Share on Facebook

Main News Page

‘ਜੋਗਿਆ’ ਕੰਜਰੀਆਂ ਲਈ ਗੁਰਮੁਖਾਂ ਨੇ ਕਰਤੇ ਦਸ਼ਮੇਸ਼ ਕਤਲ ਨੇ

ਸੂਲਾਂ ਨਾਲ ਸਾਡੀ ਇਹ ਕਾਲੀ ਮਦਦ ਭਾਲਦੇ ਨੇ, ਕੰਡੇ ਬੀਜਦੇ ਰਾਹਾਂ ਵਿੱਚ ਤੇ ਧਰਮ ਗਾਲਦੇ ਨੇ ॥
ਨਿਹੱਥਾ ਕਰਕੇ ਪੰਥ ਨੂੰ ਫੇਰ ਵੰਗਾਰਦੇ ਨੇ, ਸਿਰਗੁੰਮ ਇਹ ਸਿੰਘ ਜੀ ਖ਼ਾਲਸੇ ਭਾਲਦੇ ਨੇ ॥

ਬੇ ਆਬੇ ਪੰਜਾਬੀ ਇਹ ਸ਼ਰਾਬੀ ਮੁੰਡੇ ਚਾਰਦੇ ਨੇ, ਨਾਨਕਸ਼ਾਹੀ ਸਾਬਤ ਸੂਰਤ ਸਿੱਖੀ ਦੇ ਸੀਵੇ ਬਾਲਦੇ ਨੇ ॥
ਕੇਸਗੜ੍ਹੀ ਵਿਰਾਸਤ ਦੇ ਜ਼ਮੀਰੋ ਲੱਥੇ ਜਥੇਦਾਰ , ਤਰਲੋਚਨੇ ਵਰਗੇ ‘ਬਾਪੁ’ ਆਸਾਰਾਮ ਭਾਲਦੇ ਨੇ ॥

ਗੁਰਬਚਨੇ, ਬਲਵੰਤੇ,ਪ੍ਰਤਾਪੇ ਜਿਹੇ ਅਜੋਕੇ ਮੱਕੜਾਂ ਨੇ, ਇਕਬਾਲੇ ਨਾਲ ਰਲ ਕੇ ਮਨਮਤੀ ਚੰਨ ਚਾੜ੍ਹਤੇ ਨੇ ॥
ਖ਼ਾਲਸਿਆ ਤੇਰੀ ਹੋਣੀ ਦੀ ਇਸ ਅਣਹੋਣੀ ਨੇ, ਵੇਖ ਬਾਦਲਾਂ ਨਾਲ ਮਿਲ ਕੇ ਝੰਡੇ ਪੰਥ ਦੇ ਸਾੜ ਤੇ ਨੇ ॥

ਕੇਸਗੜ੍ਹ ਦੇ ਵਿਹੜੇ ਵਿੱਚ ਤੇਰੇ ਪਾਜ਼ ਉਘਾੜਤੇ ਨੇ, ਗੁਰੂ ਗ੍ਰੰਥ ਨੂੰ ‘ਰਾਮ’ ਦਾ ਬਣਾ ਕੇ ‘ਬਾਪੂ’ ਬਦਲਤੇ ਨੇ ॥
ਸ਼ੰਕਰਚਾਰਿਯਾ, ਰਵੀਸ਼ੰਕਰਿਯਾ ਤੇ ਜੈਲੀ ਤ੍ਰਲੋਚਨੇ ਨੇ, ਤਖ਼ਤ ਅਕਾਲ ਦੇ ਸਿਰ ਪੰਥਕ ਸਹਿਮਤੀ ਨਾਲ ਪਾੜਤੇ ਨੇ ॥

