁਰੂ ਨਾਨਕ ਸਾਹਿਬ ਨੂੰ ਗਾਂਧੀ ਤੇ ਇੰਦਰਾ ਦੀ ਸ਼੍ਰੇਣੀ ਵਿਚ ਲੈ ਆਂਦਾ


ਜਿਥੋਂ ਤੱਕ ਵਿਰੋਧ ਦੀ ਗੱਲ ਹੈ, ਸਾਡਾ ਜਾਂ ਕਿਸੇ ਵੀ ਹੋਰ ਸਿੱਖ ਸੰਸਥਾ ਦਾ ਜਾਤ-ਪਾਤ ਦੇ ਅਧਾਰ ’ਤੇ ਕਿਸੇ ਵਰਗ (ਭਾਵੇਂ ਉਹ ਬ੍ਰਾਹਮਣ ਵਰਗ ਹੀ ਕਿਉਂ ਨਾ ਹੋਵੇ) ਨਾਲ ਕੋਈ ਵੈਰ-ਵਿਰੋਧ ਨਹੀਂ ਬਲਕਿ ਅਸੀਂ ਸਿਰਫ਼ ਮਨੁੱਖਾਂ ਵਿਚ ਵੰਡੀਆਂ ਪਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੀ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿਰੋਧੀ ਹਾਂ। ਇਸਲਈ ਜੇਕਰ ਕਿਸੇ ਗ੍ਰੰਥੀ ਜਾਂ ਆਮ ਸਿੱਖ ਦਾ ਪਿਛੋਕੜ ਬ੍ਰਾਹਮਣ ਵਾਲਾ ਹੋਵੇ, ਤਾਂ ਉਸ ਵਿਚ ਸਾਨੂੰ ਕੋਈ ਇਤਰਾਜ ਨਹੀਂ। ਬਸ਼ਰਤੇ ਕਿ ਉਹ ਦਿਲੋਂ ਸਿੱਖ ਬਣਿਆ ਹੋਵੇ (ਬ੍ਰਾਹਮਣਵਾਦ ਨੂੰ ਕੱਟਣ ਵਾਲੀ ਗੁਰਮਤਿ ਵਿਚਾਰਧਾਰਾ ਨੂੰ ਮਨੋਂ ਅਪਣਾਇਆ ਹੋਵੇ), ਸਿੱਖਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਸਿਰਫ਼ ਭੇਖੀ ਸਿੱਖ ਨਾ ਬਣਿਆ ਹੋਵੇ। ਇਸਦੇ ਇਲਾਵਾ ਅਸੀਂ ਇਹ ਵੀ ਜ਼ਰੂਰ ਸਮਝਦੇ ਹਾਂ ਕਿ ਜੇਕਰ ਕੋਈ ਬ੍ਰਾਹਮਣ ਜਾਂ ਕੋਈ ਹੋਰ ਉੱਚ-ਜਾਤੀਆ ਹਿੰਦੂ, ਘੱਟ-ਗਿਣਤੀ ਕੌਮਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰੇ ਜਾਂ ਮੌਜੂਦਾ ਸਮੇਂ ਵਾਂਗ ਆਰ.ਐਸ.ਐਸ. ਤੇ ਵਿਸ਼ਵ ਹਿੰਦੂ ਪਰਿਸ਼ਦ ਜਿਹੀਆਂ ਅੱਤਵਾਦੀ ਕਾਰਵਾਈਆਂ ਕਰੇ, ਤਾਂ ਉਸ ਦੀਆਂ ਅਜਿਹੀ ਫਿਰਕੂ ਤੇ ਤੰਗ-ਦਿਲ ਨੀਤੀਆਂ ਨੂੰ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਲੇਖਕ ਸ਼ਿਕਾਇਤ ਕਰਦਾ ਹੈ, ‘‘ਗੰਗੂ ਬ੍ਰਾਹਮਣ ਦੀ ਕਥਾ ਸੁਣਾ ਕੇ ਅਸੀਂ ਸਾਰੀ ਬ੍ਰਾਹਮਣ ਕੌਮ ਨੂੰ ਬਦਨਾਮ ਕਰਦੇ ਹਾਂ। ਹਰ ਜਾਤ ਦਾ ਬੰਦਾ ਜੁਰਮ ਕਰ ਸਕਦਾ ਹੈ।’’ ਘੱਟ-ਗਿਣਤੀ ਕੌਮਾਂ ਦੇ ਹੱਕਾਂ ਦੇ ਠੇਕਦਾਰ ਬਣਦੇ ਫਿਰਦੇ ਤਰਲੋਚਨ ਸਿੰਘ ਦਾ ਇਹ ਕਥਨ ਤਾਂ ਠੀਕ ਹੈ ਕਿ ਹਰ ਜਾਤ ਜਾਂ ਧਰਮ ਦਾ ਵਿਅਕਤੀ ਕੋਈ ਵੀ ਜੁਰਮ ਕਰ ਸਕਦਾ ਹੈ। ਪਰ ਉਹ ਇਸ ਤੱਥ ਨੂੰ ਲੁਕੋ ਲੈਂਦੇ ਹਨ ਕਿ ਘੱਟ-ਗਿਣਤੀ ਕੌਮਾਂ ਅਤੇ ਦਲਿਤਾਂ ਤੋਂ ਭਾਰੀ ਖਾਰ ਖਾਂਦਾ ਬ੍ਰਾਹਮਣ ਵਰਗ, ਇਨ੍ਹਾਂ ਤਬਕਿਆਂ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਬਹੁਤ ਛੇਤੀ ਹੀ ਮੱਕਾਰ ਤੇ ਮੁਜਰਿਮਾਨਾ ਮਾਨਸਿਕਤਾ ਧਾਰਨ ਕਰ ਲੈਂਦਾ ਹੈ। ਗੰਗੂ ਬ੍ਰਾਹਮਣ ਦੀ ਕਥਾ ਸੁਣਾਏ ਜਾਣ ਬਾਰੇ ਇਤਰਾਜ਼ ਪ੍ਰਗਟ ਕਰਨ ਵਾਲਾ ਲੇਖਕ ਇਹ ਨਹੀਂ ਦੱਸਦਾ ਕਿ ਕੀ ਲੋਕਾਂ ਨੂੰ ਗੰਗੂ ਬ੍ਰਾਹਮਣ ਵੱਲੋਂ ਕੀਤੀ ਗਈ ਗੱਦਾਰੀ ਦੇ ਇਤਿਹਾਸਕ ਤੱਥ ਨੂੰ ਲੁਕੋ ਲਿਆ ਜਾਣਾ ਚਾਹੀਦਾ ਹੈ? ਕੀ ਲੇਖਕ ਅਜਿਹੀ ‘ਸਲਾਹ’ ਦਾ ਕੋਈ ਕਾਰਨ ਦੱਸ ਸਕਦਾ ਹੈ? ਫਿਰ, ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਗੰਗੂ ਬ੍ਰਾਹਮਣ ਦੀ ਕਰਤੂਤ ਸੰਗਤਾਂ ਨੂੰ ਦੱਸਣ ਨਾਲ ਸਾਰੀ ਬ੍ਰਾਹਮਣ ਕੌਮ ਬਦਨਾਮ ਹੁੰਦੀ ਹੈ? ਜੇਕਰ ਅਜਿਹਾ ਹੀ ਹੈ, ਤਾਂ ਮੀਡੀਆ ਵਿਚ ਕਿਸੇ ਵੀ ਕਿਸਮ ਦੇ ਜੁਰਮ ਦੀ ਖ਼ਬਰ ਪ੍ਰਕਾਸ਼ਿਤ/ਪ੍ਰਸਾਰਿਤ ਕੀਤੇ ਜਾਣ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਕਿਉਂਕਿ ਹਰ ਮੁਜਰਿਮ ਕਿਸੇ ਨਾਲ ਕਿਸੇ ਧਰਮ ਨਾਲ ਸਬੰਧਿਤ ਹੁੰਦਾ ਹੈ ਅਤੇ ਮੁਜਰਿਮ ਬਾਰੇ ਦੱਸਣ ਨਾਲ (ਲੇਖਕ ਮੁਤਾਬਿਕ) ਉਸ ਧਰਮ ਦੀ ਬਦਨਾਮੀ ਹੁੰਦੀ ਹੈ !! ਅਜਿਹਾ ਕਰਨ ਦੀ ਬਜਾਏ ਤਰਲੋਚਨ ਸਿੰਘ ਨੇ ਮੀਡੀਆ ਵੱਲੋਂ ਅੱਤਵਾਦੀਆਂ ਨੂੰ ‘ਸਿੱਖ’ ਜਾਂ ‘ਇਸਲਾਮਿਕ’ ਕਹਿਣ ਦੀ ਗਲਤ ਪਿਰਤ ਨੂੰ ਰੋਕਣ ਲਈ ਆਪਣੇ ਕਾਰਜ-ਕਾਲ ਦੌਰਾਨ ਕੋਈ ਕਦਮ ਨਹੀਂ ਚੁੱਕਿਆ; ਬਲਕਿ ਇਸ ਬਾਬਤ ਕੋਈ ਬਿਆਨ ਤੱਕ ਨਾ ਦਿੱਤਾ। ਕੀ ਮੀਡੀਆ ਵੱਲੋਂ ਅੱਤਵਾਦੀਆਂ ਨੂੰ ਸਿੱਖ ਜਾਂ ਇਸਲਾਮਿਕ ਕਹਿਣ ਨਾਲ ਇਨ੍ਹਾਂ ਧਰਮਾਂ ਦੀ ਬਦਨਾਮੀ ਨਹੀਂ ਹੁੰਦੀ? ਫਿਰ, ਲੇਖਕ ਨੂੰ ਇਸ ਬਾਬਤ ਕੋਈ ਪੀੜ ਮਹਿਸੂਸ ਕਿਉਂ ਨਹੀਂ ਹੁੰਦੀ?

ਲੇਖਕ ਨੂੰ ਨਹਿਰੂ ਪਰਵਾਰ ਦੇ ਗੰਗੂ ਦੀ ਕੁਲ ਨਾਲ ਸਬੰਧਿਤ ਹੋਣ ’ਤੇ ਵੀ ਯਕੀਨ ਨਹੀਂ। ਉਹ ਇਸ ਤੱਥ ਵੱਲ ਧਿਆਨ ਨਹੀਂ ਦਿੰਦੇ ਕਿ ਇੰਦਰਾ ਗਾਂਧੀ ਨੂੰ ਇਸ ਕਹਾਣੀ ਬਾਰੇ ਪਤਾ ਸੀ ਅਤੇ ਉਸ ਨੇ ਕਸ਼ਮੀਰ ਘਾਟੀ ਦੇ ਮੱਤਨ (ਝ਼ਵਵ਼ਅ) ਮੰਦਰ ਦੇ ਪੰਡਤਾਂ ਕੋਲੋਂ ਆਪਣੇ ਪਰਵਾਰਕ ਪਿਛੋਕੜ ਦੀ ਤਸਦੀਕ ਕਰਵਾਈ ਸੀ ਅਤੇ ਉਨ੍ਹਾਂ ਪੰਡਤਾਂ ਨੇ ਵੀ ਇੰਦਰਾਂ ਨੂੰ ਇਹੀ ਦੱਸਿਆ ਸੀ ਕਿ ਉਹ ਗੰਗੂ ਬ੍ਰਾਹਮਣ ਦੀ ਹੀ ਵੰਸ਼ਜ ਹੈ। ਲੇਖਕ ਇਸ ਤੱਥ ਨੂੰ ਸਿਰਫ਼ ਇਸ ਬਿਨਾਹ ’ਤੇ ਰੱਦ ਕਰਨਾ ਚਾਹੁੰਦਾ ਹੈ ਕਿ ਮੁਗਲਾਂ ਨੇ ਤਾਂ ਗੰਗੂ ਨੂੰ ਯੂ.ਪੀ. ਦੇ ਖੇਤਰ ਵਿਚ ਜ਼ਮੀਨ ਦਿੱਤੀ ਸੀ, ਜਦਕਿ ਇੰਦਰਾ ਦਾ ਪਰਵਾਰ ਕਸ਼ਮੀਰ ਨਾਲ ਸਬੰਧਿਤ ਸੀ। ਪਰ ਸਪਸ਼ਟ ਜਿਹੀ ਗੱਲ ਹੈ ਕਿ ਕਸ਼ਮੀਰ ਵਿਚ ਜ਼ਮੀਨ ਖਰੀਦਣ ’ਤੇ ਪਾਬੰਦੀ ਤਾਂ ਭਾਰਤ-ਪਾਕ ਵੰਡ ਦੇ ਘਟਨਾਕ੍ਰਮ ਤੋਂ ਬਾਅਦ ਲੱਗੀ ਹੈ। ਕੀ ਉਸ ਤੋਂ ਪਹਿਲਾਂ ਗੰਗੂ ਦੇ ਵਾਰਸਾ ’ਤੇ ਇਹ ਪਾਬੰਦੀ ਸੀ ਕਿ ਉਹ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਕਸ਼ਮੀਰ (ਜਾਂ ਕਿਸੇ ਹੋਰ ਸੂਬੇ ਵਿਚ) ਵੱਸ ਜਾਂਦੇ?

