Share on Facebook

Main News Page

ਕਾਲਕਾ ਦੇ ਅਰਥ ਗਿਆਨੀ ਮਾਨ ਸਿੰਘ ਝੌਰ ਵਲੋਂ ਗ਼ਲਤ
-:
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. 10 Apr 2018

ਗਿਆਨੀ ਮਾਨ ਸਿੰਘ ਜੀ ਝੌਰ ਨੇ ਹੇਠ ਲਿਖੇ ਲਿੰਕ ਉੱਤੇ ਕਾਲਕਾ {ਅਸਲ ਰੂਪ ਕਾਲਿਕਾ} ਸ਼ਬਦ ਦੇ ਅਰਥ ਕਰਨ ਲੱਗਿਆਂ ਬਹੁਤ ਵੱਡਾ ਠੇਡਾ ਖਾ ਗਏ ਹਨ ਅਤੇ ਕੌਮ ਨੂੰ ਵੀ ਠੇਡਾ ਲਾ ਗਏ ਹਨ।

ਕਾਲਕਾ/ਕਾਲਿਕਾ ਇੱਕ ਹਿੰਦੂ ਦੇਵੀ ਹੈ:
ਕਾਲਕਾ ਸ਼ਬਦ ਦਸ਼ਮ ਗ੍ਰੰਥ ਵਿੱਚ ਇਸਤ੍ਰੀ ਲਿੰਗ ਹੈ। ਕਾਲਿਕਾ ਇੱਕ ਹਿੰਦੂ ਦੇਵੀ ਹੈ ਪਰ ਗਿਆਨੀ ਜੀ ਨੇ ਅਰਥ ਕਰਦਿਆਂ ਬੋਲਿਆ ਕਿ ਕਾਲਕਾ ਸ਼ਬਦ ਦਾ ਪਦ ਛੇਦ ਕਾਲ ਕਾ ਹੈ।

ਗਿਆਨੀ ਜੀ ਨੇ ਦਸ਼ਮ ਗ੍ਰੰਥ ਨਹੀਂ ਪੜ੍ਹਿਆ:
ਗਿਆਨੀ ਜੀ ਨੇ ਜੇ ਚੰਡੀ ਚਰਿੱਤ੍ਰ ਉਕਤਿ ਬਿਲਾਸ ਨਾਂ ਦੀ ਦਸ਼ਮ ਗ੍ਰੰਥ ਦੀ ਰਚਨਾ ਨੂੰ ਪੜ੍ਹਿਆ ਅਤੇ ਵਾਚਿਆ ਹੁੰਦਾ ਤਾਂ ਸ਼ਾਇਦ ਏਡੀ ਵੱਡੀ ਗ਼ਲਤੀ ਨਾ ਕਰਦੇ।

ਗਿਆਨੀ ਜੀ ਨੇ ਸਿੱਖ ਕੌਮ ਦੇ ਸ਼ਾਹੀ ਪੰਥ ਵਿੱਚ ਕੰਡੇ ਖਿਲਾਰੇ:
ਗਿਆਨੀ ਜੀ ਨੇ ਕਾਲਕਾ ਸ਼ਬਦ ਨੂੰ ਕਾਲ ਕਾ ਪਦ-ਛੇਦ ਦੇ ਕੇ ਸਿੱਖ ਕੌਮ ਦੇ ਗੁਰਮਤਿ ਪੰਥ ਵਿੱਚ ਬ੍ਰਾਹਮਣਵਾਦ ਦੇ ਕੰਡੇ ਖਿਲਾਰ ਦਿੱਤੇ। ਇਹੋ ਜਿਹੇ ਪ੍ਰਚਾਰਕਾਂ ਦਾ ਫ਼ਰਜ ਹੁੰਦਾ ਹੈ ਸਿੱਖ ਕੌਮ ਨੂੰ ਗੁਰਮਤੀ ਸੇਧ ਦੇਣੀ ਨਾ ਕਿ ਉਸ ਨੂੰ ਤੁਰਨ ਜੋਗੀ ਵੀ ਨਾ ਛੱਡਣਾ।

