Share on Facebook

Main News Page

ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤਜ਼ੀਆਂ ਤੇ ਮੇਰਾ ਪ੍ਰਤਿਕਰਮ

ਅਤਿੰਦਰਾ “ਸੱਚ ਕੌੜਾ ਹੁੰਦੈ ਹੁਣ ਮਿੱਠਾ ਬੋਲਿਆ ਕਰ

ਸਿਆਸੀ ਮਾਨਸਿਕਤਾ’ ਨੇ

ਸਿੱਖੀ” ਹੱਥੋਂ “ਪੰਥ” ਨੂੰ ਹਰਵਾ ਦਿਤਾ

ਨਿੱਜੀ ਕੰਮ ਕਰਾਉਣ ਦੀਆਂ ਗਰਜ਼ਾਂ ਨੇ

ਸਿੱਖ” ਹੱਥੋਂ “ਗੁਰਮਤਿ” ਦਾ ਭੋਗ ਪਵਾ ਦਿੱਤਾ

ਕੋਈ ਮੰਨੇ ਚਾਹੇ ਨਾ ਮੰਨੇ

ਲੀਡਰਾਂ ਦੇ ‘ਮੁਜ਼ਾਰਿਆਂ’ ਨੇ

ਧਰਮ” ਦਾ ਸੋਹਿਲਾ ਗਾ ਦਿੱਤਾ

ਸਿੱਖਾਂ” ਦੇ ਘਰ ਜੰਮੇ ‘ਲੋਕਾਂ’ ਨੇ

ਗੁਰੂ ਨਾਨਕ ਨਾਲ ਦੁਸ਼ਮਣੀ ਦਾ ‘ਸੰਖ’ ਵਜਾ ਦਿੱਤਾ

ਸਾਧਾਂ ਦੀਆਂ ਟੋਲੀਆਂ ਨੇ

“ਗੁਰੂ ਗ੍ਰੰਥ” ਦੀ “ਸੰਗਤ” ਦਾ ਭੋਗ ਪੁਆ ਦਿੱਤਾ

ਗੁਰੂ ਡੰਮ੍ਹ ਦੇ ‘ਸੀਰੀਆਂ’ ਨੇ ਵੇਖੋ

ਖ਼ਾਲਸੇ ਦੀ ਇੱਟ ਨਾਲ ਵੱਟਾ ਖੜਕਾ ਦਿੱਤਾ

“ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ” ਦਾ

ਗੁਰੂ ਨਾਨਕਾ ਵੇਖ ਤੇਰੇ ਸਿੱਖ ਨੇ ਸੀਵਾ ਬਾਲ ਦਿਤਾ

“ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ” ਕਹਿ

ਜਿਨ੍ਹਾਂ ਨੂੰ ਤੂੰ ਮੁਜ਼ਾਰਿਆਂ ਤੋਂ ਸਰਦਾਰੀਆਂ ਦਿੱਤੀਆਂ ਸੀ

ਕਲਗੀਆਂ ਵਾਲਿਆਂ ਵੇਖ ਤੇਰੇ ਬੋਲਾਂ ਨੂੰ ਅੱਜ ਤੇਰੇ ਸਰਦਾਰਾਂ ਨੇ

ਕੁਰਹਿਤੀਏ ਬਣ ਕੇ ਸਰੇ ਰਾਹ ਮਖੌਲ ਉਡਾ ਦਿੱਤਾ ॥

 

“ਅਜਾਤਿ ਹੈ ਅਜਾਦਿ ਹੈ” ਵਾਲੇ ਪੰਥ ਖ਼ਾਲਸਾ ਦੀ ਹਸਤੀ ਲਈ

ਜੱਟਵੈੜਵਾਦ ਦੀ ਨਿਹਾਇਤ ਲਾਲਚੀ ਸਿੱਖੀ ਸੇਵਕੀ ਨੇ

“ਮਨਮਤਿ” ਤੇ “ਬਿਪਰਨ ਕੀ ਰੀਤ” ਖ਼ਾਤਰ

ਤੇਰੇ ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਦੇ ਗੁਰਦੁਆਰੇ ਵਿੱਚ ਹੀ

‘ਦਾਰੂ’ ਹੱਥ ਵਿੱਚ ਫੜ ਆਪਣੇ ‘ਰੀ ਬੌਕ’ ਦੇ ਬੂਟ ਥੱਲੇ

“ਪਤਿਤਾ” “ਤਨਖ਼ਾਹੀਆਂ” ਤੇ “ਸਿਰ ਗੁੰਮਾਂ” ਦੀ ਭੀੜ ਨਾਲ

ਤੇਰੇ ਸਰਬੰਸ ਵਾਰਨ ਦੀ ਸ਼ਹਾਦਤ ਨੂੰ

ਮਧੋਲ਼ ਕੇ ਅੱਜ ਫੇਰ ਇਨ੍ਹਾਂ ਅਹਿਸਾਨ ਫਰਮੌਸ਼ਾਂ ਨੇ

ਧੀਆਂ ਭੈਣਾਂ ਨੂੰ ਨਚਾਰ ਬਣਾ ਕੇ

‘ਸਰਬੰਸ ਦਾਨੀਆਂ ਵੇ ਤੇਰਾ ਕੌਣ ਦਉਗਾ ਦੇਣਾ’