ਤੁਜ਼ਕੇ-ਜਹਾਂਗੀਰੀ ਦਾ ਹਵਾਲਾ ਦੇ ਕੇ ਲੇਖਕ ਚੰਦੂ ਨੂੰ ਕਲੀਨ-ਚਿੱਟ ਦੇਣਾ ਚਾਹੁੰਦਾ ਹੈ। ਇਹ ਠੀਕ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿਚ ਜਹਾਂਗੀਰ ਦੀ ਭੂਮਿਕਾ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਪਰ ਜਹਾਂਗੀਰ ਨੂੰ ਅਜਿਹਾ ਮਾੜਾ ਕਾਰਾ ਕਰਨ ਲਈ ਉਕਸਾਉਣ ਵਾਲਾ ਦੀਵਾਨ ਚੰਦੂ ਮਲ ਕੀ ਘੱਟ ਦੋਸ਼ੀ ਮੰਨਿਆ ਜਾ ਸਕਦਾ ਹੈ? ਕੀ ਗੁਰੂ ਹਰਿਗੋਬਿੰਦ ਸਿੰਘ ਜੀ ਵੱਲੋਂ ਜਹਾਂਗੀਰ ਨੂੰ ਵਿਚਾਰ-ਵਟਾਂਦਰੇ ਨਾਲ ਸਮਝਾਉਣਾ ਪਰ ਚੰਦੂ ਮਲ ਨੂੰ ਸਖ਼ਤ ਸਜ਼ਾ ਦਿਵਾਉਣ ਇਸੇ ਤੱਥ ਵੱਲ ਇਸ਼ਾਰਾ ਨਹੀਂ ਕਰਦਾ? ਜਾਂ ਤਰਲੋਚਨ ਸਿੰਘ ਖ਼ੁਦ ਨੂੰ ਗੁਰੂ ਹਰਿਗੋਬਿੰਦ ਸਾਹਿਬ ਤੋਂ ਵੀ ਵੱਧ ਸਿਆਣਾਂ ਸਮਝਦੇ ਹਨ?

ਅੱਗੇ ਲੇਖਕ ਸਵਾਲ ਕਰਦਾ ਹੈ, ‘‘ਇਹ ਸੱਚ ਨਹੀਂ ਕਿ ਸਾਰੇ ਸਿੱਖ ਹਿੰਦੂ ਧਰਮ ਤੋਂ ਆਏ ਹਨ। ਕੋਈ ਮੁਸਲਮਾਨ ਜਾਂ ਇਸਾਈ ਤੋਂ ਸਿੱਖ ਸਜੇ ਹਨ?’’ ਲੇਖਕ ਦਾ ਇਹ ਕਥਨ ਕਾਫੀ ਗੁੰਮਰਾਹਕੁੰਨ ਹਨ ਕਿਉਂਕਿ ਜੇਕਰ ਸਿੱਖਾਂ ਦਾ ਵੱਡਾ ਹਿੱਸਾ ਉਹ ਲੋਕ ਹਨ ਜੋ ਹਿੰਦੂਵਾਦ ਨੂੰ ਛੱਡ ਕੇ ਸਿੱਖ ਸਜੇ ਹਨ, ਤਾਂ ਇਸਦਾ ਅਰਥ ਇਹ ਨਹੀਂ ਹੋ ਜਾਂਦਾ ਕਿ ਸਿੱਖ ਹਿੰਦੂ ਹੀ ਹਨ। ਜਾਂ ਇਹ ਕਿ ਖ਼ੁਦ ਨੂੰ ਸਹਿਜਧਾਰੀ ਸਿੱਖ ਕਹਿਣ ਵਾਲੇ ਹਿੰਦੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਵੋਟਰ ਬਣਨ ਦਾ ਮੌਕਾ ਦੇਣਾ ਚਾਹੀਦਾ ਹੈ। ਜੇਕਰ ਦੁੱਧ ਨੂੰ ਦਹੀ ਜਾਂ ਮੱਖਣ ਵਿਚ ਤਬਦੀਲ ਕਰ ਦਿੱਤਾ ਜਾਏ, ਤਾਂ ਇਨ੍ਹਾਂ ਪਦਾਰਥਾਂ ਦੇ ਗੁਣ ਦੁੱਧ ਨਾਲੋਂ ਬਿਲਕੁਲ ਵੱਖਰੇ ਹੋ ਜਾਂਦੇ ਹਨ ਤੇ ਇਨ੍ਹਾਂ ਦੀ ਆਪਣੀ ਅਲੱਗ ਹੀ ਮਹੱਤਤਾ ਹੋ ਜਾਂਦੀ ਹੈ। ਦੇਸੀ ਘਿਓ ਦਾ ਉਪਯੋਗ ਪਕੌੜੇ ਤਲਨ ਲਈ ਕੀਤਾ ਜਾ ਸਕਦਾ ਹੈ ਪਰ ਦੁੱਧ ਦਾ ਨਹੀਂ। ਅਜਿਹੇ ਵਿਚ ਲੇਖਕ ਕੀ ਘਿਓ ਨੂੰ ਬਦੋਬਦੀ ਦੁੱਧ ਹੀ ਕਹਿਣਾ ਪਸੰਦ ਕਰੇਗਾ ਕਿਉਂਕਿ ਉਹ ਕਦੇ ਦੁੱਧ ਹੁੰਦਾ ਸੀ?

ਜਿਹੜੇ ਲੋਕ ਹਿੰਦੂਵਾਦ ਨੂੰ ਤਿਆਗ ਕੇ ਸਿੱਖ ਬਣੇ, ਉਨ੍ਹਾਂ ਕਿਸੇ ਸ਼ੌਕ ਕਾਰਨ ਅਜਿਹਾ ਨਹੀਂ ਕੀਤਾ ਸੀ ਕਿ ਬਲਕਿ ਬ੍ਰਾਹਮਣਵਾਦ ਦੀ ਮਨੁੱਖਤਾ ਵਿਰੋਧੀ ਨੀਤੀਆਂ ਅਤੇ ਸਿੱਖ ਧਰਮ ਦੀ ਮਹਾਨ ਵਿਚਾਰਧਾਰਾ ਵਿਚਲੇ ਅੰਤਰ ਨੂੰ ਸਮਝਣ ਕਾਰਨ ਅਜਿਹਾ ਕੀਤਾ ਸੀ। ਇਸ ਲਈ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਮਨੋਂ ਅਪਣਾਉਣ ਵਾਲੇ ਫਿਰਕਾਪ੍ਰਸਤ ਹਿੰਦੂਆਂ ਦੀ ਤੁਲਨਾ ਉਨ੍ਹਾਂ ਹਿੰਦੂਆਂ ਨਾਲ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੇ ਸੱਚ ਸਮਝਦਿਆਂ ਹੀ ਆਪਣਾ ਧਰਮ ਤਿਆਗਣ ਵਿਚ ਦੇਰ ਨਾ ਲਗਾਈ।

ਫਿਰ ਇਹ ਵੀ ਸੱਚ ਨਹੀਂ ਕਿ ਸਿਰਫ਼ ਹਿੰਦੂਆਂ ਨੇ ਹੀ ਸਿੱਖ ਧਰਮ ਅਪਣਾਇਆ। ਇਕ ਇਲਾਹੀ ਜੋਤਿ ਦੇ ਰੂਪ ਵਿਚ ਗੁਰੂ ਨਾਨਕ ਸਾਹਿਬ ਦੀ ਪਛਾਣ ਕਰਨ ਵਾਲਾ ਅਤੇ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਨ ਪਹਿਲਾ ਹੀ ਸ਼ਖ਼ਸ (ਰਾਏ ਬੁਲਾਰ) ਮੁਸਲਮਾਨ ਸੀ। ਗੁਰੂ ਨਾਨਕ ਸਾਹਿਬ ਦੀ ਪ੍ਰਚਾਰ ਫੇਰੀਆਂ ਦੌਰਾਨ ਬੇਅੰਤ ਔਕੜਾਂ ਦਾ ਸਾਹਮਣਾ ਕਰਕੇ ਵੀ ਉਨ੍ਹਾਂ ਦਾ ਸਾਥ ਦੇਣ ਵਾਲੇ ਭਾਈ ਮਰਦਾਨਾ ਜੀ ਦਾ ਪਿਛੋਕੜ ਵੀ ਮੁਸਲਮਾਨੀ ਸੀ। ਸਾਈਂ ਮੀਆ ਮੀਰ, ਪੀਰ ਬੁੱਧੂ ਸ਼ਾਹ ਅਤੇ ਹਜ਼ਾਰਾਂ ਹੋਰ ਮੁਸਲਮਾਨ ਗੁਰੂ ਸਾਹਿਬਾਨ ਦੇ ਸ਼ਰਧਾਲੂ ਸਨ। ਹਾਂ, ਏਨਾ ਜ਼ਰੂਰ ਹੈ ਕਿ ਹਿੰਦੂਆਂ ਦੀ ਤੁਲਨਾ ਵਿਚ ਬਹੁਤ ਘੱਟ ਮੁਸਲਮਾਨ ਸਿੱਖ ਬਣੇ। ਪਰ ਇਸਦੇ ਦੋ ਮੁੱਖ ਕਾਰਨ ਸਨ - ਪਹਿਲਾ, ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਲ ਸਥਾਪਿਤ ਹੋ ਜਾਣ ਤੱਕ ਸਿੱਖਾਂ ਤੇ ਮੁਗਲਾਂ ਵਿਚਕਾਰ ਘੱਟ ਜਾਂ ਵੱਧ ਟਕਰਾਅ ਚਲਦਾ ਰਿਹਾ। ਜਿਹੜਾ ਧਰਮ ਹਕੂਮਤ ਦੀ ਨਸਲਕੁਸ਼ੀ ਦੀਆਂ ਨੀਤੀਆਂ ਦਾ ਨਿਸ਼ਾਨਾ ਬਣ ਜਾਏ, ਉਸ ਵਿਚ ਸ਼ਾਮਲ ਹੋ ਕੇ ਆਪਣੀ ਜਾਨ ਗੁਆਉਣ ਦਾ ਖ਼ਤਰਾ ਮੁੱਲ ਲੈਣਾ ਬਹੁਤ ਘੱਟ ਲੋਕਾਂ ਦੇ ਵੱਸ ਦੀ ਗੱਲ ਹੁੰਦੀ ਹੈ। ਦੂਜਾ, ਸਿੱਖਾਂ ਤੇ ਮੁਗਲਾਂ/ਅਫ਼ਗਾਨਾਂ ਵਿਚਕਾਰ ਬਾਰ-ਬਾਰ ਹੁੰਦੇ ਟਕਰਾਅ ਕਾਰਨ ਮੁਸਲਮਾਨਾਂ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਹੋਣੀ ਕੁਦਰਤੀ ਸੀ, ਜਿਸ ਕਰਕੇ ਉਨ੍ਹਾਂ ਨੇ ਸਿੱਖ ਧਰਮ ਦੀ ਮਹਾਨ ਵਿਚਾਰਧਾਰਾ ਨੂੰ ਖੁੱਲ-ਦਿਲੀ ਨਾਲ ਵਿਚਾਰਿਆ ਨਹੀਂ। ਤੀਜਾ, ਬ੍ਰਾਹਮਣਵਾਦੀ ਵਿਚਾਰਧਾਰਾ ਦੇ ਮੁਕਾਬਲੇ ਇਸਲਾਮਿਕ ਵਿਚਾਰਧਾਰਾ ਕਾਫੀ ਠੀਕ ਹੈ, ਨਾ ਤਾਂ ਜਾਤ-ਪਾਤ ਦੇ ਅਧਾਰ ’ਤੇ ਆਪਣੇ ਹੀ ਸਹਿਧਰਮੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਨਾ ਹੀ 33 ਕਰੋੜ ਦੇਵੀ-ਦੇਵਤਿਆਂ ਦੀ ਪੂਜਾ। ਇਸਲਈ ਮੁਸਲਮਾਨਾਂ ਦੇ ਮਨਾਂ ਵਿਚ ਆਪਣੇ ਧਰਮ ਪ੍ਰਤੀ ਓਨਾ ਅਸੰਤੋਖ ਨਹੀਂ ਹੁੰਦਾ, ਜਿੰਨਾ ਵਿਚਾਰਵਾਨ ਹਿੰਦੂਆਂ ਦੇ ਮਨਾਂ ਵਿਚ।

