Share on Facebook | ||||||||
ਊੜਾ
ਅਤੇ ਜੂੜਾ
ਦੋਵੇਂ ਗੱਲਾਂ ਕਦੇ ਨਾਹੀਂ ਭੁੱਲਿਓ ਜਿਹਨਾਂ ਵਿੱਚੋਂ ਇੱਕ ਹੈ ਊੜਾ। ਦੂਜੀ ਗੱਲ ਸੁਣ ਲਓ ਪਿਆਰਿਓ ਸਿਰ ਉੱਤੇ ਸੋਹਣਾ ਜਿਹਾ ਜੂੜਾ। ਦੋਵੇਂ ਗੱਲਾਂ... ਹੁੰਦੀ ਨਾ ਪੰਜਾਬੀ ਜੇ ਪਿਆਰਿਓ ਗੁਰਬਾਣੀ ਵੀ ਨਾ ਇਸ ਵਿੱਚ ਆਉਂਦੀ। ਪੜਨੀ ਜੇ ਆਉਂਦੀ ਹੈ ਪੰਜਾਬੀ ਗੁਰਬਾਣੀ ਵੀ ਹੈ ਮਨ ਨੂੰ ਭਾਉਂਦੀ। ਭੁੱਲ ਗਿਆ ਜੋ ਵੀ ਇਸ ਊੜੇ ਨੂੰ ਬਾਣੀ ਪੜ੍ਹ ਨਾ ਸਕੇਗਾ ਮੂੜਾ। ਦੋਵੇਂ ਗੱਲਾਂ... ਗੁਰਮੁਖੀ ਲਿੱਪੀ ਹੈ ਪੰਜਾਬੀ ਦੀ ਹੈ ਜਿਸ ਵਿੱਚ ਲਿਖੀ ਹੋਈ ਬਾਣੀ। ਜੋ ਵੀ ਇਸ ਲਿੱਪੀ ਨੂੰ ਨਾ ਜਾਣਦਾ ਫਿਰ ਕਿਵੇਂ ਉਹ ਪੜ੍ਹੇਗਾ ਪ੍ਰਾਣੀ। ਬਾਣੀ ਗੁਰੂ ਰੱਬ ਨਾਲ਼ ਪਿਆਰਿਓ ਝੱਟ ਪਿਆਰ ਹੈ ਬਣਾਉਂਦੀ ਗੂੜ੍ਹਾ। ਦੋਵੇਂ ਗੱਲਾਂ... ਊੜੇ ਨਾਲ਼ ਜਿਹਦੀ ਕੋਈ ਪਛਾਣ ਨਹੀਂ ਉਹ ਸਿੱਖੀ ਦੇ ਖ਼ਜ਼ਾਨੇ ਨਾਲ਼ੋਂ ਟੁੱਟਦਾ। ਬਾਣੀ ਹੈ ਸਹਾਰਾ ਦੁੱਖ ਸੁੱਖ ਦਾ ਉਹ ਉਹਦੇ ਵਿੱਚੋਂ ਨਾਮ ਨਹੀਂਓਂ ਲੁੱਟਦਾ। ਪੜ੍ਹੋ ਲਿਖੋ ਬੋਲੋ ਜੀ ਪੰਜਾਬੀ ਫਿਰ ਗੁਰਮੁਖੀ ਰੰਗ ਚੜ੍ਹੇ ਗੂੜ੍ਹਾ। ਦੋਵੇਂ ਗੱਲਾਂ... ਗੁਰੂ ਦੇ ਦੁਆਰਿਆਂ ’ਚ ਲੋੜ ਹੈ ਗੁਰਮੁਖੀ ਪਾਠਸ਼ਾਲਾ ਵੀ ਚਲਾਓ। ਬੱਚਿਆਂ ਨੂੰ ਏਸ ਥਾਂ ਬਿਠਾ ਕੇ ਪੜ੍ਹਨੀ ਪੰਜਾਬੀ ਵੀ ਸਿਖਾਓ। ਮਾਂ ਬੋਲੀ ਹੁੰਦੀ ਜਾਨ ਕੌਮ ਦੀ, ਮੱਥੇ ਉੱਤੇ ਲਾਓ ਚੁੱਕ ਧੂੜਾ। ਦੋਵੇਂ ਗੱਲਾਂ... ਊੜਾ ਜਦੋਂ ਕੌਮ ਸਾਰੀ ਭੁੱਲ ਗਈ, ਨਾਂ ਕੌਮ ਦਾ ਕਿਨੇ ਨਹੀਂ ਲੈਣਾ। ਦਾੜ੍ਹੀ ਕੇਸ਼ ਵਾਲ਼ੇ ਬੰਦੇ ਹੋਣਗੇ, ਪਰ ਸਿੱਖ ਨਹੀਂ ਪੰਜਾਬੀ ਕਿਸੇ ਕਹਿਣਾ। ਬੱਚਿਆਂ ਦੇ ਪੱਲੇ ਬਾਣੀ ਪਾ ਦਿਓ ਜਿੱਥੋਂ ਮਿਲ਼ਦਾ ਏ ਸਤਿ ਨਾਮੁ ਰੂੜਾ। ਦੋਵੇਂ ਗੱਲਾਂ... ਜੂੜਾ ਸਾਨੂੰ ਚੇਤੇ ਹੈ ਕਰਾਂਵਦਾ, ਭਾਈ ਤਾਰੂ ਸਿੰਘ ਵਰਗਾ ਪਿਆਰਾ । ਜੂੜਾ ਹੈ ਤਾਂ ਪੱਗ ਸਿਰ ਬੱਝੇਗੀ, ਰਹੂ ਪੱਗ ਨਾਲ਼ ਸਿੱਖ ਵੀ ਨਿਆਰਾ। ਊੜਾ ਅਤੇ ਜੂੜਾ ਸ਼ਾਨ ਸਿੱਖੀ ਦੀ, ਮੋਹ ਮਾਇਆ ਦਾ ਪਿਆਾਰ ਸੱਭ ਕੂੜਾ। ਦੋਵੇਂ ਗੱਲਾਂ...
|
||||||||
| ||||||||
|