Share on Facebook

Main News Page

ਖੁਦ੍ਹਾ ਬਦਲ ਲਏ

ਇੱਕੇ ਰਾਹ ਦਿਆ ਪਾਂਧੀਆ ਕਿਉਂ ਰਾਹ ਬਦਲ ਲਏ ?
ਆਪਣਿਆਂ ਨੂੰ ਹੀ ਲਾਂਬੂ ਲਾ ਖੈਰਖਵਾਹ ਬਦਲ ਲਏ ?

ਸਾਡੇ ਮੱਥੇ ਕਾਲਖ ਲਾਵੇਂ ਖੋਹ ਰੋਸੇ ਦਾ ਵੀ ਹੱਕ ਲਵੇਂ,
ਤੋਪਾਂ ਵਾਂਗ ਕਿੰਝ ਕਲਮਾਂ ਦੇ ਰੁੱਖ ਵਾਹ ਬਦਲ ਲਏ !

ਸਾਡੀ ਅਰਥੀ ਕਰ ਤਿਆਰੀ ਖੱਫਣ ਕਰ ਬਾਬ ਲਈ,
ਇੱਕ ਹਵਾ ਪਏ ਸੀ ਜਿਉਂਦੇ ਕਿਉਂ ਸਾਹ ਬਦਲ ਲਏ ?

ਗੁਣਾਂ ਦਾ ਜੋ ਚੋਲਾ ਪਾ ਕੇ ਸਾਨੂੰ ਨਾਲ ਲੈ ਤੁਰਿਆ ਸੈਂ,
ਕਿਹੜੀ ਗਰਜ਼ੇ ਤੈਨੂੰ ਬੱਧਾ ਸਾਰੇ ਲਾਹ ਬਦਲ ਲਏ ?

ਕੰਵਲ ਖੁਦਾ ਇੱਕੋ ਸਾਡਾ ਜਨਮੇ ਜਿਸ ਆਜ਼ਾਦ ਹੋਏ,
ਫੇਰ ਕਿਉਂ ਜਾ ਬੰਧਨੇ ਬੰਨ੍ਹਿਆ ਜਾਂ ਖੁਦ੍ਹਾ ਬਦਲ ਲਏ ?

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

کھدھا بدل لئے

اکے راہ دیا پاندھیا کیوں راہ بدل لئے ؟
آپنیاں نوں ہی لامبو لا کھیرکھواہ بدل لئے ؟

ساڈے متھے کالکھ لاویں کھوہ روسے دا وی حق لویں،
توپاں وانگ کنجھ قلماں دے رکھ واہ بدل لئے !

ساڈی ارتھی کر تیاری کھپھن کر باب لئی،
اک ہوا پئے سی جؤندے کیوں ساہ بدل لئے ؟

گناں دا جو چولا پا کے سانوں نال لے تریا سیں،
کہڑی گرزے تینوں بدھا سارے لاہ بدل لئے ؟

کنول خدا اکو ساڈا جنمے جس آزاد ہوئے،
پھیر کیوں جا بندھنے بنھیا جاں کھدھا بدل لئے ؟

- پروفیسر کولدیپ سنگھ کنول


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top