ਲੇਖਕ ਦਾ ਇਹ ਕਥਨ ਵੀ ਸਰਾਸਰ ਗਲਤ ਹੈ ਕਿ ਕੋਈ ਇਸਾਈ ਸਿੱਖ ਬਣਿਆ ਹੀ ਨਹੀਂ। ਅਮਰੀਕਾ ਵਿਚ ਯੋਗੀ ਹਰਭਜਨ ਸਿੰਘ ਦੀ ਸੰਸਥਾ ਨਾਲ ਸਬੰਧਿਤ ਹਜ਼ਾਰਾਂ ਹੀ ਸਿੱਖ ਅਜਿਹੇ ਹਨ, ਜੋ ਪਿਛੋਕੜ ਵਿਚ ਇਸਾਈ ਸੀ। ਉਨ੍ਹਾਂ ਦੇ ਇਲਾਵਾ ਹੋਰਨਾਂ ਦੇਸ਼ਾਂ ਵਿਚ ਵੀ ਇਕੱਲੇ-ਦੁਕੱਲੇ ਇਸਾਈਆਂ ਨੇ ਸਿੱਖੀ ਧਾਰਨ ਕੀਤੀ ਹੈ। ਇਸਾਈ ਕਾਫੀ ਪੜ੍ਹੇ-ਲਿਖੇ ਹੁੰਦੇ ਹਨ ਤੇ ਸੱਚ ਨੂੰ ਅਪਣਾਉਣ ਦੀ ਹਿੰਮਤ ਵੀ ਰਖਦੇ ਹਨ। ਪਰ ਸਿੱਖਾਂ ਨੇ ਅੱਜ ਤੱਕ ਗੁਰਮਤਿ ਵਿਚਾਰਧਾਰਾ ਨੂੰ ਉਨ੍ਹਾਂ ਤੱਕ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਪੁਚਾਇਆ ਹੀ ਨਹੀਂ। ਇਸਲਈ ਇਸਾਈਆਂ ਤੋਂ ਵੱਡੀ ਗਿਣਤੀ ਵਿਚ ਸਿੱਖ ਬਣਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?

ਜਿਥੋਂ ਤੱਕ ਪੁਰਾਤਨ ਹਿੰਦੂਆਂ ਦੇ ਗੁਰੂ ਮਹਾਰਾਜ ਨੂੰ ਇਸ਼ਟ ਮੰਨਣ ਦੀ ਗੱਲ ਹੈ, ਇਹ ਸਰਾਸਰ ਝੂਠ ਹੈ। ਸੱਚਾਈ ਇਹ ਹੈ ਕਿ ਹਿੰਦੂਵਾਦ ਦੇ ਪੈਰੋਕਾਰ ਤਾਂ ਉਸੇ ਦਿਨ ਤੋਂ ਗੁਰੂ ਮਹਾਰਾਜ ਦੇ ਵਿਰੋਧੀ ਹੋ ਗਏ ਸਨ, ਜਦ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਿਨ੍ਹਾਂ ਪ੍ਰਸਿੱਧ ਸੇਵਕਾਂ ਨੂੰ ਗੁਰੂ ਘਰ ਦੇ ਹਿੰਦੂ ਸ਼ਰਧਾਲੂ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਉਹ ਹਿੰਦੂ ਨਹੀਂ ਸਿੱਖ ਹੀ ਸਨ ਪਰ ਨਾਮ ਪਿੱਛੇ ‘ਸਿੰਘ’ ਉਪਨਾਮ ਲਗਾਉਣ ਦੀ ਪਿਰਤ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਉਪਰੰਤ ਅਰੰਭ ਹੋਣ ਕਾਰਨ, ਇਨ੍ਹਾਂ ਸਿੱਖਾਂ ਦੇ ਨਾਵਾਂ ਪਿੱਛੇ ਸਿੰਘ ਲਫ਼ਜ਼ ਨਹੀਂ ਮਿਲਦਾ। ਪਰ ਇਸਦਾ ਅਰਥ ਇਹ ਨਹੀਂ ਕਿ ਉਨ੍ਹਾਂ ਦੀ ਗਿਣਤੀ ਹਿੰਦੂਆਂ ਵਿਚ ਹੀ ਕੀਤੀ ਜਾਵੇ।

ਲੇਖਕ ਕਹਿੰਦਾ ਹੈ ਕਿ ਪਾਕਿਸਤਾਨ ਦੇ ਸਾਰੇ ਹਿੰਦੂ ਸਹਿਜਧਾਰੀ ਸਿੱਖ ਹਨ ਅਤੇ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਵੀ ਬਹੁਤ ਸਾਰੇ ਹਿੰਦੂ ਗੁਰਦੁਆਰਿਆਂ ਵਿਚ ਜਾਂਦੇ ਹਨ। ਪਾਕਿਸਤਾਨ ਦੇ ਹਿੰਦੂਆਂ ਦੀ ਗੱਲ ਕਰੀਏ, ਤਾਂ ਇਹ ਸਮਝਣ ਦੀ ਲੋੜ ਹੈ ਕਿ ਹਿੰਦੂ ਵਰਗ ਬਹੁਤ ਹੀ ਚਲਾਕ ਤੇ ਭਵਿੱਖ ਦੇ ਖਤਰਿਆਂ ਤੋਂ ਨਿਬੜਨ ਲਈ ਅਗਾਊਂ ਤਿਆਰੀ ਕਰ ਕੇ ਰੱਖਣ ਵਾਲਾ ਹੈ। ਪਾਕਿਸਤਾਨੀ ਹਿੰਦੂ ਜਾਣਦੇ ਹਨ ਕਿ ਜਦ ਕਦੇ ਵੀ ਭਾਰਤੀ ਹਿੰਦੂਆਂ ਨੇ ਮੁਸਲਮਾਨਾਂ ਦਾ ਖੁੱਲ ਕੇ ਘਾਣ ਕਰਨਾ ਸ਼ੁਰੂ ਕੀਤਾ (ਜਿਵੇਂ ਬਾਬਰੀ ਮਸਜਿਦ ਤੋੜੇ ਜਾਨ ਦੇ ਘਟਨਾਕ੍ਰਮ ਉਪਰੰਤ ਹੋਇਆ ਸੀ), ਤਾਂ ਪਾਕਿਸਤਾਨੀ ਮੁਸਲਮਾਨਾਂ ਦਾ ਗੁੱਸਾ ਉਨ੍ਹਾਂ ਪ੍ਰਤੀ ਨਿਕਲ ਸਕਦਾ ਹੈ। ਦੂਜਾ, ਮੁਸਲਮਾਨ ਮੂਰਤੀ-ਪੂਜਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਇਸਲਈ ਪਾਕਿਸਤਾਨੀ ਹਿੰਦੂ ਮੰਦਰਾਂ ਦੀ ਬਜਾਏ ਗੁਰਦੁਆਰਿਆਂ ਵਿਚ ਜਿਆਦਾ ਜਾਂਦੇ ਹਨ, ਤਾਂ ਕਿ ਇਕ ਤਾਂ ਮੁਸਲਮਾਨ ਉਨ੍ਹਾਂ ਨੂੰ ਮੂਰਤੀ ਪੂਜਕ ਨਾ ਸਮਝਣ। ਦੂਜਾ, ਗੁਰਦੁਆਰਿਆਂ ਵਿਚ ਆਣ-ਜਾਣ ਕਾਰਨ ਸਿੱਖ ਉਨ੍ਹਾਂ ਨੂੰ ਆਪਣੇ ਭਾਈਵਾਲ ਸਮਝਣ ਤੇ ਮੁਸਲਮਾਨਾਂ ਨਾਲ ਕਿਸੇ ਕਿਸਮ ਦੇ ਟਕਰਾਅ ਸਮੇਂ ਹਿੰਦੂਆਂ ਦਾ ਪੱਖ ਲੈਣ। ਇਸਲਈ ਪਾਕਿਸਤਾਨੀ ਹਿੰਦੂਆਂ ਨੂੰ ਗੁਰੂ ਘਰ ਦੇ ਸ਼ਰਧਾਲੂ ਨਹੀਂ ਬਲਕਿ ਮੌਕਾਪ੍ਰਸਤ ਵਧੇਰੇ ਸਮਝਿਆ ਜਾਣਾ ਚਾਹੀਦਾ ਹੈ। (ਨੋਟ : ਹੋ ਸਕਦਾ ਹੈ ਕਿ ਇਨ੍ਹਾਂ ਵਿਚੋਂ ਗਿਣਤੀ ਦੇ ਕੁਝ ਹਿੰਦੂ ਵਾਕਈ ਗੁਰੂ ਘਰ ਦੇ ਸ਼ਰਧਾਲੂ ਹੋਣ, ਪਰ ਹਿੰਦੂਆਂ ਦਾ ਇਤਿਹਾਸ ਵਾਚਿਆਂ ਇਹ ਗੱਲ ਸਪਸ਼ਟ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਦੀ ਬਹੁਗਿਣਤੀ ਦਿਖਾਵੇ ਲਈ ਤਾਂ ਖੇਤਰੀ ਤੌਰ ’ਤੇ ਤਾਕਤਵਰ ਲੋਕਾਂ ਦੇ ਸਮੂਹ ਵਾਲੇ ਧਰਮ ਪ੍ਰਤੀ ਅਪਣੱਤ ਦਰਸਾਉਂਦੀ ਹੈ, ਪਰ ਮੌਕਾ ਮਿਲਦਿਆਂ ਹੀ ਆਸਤੀਨ ਦੇ ਸੱਪ ਵਾਂਗ ਇਨ੍ਹਾਂ ਹੀ ਵਰਗਾਂ ਨੂੰ ਡੰਗ ਮਾਰਨ ਵਿਚ ਵੀ ਸੰਕੋਚ ਨਹੀਂ ਕਰਦੀ।) ਗੁ: ਬੰਗਲਾ ਸਾਹਿਬ ਆਉਣ ਵਾਲੇ ਜ਼ਿਆਦਾਤਰ ਹਿੰਦੂ ਪਰਵਾਰ ਵੀ ਸਿੱਖੀ ਸਿਧਾਂਤਾਂ ਨੂੰ ਅਪਣਾਉਣ ਕਾਰਨ ਗੁਰਦੁਆਰੇ ਨਹੀਂ ਆਏ ਹੁੰਦੇ ਬਲਕਿ ਇਕ ਸੈਲਾਨੀ ਦੇ ਤੌਰ ’ਤੇ ਇਕ ਦਿੱਲੀ-ਖਿੱਚਵੀਂ ਥਾਂ ’ਤੇ ਆਉਂਦੇ ਹਨ।

