ਕੱਠੇ ਹੋ ਪੰਥ ਵਿਰੋਧੀਆਂ ਨੇ ਇੱਕ ਸਕੀਮ ਚਲਾਈ,
ਢਾਹ ਪੰਥ ਨੂੰ ਲਾਉਣ ਲਈ 'ਜਥੇਦਾਰ' ਨਾਮੀ ਰੇਲ ਚਲਾਈ।
'ਸੱਕਤਰੇਤ' ਨਾਮੀ ਸਟੇਸ਼ਨ ਬਣਾਇਆ, ਕੋਲ ਤਖ਼ਤ ਅਕਾਲ ਦੇ ਲਾਈਨ
ਵਿਛਾਈ।
ਕਹਿੰਦੇ ਹਰ ਡੇਰੇ ਤੇ ਸਟੇਸ਼ਨ ਬਣਾਉ, ਇਸ ਗੱਡੀ ਦੀ ਬ੍ਰੇਕ
ਲਗਾਉ।
ਪੰਥ ਵਿਰੋਧੀਆਂ ਨਾਲ ਡੱਬੇ ਭਰ ਕੇ, ਪੰਥਕ ਧਿਰਾਂ ਦੇ ਮੂੰਹ
ਚਿੜਾਉ।
ਇਹਨਾਂ ਕਿਹੜਾ ਇਕੱਠੇ ਹੋ ਜਾਣਾ?
ਤੇ ਸਾਡੇ ਨਾਲ ਹੈ ਪੰਗਾ ਪਾਣਾ (ਪਾਉਣਾ)।
ਜੇ ਇੱਕ ਅੱਧਾਂ ਬੋਲੂ, ਛੇਕਾਂਗੇ ਉਵੇਂ ਜਿਵੇਂ ਛੇਕਿਆ ਸੀ
ਜੋਗਿੰਦਰ ਸਿੰਘ ਤੇ ਕਾਲਾ ਅਫਗਾਨਾ।
ਕੀ ਸੋਚਿਆ ਫਿਰ ਪੰਥਕ ਵੀਰੋ?
ਕਿੰਨਾ ਕੁ ਹੋਰ ਨੁਕਸਾਨ ਕਰਵਾਉਣਾ?
ਇੱਕਜੁੱਟ ਹੋ ਕੇ ਕੌਮ ਬਚਾਉਣੀ ਜਾਂ ਫਿਰ, ਪ੍ਰੋ. ਦਰਸ਼ਨ
ਸਿੰਘ ਜੀ ਤੋਂ ਬਾਅਦ ਹੁਣ ਵੀਰ ਧੂੰਦਾ ਛਿਕਵਾਉਣਾ?
ਆਉ ਇਕੱਠੇ ਹੋ ਕੇ ਕੌਮ ਲਈ ਕੁੱਝ ਕਰੀਏ,
ਪੰਥ ਵਿਰੋਧੀਆਂ ਦੀ ਗੱਡੀ ਨੂੰ ਰਾਹ ਵਿੱਚ ਹੀ ਰੋਕ ਧਰੀਏ,
ਨਹੀਂ ਤਾਂ ਲਿਖਿਆ 'ਇਕਵਾਕ' ਦਾ ਕਿਸੇ ਕੰਮ ਨਹੀਂ ਆਉਣਾ, ਰਹਿ
ਜਾਣਾ ਪਿੱਛੇ ਫਿਰ ਪਛਤਾਉਣਾ। |