Share on Facebook

Main News Page

ਇਸ ਨਸਲਕੁਸ਼ੀ ਲਈ ਜ਼ਿੰਮੇਵਾਰ ਕੌਣ ?
-: ਮਨਦੀਪ ਸਿੰਘ
101118

ਹਰ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਕੁਝ ਬੋਲ-ਸੁਣ ਕੇ, ਕੁਝ ਪੜ੍ਹ-ਲਿੱਖ ਕੇ ਆਪਾਂ ਭੁੱਲ ਹੀ ਜਾਂਦੇ ਹਾਂ ਕਿ ਇਹਨਾਂ ਦਿਨਾਂ ਚ ਆਪਣੇ ਨਾਲ ਕੀ ਹੋਇਆ ਤੇ ਹੁਣ ਕੀ ਹੋ ਰਿਹਾ ਹੈ? ਬਹੁਤ ਸਾਰੇ ਵਿਦਵਾਨਾਂ ਨੇ ਇਸਨੂੰ ਨਸਲਕੁਸ਼ੀ ਕਿਹਾ ਹੈ, ਪਰ ਕੀ ਇਹ ਨਸਲਕੁਸ਼ੀ ਹੈ?

ਫਰਵਰੀ 1762 ਨੂੰ ਵੱਡਾ ਘੱਲੂਘਾਰਾ ਵਾਪਰਿਆ। ਇੱਕ ਦਿਨ ਵਿੱਚ ਹੀ ਅੱਧੀ ਕੌਮ ਖ਼ਤਮ! ਫੇਰ ਵੀ ਇਹ Genocide ਨਹੀਂ ਸੀ ਕਿਉਂਕਿ ਬਾਕੀ ਬਚੀ ਅੱਧੀ ਕੌਮ ਨੇ 8-9 ਮਹੀਨਿਆਂ ਬਾਦ ਹੀ ਉਸੇ ਅਬਦਾਲੀ ਨੂੰ ਕਰਾਰੇ ਹੱਥ ਦਿਖਾ ਕੇ ਭਜਾਇਆ। ਇਸ ਘੱਲੂਘਾਰੇ ਵਿੱਚ ਸਰੀਰਕ ਨੁਕਸਾਨ ਤਾਂ ਬਹੁਤ ਹੋਇਆ ਪਰ ਬੌਧਿਕ ਤੌਰ ਤੇ ਕੋਈ ਨੁਕਸਾਨ ਨਾ ਹੋਇਆ, ਕਿਉਂਕਿ ਸਿੱਖ ਗੁਰੂ ਤੋਂ ਅਗਵਾਈ ਲੈ ਰਿਹਾ ਸੀ। ਇਸੇ ਸਦਕਾ ਸਿੱਖਾਂ ਨੇ ਚੜ੍ਹਦੀ-ਕਲਾ ਵਿੱਚ ਨਵੀਂ ਵਿਉਂਤਬੰਦੀ ਕੀਤੀ ਅਤੇ ਕਾਬਲ ਦੇ ਰਸਤੇ ਤੋਂ ਆਉਣ ਵਾਲੇ ਧਾੜਵੀਆਂ ਦਾ ਰਾਹ ਸਦਾ ਲਈ ਰੋਕ ਕੇ ਖ਼ਾਲਸਾ ਰਾਜ ਸਥਾਪਿਤ ਕੀਤਾ। ਇਹੀ ਤਾਂ ਸੀ ‘ਅਸੀਂ ਦੂਣ ਸਵਾਏ ਹੋਏ” ਦਾ ਵਰਤਾਰਾ।