ਲੇਖਕ ਪੁੱਛਦਾ ਹੈ ‘‘ਕੀ ਹਿੰਦੂ, ਸਿੱਖ ਨੌਜਵਾਨਾਂ ਨੂੰ ਜਾਂ ਸਕੂਲ ਦੇ ਵਿਦਿਆਰਥੀਆਂ ਨੂੰ ਪਤਿਤ ਹੋਣ ਦਾ ਪ੍ਰਚਾਰ ਕਰਦੇ ਹਨ? ਕਿਧਰੇ ਸੁਣਿਆ ਹੈ ਕਿ ਕੋਈ ਹਿੰਦੂ, ਸਿੱਖ ਨੂੰ ਹਿੰਦੂ ਬਣਨ ਦੀ ਪ੍ਰੇਰਨਾ ਕਰ ਰਿਹਾ ਹੋਵੇ?’’ ਮੈਂ ਘੱਟ-ਗਿਣਤੀਆਂ ਦੇ ਮਹਾਨ ਠੇਕੇਦਾਰ ਜੀ ਨੂੰ ਨਿਜੀ ਅਨੁਭਵ ਨਾਲ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਸ ਸਵਾਲ ਦਾ ਜਵਾਬ ‘ਹਾਂ’ ਵਿਚ ਹੀ ਹੈ। ਪੰਜਾਬ ਵਿਚ ਬਹੁਤ ਸਾਰੇ ਹਿੰਦੂ ਟ੍ਰੈਵਲ ਏਜੰਟ, ਵਿਦੇਸ਼ਾਂ ਵਿਚ ਜਾਣ ਦੇ ਇੱਛੁਕ ਸਿੱਖਾਂ ਦੀ ਅਗਿਆਨਤਾ ਦਾ ਲਾਭ ਚੁੱਕ ਕੇ ਉਨ੍ਹਾਂ ਨੂੰ ਵਰਗਲਾਉਂਦੇ ਹਨ ਕਿ ਵਿਦੇਸ਼ ਵਿਚ ਜਾਣ ਲਈ ਉਨ੍ਹਾਂ (ਸਿੱਖਾਂ) ਦਾ ਵਿਦੇਸ਼ ਵਿਚ ਜਾਣਾ ਤਾਂ ਹੀ ਸੰਭਵ ਹੈ, ਜੇਕਰ ਉਹ ਆਪਣੇ ਕੇਸ ਕਤਲ ਕਰਵਾ ਲੈਣ। ਇਸੇ ਤਰ੍ਹਾਂ, ਕਈ ਹਿੰਦੂ ਕੁੜੀਆਂ ਆਪਣੇ ਪ੍ਰੇਮੀ ਸਿੱਖਾਂ ਸਾਹਮਣੇ ਵਿਆਹ ਕਰਵਾਉਣ ਲਈ ਇਹ ਸ਼ਰਤ ਰੱਖ ਦਿੰਦੀਆਂ ਹਨ ਕਿ ਉਨ੍ਹਾਂ ਦੇ ਪ੍ਰੇਮੀ ਪਹਿਲਾਂ ਆਪਣੇ ਕੇਸ ਕਤਲ ਕਰਵਾ ਕੇ ਹਿੰਦੂ ਬਣ ਜਾਣ - ਤਾਂ ਹੀ ਉਹ ਉਨ੍ਹਾਂ ਨਾਲ ਵਿਆਹ ਕਰ ਸਕਦੀਆਂ ਹਨ। ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਹਿੰਦੂ ਮੁੰਡੇ ਵੀ ਆਪਣੇ ਸਿੱਖ ਸਹਿਪਾਠੀਆਂ ’ਤੇ ‘‘ਤੇਰੇ ਵਾਲਾਂ ਵਿਚ ਜੂੰਆਂ ਤਾਂ ਨਹੀਂ, ਰਿਹਾ ਨਾ ਫੇਰ ਸਰਦਾਰ ਦਾ ਸਰਦਾਰ, ਤੇਰੇ ਬਾਰ੍ਹਾਂ ਤਾਂ ਨਹੀਂ ਵੱਜ ਗਏ’’ ਆਦਿਕ ਵਿਅੰਗ ਕਸ ਕੇ ਉਨ੍ਹਾਂ ਦਾ ਮਨੋਬਲ ਗਿਰਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਟੀ.ਵੀ. ਸੀਰੀਅਲ ਤੇ ਫਿਲਮਾਂ ਬਣਾਉਣ ਵਾਲੇ ਹਿੰਦੂ ਨਿਰਮਾਤਾ-ਨਿਰਦੇਸ਼ਕ ਵਿਚ ਆਪਣੀਆਂ ਫਿਲਮਾਂ ਰਾਹੀਂ ਸਿੱਖਾਂ ਦਾ ਵੱਧ ਤੋਂ ਵੱਧ ਅਪਮਾਨ ਕਰਨ ਅਤੇ ਸਿੱਖਾਂ ਨੂੰ ਹਿੰਦੂ ਸਮਾਜ ਦਾ ਹੀ ਅੰਗ ਦਰਸਾਉਣ ਦੀ ਮੁਹਿੰਮ ਵਿਚ ਜੁਟੇ ਹੋਏ ਹਨ। ਇਸ ਲਈ ਹਿੰਦੂਆਂ ਨੂੰ ਕਲੀਨ-ਚਿੱਟ ਦੇਣ ਦੀ ਲੇਖਕ ਦੀ ਕੋਸ਼ਿਸ਼ ਸੁਭਾਵਿਕ ਵਿਚਾਰ ਨਹੀਂ ਬਲਕਿ ਕਿਸੇ ਖ਼ਾਸ ਸਾਜਿਸ਼ ਦਾ ਹਿੱਸਾ ਪ੍ਰਤੀਤ ਹੁੰਦੀ ਹੈ।

ਆਰ.ਐਸ.ਐਸ. ਅਤੇ ਹੋਰ ਫਿਰਕੂ ਹਿੰਦੂ ਸੰਗਠਨਾਂ ਦੀ ਤਰ੍ਹਾਂ ਤਰਲੋਚਨ ਸਿੰਘ ਈਸਾਈਆਂ ਪ੍ਰਤੀ ਆਪਣੀ ਨਫ਼ਰਤ ਵੀ ਛੁਪਾ ਨਾ ਸਕੇ। ਉਹ ਦੋਸ਼ ਲਗਾਉਂਦੇ ਹਨ, ‘‘ਈਸਾਈ ਮੱਤ ਵਾਲੇ ਹਰ ਥਾਂ ਪੂਰੇ ਜ਼ੋਰ ਨਾਲ ਧਰਮ ਪਰਿਵਰਤਨ ਕਰਨ ਦਾ ਯਤਨ ਕਰਦੇ ਹਨ।’’ ਪਰ ਲੇਖਕ ਨੂੰ ਪੁੱਛਿਆ ਜਾਵੇ ਕਿ ਕੀ ‘‘ਪੂਰੇ ਜ਼ੋਰ ਨਾਲ’’ ਉਨ੍ਹਾਂ ਦਾ ਕੀ ਮਤਲਬ ਹੈ। ਜੇਕਰ ਇਸਦਾ ਮਤਲਬ ਪੂਰੀ ਸੰਜੀਦਗੀ ਨਾਲ ਆਪਣੇ ਧਰਮ ਦਾ ਪ੍ਰਚਾਰ ਕਰਨਾ ਹੈ, ਤਾਂ ਇਸ ਵਿਚ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ। ਜੇਕਰ ਇਸਦਾ ਮਤਲਬ ਇਹ ਹੈ ਇਸਾਈ ਮਿਸ਼ਨਰੀ ਜੋਰ-ਜ਼ਬਰਦਸਤੀ ਨਾਲ ਲੋਕਾਂ ਨੂੰ ਇਸਾਈ ਬਣਾ ਦਿੰਦੇ ਹਨ, ਤਾਂ ਇਹ ਗੱਲ ਯਕੀਨ ਕਰਨੀ ਔਖੀ ਹੋਏਗੀ। ਭਾਰਤ ਵਰਗੇ ਹਿੰਦੂ ਬਹੁਮਤ ਵਾਲੇ ਦੇਸ਼ ਵਿਚ, ਜਿਥੋਂ ਦੇ ਹਿੰਦੂ ਦੂਜੇ ਧਰਮਾਂ ਦੇ ਲੋਕਾਂ ਦਾ ਕਤਲੇਆਮ ਕਰਨ ਲਈ ਬਹਾਨੇ ਢੂੰਡਦੇ ਫਿਰਦੇ ਹਨ (ਜਿਵੇਂ ਨਵੰਬਰ 1984 ਵਿਚ ਇਕ ਬਹਾਨੇ ਦੇ ਅਧਾਰ ’ਤੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਗਿਆ); ਜਿਥੋਂ ਦੀ ਪੁਲਿਸ ਅਤੇ ਨੀਮ-ਫੌਜੀ ਬਲ ਹਮੇਸ਼ਾ ਬਹੁਗਿਣਤੀ ਕੌਮ ਦੇ ਹੱਕ ਵਿਚ ਭੁਗਤਦੇ ਹੋਣ; ਜਿਥੋਂ ਦੀਆਂ ਸਰਕਾਰਾਂ ਹਮੇਸ਼ਾ ਬਹੁਗਿਣਤੀ ਕੌਮ ਦੇ ਨਾਜਾਇਜ਼ ਕਾਰਿਆਂ ਨੂੰ ਅਸਿੱਧੀ ਸਹਿਮਤੀ ਦਿੰਦੀਆਂ ਹੋਣ - ਉਹੋ ਜਿਹੇ ਦੇਸ਼ ਵਿਚ ਇਸਾਈ ਮਿਸ਼ਨਰੀਆਂ ਲਈ ਜ਼ਬਰਦਸਤੀ ਲੋਕਾਂ ਦਾ ਧਰਮ ਤਬਦੀਲ ਕਰਵਾਉਣਾ ਕਿਵੇਂ ਸੰਭਵ ਹੈ? ਜ਼ਾਹਿਰ ਹੈ ਜਬਰੀ ਧਰਮ-ਤਬਦੀਲੀ ਦਾ ਦਾਅਵਾ ਪਿਆਸੇ ਮੇਮਨੇ ਤੇ ਭੇੜੀਏ ਵਾਲੀ ਕਹਾਣੀ ਵਾਂਗ ਇਕ ਬਹਾਨਾ ਮਾਤਰ ਹੈ, ਜਿਸ ਦੀ ਵਰਤੋਂ ਕਰਕੇ ਫਿਰਕਾਪ੍ਰਸਤ ਹਿੰਦੂ ਸੰਗਠਨ, ਇਸਾਈ ਮਿਸ਼ਨਰੀਆਂ ਨੂੰ ਜਿੰਦਾ ਜਲਾ ਦੇਣ ਅਤੇ ਨਨਾਂ ਦੇ ਬਲਾਤਕਾਰ ਕਰਨ ਜਿਹੀਆਂ ਆਪਣੀਆਂ ਘਿਨੌਣੀ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣਾ ਚਾਹੁੰਦੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਘੱਟ-ਗਿਣਤੀ ਕਮਿਸ਼ਨ ਦਾ ਮੈਂਬਰ ਰਹਿ ਚੁੱਕਾ ਵਿਅਕਤੀ ਵੀ ਖੁਲੇਆਮ ਇਨ੍ਹਾਂ ਫਿਰਕਾਪ੍ਰਸਤਾਂ ਦੀ ਹਮਾਇਤ ਕਰਦਾ ਨਜ਼ਰ ਆ ਰਿਹਾ ਹੈ।

ਲੇਖਕ ਖ਼ੁਦ ਹੀ ਸਵਾਲ ਕਰਕੇ ਖ਼ੁਦ ਹੀ ਨਿਰਣਾ ਦਿੰਦਾ ਹੈ, ‘‘ਜਦ 1947 ਵਿਚ ਭਾਰਤ ਆਜ਼ਾਦ ਹੋਇਆ ਤੇ ਸਿੱਖ ਉੱਜੜ ਕੇ ਆਏ ਤਾਂ ਸਾਰੇ ਭਾਰਤ ਵਿਚ ਸਾਡੀ ਕਦਰ ਕਿਸ ਨੇ ਪਾਈ? ਹਿੰਦੂਆਂ ਨੇ।’’ ਰਾਜ ਸਭਾ ਮੈਂਬਰ ਸ਼ਾਇਦ ਇਹ ਕਹਿਣਾ ਚਾਹੁੰਦੇ ਹਨ ਕਿ ਭਾਰਤ ਦੇ ਅਜ਼ਾਦ ਹੁੰਦਿਆਂ ਹੀ ਪੰਜਾਬ ਦੇ ਹਿੰਦੂ ਗਵਰਨਰ ਚੰਦੂ ਲਾਲ ਤ੍ਰਿਵੇਦੀ ਵੱਲੋਂ ਇਹ ਸਰਕੂਲਰ ਜਾਰੀ ਕਰਨਾ ਕਿ ਸਿੱਖ ਇਕ ਜਰਾਇਮਪੇਸ਼ਾ ਕੌਮ ਹਨ ਅਤੇ ਸਿੱਖਾਂ ’ਤੇ ਵੱਧ ਤੋਂ ਵੱਧ ਜ਼ੁਲਮ ਕੀਤਾ ਜਾਣਾ ਚਾਹੀਦਾ ਹੈ, ਤਾਂਕਿ ਉਨ੍ਹਾਂ ਨੂੰ ਪਤਾ ਲਗ ਜਾਏ ਕਿ ਰਾਜਾ ਕੌਣ ਹੈ ਤੇ ਪ੍ਰਜਾ ਕੌਣ - ਹਿੰਦੂਆਂ ਵੱਲੋਂ ਸਿੱਖਾਂ ਦੀ ‘ਕਦਰ ਪਾਉਣਾ’ ਸੀ !! ਇਸੇ ਤਰ੍ਹਾਂ ਪੰਜਾਬੀ ਹਿੰਦੂਆਂ ਵੱਲੋਂ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋਣਾ, ਸਿੱਖਾਂ ਦੀਆਂ ਜਾਇਜ਼ ਤੇ ਮਾਮੂਲੀ ਜਿਹੀਆਂ ਮੰਗਾਂ ਦਾ ਵੀ ਵਿਰੋਧ ਕਰਨਾ, ਸਾਕਾ ਨੀਲਾ ਤਾਰਾ ਦੀ ਖੁਸ਼ੀ ਵਿਚ ਲੱਡੂ ਵੰਡਣਾ, ਦਿੱਲੀ ਤੇ ਹੋਰ ਥਾਵਾਂ ’ਤੇ ਸਿੱਖਾਂ ਦਾ ਕਤਲੇਆਮ ਕਰਨਾ ਵੀ ਸ਼ਾਇਦ (ਤਰਲੋਚਨ ਸਿੰਘ ਮੁਤਾਬਿਕ) ਹਿੰਦੂਆਂ ਵੱਲੋਂ ਸਿੱਖਾਂ ਦੀ ਪਾਈ ਗਈ ਕਦਰ ਦਾ ਨਮੂਨਾ ਸੀ।

