Share on Facebook

Main News Page

ਸਰਬ ਲੋਹ ਗ੍ਰੰਥ ਵੀ ਓਨਾ ਹੀ ਅਸ਼ੁੱਧ ਹੈ ਜਿੰਨਾ ਕਿ ਅਖੌਤੀ ਦਸਮ ਗ੍ਰੰਥ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
161118

ਪਟਨੇ ਵਾਲ਼ੇ ਗ੍ਰੰਥੀ ਸੁੱਖਾ ਸਿੰਘ ਦੀ ਰਚਨਾ:

ਪੰਡਿਤ ਤਾਰਾ ਸਿੰਘ ਨਰੋਤਮ ਦੀ ਖੋਜ ਅਨੁਸਾਰ ਇਹ ਗ੍ਰੰਥ ਪਟਨੇ ਵਾਲ਼ੇ ਸੁੱਖਾ ਸਿੰਘ ਦੀ ਰਚਨਾ ਹੈ । ਉਸ ਨੇ ਪ੍ਰਗਟ ਕੀਤਾ ਕਿ ਮੈਨੂੰ ਇਹ ਗ੍ਰੰਥ ਜਗਨ ਨਾਥ ਦੀ ਝਾੜੀ ਵਿੱਚ ਰਹਿਣ ਵਾਲ਼ੇ ਇੱਕ ਅਵਧੂਤ ਤੋਂ ਮਿਲ਼ਿਆ ਹੈ ਜੋ ਕਲਗੀਧਰ ਦੀ ਰਚਨਾ ਹੈ ।

ਭਾਈ ਕਾਨ੍ਹ ਸਿੰਘ ਨਾਭਾ ਨੇ ਕਿਹਾ:

ਅਸੀਂ ਭੀ ਸਰਬਲੋਹ ਨੂੰ ਦਸ਼ਮੇਸ਼ ਦੀ ਰਚਨਾ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਇਸ ਵਿੱਚ ਰੂਪ ਦੀਪ ਭਾਸ਼ਾ ਪਿੰਗਲ ਦਾ ਜ਼ਿਕਰ ਆਇਆ ਹੈ । ਰੂਪ ਦੀਪ ਦੀ ਰਚਨਾ ਸੰਮਤ 1776 ਵਿੱਚ ਹੋਈ ਹੈ ਅਤੇ ਕਲਗੀਧਰ ਸੰਮਤ 1765 ਵਿੱਚ ਜੋਤੀ ਜੋਤਿ ਸਮਾਏ ਸਨ ਅਤੇ ਜੇ ਇਹ ਗ੍ਰੰਥ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਦਾ ਹੈ ਤਦ ਖ਼ਾਲਸੇ ਦਾ ਪ੍ਰਸੰਗ ਅਤੇ ਗ੍ਰੰਥ ਪੰਥ ਨੂੰ ਗੁਰਤਾ ਦਾ ਜ਼ਿਕਰ ਕਿਵੇਂ ਆ ਸਕਦਾ ਹੈ? ਜੇ ਅੰਮ੍ਰਿਤ ਸੰਸਕਾਰ ਤੋਂ ਪਿੱਛੋਂ ਦੀ ਰਚਨਾ ਹੈ ਤਦ ਦਾਸ ਗੋਬਿੰਦ, ਸ਼ਾਹ ਗੋਬਿੰਦ ਆਦਿਕ ਨਾਮ ਕਿਉਂ? ਇਹ ਗ੍ਰੰਥ ਵੀ ਅਣਜਾਣ ਲਿਖਾਰੀਆਂ ਦੀ ਅਣਗਹਿਲੀ ਨਾਲ਼ ਉਤਨਾ ਹੀ ਅਸ਼ੁੱਧ ਹੈ ਜਿਤਨਾ ਕਿ ਦਸਮ ਗ੍ਰੰਥ। {ਦੇਖੋ ਮਹਾਨ ਕੋਸ਼ ਵਿੱਚ ਸਰਬਲੋਹ ਸ਼ਬਦ ਪੰਨਾਂ 167 ਪ੍ਰਕਾਸ਼ਨਾ ਸੰਨ 2000, ਪ੍ਰਕਾਸ਼ਕ ਨੈਸ਼ਨਲ ਬੁੱਕ ਸ਼ਾਪ ਦਿੱਲੀ}

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ॥ {ਗਗਸ ਪੰਨਾਂ 956}
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ॥ {ਗਗਸ ਪੰਨਾਂ 1248}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top