ਇੱਕ ਪਾਸੇ ਤਾਂ ਇੱਕ ਹੀ ਦਿਨ ਵਿੱਚ ਲਗਭਗ 50% ਅਬਾਦੀ ਦੇ ਖਾਤਮੇ ਨੂੰ ਘੱਲੂਘਾਰਾ ਤੇ ਦੂਜੇ ਪਾਸੇ 0.1% ਤੋਂ ਵੀ ਘੱਟ ਦੇ ਕਤਲੇਆਮ ਨੂੰ ਨਸਲਕੁਸ਼ੀ??? ਜਿਹਨਾਂ ਨੇ ਇਹ ਸ਼ੁਰੂ ਕਰਵਾਇਆ ਤੇ ਕੀਤਾ, ਉਹਨਾਂ ਤਾਂ ਕੀਤਾ ਹੀ, ਪਰ ਅਸੀਂ ਕੀ ਕੀਤਾ? ਕੀ ਅਸੀਂ ਵੀ ਇਸ ਗੁਨਾਹ ਦੇ ਭਾਗੀਦਾਰ ਤਾਂ ਨਹੀਂ ਬਣ ਗਏ?

ਸੰਸਾਰ ਦੇ ਸਾਰੇ ਵਿਦਵਾਨਾਂ ਦਾ ਕਹਿਣਾ ਹੈ ਕਿ ਜਿਸ ਕੌਮ ਨੂੰ ਵੀ ਖ਼ਤਮ ਕਰਨਾ ਹੋਵੇ, ਉਸ ਕੋਲੋਂ ਉਸਦੀ ਮਾਂ-ਬੋਲੀ ਖੋਹ ਲਓ, ਉਹ ਆਪੇ ਹੀ ਖ਼ਤਮ ਹੋ ਜਾਏਗੀ। ਇਸ ਤੋਂ ਵੱਡੀ ਮੂਰਖਤਾ ਹੋਰ ਕੀ ਹੋਏਗੀ ਕਿ ਅਸੀਂ ਆਪਣਾ ਗੁਰੂ ਤਾਂ ਸ਼ਬਦ ਨੂੰ ਮੰਨਦੇ ਹਾਂ ਪਰ ਉਸੇ ਸ਼ਬਦ ਗੁਰੂ ਵਾਲੀ ਬੋਲੀ ਨੂੰ ਨਹੀਂ ਬੋਲਣਾ ਚਾਹੁੰਦੇ। ਜੇ ਓਥੇ ਹਿੰਦੀ ਪ੍ਰਧਾਨ ਹੈ ਤਾਂ ਏਥੇ ਅੰਗ੍ਰੇਜ਼ੀ। ਬੋਲੀਆਂ ਤਾਂ ਭਾਵੇਂ ਸਾਰੀਆਂ ਸਿੱਖ ਲਓ ਪਰ ਮਾਂ-ਬੋਲੀ, ਗੁਰਮੁਖੀ ਲਿੱਪੀ, ਇਹਨੂੰ ਕਿਉਂ ਛੱਡਦੇ ਹੋ? ਗੁਰੂ ਰਾਮਦਾਸ ਜੀ ਨੇ ਤਾਂ ਕਹਿ ਹੀ ਦਿੱਤਾ;

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ, ਤਿਉ ਸਿਖੁ ਗੁਰ ਬਿਨੁ ਮਰਿ ਜਾਈ॥….