ਲੇਖਕ ਦਾਅਵਾ ਕਰਦਾ ਹੈ ਕਿ ਭਾਰਤ ਵਿਚ ਸਿੱਖਾਂ ਦਾ ਮੁੜ ਵਸੇਬਾ ‘‘ਹਿੰਦੂਆਂ ਨੇ ਕਰਾਇਆ।’’ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਹਿੰਦੂਆਂ ਨੇ ਸਿੱਖਾਂ ਦੀ ਮਦਦ ਵਾਸਤੇ ਕੀਤਾ ਕੀ ਸੀ। ਕੀ ਹਿੰਦੂਆਂ ਨੇ ਸਿੱਖਾਂ ਨੂੰ ਆਪਣੀਆਂ ਖੇਤੀ ਦੀਆਂ ਜ਼ਮੀਨਾ ਦੇ ਦਿੱਤੀਆਂ ਸਨ? ਕੀ ਹਿੰਦੂਆਂ ਨੇ ਸਿੱਖਾਂ ਨੂੰ ਵਪਾਰ ਕਰਨ ਵਾਸਤੇ ਆਪਣੀਆਂ ਦੁਕਾਨਾਂ ਦਾਨ ਕਰ ਦਿੱਤੀਆਂ ਸਨ ਜਾਂ ਪੂੰਜੀ ਉਪਲਬਧ ਕਰਵਾਉਣ ਵਾਸਤੇ ਆਪਣਾ ਪੈਸਾ ਦਾਨ ਕਰ ਦਿੱਤਾ ਸੀ? ਕੀ ਇਹ ਸੱਚ ਨਹੀਂ ਕਿ ਸਿੱਖਾਂ ਨੇ ਆਪਣੀ ਅਥਾਹ ਮਿਹਨਤ ਨਾਲ ਹੁਣ ਉੱਤਰਾਖੰਡ ਕਹੇ ਜਾਂਦੇ ਸੂਬੇ ਦੀਆਂ ਉਪਯੋਗ ਵਿਚ ਨਾ ਆਉਂਦੀਆਂ ਨਾ ਸਿਰਫ਼ ਕਾਸ਼ਤ ਯੋਗ ਬਣਾਇਆ, ਬਲਕਿ ਇਸ ਖਿੱਤੇ ਨੂੰ ਭਾਰਤ ਦੇ ਸਭ ਤੋਂ ਵੱਧ ਉਪਜਾਊ ਹਿੱਸਿਆਂ ਵਿਚ ਸ਼ਾਮਲ ਕਰਵਾ ਦਿੱਤਾ। ਸੱਚਾਈ ਇਹੀ ਹੈ ਕਿ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿਚ ਪਾਕਿਸਤਾਨ ਤੋਂ ਆ ਕੇ ਵਸੇ ਸਿੱਖਾਂ ਨੂੰ ਬਹੁਤ ਸਾਲਾਂ ਤਕ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਅਤੇ ਬੇਅੰਤ ਤਕਲੀਫ਼ਾਂ ਤੇ ਔਕੜਾਂ ਦਾ ਸਾਹਮਣਾ ਕਰਕੇ, ਉਹ ਆਪਣੇ ਬਲਬੂਤੇ ਹੀ ਆਪਣੇ ਰੋਜ਼ਗਾਰ ਦੇ ਸਾਧਨ ਜੁਟਾ ਸਕੇ।

ਹਿੰਦੂਆਂ ਨੂੰ ਸਿੱਖਾਂ ’ਤੇ ਮਿਹਰਬਾਨ ਦੱਸਣ ਵਾਲਾ ਲੇਖਕ ਕਹਿੰਦਾ ਹੈ, ‘‘ਹਾਂ, ਜਦ ਪੰਜਾਬ ਵਿਚ ਖੂਨ-ਖਰਾਬਾ ਹੋਇਆ ਤੇ ਝਗੜੇ ਵਧੇ, ਤਾਂ ਉਸ ਵਕਤ ਸਾਨੂੰ ਕਈ ਓਪਰਾ ਸਮਝਣ ਲੱਗੇ। ਫਿਰ ਵੀ ਪੰਜਾਬੋਂ ਬਾਹਰ ਸਿੱਖਾਂ ਪ੍ਰਤੀ ਕੋਈ ਘਿਰਣਾ ਨਹੀਂ ਸੀ।’’ ਇਥੇ ਲੇਖਕ ਇਹ ਨਹੀਂ ਦੱਸਦਾ ਕਿ ਜਦ ਪੰਜਾਬ ਵਿਚ ਖੂਨ-ਖਰਾਬਾ ਹੋਇਆ, ਤਾਂ ਉਸ ਵਕਤ ਵੀ ਮਰਨ ਵਾਲੇ ਜ਼ਿਆਦਾਤਰ ਲੋਕ ਸਿੱਖ ਸਨ। ਫਿਰ, ਖੂਨ-ਖਰਾਬਿਆਂ ਦਾ ਕਾਰਨ ਹੀ ਇਹ ਸੀ ਕਿ ਹਿੰਦੂਆਂ ਵੱਲੋਂ ਪੰਜਾਬ ਸੂਬੇ ਦੇ ਸਾਰੇ ਲੋਕਾਂ ਦੀਆਂ ਹੱਕਾਂ ਦੀ ਲਹਿਰ ਨੂੰ ਇਕ ਸਿੱਖ-ਲਹਿਰ ਵਿਚ ਤਬਦੀਲ ਹੋਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਸਭ ਤੋਂ ਵੱਡੀ ਗੱਲ, ਇਹ ‘ਕਈ’ (ਜਿਨ੍ਹਾਂ ਲਈ ਹਿੰਦੂ ਲਫ਼ਜ਼ ਵਰਤਿਆਂ ਤਰਲੋਚਨ ਸਿੰਘ ਨੂੰ ਸੰਕੋਚ ਹੁੰਦਾ ਹੈ) ਸਾਨੂੰ ਖੂਨ-ਖਰਾਬੇ ਦੇ ਸਮੇਂ ਤੋਂ ਨਹੀਂ, ਬਲਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਓਪਰਾ ਅਤੇ ਆਪਣਾ ਕੱਟੜ ਦੁਸ਼ਮਣ ਸਮਝਦੇ ਆ ਰਹੇ ਹਨ ਤੇ ਉਨ੍ਹਾਂ ਦਾ ਸਿੱਖਾਂ ਪ੍ਰਤੀ ਵਤੀਰਾ ਅੱਜ ਵੀ ਓਹੋ ਜਿਹਾ ਹੀ ਹੈ। ਲੇਖਕ ਦਾ ਇਹ ਨਿਰਣਾ ਵੀ ਬਚਕਾਨਾ ਹੈ ਕਿ ਪੰਜਾਬੋਂ ਬਾਹਰ ਸਿੱਖਾਂ ਪ੍ਰਤੀ ਕੋਈ ਘਿਰਣਾ ਨਹੀਂ ਸੀ। ਜੇਕਰ ਵਾਕਈ ਅਜਿਹਾ ਸੀ ਤਾਂ ਨਵੰਬਰ 84 ਵਿਚ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਰਨਾਂ ਸ਼ਹਿਰਾਂ ਵਿਚ ਹੋਏ ਕਤਲੇਆਮ ਸਮੇਂ ਕੀ ਸਾਰੇ ਕਾਤਲ ਹਿੰਦੂ ਪੰਜਾਬ ਤੋਂ ਇਨ੍ਹਾਂ ਥਾਵਾਂ ’ਤੇ ਆਏ ਸਨ? ਆਰਿਆ ਨਸਲ ਦਾ ਹਿੰਦੂ ਭਾਵੇਂ ਪੰਜਾਬ ਦਾ ਹੋਵੇ ਜਾਂ ਯੂ.ਪੀ., ਬਿਹਾਰ ਦਾ - ਉਸ ਵਿਚ ਸਿੱਖਾਂ ਪ੍ਰਤੀ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਹੈ। ਹਾਂ, ਦ੍ਰਵਿੜ ਨਸਲ ਨਾਲ ਸਬੰਧਿਤ ਹਿੰਦੂਆਂ (ਜਿਨ੍ਹਾਂ ਨੂੰ ਸਾਊਥ ਇੰਡੀਅਨ ਕਿਹਾ ਜਾਂਦਾ ਹੈ) ਦਾ ਵਤੀਰਾ ਕਾਫੀ ਨਰਮ ਅਤੇ ਆਮ ਤੌਰ ’ਤੇ ਸਤਿਕਾਰ ਵਾਲਾ ਹੀ ਹੁੰਦਾ ਹੈ।

ਅੱਗੇ ਲੇਖਕ ਕਹਿੰਦਾ ਹੈ ‘‘ਆਮ ਕਰਕੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਕਈ ਹਿੰਦੂ ਲੀਡਰ, ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਮਝਦੇ ਹਨ। ਇਹ ਇਕ ਐਸਾ ਸਵਾਲ ਹੈ ਜਿਸ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ। ਆਰ.ਐਸ.ਐਸ. ਵਾਲੇ ਹਰ ਸ਼ਾਖਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਰਖਦੇ ਹਨ। ਉਨ੍ਹਾਂ ਦੇ ਸ਼ਬਦ ਗਾਇਨ ਕਰਦੇ ਹਨ। ਉਹ ਘਿਰਣਾ ਨਾਲ ਨਹੀਂ, ਸਗੋਂ ਸਤਿਕਾਰ ਨਾਲ ਸਿੱਖਾਂ ਨੂੰ ਅਪਣਾ ਮੰਨਦੇ ਹਨ।’’ ਘੱਟ-ਗਿਣਤੀ ਕੌਮਾਂ ਦੇ ਸਾਬਕਾ ਮਸੀਹਾ ਜੀ ਇਹ ਨਹੀਂ ਦੱਸਦੇ ਕਿ ਇਸ ਵਿਚ ਬਰੀਕੀ ਵਿਚ ਸਮਝਣ ਵਾਲੀ ਕੀ ਗੱਲ ਹੈ। ਜਦ ਸਿੱਖੀ ਅਤੇ ਹਿੰਦੂਵਾਦੀ ਫਲਸਫੇ ਵਿਚ ਜ਼ਮੀਨ-ਅਸਮਾਨ ਦਾ ਫ਼ਕਰ ਹੈ (ਜਿਵੇਂ ਮੂਰਤੀ-ਪੂਜਾ, ਜਪ-ਤਪ, ਜਾਤ-ਪਾਤ ਆਦਿ ਦੇ ਸੰਕਲਪ), ਪਰ ਫਿਰ ਵੀ ਸੰਘ ਪਰਵਾਰ ਦੇ ਆਗੂ ਖ਼ਾਲਸੇ ਨੂੰ ਬਦੋਬਦੀ ‘‘ਵਿਸ਼ਾਲ ਹਿੰਦੂ ਸਮਾਜ ਦੀ ਇਕ ਸ਼ਾਖਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਸਮਾਜ ਦੀ ਰੱਖਿਆ ਕਰਨ ਵਾਸਤੇ ਤਿਆਰ ਕੀਤਾ ਸੀ’’ ਐਲਾਨੀ ਜਾਣ ਤਾਂ ਇਹ ਨਿਰਾ ਝੂਠ, ਬੇਸ਼ਰਮੀ, ਮੱਕਾਰੀ ਅਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਹਿੰਦੂਵਾਦ ਵਿਚ ਜਜ਼ਬ ਕਰਨ ਦੀ ਚਾਲ ਨਹੀਂ ਤਾਂ ਹੋਰ ਕੀ ਹੈ?

