Share on Facebook

Main News Page

ਅਜੋਕੇ-ਪ੍ਰਬੰਧਕ

ਗੁਰਦਵਾਰਿਆਂ ਵਿੱਚ ਘੁਸਪੈਠ ਕਰਕੇ, ਭੇਖੀ ਕਿਹੋ ਜਿਹੇ ਚੰਦ ਚੜ੍ਹਾਉਣ ਲੱਗ ਪਏ।
ਅਖਾਉਤੀ ਚੌਧਰ ਤੇ ਪਕੜ ਵਧਾਉਣ ਖਾਤਿਰ, ਬੁੱਧੂ ਸੰਗਤ ਨੂੰ ਦੇਖੋ ਬਣਾਉਣ ਲੱਗ ਪਏ ।
ਗੁਰਦਵਾਰੇ ਸਕੂਲ ਗੁਰ-ਗਿਆਨ ਦੇ ਸੀ, ਪੂਜਾ ਨਾਲ ਹੀ ਸੰਗਤ ਪਰਚਾਉਣ ਲੱਗ ਪਏ।
ਗੁਰੂ ਗ੍ਰੰਥ ਜੀ ਨੂੰ ਚੈਲੇਂਜ ਕਰਨ ਵਾਲੇ, ਡੇਰੇ ਮਾਰਕਾ ਸਾਧ ਲਿਆਉਣ ਲੱਗ ਪਏ।
ਪੁਰਾਤਨ ਪੋਥੀਆਂ ਦੇ ਦਰਸ਼ਣ ਆਖਕੇ ਤੇ, ਬਚਿੱਤਰ ਨਾਟਕ ਨੂੰ ਮੱਥੇ ਟਿਕਾਉਣ ਲੱਗ ਪਏ।
ਕਰਮ ਗੁਰੂ ਦੀ ਮੱਤ ਨਾਲ ਕਰਨ ਨਾਲੋਂ, ਦਿੱਖ-ਭੇਖ ਨੂੰ ਕੇਵਲ ਵਡਿਆਉਣ ਲੱਗ ਪਏ।
ਪਿੱਠ ਕਰਕੇ ਗੁਰੂ ਦੇ ਫਲਸਫੇ ਵੱਲ, ਕੇਵਲ ਗੋਲਕ-ਵਪਾਰ ਚਲਾਉਣ ਲੱਗ ਪਏ।
ਗੁਰੂ-ਗਿਆਨ ਦੀ ਮਹਿਕ ਖਿੰਡਾਉਣ ਨਾਲੋਂ, ਪਾਠਾਂ-ਭੋਗਾਂ ਦੀ ਸੇਲ ਲਗਾਉਣ ਲੱਗ ਪਏ।
ਬਾਣੀ ਸਮਝ-ਸਮਝਾਕੇ ਪੜਨ ਨਾਲੋਂ, ਤੋਤਾ ਰਟਨੀ ਦੇ ਘੋੜੇ ਭਜਾਉਣ ਲੱਗ ਪਏ।
ਛੱਡ ਕੇ ਨਿਮਰਤਾ,ਮਿੱਠਤ ਤੇ ਰਾਹ ਸੱਚਾ, ਨੀਤੀ ਖੇਡਣ ਤੇ ਅੱਗੇ ਖਿਡਾਉਣ ਲੱਗ ਪਏ।
ਪੱਠੇ ਆਪਣੀ ਹਉਮੇ ਨੂੰ ਪਾ ਕੇ ਤੇ, ਸੇਵਾਦਾਰ ਦਾ ਭਰਮ ਜਤਲਾਉਣ ਲੱਗ ਪਏ।
ਸੂਰਜ ਸੱਚ ਦਾ ਘੇਰ, ਹੰਕਾਰ, ਬੱਦਲ, ਲੰਬੇ ਨ੍ਹੇਰ ਦਾ ਭਰਮ ਹੁਣ ਪਾਉਣ ਲੱਗ ਪਏ।

ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top