Share on Facebook

Main News Page

ਕਿਥੇ ਗਇਆ ਸਿੱਖ ਗੁਰੂ ਗ੍ਰੰਥ ਸਾਹਿਬ ਵਾਲਾ

ਕੋਈ ਆਖੇ ਬਾਬਾ ਨੰਦ, ਕੋਈ ਆਖੇ ਇਸ਼ਰ ਰਾਹੜਾ | ਕੋਈ ਆਖੇ ਮੈ ਹਾ ਚੇਲਾ ਢੱਡਰੀਆਂ ਵਾਲਾ |
ਕੋਈ ਆਖੇ ਸਾਡਾ ਸੰਤ ਭੋਰੇ ਵਾਲਾ | ਕੋਈ ਆਖੇ ਸੰਤ ਸਾਡਾ ਸੱਚਖੰਡ ਵਾਲਾ |
ਕੋਈ ਆਖੇ ਸੰਤ ਸਾਡਾ ਫੇਰੇ ਬਹੁਤੀ ਮਾਲਾ | ਕੋਈ ਆਖੇ ਸੰਤ ਸਾਡਾ 108 ਗੱਦੀ ਵਾਲਾ |
ਕੋਈ ਆਖੇ ਸੰਤ ਸਾਡਾ ਮੁੰਡੇ ਦੇਣ ਵਾਲਾ | ਗੁਰੂ ਨੂੰ ਹੈ ਛੱਡ ਇਹਨਾ ਨੂੰ ਸੰਤ ਹੈ ਪਿਆਰਾ |
ਕਿਥੇ ਗਇਆ ਸਿੱਖ ਗੁਰੂ ਗ੍ਰੰਥ ਸਾਹਿਬ ਵਾਲਾ |

ਕੋਈ ਆਖੇ ਸੰਤ ਸਾਡਾ ਵੱਡੇ ਡੇਰੇ ਵਾਲਾ | ਕੋਈ ਆਖੇ ਸੰਤ ਸਾਡਾ ਬਹੁਤੇ ਨਾਮ ਵਾਲਾ |
ਕੋਈ ਆਖੇ ਸੰਤ ਸਾਡਾ ਵੱਡੀ ਜਾਤ ਵਾਲਾ | ਕੋਈ ਆਖੇ ਸੰਤ ਸਾਡਾ ਲੰਬੇ ਚੋਲੇ ਵਾਲਾ |
ਕੋਈ ਆਖੇ ਸੰਤ ਸਾਡਾ ਗੁਰੂ ਰੂਪ ਵਾਲਾ | ਵਿੱਚ ਪੰਜਾਬ ਆਇਆ ਬਹੁਤਾ ਸਾਧ ਲਾਣਾ |
ਸਿੱਖੀ ਬਾਣੇ ਵਿੱਚ ਇਹੇ ਠੱਗ ਨੇ ਹਜਾਰ | ਨਵਦੀਪ ਸਿੰਘ ਆਖੇ ਹੁਣ ਜਾਗ ਸਿੱਖਾ ਯਾਰਾ |
ਇਹਨਾ ਲੁੱਟ ਖਾ ਲੈਣਾ ਤੇਰਾ ਘਰ ਬਾਰ ਸਾਰਾ | ਲੱਭ ਲੱਭ ਥਕਿਆ ਮੈ ਸਿੱਖ ਗੁਰੂ ਵਾਲਾ |

ਕਿਥੇ ਗਇਆ ਸਿੱਖ ਗੁਰੂ ਗ੍ਰੰਥ ਸਾਹਿਬ ਵਾਲਾ |

ਨਵਦੀਪ ਸਿੰਘ (ਸ਼ਾਹਕੋਟ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top