ਆਰ.ਐਸ.ਐਸ. ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰ ਕਾਰਨ ਸ਼ਾਖਾ ਵਿਚ ਉਨ੍ਹਾਂ ਦੀ ਤਸਵੀਰ ਨਹੀਂ ਰਖਦੇ (ਸਿੱਖੀ ਵਿਚ ਤਾਂ ਗੁਰੂਆਂ ਦੀਆਂ ਤਸਵੀਰਾਂ ਪੂਜਣਾ ਹੀ ਮਨਮਤਿ ਮੰਨੀ ਜਾਂਦੀ ਹੈ) ਬਲਕਿ ਇਸ ਨਾਲ ਇਕ ਤਾਂ ਉਹ ਸਿੱਖਾਂ ਨੂੰ ਆਰ.ਐਸ.ਐਸ. ਦੇ ਮੈਂਬਰ ਬਣਨ ਲਈ ਪ੍ਰੇਰਦੇ ਹਨ। ਦੂਜਾ ਤੇ ਵਡੇਰਾ ਮਕਸਦ ਉਨ੍ਹਾਂ ਦਾ ਇਹ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਵਿਵਾਦਿਤ ਬਚਿੱਤਰ ਨਾਟਕ ਗ੍ਰੰਥੀ ਦੀਆਂ ਰਚਨਾਵਾਂ ਦੇ ਅਧਾਰ ’ਤੇ ਇਕ ਦੇਵੀ-ਪੂਜਕ ਪ੍ਰਚਾਰ ਕੇ, ਇਕ ਹਿੰਦੂ ਸੰਤ ਦੇ ਰੂਪ ਵਿਚ ਪ੍ਰਚਾਰਿਆ ਜਾਵੇ। ਅੱਜ ਚੇਤੰਨ ਸਿੱਖ ਤਾਂ ਇਸ ਤੱਥ ਨੂੰ ਮੰਨਣ ਲੱਗ ਪਏ ਹਨ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਦੇ ਤੁੱਲ ਕੋਈ ਕਾਵਿ-ਰਚਨਾ ਰਚੀ ਹੁੰਦੀ ਤਾਂ ਉਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਵਿਚ ਜ਼ਰੂਰ ਦਰਜ ਕਰਦੇ। ਜੇਕਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਕਿਸੇ ਹੋਰ ਗ੍ਰੰਥ ਨੂੰ ‘ਗੁਰੂ’ ਦਾ ਦਰਜਾ ਦਿੱਤਾ ਹੁੰਦਾ, ਤਾਂ ਵੀ ਇਤਿਹਾਸ ਵਿਚ ਇਸਦਾ ਜ਼ਿਕਰ ਜਰੂਰ ਹੁੰਦਾ। ਪਰ ਅਜਿਹਾ ਕੁਝ ਨਾ ਹੋਣ ਦੇ ਬਾਵਜੂਦ ਆਰ.ਐਸ.ਐਸ. ਵਾਲੇ ਆਪਣੇ ਝੂਠੇ ਪ੍ਰਚਾਰ ਰਾਹੀਂ ਗਿਆਨਹੀਣ ਸਿੱਖਾਂ ਹਿੰਦੂਵਾਦ ਰੂਪੀ ਅਜਗਰ ਦੇ ਮੂੰਹ ਵਿਚ ਧਕੇਲ ਦੇਣਾ ਚਾਹੁੰਦੇ ਹਨ। ਕਈ ਜਥੇ ਅਤੇ ਟਕਸਾਲਾਂ ਦੇ ਇਨ੍ਹਾਂ ਦੇ ਸ਼ਿਕੰਜੇ ਵਿਚ ਪਹਿਲਾਂ ਹੀ ਫਸ ਚੁੱਕੀਆਂ ਹਨ, ਜੋ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਤੇ ਇਕ-ਮਾਤਰ ਗੁਰੂ ਮੰਨਣ ਵਾਲੇ ਸਾਡੇ ਵਰਗੇ ਸਿੱਖਾਂ ਨੂੰ ਆਪਣਾ ਦੁਸ਼ਮਣ ਨੰਬਰ 1 ਸਮਝਦੇ ਹਨ। ਅਜਿਹੀਆਂ ਧਿਰਾਂ ਹੀ ਬਚਿੱਤਰ ਨਾਟਕ ਦੀਆਂ ਅਤਿ ਅਸ਼ਲੀਲ ਤੇ ਕਾਮ-ਉਕਸਾਊ ਰਚਨਾਵਾਂ ਬਾਰੇ ਸੰਗਤਾਂ ਨੂੰ ਜਾਗ੍ਰਿਤ ਕਰਨ ਵਾਲੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਦੇ ਪ੍ਰਚਾਰ ਪ੍ਰੋਗਰਾਮਾਂ ਨੂੰ ਤਖ਼ਤਾਂ ਦੇ ਪੁਜਾਰੀਆਂ ਅਤੇ ਖ਼ੁਦ ਦੀ ਗੁੰਡਾਗਰਦੀ ਦੀ ਮਦਦ ਨਾਲ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਇਸ ਤਰ੍ਹਾਂ, ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਜ਼ਾਹਿਰੀ ਸਤਿਕਾਰ ਦਾ ਪ੍ਰਗਟਾਵਾ ਕਰਨ ਪਿੱਛੇ ਆਰ.ਐਸ.ਐਸ. ਦਾ ਮਕਸਦ ‘‘ਜੇ ਗੁੜ ਦਿੱਤਿਆਂ ਮਰਦਾ ਹੋਵੇ, ਤਾਂ ਜ਼ਹਿਰ ਕਿਉਂ ਦਈਏ’’ ਵਾਲੀ ਨੀਤੀ ’ਤੇ ਅਮਲ ਕਰਨਾ ਹੈ।

ਘੱਟ-ਗਿਣਤੀਆਂ ਦੇ ਠੇਕੇਦਾਰ ਜੀ ਹੋਰ ਲਿਖਦੇ ਹਨ, ‘‘ਮੈਂ ਲਿਖਤੀ ਰੂਪ ਵਿਚ ਆਰ.ਐਸ.ਐਸ. ਤੋਂ ਬਿਆਨ ਲਿਆ ਸੀ ਕਿ ਸਿੱਖ ਇਕ ਵੱਖਰਾ ਧਰਮ ਹੈੲ ਤੇ ਉਹ ਉਸ ਨੂੰ ਮੰਨਦੇ ਹਨ। ਫਿਰ ਅਸੀਂ ਕਿਸ ਕਾਰਨ ਉਨ੍ਹਾਂ ਦੀ ਨਿੰਦਿਆ ਕਰਦੇ ਹਾਂ? ਕਈ ਮੁਸਲਮਾਨ ਸਾਨੂੰ ਭਰਾ ਆਖਦੇ ਹਨ, ਕੀ ਅਸੀਂ ਉਨ੍ਹਾਂ ਨੂੰ ਮਨ੍ਹਾ ਕਰੀਏ?’’ ਲੇਖਕ ਇਸ ਤੱਥ ਨੂੰ ਨਜ਼ਰਅੰਦਾਜ ਕਰਨਾ ਚਾਹੁੰਦਾ ਹੈ ਕਿ ਬ੍ਰਾਹਮਣਵਾਦੀਆਂ ਦੀ ਨੀਤੀ ‘‘ਮੂੰਹ ਮੇਂ ਰਾਮ, ਬਗਲ ਮੇਂ ਛੁਰੀ’’ ਵਾਲੀ ਹੁੰਦੀ ਹੈ। ਪਿਛਲੇ ਸਾਲਾਂ ਵਿਚ ਸਿੱਖ ਧਿਰਾਂ ਵੱਲੋਂ ਆਰ.ਐਸ.ਐਸ. ਆਗੂਆਂ ਦੇ ਬਿਆਨਾਂ ਪ੍ਰਤੀ ਤਿੱਖੀ ਪ੍ਰਤੀਕ੍ਰਿਆ ਜਤਾਉਣ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਵਰਗੀਆਂ ਸੰਸਥਾਵਾਂ ਵੱਲੋਂ ਆਰ.ਐਸ.ਐਸ. ਦੇ ਵਿਰੋਧ ਵਿਚ ‘‘ਮਾਸ ਗਊ ਕਾ ਖਾਏਂਗੇ, ਹਿੰਦੂ ਨਹੀਂ ਕਹਾਏਂਗੇ’’ ਐਲਾਣਨ ਕਾਰਨ ਭਖੇ ਮਾਹੌਲ ਨੂੰ ਠੰਡਾ ਕਰਨ ਲਈ ਵਕਤੀ ਤੌਰ ’ਤੇ ਭਾਵੇਂ ਆਰ.ਐਸ.ਐਸ. ਨੇ ਇਹ ਲਿਖਤੀ ਬਿਆਨ ਦੇ ਕੇ ਆਪਣੀ ਜਾਨੁ ਛੁਡਾ ਲਈ ਹੋਵੇ ਕਿ ਸਿੱਖ ਇਕ ਵੱਖਰੀ ਕੌਮ ਹਨ ਪਰ ਅਮਲੀ ਤੌਰ ’ਤੇ ਉਨ੍ਹਾਂ ਦਾ ਸਿੱਖਾਂ ਨੂੰ ਹਿੰਦੂ ਐਲਾਣਨ ਦਾ ਪ੍ਰਚਾਰ ਅੱਜ ਵੀ ਜਾਰੀ ਹੈ, ਜਿਸ ਨੂੰ ਆਰ.ਐਸ.ਐਸ. ਦੇ ਪ੍ਰੋਗਰਾਮਾਂ ਦੀਆਂ ਵੀਡੀਓਜ਼, ਉਨ੍ਹਾਂ ਦੀਆਂ ਮੈਗਜ਼ੀਨਾਂ ਅਤੇ ਹੋਰ ਪ੍ਰਚਾਰ ਸਮੱਗਰੀ ਤੋਂ ਤਸਦੀਕ ਕੀਤਾ ਜਾ ਸਕਦਾ ਹੈ।

ਮੁਸਲਮਾਨਾਂ ਵੱਲੋਂ ਸਿੱਖਾਂ ਨੂੰ ਭਰਾ ਕਹਿਣ ਦੀ ਮਿਸਾਲ ਨਾਲ ਆਰ.ਐਸ.ਐਸ. ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨਾ ਬਿਲਕੁਲ ਬੇਤੁਕਾ ਅਤੇ ਹੋਛਾ ਜਤਨ ਹੈ। ਮੁਸਲਮਾਨ ਸਿੱਖਾਂ ਨੂੰ ਅਪਣਾ ‘ਭਰਾ’ ਕਹਿੰਦੇ ਹਨ, ਸਿੱਖਾਂ ਨੂੰ ਇਸਲਾਮ ਧਰਮ ਦਾ ਅੰਗ ਨਹੀਂ ਦੱਸਦੇ। ਭਾਵ, ਉਹ ਸਿੱਖਾਂ ਦੀ ਵੱਖਰੀ ਹੋਂਦ ਨੂੰ ਮਨਜ਼ੂਰ ਕਰਦਿਆਂ, ਉਨ੍ਹਾਂ ਨਾਲ ਰਲ-ਮਿਲ ਕੇ ਰਹਿਣ ਦਾ ਸੱਦਾ ਦਿੰਦੇ ਹਨ। ਜਦਕਿ ਆਰ.ਐਸ.ਐਸ. ਵਾਲੇ ਸਿੱਖਾਂ ਨੂੰ ਹਿੰਦੂਵਾਦ ਦਾ ਹੀ ਅੰਗ ਦੱਸਦੇ ਹਨ ਅਤੇ ਸਿੱਖਾਂ ਦਾ ਹਿੰਦੂਕਰਨ ਕਰਨ ਲਈ ਸਾਮ, ਦਾਮ, ਦੰਡ, ਭੇਵ ਆਦਿਕ ਸਾਰੀਆਂ ਚਾਲਾਂ ਚਲਦੇ ਹਨ। ਘੱਟ-ਗਿਣਤੀ ਕਮਿਸ਼ਨ ਦੇ ਮੈਂਬਰਾਂ ਨੂੰ ਹੀ ਘੱਟ-ਗਿਣਤੀ ਕੌਮਾਂ ਖਿਲਾਫ਼ ਵਰਤਣਾ ਵੀ ਇਨ੍ਹਾਂ ਵਿਚੋਂ ਹੀ ਇਕ ਚਾਲ ਹੈ।