‘ਢੋਲਕੀਆਂ’ ‘ਚਿਮਟੇ’ ਵਾਲਿਆਂ ਨਾਲ ਰਲ਼ ਕੇ ਗੀਤ ਗਾ ਦਿੱਤਾ

ਤੇਰੇ “ਖੰਡੇ” “ਬਾਟੇ” ਨੂੰ ਵੰਗਾਰ ਕੇ

ਖ਼ਾਲਸੇ ਦੇ ਮੱਥੇ ਤੇ ਕਲੰਕ ਲਾ ਦਿੱਤਾ

ਸਿੱਖੀ ਦੇ ਵਹਿੜੇ ਵਿੱਚ ਆਉਣ ਵਾਲੀਆਂ ਨਸਲਾਂ ਲਈ

ਕੰਡੇ ਬੀਜ ਕੇ ‘ਮੋਨਿਆਂ’ ਦਾ ਜ਼ਹਿਰ ਵਿਛਾ ਦਿੱਤਾ ॥ 

 

ਰੱਬਾ ਤੇਰੀ ਮੁਆਫ਼ੀ ਦੀ ਫ਼ਿਕਰ ਕਿੰਨੂੰ

ਕਿਸੇ ‘ਬਾਦਲ’ ਕਿਸੇ ‘ਸੰਤ ਸਾਧ’ ਕਿਸੇ ‘ਡੇਰਾ ਵਾਦ’

ਕਿਸੇ ‘ਮਾਨ’ ਕਿਸੇ ‘ਸਰਨਾ’ ਕਿਸੇ ‘ਕਾਂਗਰਸ’ ਕਿਸੇ ‘ਭਾਜਪਾ’

ਕਿਸੇ ‘ਟਕਸਾਲ’ ਤੇ ਕਿਸੇ ‘ਭੀੜ ਵਾਦ’ ਨੂੰ ਹੀ

ਹੁਣ ਤਾਂ ਰੱਬ ਬਣਾ ਲਿੱਤਾ

ਤੇਰੇ ਸਿੱਖ ਦਾ ਜ਼ੋਰ ਨਹੀਂ ਚੱਲਿਆਂ

ਗੁਰੂ ਨਾਨਕ ਨੂੰ ਜਿਵੇਂ ਗੁਰੂ ਤੋਂ ‘ਬਾਬਾ’ ਤੇ ਫਿਰ ‘ਸ਼ਾਇਰ’

ਜਿਵੇਂ ਬਣਾਇਆ ਹੈ ਉਵੇਂ ਹੀ

ਖੈਰ ਕਰ, ਤੇਰੇ ਸਿੱਖ ਨੇ ਕਿਤੇ

“ਗੁਰੂ ਗ੍ਰੰਥ ਸਾਹਿਬ” ਨੂੰ ਵੀ ‘ਧੰਨੇ ਨੂੰ ਜੱਟ’ ਵਾਂਗ

‘ਬਰਾੜ’ ‘ਢਿੱਲੋਂ’ ਜਾਂ ‘ਭੱਲਾ’ ‘ਬੇਦੀ’ ਨਹੀਂ ਬਣਾ ਦਿੱਤਾ ॥

ਤੂੰ ਸਵਾ ਲਾਖ ਸੇ ਏਕ ਲੜਾਊਂ ਚਿੜਿਓ ਸੇ ਮੈਂ ਬਾਜ਼ ਤੁੜਾਊ

ਦੀਆਂ ਗੱਲਾਂ ਕਰਦਾ ਸੈਂ

ਤੇਰੇ ਉਸੇ ਖੜੇ ਕੀਤੇ ਜੋਧੇ ਨੇ

ਦੁਸ਼ਮਣਾਂ ਦੇ ਹੀ ਵਿਹੜੇ ਵਿੱਚ

ਤੇਰਾ ਪੰਥ ਖ਼ਾਲਸਾ ਢਾਅ ਦਿੱਤਾ ॥

 

