Share on Facebook

Main News Page

(ਕਬਿੱਤ)
ਹੂੰਝਾ ਫੇਰੂ ਜਿੱਤ ?-ਹੂੰਝਾ ਫੇਰੂ ਸਿੱਖੀ ਨੂੰ !

ਧੱਕੇ-ਸ਼ਾਹੀ, ਸੀਨਾ-ਜੋਰੀ, ਬੇਈਮਾਨੀ ਖੂਬ੍ਹ ਚੱਲੀ
ਸੌਖੀ ਕਰੀ ਜਿੱਤ ਭੈੜੀ ਪੰਥ ਦੀ ਦੁਫੇੜ ਨੇ ।
‘ਤੇਜਾ ਸਿੰਘ ਹਾਲ’ ਹੁਣ ਹੋਏਗਾ ਉਦਾਸ ਬੜਾ !
‘ਤੱਤ’ ਦੇ ਹਮਾਇਤੀਆਂ ਨੇ ਅੱਖੋਂ ਹੰਝੂ ਕੇਰਨੇ !!
ਹੱਡੀਆਂ ਤੋਂ ਬਿਨਾਂ, ਬਾਵੇ ਮਿੱਟੀ ਦੇ ਬਣਾ ਕੇ ਉੱਥੇ
ਦਿਨ ਦੀ ਬਣਾਉਣੀ ਰਾਤ, ਪਾਏ ਹੋਏ ਨ੍ਹੇਰ ਨੇ ।
ਹਾਥੀ ਲੁੰਡੇ, ਕੁੰਡੇ ਬਿਨਾ ਘੁੰਮਣੇ ਮਸਤ ਹੋਏ
ਮਨ-ਆਈਆਂ ਕਰਦੇ ਉਹ ਕਿਸੇ ਨਹੀਉਂ ਘੇਰਨੇ ।
ਕੇਸਰੀ ਨਿਸ਼ਾਨ ਨਾਲ਼ ਭਗਵਾਂ ਮੜਿੱਕਣਾ ਏਂ
ਸਿੱਖ ਤਵਾਰੀਖ ਵਿੱਚ ਹੋਣੇ ਹੇਰ-ਫੇਰ ਨੇ ।
ਦੂਣੀ ਚੌਣੀ ਵਧਣੀ ਐਂ ‘ਬਾਬਾ-ਗਿਰੀ’ ਪਹਿਲਾਂ ਨਾਲ਼ੋਂ
ਸ਼ਬਦ-ਗੁਰੂ ਦੀ ਰੋਸ਼ਨੀ ਦੇ ਬੂਹੇ ਭੇੜਨੇ ।
ਨਿਆਰਾ ਏ ਸਰੂਪ ਸਾਨੂੰ ‘ਤੀਸਰਾ’ ਬਣਾਇਆ ਦਾਤੇ,
ਮਨਾਂ ’ਚੋਂ ਸਿਧਾਂਤ ਐਸੇ ਹੌਲ਼ੀ ਹੌਲ਼ੀ ਗੇਰਨੇ ।
ਹੁੱਬ ਹੁੱਬ ਆਖਦੇ ਓ ਹੂੰਝਾ ਫੇਰੂ ਜਿੱਤ ਜਿਹਨੂੰ
ਦੇਖ ਲੈਣਾ ਇਹਨੇ ਹੂੰਝੇ ਸਿੱਖੀ ਤਾਂਈਂ ਫੇਰਨੇ !!!

ਤਰਲੋਚਨ ਸਿੰਘ ਦੁਪਾਲਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top