ਅੱਗੇ ਭਾਰਤ ਦੇ ਸੰਵਿਧਾਨ ਦੀ ਧਾਰਾ 25, ਜਿਸ ਵਿਚ ਸਿੱਖਾਂ, ਜੈਨੀਆਂ ਤੇ ਬੋਧੀਆਂ ਨੂੰ ਹਿੰਦੂ ਸਮਾਜ ਦਾ ਹੀ ਅੰਗ ਦਰਸਾ ਦਿੱਤਾ ਗਿਆ ਬਾਰੇ ਚਰਚਾ ਕਰਦਿਆਂ ਲੇਖਕ ਕਹਿੰਦਾ ਹੈ ਕਿ ਇਸ ਧਾਰਾ ਨੂੰ ਬਦਲਣ ਦੇ ਮਤੇ ਬਾਰੇ ਆਰ.ਐਸ.ਐਸ. ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਨੇ ਮੈਨੂੰ ਲਿਖ ਕੇ ਦਿੱਤਾ ਹੋਇਆ ਹੈ। ਪਰ ਸਵਾਲ ਇਹ ਹੈ ਕਿ ਜੇਕਰ ਆਰ.ਐਸ.ਐਸ. ਇਸ ਮਤੇ ਬਾਰੇ ਵਾਕਈ ਇਮਾਨਦਾਰ ਹੈ ਤਾਂ ਆਪਣੀ ਸਿਆਸੀ ਵਿੰਗ ਬੀਜੇਪੀ ਦੇ ਰਾਜ-ਕਾਲ ਵਿਚ ਇਸਨੇ ਉਕਤ ਮਤੇ ਰਾਹੀਂ ਸੰਵਿਧਾਨ ਵਿਚ ਲੋੜੀਂਦੀ ਸੋਧ ਕਿਉਂ ਨਾ ਕਰਵਾਈ? ਕੀ ਆਰ.ਐਸ.ਐਸ. ਅਤੇ ਬੀਜੇਪੀ ਦੀ ਕੋਈ ਮਜਬੂਰੀ ਜਾਂ ਖ਼ਾਸ ਨੀਤੀ ਸੀ ਕਿ ਆਪਣੀ ਸਰਕਾਰ ਦੇ ਕਾਰਜ-ਕਾਲ ਦੌਰਾਨ ਤਾਂ ਉਨ੍ਹਾਂ ਇਸ ਬਾਬਤ ਕੋਈ ਕੋਸ਼ਿਸ਼ ਕੀਤੀ ਨਹੀਂ ਅਤੇ ਹੁਣ ਵਿਰੋਧੀ ਧਿਰ ਦੀ ਸਰਕਾਰ ਵੇਲੇ ਇਨ੍ਹਾਂ ਨੂੰ ਉਸ ਮਤੇ ਦਾ ਜ਼ਿਕਰ ਕਰ ਰਹੇ ਹਨ, ਜਿਸ ’ਤੇ ਅਮਲ ਕਰਨ ਲਈ ਇਨ੍ਹਾਂ ਪਾਰਲੀਆਮੈਂਟ ਵਿਚ ਹਾਲਾਂ ਵੀ ਕੋਈ ਉਹੋ ਜਿਹੀ ਤਿੱਖੀ ਮੁਹਿੰਮ ਨਹੀਂ ਚਲਾਈ, ਜਿਵੇਂ ਦੀਆਂ ਅਫ਼ਜ਼ਲ ਗੁਰੂ ਨੂੰ ਫਾਂਸੀ ਦਿਵਾਉਣ ਜਾਂ ਵਧਦੀ ਮਹਿੰਗਾਈ ਆਦਿਕ ਦੇ ਮੁੱਦਿਆਂ ’ਤੇ ਚਲਾਈਆਂ ਜਾਂਦੀਆਂ ਹਨ।

ਲੇਖਕ ਹਿੰਦੂਆਂ ਦੀ ਵਕਾਲਤ ਕਰਦਿਆਂ ਲਿਖਦਾ ਹੈ ‘‘ਤਬਦੀਲੀ ਸਰਕਾਰ ਨੇ ਕਰਨੀ ਹੈ। ਇਸ ਵਿਚ ਹਿੰਦੂਆਂ ਦਾ ਕੋਈ ਦੋਸ਼ ਨਹੀਂ ਹੈ।’’ ਇਹ ਠੀਕ ਹੈ ਕਿ ਸੰਵਿਧਾਨ ਵਿਚ ਸੋਧ ਸਰਕਾਰ ਨੇ ਕਰਨੀ ਹੈ। ਪਰ ਸਰਕਾਰ ਵਿਚ ਬਹੁਮਤ ਕਿਸ ਤਬਕੇ ਦਾ ਹੈ? ਉਸ ਤਬਕੇ ਦਾ ਨਾ ਜਿਹੜਾ ਹਿੰਦੂ ਸਮਾਜ ਵਿਚ ਪਵਿੱਤਰ ਕਹੇ ਜਾਂਦੇ ਜਾਨਵਰ ਗਾਂ ਨੂੰ ਮਾਰਨ ’ਤੇ ਰੋਕ ਲਗਾਉਣ ਲਈ ਤਾਂ ਝੱਟ ਕਾਨੂੰਨ ਬਣਾ ਦਿੰਦਾ ਹੈ, ਜਿਹੜਾ ਲੋਕਾਂ ਨੂੰ ਹਿੰਦੂਵਾਦ ਛੱਡ ਕੇ ਦੂਜਾ ਧਰਮ ਅਪਣਾਉਣ ਤੋਂ ਰੋਕਣ ਲਈ ਸਖ਼ਤ ਸ਼ਰਤਾਂ ਵਾਲਾ ਕਾਨੂੰਨ ਬਣਾ ਕੇ ਉਨ੍ਹਾਂ ਦੀ ਰਾਹ ’ਚ ਅੜਿੱਕੇ ਪੈਦਾ ਕਰ ਦਿੰਦਾ ਹੈ, ਜਿਹੜਾ ਦੇਸ਼ ਦੇ ਸਾਰੇ ਸੂਬਿਆਂ ਵਿਚ ਰਾਈਪੇਰੀਅਨ ਕਾਨੂੰਨ ਨੂੰ ਮੰਨਦਾ ਹੈ ਪਰ ਪੰਜਾਬ ਦੇ ਮਾਮਲੇ ਵਿਚ ਇਸ ਕਾਨੂੰਨ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਮਚਾ ਰਿਹਾ ਹੈ, ਜਿਹੜਾ ਹਿੰਦੂ ਪ੍ਰਧਾਨ ਮੰਤਰੀ ਦੇ ਕਤਲ ਦੇ ਆਰੋਪੀਆਂ ਨੂੰ ਤਾਂ ਗੋਲੀਆਂ ਨਾਲ ਭੁੰਨਵਾ ਦਿੰਦਾ ਹੈ ਜਾਂ ਛੇਤੀ ਹੀ ਫਾਂਸੀ ’ਤੇ ਚੜ੍ਹਵਾ ਦਿੰਦਾ ਹੈ ਪਰ ਸਿੱਖ ਕਤਲੇਆਮ ਦੇ ਦੋਸ਼ੀਆਂ ’ਤੇ ਮੁਕੱਦਮੇ ਦਰਜ ਕਰਨ ’ਤੇ ਹੀ 26 ਸਾਲ ਲਗਾ ਦਿੰਦਾ ਹੈ। ਇਹ ਸਭ ਇਸੇ ਵਾਸਤੇ ਕਿਉਂਕਿ ‘ਸਰਕਾਰ’ ਜਿਨ੍ਹਾਂ ਸੰਸਦ ਮੈਂਬਰਾਂ ਰਾਹੀਂ ਬਣੀ ਹੈ, ਉਨ੍ਹਾਂ ਦਾ ਬਹੁਮਤ ਹਿੰਦੂ ਤਬਕੇ ਨਾਲ ਸਬੰਧਿਤ ਹੈ (ਭਾਵੇਂ ਉਹ ਕਾਂਗਰਸੀ ਹੋਣ ਜਾਂ ਬੀਜੇਪੀ ਵਾਲੇ)। ਇਸਲਈ ਸਿੱਖਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ (ਜਿਵੇਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਣਨਾ, ਅਨੰਦਪੁਰ ਸਾਹਿਬ ਦੇ ਮਤੇ ਮੁਤਾਬਿਕ ਸੂਬਿਆਂ ਨੂੰ ਵੱਧ ਅਧਿਕਾਰ ਦੇਣਾ, ਸਿੱਖਾਂ ਦੇ ਵਿਆਹਾਂ ਦਾ ਰਜਿਸਟ੍ਰੇਸ਼ਨ ਅਨੰਦ ਮੈਰਿਜ ਐਕਟ ਮੁਤਾਬਿਕ ਕਰਨਾ ਆਕਿ) ਵੀ ਕਈ-ਕਈ ਦਹਾਕਿਆਂ ਤੱਕ ਲਟਕਾ ਕੇ ਰੱਖੀਆਂ ਜਾਂਦੀਆਂ ਹਨ। ਜੇਕਰ ਇਸ ਵਿਚ ਹਿੰਦੂਆਂ ਦਾ ਕੋਈ ਦੋਸ਼ ਨਹੀਂ ਤਾਂ ਫਿਰ ਕਿਸ ਕੌਮ ਦਾ ਦੋਸ਼ ਹੈ?

ਅੰਤ ਵਿਚ ਲੇਖਕ ਸਿੱਖਾਂ ਵਿਚ ਜਾਗ੍ਰਿਤੀ ਲਿਆ ਰਹੇ ਸੰਗਠਨਾਂ ਪ੍ਰਤੀ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਲਿਖਦਾ ਹੈ, ‘‘ਸਾਡੇ ਵਿਚ ਐਸੇ ਵੀ ਹਨ ਜੋ ਅਰਦਾਸ ਤੇ ਇਤਰਾਜ਼ ਕਰ ਰਹੇ ਹਨ। ਗੁਰੂ ਦੇ ਸ਼ਬਦਾਂ ਨੂੰ ਵੀ ਚਿੰਨ੍ਹ ਲਗਾ ਰਹੇ ਹਨ।’’ ਪ੍ਰਚਲਿਤ ਸਿੱਖ ਅਰਦਾਸ ਵਿਚ ਕਈ ਥਾਂ ਮਨਮਤਿ ਦਾ ਪੱਖ ਪੂਰਨ ਵਾਲੀ ਸ਼ਬਦਾਵਲੀ ਬਾਰੇ ਸਭ ਤੋਂ ਪਹਿਲਾਂ ਤੱਤ ਗੁਰਮਤਿ ਪਰਵਾਰ ਨੇ ਇਤਰਾਜ਼ ਚੁੱਕਿਆ ਸੀ। ਅਰਦਾਸ ਦਾ ਬਦਲਵਾਂ ਖਰੜਾ ਸਿੱਖ ਅਵੇਅਰਨੈੱਸ ਗਰੁੱਪ ਵੱਲੋਂ ਵੀ ਤਿਆਰ ਕੀਤਾ ਗਿਆ ਸੀ। ਪਰ ਹੋਰਨਾਂ ਵਿਵਾਦਾਂ ਦੇ ਭਖਣ ਕਾਰਨ ਇਹ ਮਾਮਲਾ ਵਿਚੇ ਹੀ ਠੰਡਾ ਹੋ ਕੇ ਰਹਿ ਗਿਆ ਸੀ। ਇਸ ਬਾਬਤ ਇਤਰਾਜ਼ ਪ੍ਰਗਟ ਕਰਕੇ ਪਾਠਕਾਂ ਨੂੰ ਗੁੰਮਰਾਹ ਕਰਨ ਵਾਲੇ ਲੇਖਕ ਨੇ ਇਹ ਨਹੀਂ ਦੱਸਿਆ ਕਿ ਅਰਦਾਸ ਦੀ ਸ਼ਬਦਾਵਲੀ ਕਿਹੜੇ ਗੁਰੂ ਵੱਲੋਂ ਤੇ ਕਿਹੜੇ ਗ੍ਰੰਥ ਵਿਚ ਲਿਖੀ ਗਈ ਹੈ। ਨਾ ਹੀ ਉਨ੍ਹਾਂ ਇਹ ਜ਼ਿਕਰ ਕੀਤਾ ਹੈ ਕਿ ਇਸ ਮੁੱਦੇ ਦਾ ਉਨ੍ਹਾਂ ਦੇ ਲੇਖ ਨਾਲ ਕੀ ਤਾਅਲੁੱਕ ਹੈ?

