ਮੈ ਹਾਂ “ਛੇਕੂ
ਜੱਥੇਦਾਰ”
ਮੈਂ ਹਾਂ ਛੇਕੂ ਜੱਥੇਦਾਰ,
ਮਕੱੜ ਮੇਰਾ ਜੋੜੀ ਦਾਰ ।
ਸਿੱਖਾਂ ਦੀ ਮੈਂ ਲਿਸਟ ਬਣਾਈ। ਕਰੇ ਜੋ ਸਾਡੀ ਜਰਾ ਬੁਰਾਈ ।
ਕਰਦਾ ਉਸ ਨੂੰ ਲਾਂਭੇ ਯਾਰ, ਮੈਂ
ਹਾਂ ਛੇਕੂ .............
ਇਕਬਾਲਾ ਮੇਰਾ ਖਾਸ ਹੈ ਭਾਈ। ਲਾਂਬੇ ਨੇ ਭੀ ਤੋੜ ਨਿਭਾਈ।
ਘਰ ਬਾਦਲ ਦੇ ਰੋਜ ਮੈ ਜਾਵਾਂ। ਝੋਲੀ ਚੁੱਕ ਉਸਨੂੰ ਰੀਝਾਵਾਂ।
ਧੁੰਮਾਂ ਮੇਰਾ ਰਿਸ਼ਤੇਦਾਰ, ਮੈਂ ਹਾਂ ਛੇਕੂ .................
ਗੁਰੂ ਦਾ ਜਰਾ ਨਹੀਂ ਮੈਨੂੰ ਡਰ। ਅਕਾਲ ਤਖਤ ਹੈ ਮੇਰਾ ਘਰ।
ਸਕਤੱਰੇਤ ਵਿੱਚ ਗੇੜੀ ਲਾਵਾਂ । ਅਪਣੇ ਬੋਝੇ ਭਰ ਭਰ ਲਿਆਵਾਂ।
ਬਣ ਬੈਠਾ ਮੈਂ ਥਾਣੇਦਾਰ, ਮੈਂ ਹਾਂ ਛੇਕੂ .................
ਨਾਨਕਸ਼ਾਹੀ ਕਤਲ ਮੈਂ ਕੀਤਾ। ਪ੍ਰੋਫੈਸਰਾਂ ਨੂੰ ਬੇਦਖਲ ਮੈਂ ਕੀਤਾ।
ਮਿਸ਼ਨਰੀ ਇੱਕ ਵੀ ਰਹਿਣ ਨਹੀਂ ਦੇਣਾਂ। ਮੈਂ ਟਕਸਾਲਾਂ ਦਾ ਕਹਿਆ ਕਰਣਾਂ।
ਡੇਰੇ ਬਾਬੇ ਮੇਰੇ ਯਾਰ, ਮੈ ਹਾਂ ਛੇਕੂ.............................
ਇੰਦਰਜੀਤ ਸਿੰਘ, ਕਾਨਪੁਰ |