Share on Facebook

Main News Page

ਲੱਗੀ ਹੈ ਘਰ ਆਪਣੇ ਨੂੰ ਜੋ ਅੱਗ, ਉਸ ਨੂੰ ਹੋਰ ਤੇ ਨਾ ਭੜਕਾਉ ਵੀਰੋ

ਲੱਗੀ ਹੈ ਘਰ ਆਪਣੇ ਨੂੰ ਜੋ ਅੱਗ, ਉਸ ਨੂੰ ਹੋਰ ਤੇ ਨਾਂ ਭੜਕਾਉ ਵੀਰੋ।

ਲੱਗੀ ਹੈ ਘਰ ਅਪਣੇ ਨੂੰ ਜੋ ਅੱਗ, ਉਸ ਨੂੰ ਹੋਰ ਤੇ ਨਾ ਭੜਕਾਉ ਵੀਰੋ।
ਜੇ ਉਸ ਨੂੰ ਅਸੀਂ ਬੁਝਾ ਨਹੀਂ ਸਕਦੇ, ਉਸ ਵਿਚ ਹੋਰ ਤੇਲ ਤੇ ਨਾਂ ਪਾਉ ਵੀਰੋ।
ਲੱਗੀ ਹੈ ਘਰ ਅਪਣੇ ਨੂੰ ਜੋ ਅੱਗ …

ਜੇ ਮਿਲਕੇ ਅਸੀਂ ਤੁਰ ਨਹੀਂ ਸਕਦੇ, ਆਪ ਹੀ ਕਿਤੇ ਰੁਕ ਜਾਉ ਵੀਰੋ।
ਤੁਰੇ ਸਾਂ ਨਾਲ ਨਾਲ ਮੰਜਿਲ ਵੀ ਸਾਡੀ ਇੱਕ ਹੀ ਸੀ।
ਕੀ ਹੋ ਗਇਆ ਸਾਨੂੰ, ਕੋਈ ਤਾਂ ਸਮਝਾਉ ਵੀਰੋ।

ਲੱਗੀ ਹੈ ਘਰ ਅਪਣੇ ਨੂੰ ਜੋ ਅੱਗ

ਖਜਾਨਾਂ ਬਖਸ਼ਿਆ ਸੀ ਜੋ ਗੁਰੂਆਂ ਨੇ ਸਾਨੂੰ, ਰਾਖੀ ਉਸ ਦੀ ਸਾਥੋਂ ਹੋ ਨਾਂ ਸਕੀ।
ਬੇੜੀ ਡੁਬ ਰਹੀ ਕੌਮ ਦੀ, ਉਸ ਨੂੰ ਮੋਢਾ ਲਾ ਕੇ ਸਾਰੇ ਬਚਾਉ ਵੀਰੋ।
ਲੱਗੀ ਹੈ ਘਰ ਅਪਣੇ ਨੂੰ ਜੋ ਅੱਗ …

ਦੁਸ਼ਮਣਾਂ ਦੀ ਨਹੀਂ ਪਰਵਾਹ ਸਾਨੂੰ, ਗਿਲਾ ਅਪਣਿਆ ਤੋਂ ਹੈ ਬਹੁਤਾ।
ਆਪਸ ਵਿੱਚ ਲੜਨਾ ਤੇ ਨਹੀਂ ਸੀ ਫਿਤਰਤ ਸਾਡੀ, ਕੋਈ ‘ਏਕੇ’ ਦੀ ਜੁਗਤ ਸੁਝਾਉ ਵੀਰੋ।
ਲੱਗੀ ਹੈ ਘਰ ਅਪਣੇ ਨੂੰ ਜੋ ਅੱਗ …

ਟੀਚਾ ਤੇ ਸਾਡਾ ਕੁਝ ਹੋਰ ਹੀ ਸੀ, ਭਟਕ ਚੁਕੇ ਹਾਂ ਉਸ ਤੋਂ ਅਸੀਂ ਸਾਰੇ।
ਦਿੱਤ ਸਿੰਘ, ਗੁਰਮੁਖ ਸਿੰਘ ਤੇ ਕਾਨ੍ਹ ਸਿੰਘ ਬਣਕੇ, ਜੱਸਾ ਸਿੰਘ ਦਾ ‘ਰਾਜ ਖਾਲਸਾ’ ਬਚਾਉ ਵੀਰੋ।
ਲੱਗੀ ਹੈ ਘਰ ਅਪਣੇ ਨੂੰ ਜੋ ਅੱਗ, ਉਸ ਨੂੰ ਹੋਰ ਤੇ ਨਾਂ ਭੜਕਾਉ ਵੀਰੋ।

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top