ਪੰਜਾਬ ਦੇ ਨੌਜੁਆਨਾਂ ਵਿਚ ਪਤਿਤਪੁਣੇ ਬਾਰੇ ਸਵਾਲ ਚੁੱਕਦਿਆਂ ਲੇਖਕ ਕਹਿੰਦਾ ਹੈ ਕਿ ‘‘ਕੀ ਇਹ ਹਿੰਦੂਆਂ ਨੇ ਕੀਤਾ ਹੈ?’’ ਜਵਾਬ ਹੈ, ਹਾਂ। ਭਾਵੇਂ ਹਿੰਦੂਆਂ ਨੇ ਸਿੱਖਾਂ ਦੇ ਕੇਸ ਜਬਰੀ ਕਤਲ ਨਹੀਂ ਕੀਤੇ, ਪਰ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਕਈ ਮਨੋਵਿਗਿਆਨ ਚਾਲਾਂ ਚਲੀਆਂ ਹਨ। ਸਾਬਤ-ਸੂਰਤ ਸਿੱਖ ਪੁਲਿਸਕਰਮੀਆਂ ਦੇ ‘ਕੱਟੜ’ ਅਤੇ ਖਾੜਕੂ-ਪੱਖੀ ਹੋਣ ਦਾ ਸ਼ੱਕ ਪੈਦਾ ਕਰਵਾ ਕੇ, ਪੁਲਿਸਕਰਮੀਆਂ ਨੂੰ ਆਪਣੇ ਕੇਸਾਂ ਦੀ ਬੇਅਦਬੀ ਕਰਨ ਲਈ ਉਕਸਾਉਣਾ, ਮਿਊਜ਼ਿਕ ਕੰਪਨੀਆਂ ਰਾਹੀਂ ਦਾੜ੍ਹੀ-ਕੇਸਾਂ ਦੀ ਬੇਅਦਬੀ ਕਰਨ ਵਾਲੇ ਗਾਇਕਾਂ ਨੂੰ ਪ੍ਰਮੋਟ ਕਰਵਾਉਣਾ, ਦਾੜ੍ਹੀ-ਕਤਰੇ ਖਿਡਾਰੀਆਂ ਦੀਆਂ ਤਸਵੀਰਾਂ ਅਤੇ ਕਥਿਤ ਪ੍ਰਾਪਤੀਆਂ ਵਧੇਰੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ/ਪ੍ਰਸਾਰਿਤ ਕਰਵਾਉਣੀਆਂ, ਸਿੱਖਾਂ ਲਈ ਕੇਸ ਕਤਲ ਕਰਵਾਉਣਾ ਕੁਦਰਤੀ ਜਿਹੀ ਕਾਰਵਾਈ ਵਜੋਂ ਦਰਸਾਉਣ ਵਾਲੀਆਂ ਬੇਅੰਤ ਫਿਲਮਾਂ ਅਤੇ ਟੀ.ਵੀ. ਸੀਰੀਅਲ ਦਰਸਾਉਣੇ, ਕੇਸ ਰੱਖਣ ਵਾਲੇ ਸਿੱਖ ਨੌਜੁਆਨਾਂ ’ਤੇ ਵਿਅੰਗ ਕਸਣੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਤੋਂ ਇਨਕਾਰ ਕਰਨਾ, ਵਿਦੇਸ਼ ਜਾਣ ਦੇ ਇਛੁੱਕ ਸਿੱਖ ਕਾਮਿਆਂ ਨੂੰ ਕੇਸ ਕਤਲ ਕਰਨ ਲਈ ਮਜਬੂਰ ਕਰਨਾ ਆਦਿਕ ਬੇਅੰਤ ਚਾਲਾਂ ਰਾਹੀਂ ਗੰਗੂਕਿਆਂ ਨੇ ਪੰਜਾਬ ਦੇ ਸਿੱਖਾਂ ਨੂੰ ਪਤਿਤਪੁਣੇ ਦੀ ਰਾਹ ਵੱਲ ਤੋਰਿਆ ਹੈ। ਪਰ ਲੇਖਕ ਜਾਣਬੁੱਝ ਦੇ ਇਨ੍ਹਾਂ ਤੱਥਾਂ ਪ੍ਰਤੀ ਅਨਜਾਣ ਬਣਦਾ ਨਜ਼ਰ ਆਉਂਦਾ ਹੈ।

ਸਾਰੀਆਂ ਸਮੱਸਿਆਵਾਂ ਲਈ ਸਿੱਖਾਂ ਨੂੰ ਭੰਡਨ ਉਪਰੰਤ ਲੇਖ ਦੇ ਅੰਤ ਵਿਚ ਲੇਖਕ ਆਪਣੇ ਅਸਲ ਮੰਤਵ ਵੱਲ ਪਰਤ ਆਉਂਦਾ ਹੈ, ਜਦ ਉਹ ਲਿਖਦਾ ਹੈ, ‘‘ਸਹਿਜਧਾਰੀਆਂ ਨੂੰ ਲੋੜੀਂਦਾ ਸਤਿਕਾਰ ਤੇ ਹੱਕ ਦੇਵੋ।’’ ਗੌਰਤਲਬ ਹੈ ਕਿ ਲੇਖ ਦੇ ਅਰੰਭ ਵਿਚ ਲੇਖਕ ਸਹਿਜਧਾਰੀਆਂ ਨੂੰ ਸਿਰਫ਼ ਸਤਿਕਾਰ ਦੇਣ ਦੀ ਗੱਲ ਕਰ ਰਿਹਾ ਹੈ। ਪਰ ਅੰਤ ਤੱਕ ਪੁਜਦਿਆਂ-ਪੁਜਦਿਆਂ ਉਹ ਸਹਿਜਧਾਰੀਆਂ ਨੂੰ ‘ਹੱਕ’ ਦੇਣ ਦੀ ਸਿਫਾਰਿਸ਼ ਵੀ ਕਰਨ ਲੱਗ ਪੈਂਦਾ ਹੈ। ਸਪਸ਼ਟ ਹੈ ਕਿ ਲੇਖਕ ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਵੋਟਰ ਬਣਾਏ ਜਾਣ ਦਾ ਹੱਕ ਦੇਣ ਦੀ ਮੰਗ ਕਰ ਰਿਹਾ ਹੈ। ਪਰ ਸਾਰੇ ਲੇਖ ਵਿਚ ਘੱਟ-ਗਿਣਤੀ ਕੌਮਾਂ ਦੇ ਠੇਕੇਦਾਰ ਜੀ ਨੇ ਸਿੱਧੇ ਤੌਰ ’ਤੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਸਹਿਜਧਾਰੀ ਕਹਿੰਦੇ ਕਿਸ ਨੂੰ ਹਨ। ਲੇਖਕ ਨੇ ਇਹ ਵੀ ਨਹੀਂ ਦੱਸਿਆ ਕਿ ਜੇਕਰ ‘ਸਹਿਜਧਾਰੀ ਸਿੱਖ’ ਨਾਂ ਦੀ ਕੋਈ ਸ਼੍ਰੇਣੀ ਹੁੰਦੀ ਹੈ ਤਾਂ ‘ਸਹਿਜਧਾਰੀ ਹਿੰਦੂ’ ਜਾਂ ‘ਸਹਿਜਧਾਰੀ ਮੁਸਲਮਾਨ’ ਜਿਹੀਆਂ ਸ਼੍ਰੇਣੀਆਂ ਕਿਉਂ ਨਹੀਂ ਹੁੰਦੀਆਂ।

ਪਾਠਕਾਂ ਨੂੰ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਮੁਤਾਬਿਕ ਪ੍ਰਭੂ ਦੇ ਗੁਣਾਂ ਨੂੰ ਅਪਣਾ ਕੇ ਮਨੁੱਖੀ ਵਿਕਾਰਾਂ ਤੋਂ ਮੁਕਤ ਹੋ ਕੇ ਸਹਿਜ ਅਵਸਥਾ ਹਾਸਲ ਕਰਨ ਵਾਲਾ ਇਨਸਾਨ ‘ਸਹਿਜਧਾਰੀ’ ਹੁੰਦਾ ਹੈ। ਸਪਸ਼ਟ ਹੈ ਕਿ ਅਜਿਹਾ ਇਨਸਾਨ ਕਰੋੜਾਂ ਵਿਚੋਂ ਕੋਈ ਇਕ ਹੀ ਹੋ ਸਕਦਾ ਹੈ। ਪਰ ਇਸ ਸੱਚ ਨੂੰ ਸਾਹਮਣੇ ਲਿਆਉਣ ਦੀ ਬਜਾਏ ਕੇਸਾਂ ਦੀ ਬੇਅਦਬੀ ਕਰਕੇ ਗੁਰਦੁਆਰੇ ਵਿਚ ਝਾੜੂ ਜਾਂ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ‘ਸਹਿਜਧਾਰੀਆਂ’ ਵਜੋਂ ਪ੍ਰਚਾਰਨ ਲਈ ਇਕ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਤਰਲੋਚਨ ਸਿੰਘ ਤਾਂ ਆਰ.ਐਸ.ਐਸ. ਤੋਂ ਵੀ ਚਾਰ ਕਦਮ ਅੱਗੇ ਨਿਕਲ ਗਏ ਹਨ, ਜਿਨ੍ਹਾਂ ਨੇ ਸਾਰੇ ਹਿੰਦੂਆਂ ਦੇ ਕਥਿਤ ਤੌਰ ’ਤੇ ਸਿੱਖਾਂ ਦੇ ਹਮਦਰਦ ਅਤੇ ਮਦਦਗਾਰ ਹੋਣ ਦਾ ਦਾਅਵਾ ਕਰਕੇ ਉਨ੍ਹਾਂ ਨੂੰ (ਸ਼੍ਰੋਮਣੀ ਕਮੇਟੀ ਚੋਣਾਂ ਵਿਚ) ਬਣਦਾ ਹੱਕ ਦੇਣ (ਵੋਟਰ ਸੂਚੀ ਵਿਚ ਸ਼ਾਮਲ ਕਰਨ) ਦੀ ਮੰਗ ਕਰ ਦਿੱਤੀ ਹੈ।

ਸੋ ਸਪਸ਼ਟ ਹੈ ਕਿ ਲੇਖਕ ਹਿੰਦੂਆਂ ਨੂੰ ਹੀ (ਸਹਿਜਧਾਰੀਆਂ ਵਜੋਂ ਪੇਸ਼ ਕਰਕੇ) ਉਨ੍ਹਾਂ ਦੀ ਸਿੱਖ ਸੰਸਥਾਵਾਂ ਦੇ ਪ੍ਰਬੰਧਨ ਵਿਚ ਸਿੱਖੀ ਦਖ਼ਲਅੰਦਾਜ਼ੀ ਕਰਵਾਉਣਾ ਚਾਹੁੰਦਾ ਹੈ। ਗੌਰਤਲਬ ਹੈ ਕਿ ਸਹਿਜਧਾਰੀ ਯਾਨੀ ਹਿੰਦੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਵੋਟਰ ਬਣਾਉਣ ਲਈ ਕਥਿਤ ਸਹਿਜਧਾਰੀਆਂ ਦੀ ਸੰਸਥਾ ਵੱਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਤਰਲੋਚਨ ਸਿੰਘ ਵਰਗੇ ਆਰ.ਐਸ.ਐਸ. ਦੇ ਪ੍ਰੇਮੀ ਇਸ ਬਾਬਤ ਲੇਖ ਪ੍ਰਕਾਸ਼ਿਤ ਕਰਵਾ ਕੇ, ਸ਼ਾਇਦ ਹਿੰਦੂਆਂ ਦੀ ਇਸ ਚਾਲ ਲਈ ਲੋਕ-ਸਹਿਮਤੀ ਤਿਆਰ ਕਰਨ ਦੀ ਫਿਰਾਕ ਵਿਚ ਹਨ। ਇਸ ਰਾਹੀਂ ਸ਼ਾਇਦ ਲੇਖਕ ਆਪਣੀ ਰਾਜ ਸਭਾ ਦੀ ਸੀਟ ‘ਰਿਨੀਊ’ ਕਰਵਾਉਣਾ ਚਾਹੁੰਦਾ ਹੈ।

ਸਿੱਖਾਂ ਨੂੰ ਆਰ.ਐਸ.ਐਸ. ਦੇ ਅਜਿਹੇ ਝੋਲੀਚੁੱਕਾਂ ਤੋਂ ਸਾਵਧਾਨ ਹੋਣਾ ਚਾਹੀਦਾ ਹੈ, ਜੋ ਵਿਕਾਊ-ਮਾਲ ਬਣ ਕੇ ਕਮਿਸ਼ਨਾਂ ਜਾਂ ਸੰਸਦ ਦੀ ਮੈਂਬਰੀ ਪ੍ਰਾਪਤ ਕਰਨ ਖ਼ਾਤਰ ਸਿੱਖ ਹਿੱਤਾਂ ਦਾ ਘਾਣ ਕਰਨ ਅਤੇ ਸਿੱਖਾਂ ਨੂੰ ਹਿੰਦੂ ਸਮਾਜ ਦਾ ਹਿੱਸਾ ਸਾਬਿਤ ਕਰਨ ਲਈ ਪੂਰੀ ਬੇਸ਼ਰਮੀ ’ਤੇ ਉਤਰ ਆਏ ਹਨ। ਜੇਕਰ ਤਰਲੋਚਨ ਸਿੰਘ ਵਾਕਈ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਇਸ ਲੇਖ ਵਿਚ ਚੁੱਕੇ ਗਏ ਸਵਾਲਾਂ ਦਾ ਜਵਾਬ ਜਨਤੱਕ ਤੌਰ ’ਤੇ ਦੇਣਾ ਚਾਹੀਦਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

- ਸਰਬਜੀਤ ਸਿੰਘ, ਇੰਡਿਆ ਅਵੇਅਰਨੈਸ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top