Share on Facebook

Main News Page

ਸੀਟਾਂ ਦਾ 'ਸੰਤ ਕੋਟਾ'

ਚਾਰੋਂ ਤਰਫ਼ ਹੀ ਜਾਲ਼ ਵਿਛਾਈ ਬੈਠੇ, ਬੰਦਾ ਬਚੇ ਵੀ ਕਿਵੇਂ ਸ਼ਿਕਾਰੀਆਂ ਤੋਂ ।
ਪਤਾ ਲੱਗੇ ਕੀ ਸਾਧ ਜਾਂ ਚੋਰ ਨੇ ਇਹ, ਸ਼ਕਲਾਂ ਮੋਮਨਾ ਜੈਸੀਆਂ ਧਾਰੀਆਂ ਤੋਂ।
ਬੁੱਧੂ ਲੋਕਾਂ ਦੀ ਕਿਰਤ ਕੁਰਬਾਨ ਹੁੰਦੀ, ਡੇਰੇ ਦਾਰਾਂ ਦੇ ਮਹਿਲ-ਅਟਾਰੀਆਂ ਤੋਂ।
ਵਰਖਾ ਡਾਲਰਾਂ-ਪੌਂਡਾਂ ਦੀ ਵਰਸਦੀ ਏ, ਲਾਈਆਂ ਵਿੱਚ ਪ੍ਰਦੇਸ ਉਡਾਰੀਆਂ ਤੋਂ।
ਵੋਟ-ਬੈਂਕ ਨੂੰ ਹੋਰ ਵਧਾਈ ਜਾਂਦੇ, ਮੂੰਹ ਮੋੜ ਕੇ ਕੌਮੀ ਦੁਸ਼ਵਾਰੀਆਂ ਤੋਂ।
ਚਸਕਾ ਸਾਧਾਂ ਨੂੰ ਸੱਤਾ ਦਾ ਪੈ ਗਿਆ ਏ, ਸੀਟਾਂ ਮੰਗਦੇ ਵੋਟ-ਵਪਾਰੀਆਂ ਤੋਂ।

ਤਰਲੋਚਨ ਸਿੰਘ ਦੁਪਾਲਪੁਰ
001-408-903-9952


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top