Share on Facebook

Main News Page

ਕੱਦ ਤੱਕ ਅਸੀਂ ਬੇਗਾਨਿਆਂ ਤੋਂ ਕਦੇ ਆਪਣਿਆਂ ਤੋਂ, ਨਿੱਤ ਐਦਾਂ ਹੀ ਧੋਖੇ ਖਾਵਾਂਗੇ?

ਦਿਉ ਡਾਲਰ, ਪਾਉਂਡ ਤੇ ਪੈਸੇ, ਅਸੀਂ ਕਰਨੇ ਕੰਮ ਕੁੱਝ ਐਸੇ,
ਜੇਲ੍ਹਾਂ ਵਿੱਚ ਬੰਦ ਜਵਾਨੀ ਨੂੰ, ਬਚਾਉਣਾ ਪੰਜਾਬ ਦੇ ਪਾਣੀ ਨੂੰ,
84 ਦਾ ਇਨਸਾਫ ਕਰਵਾਵਾਂਗੇ, ਜੇ ਕੁੱਝ ਵੀ ਨਾ ਕਰ ਸਕੇ,
ਇਹ ਡਾਲਰ ਆਪ ਹੀ ਖਾਵਾਂਗੇ।

... ਪੜ੍ਹੀ ਲਿਖੀ ਪਨੀਰੀ ਪੈਦਾ ਕਰਨ ਲਈ ਕੁੱਝ ਨਾ ਕੀਤਾ,
ਜੋ ਪੈਸਾ ਕੌਮ ਦਾ 'ਕੱਠਾ ਕੀਤਾ, ਸੱਭ ਆਪਣਿਆਂ ਨੂੰ ਹੀ ਦਿੱਤਾ,
ਨਾ ਸਾਡੇ ਕੋਲ ਕਲਮ ਦੀ ਸ਼ਕਤੀ ਨਾ ਸਾਡੇ ਕੋਲ ਅਸ਼ਲਾ,
ਪਰ ਜੇ ਸਪੋਕਸਮੈਨ ਨੇ ਚੁੱਕਤਾ, ਮੁੜ ਭੁੱਲਰ ਦਾ ਮਸਲਾ,
ਅਸੀਂ ਝੱਟ ਅਖਬਾਰ ਵਿੱਚ ਬਿਆਂਨ ਲਵਾ ਕੇ,
ਜਥੇਦਾਰਾਂ ਨੂੰ ਨਾਲ ਬਿਠਾ ਕੇ,
ਇੱਕ ਅਰਦਾਸ ਦਿਵਸ ਮਨਾਵਾਂਗੇ,
ਇਹ ਡਾਲਰ ਆਪ ਹੀ ਖਾਵਾਂਗੇ।

ਭੁਲੱਰ ਦਾ ਮਸਲਾ ਹੁਣ ਠੰਡਾ ਹੋਇਆ,
ਰਾਜੋਆਣੇ ਆਲਾ ਹੈ ਆਣ ਖਲੋਇਆ,
ਫਾਂਸੀ ਦੀ ਸਜ਼ਾ ਮੁਕੱਰਰ ਹੋ ਗਈ, ਹੁਣ ਕੌਮੀ ਭਾਵਨਾਵਾਂ ਦਾ ਏ.ਟੀ.ਐਮ ਚਲਾਵਾਂਗੇ
ਫਿਰ ਡਾਲਰ ਕੈਸ਼ ਕਰਾ ਕੇ, ਸਾਰੇ ਰਲ ਮਿਲ ਖਾਵਾਂਗੇ।
ਇਹ ਡਾਲਰ ਆਪ ਹੀ ਖਾਵਾਂਗੇ।

ਅਸੀਂ ਲੀਡਰ ਹਾਂ, ਉਸ ਕੌਮ ਦੇ, ਜੋ ਭਾਵਨਾਵਾਂ ਵਿੱਚ ਵਹਿੰਦੀ ਹੈ
ਸਾਡੀਆਂ ਚੌਪੜੀਆਂ ਜਿਹੀਆਂ ਗੱਲਾਂ ਸੁਣ ਕੇ, ਜਜ਼ਬਾਤੀ ਹੋਈ ਰਹਿੰਦੀ ਹੈ।
ਇਸਨੂੰ ਹੁਣ ਉਕਸਾਉਣ ਲਈ, ਉੱਚੀ-ਉੱਚੀ ਨਾਅਰੇ ਲਾਵਾਂਗੇ,
ਜੋ ਨੇ ਸਾਡਾ ਘਰ ਲੁੱਟਣ, ਸਾਡੀਆਂ ਧੀਆਂ-ਭੈਣਾਂ ਨੂੰ ਕੁੱਟਣ
ਉਹਨਾਂ ਨੂੰ ਵੋਟਾਂ ਪਾ ਕੇ, ਮੁੜ ਬਾਦਲ ਸਰਕਾਰ ਬਣਾਵਾਂਗੇ
ਇਹ ਡਾਲਰ ਆਪ ਹੀ ਖਾਵਾਂਗੇ।

ਓ ਦਸਮੇਸ਼ ਪਿਤਾ ਇਹ ਕੀ ਭਾਣਾ ਅੱਜ ਵਾਪਰਿਆਂ ਤੇਰੀ ਕੌਮ ਨਾਲ,
ਇਹਦੇ ਅਗੂਆਂ ਦੇ ਗੱਦਾਰੀ ਕਰਕੇ, ਕੀ ਵਾਪਰਿਆਂ ਤੇਰੀ ਕੌਮ ਨਾਲ
'ਕੋਈ' ਇਕਵਾਕ ਨੂੰ ਆ ਸਮਝਾਵੇ, ਇਹ ਕਿਉਂ ਹੰਝੂ ਜਾਈ ਵਹਾਵੇ?
ਇੱਥੇ ਸਿੱਖ ਸਿੱਖ ਦਾ ਵੈਰੀ ਹੋਇਆ, ਕਿੱਥੇ ਕੌਣ ਕਿਸਨੂੰ ਸਮਝਾਵੇ ?
ਕੱਦ ਤੱਕ ਅਸੀਂ ਬੇਗਾਨਿਆਂ ਤੋਂ ਕਦੇ ਆਪਣਿਆਂ ਤੋਂ
ਨਿੱਤ ਐਦਾਂ ਹੀ ਧੋਖੇ ਖਾਵਾਂਗੇ?

ਜਾਗ ਸਿੱਖਾ ਜਾਗ!!!

ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top