Share on Facebook

Main News Page

ਪਰਖ ਦੀ ਘੜੀ

ਬਹੁਤ ਸੌਖਾ ਹੁੰਦਾ ਹੈ,
ਸੁਧਾਰਵਾਦ ਦੇ ਬੀਅ,
ਸਿਰਫ਼ ਤੇ ਸਿਰਫ਼,
ਆਪਣੇ ਬੋਲਣ ਵਿੱਚ ਖਿਲਾਰਨਾ;
ਭੀੜਾਂ ਵਿੱਚ,
ਜੋਸ਼ੀਲੀਆਂ ਤਕਰੀਰਾਂ ਦੇਣਾ;
ਸਿਧਾਂਤਾਂ ਦੇ ਨਾਮ ‘ਤੇ
ਉੱਚੇ-੨ ਨਾਹਰੇ ਲਾਉਣਾ,
ਤੇ ਬਦਲੇ ਵਿੱਚ,
ਕੋਰੇ ਪਿਛਲੱਗੂਆਂ ਦੀ,
ਵਾਹ-ਵਾਹੀ ਨੂੰ ਲੁੱਟ ਲੈ ਜਾਣਾ;
ਤੇ ਨਾਲ ਹੀ ਲੋਕਾਂ ਦੀਆਂ
ਭਾਵਨਾਵਾਂ ਨੂੰ ਵਰਗਲਾ,
ਡਾਲਰ ਤੇ ਨੋਟ ਕੱਠੇ ਕਰਨਾ ...
ਪਰ ਉੰਨਾ ਹੀ ਔਖਾ ਹੁੰਦਾ ਹੈ,
ਸੁਧਾਰ ਦੀ ਪਉਂਦ ਨੂੰ,
ਆਪਣੇ ਕਿਰਦਾਰ ਦੇ ਖੇਤ ਵਿੱਚ
ਸਾਹ ਲੈਣ ਦਾ ਮੌਕਾ ਦੇਣਾ,
ਅਤੇ ਆਪਣੇ ਆਚਰਣ ਦੇ ਨਾਲ
ਇਸਨੂੰ ਸਿੰਜਣਾ;

ਆਪਣੀ ਹੀ ਸੋਚ ਵਿੱਚ ਡੱਟ ਕੇ
ਲਾਗੂ ਕਰ,
ਇਸਦੀ ਫ਼ਸਲ ਦੀ ਰਾਖੀ ਕਰਨਾ;
ਤੇ ਆਪਣੇ ਹੀ ਕਹੇ ਪ੍ਰਚਾਰੇ ਗਏ,
ਨਾਹਰਿਆਂ ਤੇ ਤਕਰੀਰਾਂ ਉੱਤੇ,
ਸਿਰ ਭੀੜ ਬਣੀ ‘ਤੇ
ਚੱਲ ਵਿਖਾਉਣਾ ...
ਮਰਦਾਨਗੀ ਤੇ ਕਿਰਦਾਰ ਦੀ ਪਰਖ,
ਇਹੀਓ ਪਰਖ ਦੀ,
ਇੱਕੋ ਘੜੀ ਕਰਦੀ ਹੈ;
ਤੇ ਜਿਹੜਾ ਵੇਲੇ ਪਏ ਝੁੱਕ ਜਾਵੇ,
ਉਹ ਸ਼ਾਮਿਲ ਹੋ ਜਾਂਦਾ ਹੈ,
ਉਹਨਾਂ ਜ਼ਮੀਰੋਂ ਮੁਰਦਿਆਂ ਦੀ,
ਸਿਰ-ਕਟੀ ਕਤਾਰ ਵਿੱਚ,
ਜਿਸਦਾ ਜੀਵਨ ਵੀ,
ਕੂੜ੍ਹ ਵਿੱਚ ਗਰਕ ਹੋ,
ਦੁਰਗੰਧ ਭਰਿਆ ਹੋ ਜਾਂਦਾ ਹੈ,
ਕਿਸੇ ਲਾਸ਼ਾਂ ਦੇ ਢੇਰ ਵਾਂਗ !

ਸਾਡਾ ਧੂੰਦਾ ਜੀ ਲਈ ਫਿਕਰ ਇਹ ਲੋਕ ਨਹੀਂ ਸਮਝ ਸਕਦੇ, ਜੋ ਉਹਨਾਂ ਨੂੰ ਉਹਨਾਂ ਦੇ ਪ੍ਰਚਾਰੇ ਜਾਂਦੇ ਸਿਧਾਂਤਾਂ ਤੋਂ ਹੇਠਾਂ ਗਿਰਾਉਣ ਦੇ ਚਾਹਵਾਨ ਹਨ ਅਤੇ ਜਾਣੇ ਅਨਜਾਣੇ ਵਿੱਚ ਧੂੰਦਾ ਜੀ 'ਤੇ ਦਾਗ ਲਗਾ ਕੇ, ਉਹਨਾਂ ਦੇ ਵਿਰੋਧੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਹੀ ਭੁਗਤ ਰਹੇ ਹਨ !

ਮੈਂ ਇੱਕ ਅਧਿਆ...ਪਕ ਹਾਂ, ਤੇ ਜਿਸ ਬੱਚੇ ਨੂੰ ਮੈਂ ਜ਼ਿਆਦਾ ਪਸੰਦ ਕਰਦਾ ਹਾਂ ਸਭ ਤੋਂ ਵੱਧ ਸਖ਼ਤੀ ਵੀ ਉਸੇ ਨਾਲ ਕਰਦਾ ਹਾਂ, ਤਾਂਕਿ ਗਲਤੀ ਨਾਲ ਵੀ ਉਹ ਕਦੇ ਆਪਣੇ ਅਸਲ ਤੋਂ ਥਿੜਕ ਨਾ ਜਾਵੇ, ਭਾਵੇਂ ਵਕਤੀ ਤੌਰ 'ਤੇ ਮੈਨੂੰ ਆਪਣਾ ਦੁਸ਼ਮਣ ਹੀ ਸਮਝੇ, ਮੈਨੂੰ ਕੋਈ ਰੰਜ ਨਹੀਂ, ਪਰ ਕਮ-ਸੇ-ਕਮ ਜਦੋਂ ਉਹ ਭਵਿੱਖ ਵਿੱਚ ਕੁਝ ਪ੍ਰਾਪਤ ਕਰ ਲਵੇਗਾ, ਤਾਂ ਉਸਨੂੰ ਸਭ ਤੋਂ ਵੱਧ ਚੰਡਣ ਵਾਲੇ ਅਧਿਆਪਕ ਦੀ ਸੁਹਿਰਦਤਾ ਦੀ ਪਛਾਣ ਆਪੇ ਹੀ ਹੋ ਜਾਵੇਗੀ, ਤੇ ਉਸ ਵੇਲੇ ਉਹ ਮੇਰੀ ਸਖ਼ਤੀ ਨੂੰ ਸਹੀ ਮਾਇਨਿਆਂ ਵਿੱਚ ਸਮਝਣ ਦੇ ਸਮਰਥ ਹੋਵੇਗਾ ....

ਇਹੋ ਕੁਝ ਸ਼ਾਇਦ ਮੈਂ ਜਾਂ ਬਾਕੀ ਹੋਰ ਇਸੇ ਸੋਚ ਦੇ ਵੀਰਾਂ ਨੇ ਧੂੰਦਾ ਮਾਮਲੇ ਵਿੱਚ ਵੀ ਕੀਤਾ ਹੋਵੇ ...

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top