Main News Page

ਬਾਬਿਆ ਦੀ ਭਰਮਾਰ, ਬਾਬੇ ਛਾਏ ਹੋਏ ਨੇ, ਜੀ ਛਾਏ ਨੇ, ਸਾਰੇ ਜੱਬ ਪੰਜਾਬ 'ਚ ਇਹਨਾਂ ਬਾਬਿਆਂ ਦੇ ਹੀ ਪਾਏ ਹੋਏ ਨੇ

ਬਾਬਿਆਂ ਦੀ ਭਰਮਾਰ, ਬਾਬੇ ਛਾਏ ਹੋਏ ਨੇ, ਜੀ ਛਾਏ ਨੇ

ਸਾਰੇ ਜੱਬ ਪੰਜਾਬ 'ਚ ਇਹਨਾਂ ਬਾਬਿਆਂ ਦੇ ਹੀ ਪਾਏ ਹੋਏ ਨੇ

 

ਇਕ ਅਲਫ ਨੰਗਾ ਬਾਬਾ ਸੀ ਹੋਇਆ ਲੋਕਾਂ ਦੇ ਰੂਬਰੂ

ਕਿਸੇ ਕਿਹਾ ਗੱਲ ਅਕਲ ਦੀ ਦੱਸੋਂ ਅੱਗੋ ਗਾਲਾਂ ਦੇ ਵਿਚ ਹੋਇਆ ਸ਼ੁਰੂ

ਮੈਨੂੰ ਲੱਗਦਾ ਲੋਕੀਂ ਇਥੇ ਜਲੀਲ ਹੋਣ ਹੀ ਬੱਸ ਆਏ ਹੋਏ ਨੇ

ਬਾਬਿਆਂ ਦੀ ਭਰਮਾਰ........

ਸੱਚੇ ਸੌਦੇ ਨਾਂ ਥਲੇ ਕਿਸੇ ਕੂੜ ਦੀ ਮੰਡੀ ਸਿਰਸੇ ਪਾਈ ਏ

ਨੂਰ ਮਹ‌ਲੀਏ ਨੇ ਚੇਲੀਆਂ ਰੱਖ ਆਪਣੀ ਦੁਕਾਨ ਚਲਾਈ ਏ

ਫੋਟੋਆਂ ਦੇ ਨਾਲ ਭਨਿਆਰੇ ਵਾਲੇ ਆਪਣੇ ਗਰੰਥ ਬਨਾਏ ਹੋਏ ਨੇ

ਬਾਬਿਆਂ ਦੀ ਭਰਮਾਰ......

ਇਕ ਸਹੋੜੇ ਵਾਲਾ ਉਬਰਿਆ ਹਰਮੰਦਰ ਕੀ ਨਕਲ ਬਨਾਤਾ ਹੈ

ਹਿੰਦੀ ਪੰਜਾਬੀ ਬੋਲ ਕੇ ਓਹ ਸੰਗਤੋ ਕੋ ਬਚਨ ਸੁਨਾਤਾ ਹੈ

ਉਪਰੋ ਸਾਡੇ ਜਥੇਦਾਰਾਂ ਨੇ ਉਨ ਸੇ ਹਾਥ ਮਿਲਾਏ ਹੋਏ ਨੇ

ਬਾਬਿਆਂ ਦੀ ਭਰਮਾਰ......

ਦੇਖੋ ਤਰਮਾਲੇ ਵਾਲਾ ਵੀ ਬ੍ਰਹਮਗਿਆਨੀ ਕਿਵੇਂ ਬਣਾਉਣ ਲੱਗਾ

ਸਤਿਗੁਰੂ ਜੀ ਦੀ ਹਜੂਰੀ ਵਿਚ ਖੋਰੇ ਕਿਹੜਾ ਯੁੱਧ ਕਰਾਉਣ ਲੱਗਾ

ਸਿਮਰਨ ਦੇ ਨਾਂ ਥੱਲੇ ਉਹਨੇ ਲੋਕੀਂ ਮਗਰ ਲਾਏ ਹੋਏ ਨੇ

ਬਾਬਿਆਂ ਦੀ ਭਰਮਾਰ.......

