|
ਕੋਈ ਆਖੇ ਬਾਬਾ ਨੰਦ, ਕੋਈ ਆਖੇ
ਇਸ਼ਰ ਰਾਹੜਾ,
ਕੋਈ ਆਖੇ ਮੈ ਹਾਂ ਚੇਲਾ
ਢੰਡਰੀਆਂ ਵਾਲਾ,
ਕੋਈ ਆਖੇ ਸਾਡਾ ਸੰਤ ਭੋਰੇ ਵਾਲਾ,
ਕੋਈ ਆਖੇ ਸੰਤ ਸਾਡਾ ਸੱਚਖੰਡ ਵਾਲਾ,
ਕੋਈ ਆਖੇ ਸੰਤ ਸਾਡਾ ਫੇਰੇ ਬਹੁਤੀ ਮਾਲਾ,
ਕੋਈ ਆਖੇ ਸੰਤ ਸਾਡਾ 108 ਗੱਦੀ ਵਾਲਾ,
ਕੋਈ ਆਖੇ ਸੰਤ ਸਾਡਾ ਮੁੰਡੇ ਦੇਣ ਵਾਲਾ,
ਗੁਰੂ ਨੂੰ ਹੈ ਛੱਡ
ਇਨ੍ਹਾਂ ਨੂੰ ਸੰਤ ਹੈ ਪਿਆਰਾ,
ਕਿਥੇ ਗਇਆ ਸਿੱਖ ਗੁਰੂ
ਗ੍ਰੰਥ ਸਾਹਿਬ ਵਾਲਾ,
ਕਿਥੇ ਗਇਆ ਸਿੱਖ ਗੁਰੂ
ਗ੍ਰੰਥ ...ਸਾਹਿਬ ਵਾਲਾ,
ਕੋਈ ਆਖੇ ਸੰਤ ਸਾਡਾ ਵੱਡੇ ਡੇਰੇ ਵਾਲਾ,
ਕੋਈ ਆਖੇ ਸੰਤ ਸਾਡਾ ਬਹੁਤੇ ਨਾਮ ਵਾਲਾ,
ਕੋਈ ਆਖੇ ਸੰਤ ਸਾਡਾ ਵੱਡੀ ਜਾਤ ਵਾਲਾ,
ਕੋਈ ਆਖੇ ਸੰਤ ਸਾਡਾ ਲੰਬੇ ਚੋਲੇ ਵਾਲਾ,
ਕੋਈ ਆਖੇ ਸੰਤ ਸਾਡਾ ਗੁਰੂ ਰੂਪ ਵਾਲਾ,
ਵਿੱਚ ਪੰਜਾਬ ਆਇਆ ਬਹੁਤਾ ਸਾਧ ਲਾਣਾ,
ਸਿੱਖੀ ਬਾਣੇ ਵਿੱਚ ਇਹੇ
ਠੱਗ ਨੇ ਹਜਾਰ,
ਨਵਦੀਪ ਸ਼ਾਹਕੋਟੀ ਆਖੇ ਹੁਣ ਜਾਗ ਸਿੱਖਾ ਯਾਰਾ,
ਇਹਨਾ ਲੁੱਟ ਖਾ ਲੈਣਾ ਤੇਰਾ ਘਰ ਬਾਰ ਸਾਰਾ,
ਲੱਭ ਲੱਭ ਥਕਿਆ ਮੈਂ ਸਿੱਖ ਗੁਰੂ ਵਾਲਾ,
ਕਿਥੇ ਗਇਆ ਸਿੱਖ ਗੁਰੂ
ਗ੍ਰੰਥ ਸਾਹਿਬ ਵਾਲਾ,
ਕਿਥੇ ਗਇਆ ਸਿੱਖ ਗੁਰੂ
ਗ੍ਰੰਥ ਸਾਹਿਬ ਵਾਲਾ |