‘ਦਸ਼ਮ
ਗ੍ਰੰਥ ਸਵਾਲ ਜਵਾਬ’ 1 ਤੋਂ 40 ਯੂ ਟਿਊਬ ਉੱਤੇ ਅੱਪਲੋਡ ਕੀਤੇ ਜਾ ਚੁੱਕੇ ਹਨ ਅਤੇ ਬਾਕੀ
ਵੀ ਕੀਤੇ ਜਾਣ ਵਾਲ਼ੇ ਹਨ। ਉਸ ਲੜੀ ਵਿੱਚੋਂ 67ਵਾਂ ਪ੍ਰਸ਼ਨ ਉੱਤਰ ਸਮੇਤ ਇੱਥੇ ਦਿੱਤਾ ਜਾ
ਰਿਹਾ ਹੈ।
ਪ੍ਰਸ਼ਨ 67.
ਕੀ ਅਖੌਤੀ ਦਸਮ ਗ੍ਰੰਥ ਦੇ ਤ੍ਰਿਅ ਚਰਿੱਤ੍ਰਾਂ ਵਿੱਚ ਹੋਰ
ਸਾਧਾਰਨ ਇਸਤ੍ਰੀਆਂ ਅਤੇ ਰਾਣੀਆਂ ਤੋਂ ਬਿਨਾਂ ਕੁੱਝ ਇਸਤਰੀਆਂ ਆਖ਼ਰੀ ਨਾਂ ‘ਕੁਅਰਿ’ ਵਾਲ਼ੀਆਂ
ਵੀ ਹਨ ਜਿਨ੍ਹਾਂ ਨੂੰ ਵੀ ਧੋਖਾ-ਧੜੀ ਅਤੇ ਕਾਮ ਵਾਸ਼ਨਾ ਲਈ ਸ਼ਿਕਾਰ ਬਣਾਇਆ ਗਿਆ ਹੈ?
ਉੱਤਰ:
ਹਾਂ, ‘ਕੁਅਰਿ’ ਨਾਂ ਵਾਲ਼ੀਆਂ ਇਸਤ੍ਰੀਆਂ ਨੂੰ ਵੀ ਅਖੌਤੀ ਦਸਮ ਗ੍ਰੰਥ ਵਿੱਚ ਚਰਿੱਤ੍ਰਹੀਣ
ਸਿੱਧ ਕਰਨ ਲਈ ‘ਚਰਿਤ੍ਰੋ ਪਾਖਯਾਨ’ ਨਾਂ ਦੀ ਰਚਨਾ ਵਿੱਚ ਸ਼ਾਮਲ ਕੀਤਾ ਗਿਆ ਹੈ ।
ਨੂਪ ਕੁਅਰਿ (ਜਿਸ ਨੂੰ ਟੀਕਾਕਾਰਾਂ ਨੇ ਨੂਪ ਕੌਰ ਜਾਂ
ਅਨੂਪ ਕੌਰ ਵੀ ਲਿਖਿਆ ਹੈ) ਪੰਨਾਂ ਦਗ 840,
ਛਲ ਛਿੱਦ੍ਰ ਕੁਅਰਿ ਪੰਨਾਂ ਦਗ 835,
ਸੁਮੇਰ ਕੁਅਰਿ ਪੰਨਾਂ ਦਗ 845,
ਪ੍ਰੇਮ ਕੁਅਰਿ ਪੰਨਾਂ ਦਗ 848,
ਬਾਦਲ ਕੁਅਰਿ ਪੰਨਾਂ ਦਗ 870,
ਬਿਜੈ ਕੁਅਰਿ ਪੰਨਾਂ ਦਗ 883,
ਲਾਡਮ ਕੁਅਰਿ ਪੰਨਾਂ ਦਗ 889,
ਸੁਮਤਿ ਕੁਅਰਿ ਪੰਨਾਂ ਦਗ 1002,
ਪ੍ਰਮੁਦ ਕੁਅਰਿ ਪੰਨਾਂ ਦਗ 1030,
ਸੰਖ ਕੁਅਰਿ ਪੰਨਾਂ ਦਗ 1089 ਅਤੇ
ਰਾਜ ਕੁਅਰਿ ਪੰਨਾਂ ਦਗ 1289
ਕੁਅਰਿ ਸ਼ਬਦ ਇਸਤ੍ਰੀ ਲਈ ਹੀ ਹੈ:
ਪੰਨਾਂ ਦਗ 817-18 ਉੱਪਰ ‘ਕੁਅਰਿ’ ਸ਼ਬਦ ਦੀ ਇਸਤਰੀ ਵਜੋਂ ਵਰਤੋਂ ਦੇਖੋ: -
ਛੋਰਿ ਕਿਵਾਰ ਕੁਅਰਿ ਤਿਨ ਦੀਨੋ ।
ਤਾਂ ਸੁ ਕੁਅਰਿ ਭੋਗ ਦ੍ਰਿੜ ਕੀਨੋ ।
ਅਰਥ- ਇਸਤ੍ਰੀ ਨੇ ਅੰਦਰੋਂ ਦਰਵਾਜ਼ਾ ਖੋਲ੍ਹ ਦਿੱਤਾ ।
ਰਾਜੇ ਦਾ ਪੁੱਤ ਅੰਦਰ ਵੜ ਗਿਆ । ਦੋਹਾਂ ਨੇ ਕਾਮ-ਕ੍ਰੀੜਾ ਕੀਤੀ ਜਦੋਂ ਕਿ ਇਸਤ੍ਰੀ ਨੂੰ
ਭਜਾ ਕੇ ਲਿਆਉਣ ਵਾਲ਼ਾ ਪਹਿਲਾ ਬੰਦਾ ਸ਼ਹਿਰ ਵਿੱਚ ਗਿਆ ਹੋਇਆ ਸੀ । ਸਾਰੀ ਕਹਾਣੀ ਉੱਪਰ ਲਿਖੇ
ਪੰਨਿਆਂ ਉੱਤੋਂ ਪੜ੍ਹੀ ਜਾ ਸਕਦੀ ਹੈ ।
ਨੋਟ:
ਸਿੱਖ ਇਸਤ੍ਰੀ ਲਈ ਵਰਤਿਆ ‘ਕੌਰ’ ਸ਼ਬਦ ‘ਕੁਅਰਿ’ ਸ਼ਬਦ ਤੋਂ ਬਣਿਆਂ ਹੈ ਅਤੇ ‘ਕੁਅਰਿ’ ਸ਼ਬਦ
ਸੰਸਕ੍ਰਿਤ ਦੇ ‘ਕੁੰਵਰਿ’ (ਰਾਜ ਕੁਮਾਰੀ) ਸ਼ਬਦ ਤੋਂ ਬਣਿਆਂ ਹੈ।
ਮਹਾਨ ਕੋਸ਼ ਅਨੁਸਾਰ ‘ਕੁੰਵਰਿ’ ਸ਼ਬਦ ਤੋਂ ‘ਕੌਰਿ’ ਸ਼ਬਦ ਸਿੱਖ
ਇਸਤ੍ਰੀ ਲਈ ਸੀ ਜੋ ਸਿਹਾਰੀ ਛੱਡਣ ਕਰ ਕੇ ‘ਕੌਰ’ ਰਹਿ ਗਿਆ। ‘ਕੁੰਵਰ’ ਸ਼ਬਦ ਦਾ ਇਸਤ੍ਰੀ
ਲਿੰਗ ਹੀ ‘ਕੁੰਵਰਿ’ ਹੈ।