Share on Facebook

Main News Page

ਤੀਰ, ਤਰਵਾਰ, ਕਾਤੀ, ਅਤੇ ਕਟਾਰੀ... ਕੀ ਅਕਾਲਪੁਰਖ ਹਨ ?
-:
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. 02 May 2018

ਬਹੁਤ ਸਾਰੇ ਰਾਗੀ ਸੱਜਣ "ਕਾਲ ਤੁਹੀ, ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ॥" ਵਾਲ਼ੀ ਪੰਕਤੀ ਵਾਲ਼ਾਂ ਸਵੱਯਾ ਜੋ "ਅਸ ਕਿਰਪਾਣ ਖੰਡੋ ਖੜਗ ਤੁਬਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੀ ਹਮਾਰੇ ਪੀਰ।" ਤੋਂ ਸ਼ੁਰੂ ਹੁੰਦਾ ਹੈ, ਇਸ ਭਰਮ ਨਾਲ਼ ਪੜ੍ਹਦੇ ਹਨ ਕਿ ਇਸ ਵਿੱਚ "ਤੁਹੀ" ਸ਼ਬਦ "ਰੱਬ" ਲਈ ਵਰਤਿਆ ਹੈ। ਭਰਮ ਇਸ ਲਈ ਹੈ ਕਿ ਉਨ੍ਹਾਂ ਨੇ ਆਪ ਕਦੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਅਰਥਾਂ ਦੀ, ਗੁਰਬਾਣੀ ਦੀ ਕਸਵੱਟੀ ਨਾਲ, ਘੋਖ ਨਹੀਂ ਕੀਤੀ। ਲਿਖਾਰੀ ਨੇ ਇਹ ਸਵੱਯਾ ਦੁਰਗਾ ਮਾਈ ਪਾਰਬਤੀ ਨੂੰ ਸੰਬੋਧਨ ਕਰਦਿਆਂ, ਉਸ ਦੀ ਸਿਫ਼ਤਿ ਵਿੱਚ ਲਿਖਿਆ ਹੈ। ਲਿਖਾਰੀ ਲਿਖਦਾ ਹੈ:-

"ਅਥ ਦੇਵੀ ਜੂ ਕੀ ਉਸਤਤ ਕਥਨੰ" ਦ.ਗ੍ਰੰ. ਪੰਨਾਂ 309-10
ਭੁਜੰਗ ਪ੍ਰਯਾਤ ਛੰਦ ॥

ਸਿਰਲੇਖ ਤੋਂ ਸਪੱਸ਼ਟ ਹੈ ਕਿ ਲਿਖਾਰੀ ਦੁਰਗਾ ਦੇਵੀ ਦੀ ਸਿਫ਼ਤਿ ਲਿਖ ਰਿਹਾ ਹੈ ਨਾ ਕਿ ਅਕਾਲਪੁਰਖ ਦੀ। ਸ਼ੇਰ ਦੀ ਸਵਾਰੀ ਦੁਰਗਾ ਦੇਵੀ ਕਰਦੀ ਹੈ, ਰੱਬ ਨਹੀਂ ਕਿਉਂਕਿ ਰੱਬ ਦੀ ਦੇਹ ਨਹੀਂ ਹੈ।

ਤੁਹੀ ਅੱਛਰਾ ਪੱਛਰਾ ਬੁੱਧ ਬ੍ਰਿੱਧਿਆ ॥ ਤੁਹੀ ਭੈਰਵੀ ਭੂਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥

ਨੋਟ: 421 ਤੋਂ 430 ਤਕ ਲਿਖੇ ਸਵੱਯੇ ਦੁਰਗਾ ਮਾਈ ਪਾਰਬਤੀ ਦੇਵੀ ਦੀ ਸਿਫ਼ਤਿ ਵਿੱਚ ਹਨ। ਹੁਣ ਤਾਂ ਰਾਗੀਆਂ ਦਾ ਭਰਮ ਨਿਕਲ਼ ਜਾਣਾ ਚਾਹੀਦਾ ਹੈ ਕਿ ਦੁਰਗਾ ਨੂੰ ਹੀ ਤੀਰ, ਕਾਤੀ, ਕਟਾਰੀ ਅਤੇ ਤਰਵਾਰ ਆਦਿਕ ਸ਼ਸਤਰਾਂ ਦੇ ਨਾਵਾਂ ਨਾਲ਼ ਸਾਲਾਹਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top