ਜੇ ਗੁਰੂ ਦੀ ਬੋਲੀ ਨਹੀਂ ਬੋਲਣੀ ਤੇ ਸਮਝਣੀ, ਤਾਂ ਫੇਰ ਸਦੀਵੀ ਜੀਵਨ ਦੇਣ ਵਾਲੀ ਅੰਮ੍ਰਿਤਮਈ ਬਾਣੀ ਵੀ ਕੀ ਕਰੇਗੀ, ਜੇ ਗੁਰੂ ਦੀ ਮਤਿ ਹੀ ਨਾ ਲਈ। ਤੇ ਗੁਰੂ ਨਾਲ ਗੱਲ ਕਰਨ ਦਾ ਇੱਕੋ ਹੀ ਤਰੀਕਾ, ਗੁਰੂ ਦੀ ਬੋਲੀ ਵਿੱਚ ਗੁਰੂ ਦਾ ਬਚਨ ਸਮਝਣਾ। ਯਕੀਨ ਕਰਿਓ, ਜਿਸ ਦਿਨ ਗੁਰੂ ਨਾਲ ਗੱਲ ਕਰਨ ਦੀ ਅਕਲ ਆ ਗਈ, ਉਸ ਦਿਨ ਨਸਲਕੁਸ਼ੀ ਦੀਆਂ ਹੋਰ ਇਲਾਮਤਾਂ ਜਿਵੇਂ ਨਸ਼ੇ, ਭਰੂਣ- ਹੱਤਿਆ, ਦੇਹਧਾਰੀ ਬਾਬੇ, ਪਾਣੀ ਤੇ ਹੋਰ ਲੁੱਟ ਆਦਿ ਸਭ ਸਮਝ ਵੀ ਆ ਜਾਣਗੇ ਤੇ ਬਚਣ ਦੇ ਰਸਤੇ ਵੀ ਲੱਭ ਜਾਣਗੇ, ਕਿਉਂਕਿ ਗੁਰੂ ਸਮਰੱਥ ਹੈ ਤੇ ਸੱਚੇ ਗੁਰੂ ਦੀ ਸ਼ਰਣ ਪਿਆ ਸਿੱਖ ਵੀ ਸਮਰੱਥ ਹੋ ਜਾਏਗਾ।

ਅਜੇ ਵੀ ਵੇਲਾ ਹੈ, ਆਪਣੀ ਜ਼ਿੰਮੇਵਾਰੀ ਸਮਝੋ। ਜੇ ਅਗਲੀ ਪੀੜ੍ਹੀ ਨੂੰ ਪੰਜਾਬੀ ਨਾ ਸਿਖਾਈ, ਗੁਰੂ ਨਾਲ ਸਿੱਧੀ ਗੱਲ ਕਰਨ ਦੇ ਕਾਬਲ ਨਾ ਬਣਾਇਆ, ਤਾਂ ਹੋ ਸਕਦਾ ਹੈ ਸ਼ਕਲਾਂ ਭਾਵੇਂ ਸਾਬਤ-ਸੂਰਤ ਹੋਣ ਪਰ ਗੁਰ ਨਾਨਕ ਦੀ ਵਿਚਾਰਧਾਰਾ ਨਹੀਂ ਹੋਏਗੀ, ਬ੍ਰਾਹਮਣ ਦਾ ਕਰਮ-ਕਾਂਡ ਹੋਏਗਾ। ਗੁਰੂ ਮਿਹਰ ਕਰੇ ਇਹ ਸਮਾਂ ਨਾ ਆਏ, ਕਿਉਂਕਿ ਇਹੀ ਅਸਲੀ ਨਸਲਕੁਸ਼ੀ ਹੋਵੇਗੀ, ਜਿਸਦੇ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ।


ਪਿਛਲੇ ਲੇਖ ਪੜ੍ਹੋ :

12 Oct 18 ਕੌਮ ਦੀ ਸੂਝਵਾਨ ਲੀਡਰਸ਼ਿਪ ਕਿਵੇਂ ਬਣੇ ?
01 Oct 18 ਗੱਪੀ ਠਾਕੁਰ ਸਿਹੁੰ……………ਰੋਗ ਜਾਂ ਲੱਛਣ
26 Sep 18 Me too movement, ਕਾਜ਼ੀ ਨੂਰ ਮੁਹੰਮਦ ਤੇ ਤਾਪਸੀ ਪੰਨੂੰ
13 Sep 18 1984 ਦਾ ਦੁਖਾਂਤ ਅਤੇ……………………ਓੜਕਿ ਸਚੁ ਰਹੀ॥
09 Sep 18 ਤੂਤੀਆਂ + ਨਗਾਰੇ = ਧੂਤੇ
03 Sep 18 ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥
29 Aug 18 ਜੇਕਰ ਤੁਹਾਨੂੰ Power ਦੇ ਦਿੱਤੀ ਜਾਏ, ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ ?
27 Aug 2018
ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ?
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top