ਕਮੀਨਿਆਂ ਅਤਿੰਦਰਾਂ ਨਾ ਤੂੰ ਜਿੱਤਿਆ ਨਾ ਓਹ ਜਿੱਤਿਆ

ਤੂੰ ਤਾਂ ਹਰਾਮ ਦਾ ਬਣ ਕੇ ਆਪਣਾ “ਪੰਥ ਖ਼ਾਲਸਾ” ਹੀ ਢਾਅ ਦਿੱਤਾ

ਸੱਚੇ ਪਾਤਸ਼ਾਹ ਵੇਖ ਸਾਡਾ ਅਜਿਹਾ ਜੀਵਣਾ

ਅਸੀਂ ਤਾਂ ਅਰਬਾਂ ਪੌਂਡ, ਡਾਲਰ, ਰੁਪਏ ਜਿਦੇ ਨਾਂ ਤੇ ਕਮਾ ਲਏ

ਅੱਜ ਤਕ ਉਸੇ ਸ਼ਹੀਦ ‘ਭਿੰਡਰਾਂਵਾਲਿਆਂ’ ਦਾ ਕਿਸੇ ਨੂੰ

ਭੋਗ ਤਕ ਨਾ ਪਾਣ ਦਿੱਤਾ

ਬੁਰਛਾ ਗਰਦੀਆਂ, ਗੱਦਾਰੀਆਂ, ਕਮੀਨਗੀਆਂ,

ਅਕਿਰਤਘਣਾ ਨੂੰ ਵੀ ਮਾਤ ਹੈ ਦੇ ਜਾਂਦੀ

ਅਸੀਂ ਤਾਂ ਤੇਰੇ ਸਰਬੰਸ ਨਾਲ ਸ਼ਹੀਦਾਂ ਨੂੰ ਵੀ ਹੈ

ਨੋਚ ਨੋਚ ਕੇ ਖਾ ਲਿੱਤਾ ॥

 

ਮੈਨੂੰ ਸਾਰੇ ਸਲਾਹ ਦਿੰਦੇ ਨੇ

ਕਹਿੰਦੇ ਨੇ ਅਤਿੰਦਰਾਂ ਸਦੀਆਂ ਦਾ ਸੱਚ ਹੈ ਇਹ

‘ਸੱਚ ਬੜਾ ਕੌੜਾ ਹੁੰਦਾ ਹੈ’ ਇਸ ਲਈ ਹੁਣ

ਸਿਰਫ਼ ਮਿਲਾਪੜਾ ਬਣ ਕੇ ਤੂੰ ‘ਮਿੱਠਾ ਬੋਲਿਆ ਕਰ’

ਕੀ ਰੱਖਿਆ “ਤੇਰੀ ਖ਼ਾਲਸਤਾਨੀ ਖ਼ਾਲਸਤਾਈਤਾ” ਵਿੱਚ

ਜਿਵੇਂ ਸਾਰੇ ਦੜ ਵੱਟ ਕੇ ਦਿਨ ਕੱਟਦੇ ਨੇ

ਉਵੇਂ ਤੂੰ ਵੀ ਸਤਾ ਨਾਲ ਮਿਲ ਕੇ

‘ਮਿੱਠਾ’ ਛਕਿਆ ਕਰ……

ਰੋਜ ਤੇ ਨਿਤ ਇੰਝ ਹੀ ਪੰਥ ਦੇ ਨਾਓ ਤੇ

ਰੋਜ਼ ਪੰਥ ਨੂੰ ਛਕਿਆ ਕਰ

ਕੀ ਰੱਖਿਆ ਹੈ “ਗੁਰਮਤਿ” ਵਿੱਚ

‘ਬਾਬਿਆਂ’ ਨਾਲ ਚਲਿਆ ਕਰ

ਅਖ਼ਬਾਰਾਂ ਵਿੱਚ ਚਮਕਣ ਲਈ

ਗੁਰੂ ਨਾਨਕ ਨੂੰ ‘ਸ਼ਾਇਰ’ ਤੇ ‘ਬਾਬਾ’

ਸਾਬਤ ਕਰਿਆ ਕਰ

ਦੁਸ਼ਮਣਾਂ ਦੇ ਵਹਿੜੇ ਵਿੱਚ ਰੋਜ਼

ਸਿੱਖੀ ਦੇ ਹੱਥੀ “ਪੰਥ” ਦੇ ਨਾਮ ਤੇ

“ਖ਼ਾਲਸੇ” ਨੂੰ “ਤਖ਼ਤ” ਤੋਂ ‘ਤਖ਼ਤੇ’ ਤੇ ਟੰਗਿਆਂ ਕਰ ॥

 

ਅਤਿੰਦਰ ਪਾਲ ਸਿੰਘ, ਸਾਬਕਾ ਐਮ.ਪੀ.

20 ਸਤੰਬਰ 2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top