Share on Facebook

Main News Page

ਟਿੰਗ ਟਿੰਗ ਲਿੰਗ ਲਿੰਗ ਟਿੰਗ ਟਿੰਗ ਲਿੰਗ ਲਿੰਗ
ਕੀ, ਦੱਸੀਏ ਕਹਾਣੀ?
... ਸਾਰੀ ਉਲਝੀ ਏ ਤਾਣੀ
ਬੀਬੀ ਪੂਜਦੀ ਏ ਮਠ, ਦੇਹਰਾ ਪੂਜਦਾ ਏ ਸਿੰਘ
ਟਿੰਗ ਟਿੰਗ ਲਿੰਗ ਲਿੰਗ ਟਿੰਗ ਟਿੰਗ ਲਿੰਗ ਲਿੰਗ

ਕੀ ਉਹਨਾ ਨੇ ਭਵਿਖ ਸਿਖ ਕੌਮ ਦੇ ਬਣਾਉਣੇ?
ਜਿਹਨਾ ਨੇ ਸਿਰੋਪੇ ਜਨਸੰਘੀਆ ਦੇ ਗੱਲ੍ਹ ਪਾਉਣੇ
ਜਿਹੜੇ ਸਿਰੇ ਦੇ "ਮੱਕਾਰ"
ਉਹ ਬਣੇ ਸਾਡੇ ਜਥੇਦਾਰ
ਉਂਝ ਧਰਮ ਦੀ ਗੱਲ ਉਹ ਪੂਰੀ ਕਰਦੇ ਅੜਿੰਗ
ਟਿੰਗ ਟਿੰਗ ਲਿੰਗ ਲਿੰਗ ਟਿੰਗ ਟਿੰਗ ਲਿੰਗ ਲਿੰਗ

ਸਾਡੀ ਅੱਕਲ ਨੇ ਅੱਕਲ ਗਵਾਈ ਹੋਈ ਚਿਰਦੀ
ਫੋਕੀ ਚੋਧਰ ਹੈ ਸਾਡੇ ਵਿਚ ਆਈ ਹੋਈ ਚਿਰਦੀ
ਅਸੀਂ ਗੁਰੂ ਤੋਂ ਨਾ ਡਰੇ- ਇੰਦਰਜੀਤ ਸਿੰਘ ਜੱਬੋਵਾਲੀਆ
ਆਪੇ ਲੜ੍ਹ ਲੜ੍ਹ ਮਰੇ
ਕਈਆਂ ਬੰਨੇ ਛੱਜ ਕਈਆਂ ਬੰਨ ਲਈ ਏ ਛਿੰਘ
ਟਿੰਗ ਟਿੰਗ ਲਿੰਗ ਲਿੰਗ ਟਿੰਗ ਟਿੰਗ ਲਿੰਗ ਲਿੰਗ

ਇੰਦਰਜੀਤ ਸਿੰਘ ਜੱਬੋਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top