ਕਾਲਕਾ ਸ਼ਬਦ ਦਸ਼ਮ ਗ੍ਰੰਥ ਵਿੱਚ ਇਸਤ੍ਰੀ ਲਿੰਗ ਹੋਣ ਦੇ ਪ੍ਰਮਾਣ: ਕਾਲਿਕਾ ਤੋਂ ਬਣੇ ਕਾਲਕਾ ਸ਼ਬਦ ਦਾ ਪਦ-ਛੇਦ ਕਾਲ ਕਾ ਸੌ ਪ੍ਰਤੀਸ਼ਤ ਗ਼ਲਤ ਹੈ। ਕਾਲਕਾ/ਕਾਲਿਕਾ ਇੱਕ ਸੰਪੂਰਨ ਸ਼ਬਦ ਹੈ ਜਿਸ ਦਾ ਪਦ-ਛੇਦ ਨਹੀਂ ਹੋ ਸਕਦਾ। ਕਾਲਕਾ ਹਿੰਦੂ ਦੇਵੀ ਹੈ ਜਿਸ ਦੇ ਨਾਂ ਉੱਤੇ ਮੰਦਰ ਬਣੇ ਹੋਏ ਹਨ। ਕਾਲਕਾ ਐਕਸਪ੍ਰੈੱਸ ਨਾਂ ਦੀ ਇੱਕ ਟ੍ਰੇਨ ਵੀ ਚੱਲਦੀ ਹੈ। ਦਸ਼ਮ ਗ੍ਰੰਥ ਵਿੱਚ ਦੇਵੀ ਕਾਲਕਾ ਅਤੇ ਕਾਲ਼ੀ ਦੇਵੀ ਇੱਕੋ ਹੀ ਦੇਵੀ ਦੇ ਦੋ ਨਾਂ ਹਨ। ਇਹ ਕਾਲਕਾ ਦੇਵੀ ਨੂੰ ਕਾਲ਼ੀ ਦੇ ਨਾਂ ਤੋਂ ਪਾਰਬਤੀ/ ਦੁਰਗਾ/ਸ਼ਿਵਾ ਨੇ ਦੈਂਤਾਂ ਨਾਲ਼ ਜੰਗ ਕਰਦਿਆਂ ਆਪਣਾ ਮੱਥਾ ਫੋੜ ਕੇ ਜੰਗ ਦੇ ਮੈਦਾਨ ਵਿੱਚ ਪ੍ਰਗਟ ਕੀਤਾ ਸੀ ਤਾਂ ਜੁ ਉਹ ਦੇਵੀ ਦੈਂਤਾਂ ਦੇ ਮਾਰੇ ਜਾਣ ਉੱਤੇ ਉਨ੍ਹਾਂ ਦੇ ਡੁਲ੍ਹਦੇ ਖ਼ੂਨ ਨੂੰ ਨਾਲ਼ੋ ਨਾਲ਼ ਪੀਂਦੀ ਜਾਵੇ ਤਾਂ ਜੁ ਖ਼ੂਨ ਤੋਂ ਹੋਰ ਦੈਂਤ ਨਾ ਪੈਦਾ ਹੋ ਸਕਣ। ਆਪਣੀ ਸਹਾਇਤਾ ਲਈ ਹੀ ਦੁਰਗਾ ਦੇ ਕਾਲ਼ੀ/ਕਾਲਕਾ ਦੇਵੀ ਨੂੰ ਪ੍ਰਗਟ ਕੀਤਾ ਸੀ।

ਚੰਡੀ ਚਰਿੱਤ੍ਰ ਉਕਤਿ ਬਿਲਾਸ ਵਿੱਚੋਂ :

1. ਪੰਨਾਂ ਦਗ 81- ਦੁਰਗਾ ਦੇਵੀ ਵਲੋਂ ਕਾਲ਼ੀ ਦੇਵੀ ਨੂੰ ਪ੍ਰਗਟ ਕਰਨਾ:
ਭਾਲ (ਮੱਥਾ)ਕੋ ਫੋਰਿ ਕੈ ਕਾਲ਼ੀ ਭਈ ਲਖਿ ਤਾ ਛਬਿ ਕੋਕਬਿ ਕੋ ਮਨ ਭੀਨੋ।
ਦੈਂਤ ਸਮੂਹ ਬਿਨਾਸਨ ਕੋ ਜਮ ਰਾਜ ਤਟ ਮ੍ਰਿੱਤ ਮਨੋ ਭਵ ਲੀਨੋ।
74।

