Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਡੇਰਿਆਂ ਦੀਆਂ ਕਿਸਮਾਂ - ਪੂਰਨ ਗੁਰੂਡੰਮ - ਭਨਿਆਰੀਏ (ਭਾਗ ਚੌਵੀਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਭਨਿਆਰੀਏ

ਦੇਹਧਾਰੀ ਗੁਰੂਡੰਮ੍ਹ ਦੀ ਸਭ ਤੋਂ ਨੀਵੇਂ ਦਰਜ਼ੇ ਦੀ ਪ੍ਰਦਰਸ਼ਨੀ ਭਨਿਆਰੇ ਵਾਲਿਆਂ ਦੇ ਪਖੰਡਗੜ੍ਹ ਤੋਂ ਹੋਈ ਹੈ। ਇਸ ਦੇ ਮੁਖੀ ਪਿਆਰਾ ਸਿੰਘ ਭਨਿਆਰੇ ਵਾਲੇ ਨੇ ਆਪਣਾ ਡੇਰਾ ਰੋਪੜ ਜ਼ਿਲੇ ਵਿੱਚ ਧਮਾਨਾ ਪਿੰਡ ਕੋਲ ਬਣਾਇਆ ਹੋਇਆ ਹੈ। ਬਿਮਾਰ ਮਾਨਸਿਕਤਾ ਦੇ ਮਰੀਜ਼, ਪਰ ਖੁਦ ਨੂੰ ਧੰਨ ਧੰਨ ਮਹਾਂਬਲੀ ਅਵਤਾਰ, ਸਰਬਕਲਾ ਸਮਰੱਥ, ਸਤਿਗੁਰੂ ਪਿਆਰਾ ਸਿੰਹੁ ਦੱਸਣ ਵਾਲੇ ਇਸ ਬਹਿਰੂਪੀਏ ਨੂੰ ੧੭ ਅਗਸਤ ੧੯੯੮ ਵਿੱਚ `ਕਲਗੀਆਂ ਵਾਲਾ` ਅਖਵਾਉਣ ਦੇ ਪਾਪ ਹੇਠ ਖਾਲਸਾ ਪੰਥ `ਚੋਂ ਛੇਕ ਦਿੱਤਾ ਗਿਆ ਸੀ। ਇਸ ਨੇ ਤੁਕਬੰਦੀ ਕਰਕੇ ਆਪਣਾ ਇੱਕ ਗ੍ਰੰਥ `ਭਵਸਾਗਰ ਸਮੁੰਦਰ ਅਮਰ ਬਾਣੀ` ਦੇ ਨਾਂਅ ਦਾ ਛਾਪਿਆ ਹੋਇਆ ਹੈ, ਜਿਸ ਵਿੱਚ ਅਧਿਆਤਮਕ ਗੱਲ ਤਾਂ ਸ਼ਾਇਦ ਕੋਈ ਲਭਿਆਂ ਵੀ ਨਾ ਮਿਲੇ, ਪਰ ਦੂਜੀਆਂ ਕੌਮਾਂ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਬਦਖੋਈ ਅਤੇ ਪਿਆਰਾ ਸਿੰਘ ਦੀ ਵਡਿਆਈ ਨਾਲ ਭਰਿਆ ਪਿਆ ਹੈ। ਇਸ ਵਿੱਚ ਉਨ੍ਹਾਂ ਪਰਭਾਵਸ਼ਾਲੀ ਲੋਕਾਂ ਦੀਆਂ ਫੋਟੋ ਵੀ ਛਾਪੀਆਂ ਹਨ, ਜੋ ਸਮੇਂ ਸਮੇਂ `ਤੇ ਇਸ ਦੇ ਡੇਰੇ `ਤੇ ਜਾਂਦੇ ਰਹੇ।

ਪੰਥ ਵਿਚੋਂ ਛੇਕੇ ਜਾਣ ਦੇ ਬਾਵਜੂਦ ਅਨੇਕਾਂ ਅਹਿਮ ਸਿੱਖ ਆਗੂ ਆਪਣੀ ਸੌੜੀ ਸਿਆਸਤ ਲਈ ਇਸਦੀ ਹਾਜ਼ਰੀ ਭਰਦੇ ਰਹੇ, ਇਨ੍ਹਾਂ ਦੀਆਂ ਤਸਵੀਰਾਂ ਵੀ ਇਸਨੇ `ਭਵਸਾਗਰ ਸਮੁੰਦਰ ਅਮਰ ਬਾਣੀ` ਨਾਮੀ ਵੱਡੀ ਐਲਬਮ-ਕਮ-ਕਿਤਾਬ ਵਿੱਚ ਛਾਪੀਆਂ। ਇਸ ਕਿਤਾਬ ਵਿੱਚ ਗੁਰੂ ਗ੍ਰੰਥ ਸਾਹਿਬ, ਸਿੱਖ ਗੁਰਧਾਮਾਂ, ਸਿੱਖ ਗੁਰੂ ਸਾਹਿਬਾਨ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਸਬੰਧੀ ਇਤਰਾਜ਼ਯੋਗ ਕੋਝੀਆਂ ਟਿੱਪਣੀਆਂ ਦਰਜ਼ ਕਰਕੇ ਭਨਿਆਰੇ ਵਾਲੇ ਨੇ ਸਿੱਖ ਧਰਮ ਉਤੇ ਸ਼ਰੇਆਮ ਹੱਲਾ ਬੋਲਿਆ। ਸਿੱਖ ਸੰਗਤਾਂ ਵਲੋਂ ਵਿਰੋਧ ਕਰਨ `ਤੇ ਭਨਿਆਰੇ ਵਾਲੇ ਨੇ ਆਪਣੇ `ਗੁੰਡਾ ਬ੍ਰਿਗੇਡ` ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਗਨ ਭੇਂਟ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰਕੇ ਸਿੱਖ ਕੌਮ ਸਿਰ ਭਾਜੀ ਚਾੜ੍ਹ ਦਿੱਤੀ। ਜੇਲ੍ਹ ਯਾਤਰਾ ਤੋਂ ਬਾਅਦ ਹੁਣ ਇਹ ਆਪਣਾ ਪਖੰਡਗੜ੍ਹ ਪੂਰੇ ਜ਼ੋਰ-ਸ਼ੋਰ ਨਾਲ ਚਲਾਉਣ ਲਈ ਯਤਨਸ਼ੀਲ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਟ ਕਰਨ ਦੇ ਕੁੱਝ ਕੇਸ ਅਜੇ ਵੀ ਇਸ ਖਿਲਾਫ ਚੱਲ ਰਹੇ ਹਨ।

ਭਨਿਆਰੇ ਵਾਲੇ ਨੇ ਸਿੱਖ ਸਮਾਜ ਦੇ ਕਮਜ਼ੋਰ ਹਿੱਸੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ ਤੇ ਜਾਤ ਪਾਤ ਦੇ ਕੋਹੜ ਨੂੰ ਆਪਣਾ ਗੁਰੂਡੰਮ੍ਹ ਚਲਾਉਣ ਲਈ ਬੜੀ ਤਕਨੀਕ ਨਾਲ ਵਰਤਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top