ਡੇਰਾ ਬੱਲਾਂ ਵਾਲਾ ਵੀ ਇਕ ਨਵੀਂ ਅੱਗ ਮਚਾਉਣ ਲੱਗਾ

ਵੰਡਿਆ ਹੋਇਆ ਲੋਕਾਂ ਵਿਚ ਹੋਰ ਵੰਡੀਆ ਪਾਉਣ ਲੱਗਾ

ਕਿਰਤੀ ਲੋਕਾਂ ਨੇ ਇਹ ਵਿਹਲੜ ਐਵੇਂ ਹੀ ਸਿਰ੍ਹੇ ਚੜ੍ਹਾਏ ਹੋਏ ਨੇ

ਬਾਬਿਆਂ ਦੀ ਭਰਮਾਰ......

ਇਕ ਗਾਲ੍ਹੜੀ ਜਿਹਾ ਬੰਦਾ ਲੱਭ ਕੇ ਉਹਨੂੰ ਸੰਤ ਬਣਾ ਦਿੰਦੇ

ਆਪੇ ਬਣਕੇ ਉਹਦੇ VIP ਚੇਲੇ ਉਹਦੀ ਮਾਨਤਾ ਵਧਾ ਦਿੰਦੇ

ਲੀਡਰਾਂ ਅਤੇ ਸੰਤਾ ਨੇ ਰੱਲ ਕੇ ਲੋਕੀਂ ਮੂਰਖ ਬਨਾਏ ਹੋਏ ਨੇ

ਬਾਬਿਆਂ ਦੀ ਭਰਮਾਰ.....

ਦੂਏ ਦਿਨ੍ਹ ਹੀ ਦੋਸ਼ ਇਹਨਾ 'ਤੇ ਬਲਾਤਕਾਰ ਦੇ ਲੱਗ ਜਾਂਦੇ

ਓਹ ਦੇਖੋ ਜਮੀਨ ਹੜੱਪਣ ਕਿਸੀ ਦੀ 'ਕੱਠੇ ਹੋ ਵੱਗਾ ਦੇ ਵੱਗ ਜਾਂਦੇ

ਇਕ ਇਕ ਨਹੀ ਪੰਜ ਪੰਜ ਇਨ੍ਹਾ ਨੇ ਕਤਿਲ ਜਰੂਰ ਕਰਾਏ ਹੋਏ ਨੇ

ਬਾਬਿਆਂ ਦੀ ਭਰਮਾਰ........

ਬਿਲਕੁਲ ਕੋਰੇ ਅਨਪੜ ਇਹ ਐੜੇ ਨੂੰ ਬਿਹਾਰੀ ਲਾ ਦਿੰਦੇ

ਸਮਝ ਨਹੀਂ ਆਉਂਦੀ ਬ੍ਰਹਮ ਗਿਆਨ ਗੱਲ੍ਹ ਕਿਵੇ ਸਮਝਾ ਦਿੰਦੇ?

ਉਲਝਿਆ ਹੋਇਆ ਨੇ ਸੁਲਝੇ ਲੋਕ ਉਲਝਾਏ ਹੋਏ ਨੇ

ਬਾਬਿਆਂ ਦੀ ਭਰਮਾਰ........

ਚੰਡ ਲਓ ਹਥਿਆਰਾਂ ਨੂੰ 'ਤੇ ਤਿੱਖੀਆਂ ਕਰ ਲਓ ਨੋਕਾਂ ਨੂੰ

ਦੁੱਕੀ ਵੀ ਨਾ ਦਿਓ ਜੇਬ 'ਚੋ ਇਹਨਾਂ ਪਾਖੰਡੀ ਲੋਕਾਂ ਨੂੰ

ਆਪੇ ਮਰਨਗੇ ਭੁੱਖੇ ਇਹ ਸਾਰੇ, ਬਹੁਤੇ ਜੋ ਹਲਕਾਏ ਹੋਏ ਨੇ

ਬਾਬਿਆਂ ਦੀ ਭਰਮਾਰ........

ਆਉ ਸ਼ਬਦ ਗੁਰੂ ਨੂੰ ਬਿਚਾਰ ਕੇ, ਲਾਈਏ ਜੋ ਅਕਲ ਤੇ ਪਰਦੇ ਪਾਏ ਹੋਏ ਨੇ

ਬਾਬਿਆਂ ਦੀ ਭਰਮਾਰ......

ਇੰਦਰਜੀਤ ਜੱਬੋਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top