Share on Facebook

Main News Page

ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਹੁਣ ਤਾਂ ਪਿਛੋਂ ਜਾਹ ਵੇ ਬਾਦਲ ! ਭਲਾ ਆਵੇ ਸੁੱਖ ਦਾ ਸਾਹ ਵੇ ਬਾਦਲ !

ਤੇਰੀ ਮਾੜੀ ਨੀਤੀ ਕਾਰਣ! ਸਿੱਖ ਹੀ ਸਿੱਖਾਂ ਤਾਂਈ ਮਾਰਣ!
ਗਾਲਾਂ ਕੱਡ ਕੇ ਸੀਨਾ ਠਾਰਣ! ਨਾਂ ਚੰਗੀ ਬੋਲੀ ਕਦੇ ਉਚਾਰਣ!
ਤੂੰ ਕੇਹਾ ਫੜਿਆ ਰਾਹ ਵੇ ਬਾਦਲ ! ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਤੇਰੇ ਕੋਲੋਂ ਅੱਕ ਗਏ ਹਾਂ! ਤੀਡੇਆਂ ਵਾਂਗੂੰ ਪੱਕ ਗਏ ਹਾਂ !
ਭਰ ਵੀ ਨੱਕੋ ਨੱਕ ਗਏ ਹਾਂ ! ਹਥ ਉਤਾਂਹ ਨੂੰ ਚੱਕ ਗਏ ਹਾਂ !
ਭੋਰਾ ਤਰਸ ਤੂੰ ਖਾਹ ਵੇ ਬਾਦਲ ! ਹੁਣ ਤਾਂ ਪਿਛੋਂ ਜਾਹ ਵੇ ਬਾਦਲ!

ਕਿਸੇ ਨੂੰ ਅੱਗੇ ਆਣ ਨਾਂ ਦਿੱਤਾ ! ਕੱਠਿਆਂ ਬਹ ਕੇ ਖਾਣ ਨਾਂ ਦਿੱਤਾ !
ਕਾਣਾ ਕਰਕੇ ਜਾਣ ਨਾਂ ਦਿੱਤਾ ! ਭੁਖਿਆਂ ਤਾਈ ਪਕਵਾਨ ਨਾਂ ਦਿੱਤਾ !
ਕਰੀ ਨਾਂ ਕਦੇ ਪਰਵਾਹ ਵੇ ਬਾਦਲ ! ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਮੰਦ੍ਰੀਂ ਜਾ ਕੇ ਹਵਨ ਕਰਾ ਲਏ! ਮਥੇ ਬਹੁਤੇ ਤਿਲਕ ਲਵਾ ਲਏ !
ਦੇਹਧਾਰੀ ਸਭ ਗੁਰੂ ਮਨਾ ਲਏ ! ਚਿੱਟੇ ਛਡਕੇ ਭਗਵੇਂ ਪਾ ਲਏ !
ਭਗਵੇਂ ਲੀੜੇ ਲਾਹ ਵੇ ਬਾਦਲ ! ਹੁਣ ਤਾਂ ਪਿਛੋਂ ਜਾਹ ਵੇ ਬਾਦਲ !

ਚੰਦੂਆਂ ਦੇ ਸੰਗ ਤੇਰੀ ਯਾਰੀ ! ਜਿੰਨਾ ਨੇ ਹਥ ਫੜੀ ਕਟਾਰੀ !
ਆਪਣੇ ਹਥੀਂ ਕੋਮ ਤੂੰ ਮਾਰੀ ! ਪੈਰੀਂ ਰੁਲਦੀ ਅੱਜ ਸਰਦਾਰੀ !
ਦਿੱਤੀ ਹੱਦ ਮੁਕਾਹ ਵੇ ਬਾਦਲ! ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਮੁਠੀ ਵਿਚ ਜਥੇਦਾਰ ਨੇ ਤੇਰੇ ! ਇਹ ਕੰਜ਼ਰ ਸਭ ਯਾਰ ਨੇ ਤੇਰੇ !
ਕੁਤੇਆਂ ਵਾਂਗ ਵਫ਼ਾਦਾਰ ਨੇ ਤੇਰੇ ! ਦਿਨ ਖੇਡਣ ਦੇ ਚਾਰ ਨੇ ਤੇਰੇ !
ਰੱਬ ਦੀਆਂ ਦਿੱਤੀਆਂ ਖਾਹ ਵੇ ਬਾਦਲ ! ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਬਹੁਤਾ ਕਰਿਆ ਘਾਲਾ ਮਾਲਾ ! ਇੱਕਠਾ ਕੀਤਾ ਧਨ ਜੋ ਕਾਲਾ !
ਅਖਿਓਂ ਲਾਹ ਦੇ ਭਰਮ ਦਾ ਜਲਾ ! 'ਮੋਰਜੰਡ' ਕਹਿੰਦਾ ਪਕੜ ਤੂੰ ਮਾਲਾ !
ਰੁਸਿਆ ਰੱਬ ਮਨਾ ਵੇ ਬਾਦਲ ! ਹੁਣ ਤਾਂ ਪਿਛੋਂ ਜਾਹ ਵੇ ਬਾਦਲ !

ਗਿਆਨੀ ਜਸਵੰਤ ਸਿੰਘ 'ਮੋਰਜੰਡ ' ਮਲੇਸ਼ਿਆ
ਫੋਨ ਨੰਬਰ 0060163507146

ਜਾਂਵਾਂ ਕਿ ਨਾ ਜਾਂਵਾਂ, ਹਾਲੇ ਤਾਂ ਹੋਰ ਕਈ ਚੰਨ ਚਾੜਨੇ ਆ....


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top