2. ਕਾਲ਼ੀ ਦੇਵੀ ਨੇ ਆਪਣਾ ਕੰਮ ਕੀਤਾ।
ਪਾਨ ਕ੍ਰਿਪਾਨ ਧਰੇ ਬਲਵਾਨ ਸੁ ਕੋਪ ਕੈ ਬਿਜੁਲ ਜਿਉ ਗਰਜੀ ਹੈ ॥
That powerful goddess, taking the sword in her hand, in great ire, thundered like lightning.

ਮੇਰੁ ਸਮੇਤ ਹਲੇ ਗਰੂਏ ਗਿਰ ਸੇਸ ਕੇ ਸੀਸ ਧਰਾ ਲਰਜੀ ਹੈ ॥
Hearing her thunder, the great mountains like Sumeru shook and the earth resting on the hood of Sheshnaga trembled.,

ਬ੍ਰਹਮ ਧਨੇਸ ਦਿਨੇਸ ਡਰਿਓ ਸੁਨ ਕੈ ਹਰਿ ਕੀ ਛਤੀਆ ਤਰਜੀ ਹੈ ॥
Brahma, Kuber, Sun etc., were frightened and the chest of Shiva (Durga) throbbed.

ਚੰਡ ਪ੍ਰਚੰਡ ਅਖੰਡ ਲੀਏ ਕਰਿ ਕਾਲਿਕਾ ਕਾਲ ਹੀ ਜਿਉ ਅਰਜੀ ਹੈ ॥੭੫॥
Highly glorious Chandi (Durga), in her balanced state, creating Kalika like death, spoke thus.75.

3. ਪੰਨਾਂ ਦਗ 81- ਕਾਲ਼ੀ ਦੇਵੀ ਨੂੰ ਦੁਰਗਾ ਨੇ ਕਾਲਕਾ ਪੁੱਤ੍ਰੀ ਕਿਹਾ:
ਗਿਆਨੀ ਜੀ ਦਾ ਕਾਲਕਾ ਨੂੰ ;ਕਾਲ ਕਾ ਕਹਿਣ ਦਾ ਦਾਅਵਾ ਝੂਠਾ ਸਾਬਤ ਹੁੰਦਾ ਦੇਖੋ-
ਕਾਲ਼ੀ ਦੇਵੀ ਨੂੰ ਪੁੱਤ੍ਰੀ ਕਾਲਿਕਾ ਕਹਿ ਕੇ ਦੁਰਗਾ ਦੇਵੀ ਮੁੜ ਆਪਣੇ ਵਿੱਚ ਹੀ ਲੀਨ ਕਰ ਲੈਂਦੀ ਹੈ। ਦੇਖੋ ਇਹ ਦੋਹਰਾ:

ਦੋਹਰਾ ॥
ਨਿਰਖ ਚੰਡਕਾ ਤਾਸ ਕੋ ਤਬੈ ਬਚਨ ਇਹ ਕੀਨ ॥
Chandika (Durga), seeing her, thus spoke to her.

ਹੇ ਪੁਤ੍ਰੀ ਤੂੰ ਕਾਲਿਕਾ ਹੋਹੁ ਜੁ ਮੁਝ ਮੈ ਲੀਨ ॥੭੬॥
O my daughter Kalika, merge in me.76.

ਸੁਨਤ ਬਚਨ ਯਹ ਚੰਡਿ ਕੋ ਤਾ ਮਹਿ ਗਈ ਸਮਾਇ ॥
Hearing these words of Chandi,(Durga) she merged in her,

ਜਿਉ ਗੰਗਾ ਕੀ ਧਾਰ ਮੈ ਜਮੁਨਾ ਪੈਠੀ ਧਾਇ ॥੭੭॥
Like Yamuna falling into the current of Ganges.77.


ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top