ਪ੍ਰੋ ਸਰਬਜੀਤ ਸਿੰਘ “ਧੂੰਦਾ”
ਪਈ “ਧੂੰਦੇ” ਨੂੰ ਸਿੱਖੀ ਦੀ ਧੂਹ ਐਸੀ, ਧੁਸੇ ਸਿੱਖੀ ਵਿੱਚ
ਉਹਨੇ ਗ਼ਦਾਰ ਧੂਹਤੇ।
ਕਰਨ ਗੰਧਲਾ ਜੋ ਫਲਸਫਾ “ਇੱਕ” ਵਾਲਾ, ਖੋਟੇ ਦਿਲਾਂ ਦੇ
ਸਰੇ-ਬਾਜਾਰ ਧੂਹਤੇ।
ਕਰਮ ਕਾਂਢਾਂ ਦੀ ਧੁੰਦ ਨੂੰ ਲਾਹੁਣ ਖਾਤਿਰ, ਜੱਥੇਦਾਰ ਕਾਹਦੇ
ਡੇਰੇਦਾਰ ਧੂਹਤੇ।
ਸੱਚ ਤਰਕ ਦਾ ਗੁਰੂ ਗ੍ਰੰਥ ਅੰਦਰ, ਬਾਬੇ ਨਾਨਕ ਤੋਂ ਲੈਕੇ
ਹਥਿਆਰ ਧੂਹਤੇ।
ਕੇਵਲ ਗੁਰੂ ਗਿਆਨ ਦੀ ਖੜਗ ਲੈਕੇ, ਸਾਰੇ ਅੰਧਵਿਸ਼ਵਾਸੀ
ਬਿਮਾਰ ਧੂਹਤੇ।
ਨੌਜਵਾਨਾਂ ਦੇ ਦਿਲਾਂ ਦੀ ਬਣ ਧੜਕਣ, ਤੱਤ ਗੁਰਮਤਿ ਦਾ ਕਰ
ਇਕਰਾਰ ਧੂਹਤੇ।
ਫਾਂਸੀ ਹੱਕ ਤੇ ਸੱਚ ਨੂੰ ਦੇਣ ਵਾਲੇ, ਬਿਪਰੀ ਲੋਕ ਨੇ ਸਦਾ
ਹੀ ਛਲ ਕਰਦੇ।
ਵੈਰੀ ਸੱਚ ਦੇ ਮੁੱਢ ਕਦੀਮ ਤੋਂ ਜੋ, ਉਹੀਓ “ਧੂੰਦੇ” ਨੂੰ
ਧੂਹਣ ਦੀ ਗੱਲ ਕਰਦੇ।
ਡਾ.
ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆ |
|