Share on Facebook

Main News Page

ਜੀਅ ਕਰੇ ਮੇਰਾ, ਮੈਂ ਵੀ ਸੰਤ ਬਣ ਜਾਵਾਂ

ਜੀਅ ਕਰੇ ਮੇਰਾ, ਮੈਂ ਵੀ ਸੰਤ ਬਣ ਜਾਵਾਂ ! ਖਾ-ਖਾ ਕੜ੍ਹਾਹ, ਮੈਂ ਮਹੰਤ ਬਣ ਜਾਵਾਂ !

ਕਰ ਲੀਆਂ ਪੜ੍ਹਾਈਆਂ, ਨੌਕਰੀ ਕੋਈ ਮਿਲੇ ਨਾ
ਪੈਸੇ ਬਿਨਹਾਂ, ਕਿਤੇ ਵੀ ਦਾਲ ਕੋਈ ਗਲੇ ਨਾ
ਬਿਨ੍ਹਾਂ ਕੀਤੇ ਇਨਵੈਸ਼ਟਮੈਂਟ, ਸਿੱਧਾਂ ਲੱਖਾਂ ਹੀ ਕਮਾਵਾਂ ।
ਜੀਅ ਕਰੇ ਮੇਰਾ, ਮੈਂ ਵੀ ਸੰਤ ਬਣ ਜਾਵਾਂ !

ਖਾ ਕੇ ਗੋਲਕਾਂ ਦਾ ਪੈਸਾ, ਮਾਰਾਂ ਮੰਤਰ ਮੈਂ ਐਸਾ
ਕਰਾਂ ਬਾਹਲੀਆਂ ਚੜ੍ਹਾਈਆਂ, ਆਉਣ ਸਿੱਧੀਆਂ ਕਮਾਈਆਂ
ਦੇਵੇ ਸੰਗਤ ਮੈਨੂੰ ਉਹੀ, ਚੀਜ਼ ਗੱਡੀ ਜਿਹੜੀ ਵੀ ਮੈਂ ਚਾਹਵਾਂ !
ਜੀਅ ਕਰੇ ਮੇਰਾ, ਮੈਂ ਵੀ ਸੰਤ ਬਣ ਜਾਵਾਂ !

ਫਿਰ ਮੰਗਣ ਦੀ ਲੋੜ ਨਹੀਂ, ਲੋਕੀ ਮੈਥੋਂ ਮੰਗਣ ਆਉਣਗੇ
ਸਮਝ ਕੇ ਰੱਬ ਮੈਨੁੰ ਪੈਸਾ ਬਹੁੱਤ ਲੁਟਾਉਣਗੇ
ਨਾ 'ਇਕਵਾਕ' ਕਰੀਂ ਨਾ ਪਾਖੰਡ ਇਹ, ਕਦੇ ਪਈਂ ਨਾ ਇਹਨੀ ਰਾਹਾਂ,
ਪਰ ਜੀਅ ਕਰੇ ਮੇਰਾ, ਮੈਂ ਵੀ ਸੰਤ ਬਣ ਜਾਵਾਂ!

ਇੱਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top