ਪੰਜਾਬੀ ਗਭਰੂ ਨਸ਼ਿਆ ਦੀ ਜੁਗਾਲੀ ਵਿੱਚ ਜ਼ਰਦੇ ਮਲਦੇ ਨੇ, ਸਿੰਘੋ ਵੇਖੋ ਸਿੱਖਾਂ ਦੇ ਘਰਾਂ ਵਿੱਚ ਕਿਹੜੇ ਸ਼ੇਰ ਪਲਦੇ ਨੇ ॥
ਖ਼ਾਲਸੇ ਦੀ ਹਿੱਕ ਤੇ ਬਹਿ ਖ਼ਾਲਸੇ ਦੇ ਵਿਰਸੇ ਵਿੱਚ ਬਾਹਮਣਾ ਨੇ, ਨਿਸ਼ਾਨ-ਏ-ਖ਼ਾਲਸਾ ਵਿੱਚ ਸੰਨ ਲਾ ਕੇ ਚਾਣੱਕਿਯਾ ਵਾੜਤੇ ਨੇ ॥

ਵਿਰਾਸਤੇ ਖ਼ਾਲਸੇ ਨੇ ਮੁਰਦਾਰ ਖ਼ਾਲਸਿਆ ਦੇ ਖੱਫਣ ਉਡਾ ਤੇ ਨੇ, ਹਾ ਦਾ ਨ੍ਹਾਰਾ ਲਾ ਆਪਣੀ ਮੌਤ ਤੈਂ ਆਪੇ ਸਦਲੀ ਅਤਿੰਦਰਾਂ, ਪੰਥ ਖ਼ਾਲਸੇ ਨੂੰ ਕਿਲ੍ਹੇ ਅਨੰਦਗੜ੍ਹ ਦੇ ਮੂਹਰੇ ਫਾਹੇ ਚਾੜ੍ਹ ਤੇ ਨੇ ॥
ਵਾਹ ਪੰਜਾਬੀਏ ਸਰਕਾਰੇ ਬਾਦਲਾਂ ਤੂੰ ਤਾਂ ਚੰਗੇ ਚੰਨ ਚਾੜ੍ਹ ਤੇ ਨੇ, ਨਾਨਕਸ਼ਾਹੀ ਸਰਕਾਰ-ਏ-ਖ਼ਾਲਸਾ ਦੇ ਚੰਗੇ ਰੱਜ ਕੇ ਭੋਗ ਪਾ ਤੇ ਨੇ ॥

ਸਣੇ ਜੋੜੇ ਸਿੰਘ ਸਾਹਿਬ ਕਰਨ ਅਰਦਾਸੇ ਵਿੱਚ ਖੜ੍ਹਨ ਪੰਜਾਬੀ ਜੋਧੇ, ਗਡਕਰੀਆਂ ਦੇ ਪੈਰਾਂ ਵਿੱਚ ਸਿੰਘਾਂ, ਕੰਜਰਾਂ ਰੌਲ ਤੇ ਤੇਰੇ ਦੁਮਾਲੇ ਨੇ ॥
ਕਸਰ ਬਾਕੀ ਨੀ ਰਹਿਣ ਦੇਣੀ ਨਾਨਕਾ ਤੇਰੀ ਪੱਤ ਰੋਲਣ ਦੀ, ਪੰਥ ਰਤਨ ਫ਼ਖ਼ਰੇ ਕੌਮ ਅੱਗੇ ਸੁੱਟਤੇ ਹਥਿਆਰ ਤਖ਼ਤੇ ਅਕਾਲ ਨੇ ॥

ਵਾਹ ਰੀ ਕੌਮੇਂ ਵਾਹ ਰੇ ਖ਼ਾਲਸਿਆ ਬੜੇ ਦਮਗਜੇ ਮਾਰਦਾ ਸੈਂ, ‘ਜੋਗਿਆ’ ਕੰਜਰੀਆਂ ਲਈ ਗੁਰਮੁਖਾਂ ਨੇ ਕਰਤੇ ਦਸ਼ਮੇਸ਼ ਕਤਲ ਨੇ ॥

ਅਤਿੰਦਰਪਾਲ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top