Share on Facebook

Main News Page

ਅਖੌਤੀ ਦਸਮ ਗ੍ਰੰਥ ਦੀ ਝੂਠੀ ਮਹਿਮਾ

ਝੂਠਾ ਦਸਮ ਗ੍ਰੰਥ ਕਿਸਨੇ ਹੈ ਬਨਾਇਆ। ਝੂਠਾ ਦਸਮ ਗ੍ਰੰਥ ਤੇ ਝੂਠੀ ਇਸਦੀ ਮਾਇਆ।
ਝੁਠ ਨੂੰ ਸੱਚ ਕਿਨੇ ਸੀ ਬਨਾਇਆ। ਦੋਖੀ ਨਾਲ ਮਿਲ ਕੇ ਸੀ ਗ੍ਰੰਥ ਇਹ ਬਨਾਇਆ।

ਨਾ ਟੇਕੋ ਮੱਥਾ, ਸਾਡੇ ਗੁਰੂ ਸਾਹਿਬ ਨੇ ਬਤਾਇਆ। ਕੋਈ ਵੀ ਬਾਬਾ ਸਿੱਖਾਂ ਨੂੰ ਮੱਥਾ ਨਾ ਟਿੱਕਾ ਪਾਇਆ।
ਸੱਚ ਦੇ ਅਗੇ ਝੂਠ ਕਦੀ ਨਾ ਟਿੱਕ ਪਾਇਆ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹ ਕੂੜ ਕਿਥੋਂ ਆਇਆ।

ਝੂਠ ਦੇ ਇਸ ਪੁਲਿੰਦੇ ਅਗੇ ਸੰਗਤੋਂ ਮੱਥਾ ਨਾ ਤੁਸੀ ਟੇਕੋ। ਪ੍ਰੌਫੇਸਰ ਨੇ ਤੁਵਾਨੂੰ ਇਸ ਗ੍ਰੰਥ ਬਾਰੇ ਸਮਝਾਇਆ।
ਝੂਠਾ ਦਸਮ ਗ੍ਰੰਥ ਤੇ ਝੂਠੀ ਇਸਦੀ ਮਾਇਆ...

ਸੱਚ ਦੀ ਹਸਤੀ ਨੂੰ ਕਦੀ ਕੋਈ ਮਿਟਾ ਨਹੀਂ ਪਾਇਆ। ਸੱਚ ਦਾ ਸਾਥ ਦੇਣ ਲਈ ਰੱਬ ਵੀ ਨਾਲ ਆਇਆ।
ਗੁਰੂ ਗ੍ਰੰਥ ਸਾਹਿਬ ਦੀ ਮਾਹਿਮਾ ਨੂੰ ਕੋਈ ਝੂਠਲਾ ਨਹੀਂ ਪਾਇਆ। ਜਦੋਂ ਇਸ ਗ੍ਰੰਥ ਤੋਂ ਸੰਗਤਾਂ ਹੋ ਗਈਆ ਸੁਚੇਤ।

ਕੂੜ ਗ੍ਰੰਥ ਨੂੰ ਗੁਰੂ ਮੰਨਣ ਵਾਲਿਆਂ ਦੀ ਹੋ ਜਾਏਗੀ ਪਰੇਡ। ਫਰਕ ਹੈ ਇਤਨਾ ਜੋ ਬਿਲਕੁਲ ਸਮਝਣਾ ਆਸਾਨ ਹੈ।
ਗੁਰੂ ਕਾ ਰੂਪ ਗੁਰੂ ਗ੍ਰੰਥ ਮਹਾਨ ਹੈ। ਰੋਜ਼ ਦੀ ਅਰਦਾਸ ਵਿਚ ਸਰਬੱਤ ਕਾ ਭੱਲਾ ਮੰਗਣ ਵਾਲਿਓ।

ਤੁਸੀਂ ਹਾਲੇ ਵੀ ਅੰਞਾਣ ਹੋ ਕਿ ਗੁਰੂ ਗ੍ਰੰਥ ਕਿਨ੍ਹਾਂ ਮਹਾਨ ਹੈ। ਤਾਹਿ ਤੇ ਦਸਮ ਗ੍ਰੰਥ ਪੜੀ ਜਾੰਦੇ ਹੋ ਤੇ ਬੜੇ ਅੰਞਾਣ ਹੋ।
ਦਸਮ ਗ੍ਰੰਥ ਨੂੰ ਖੁਦ ਪੜੋ ਤੇ ਸਮਝੋ ਗੁਰੂ ਗ੍ਰੰਥ ਸਾਹਿਬ ਨੂੰ। ਝੂਠ ਦਾ ਹੋਵੇਗਾ ਨਾਸ਼, ਸੰਗਤ ਕਰੇਗੀ ਪਰਦਾਫਾਸ਼।

ਝੂਠਾ ਦਸਮ ਗ੍ਰੰਥ ਤੇ ਝੂਠੀ ਇਸਦੀ ਮਾਇਆ। ਗੁਰੂ ਗ੍ਰੰਥ ਦਾ ਸਿੱਖ ਤੇ ਵੱਡੀ ਇਸਦੀ ਮਾਇਆ।

ਤਵਿੰਦਰਪਾਲ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top