ਵਿਰਸਾ ਰੇਡੀਓ ਨਿਊਜ਼ੀਲੈਂਡ ਦੀ ਦੁਰਵਰਤੋਂ ਕਰ
ਕੇ ਇਸ ਦੇ ਸੰਚਾਲਕਾਂ ਨੇ ਘੋਰ ਪਾਪ ਕਰਦੇ ਹੋਏ ਸਿੱਖ ਗੁਰੂ ਜੋਤਿ ਨੂੰ
ਭੁੱਲਣਹਾਰ ਕਹਿਣ, ਅੱਠਵੇਂ ਗੁਰੂ ਜੀ ਨੂੰ ਦਿੱਤੀ ਗੁਰਗੱਦੀ ਦੀ ਆਲੋਚਨਾ
ਕਰਨ, ਗੁਰੂ ਪਾਤਿਸ਼ਾਹਾਂ ਦੇ ਨਾਵਾਂ ਸੰਬੰਧੀ ਸ਼ੰਕੇ ਪ੍ਰਗਟ ਕਰਨ ਕਰਨ
ਉਪਰੰਤ ਕੁੱਝ ਜਾਗਰੂਕ ਸਿੱਖ ਪ੍ਰਚਾਰਕ ਅਤੇ ਚਿੰਤਕ ਵਿਰਸਾ ਰੇਡੀਓ ਦੇ
ਕੂੜ ਪ੍ਰਚਾਰ ਦਾ ਨੋਟਿਸ ਲੈਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਅਗਵਾਈ ਵਿੱਚ ਮੈਦਾਨ ਵਿੱਚ ਨਿੱਤਰੇ ਜਿਨ੍ਹਾਂ
ਵਿੱਚ ਸਿੰਘ ਨਾਦ ਰੇਡੀਓ ਯੂ.ਕੇ. ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ,
ਜਿਸ ਨੇ ਸਿੱਖੀ ਨੂੰ, ਰੇਡੀਓ ਵਿਰਸਾ ਵਲੋਂ ਕੀਤੇ ਕੂੜ ਪ੍ਰਚਾਰ ਨਾਲ਼,
ਲੱਗ ਰਹੀ ਢਾਹ ਨੂੰ ਦੇਖਦਿਆਂ ਆਪਣੇ ਯਤਨ ਆਰੰਭੇ ਅਤੇ ਰੇਡੀਓ ਵਿਰਸਾ
ਦੇ ਸੰਚਾਲਕਾਂ ਨੂੰ ਲੰਬੇ ਹੱਥੀਂ ਲਿਆ।
ਸਿੰਘ
ਨਾਦ ਰੇਡੀਓ ਦੇ ਲਾਈਵ ਚਰਚਾ ਦੇ ਪ੍ਰੋਗ੍ਰਾਮਾਂ ਵਿੱਚ ਬਹੁਤ ਸਾਰੇ
ਸ਼੍ਰੋਤਿਆਂ ਨੇ ਵੀ ਰੇਡੀਓ ਵਿਰਸਾ ਵਲੋਂ ਕੀਤੇ ਜਾਂਦੇ ਕੂੜ ਪ੍ਰਚਾਰ
ਵਿਰੁੱਧ ਆਪਣੇ ਕੀਮਤੀ ਗੁਰਮਤਿ ਵਿਚਾਰ ਦੇ ਕੇ ਯੋਗਦਾਨ ਪਾਇਆ।
ਰੇਡੀਓ ਵਿਰਸਾ ਦੇ ਸੰਚਾਲਕਾਂ ਨੇ ਸੱਚ ਬੋਲਣ ਵਾਲ਼ਿਆਂ ਨੂੰ ਵੀ ਗਾਲ਼੍ਹਾ
ਦਿੰਦਿਆਂ ਹੋਇਆਂ ਸਿੱਖ ਸੱਭਿਅਚਾਰ ਨੂੰ ਛਿੱਕੇ ਉੱਤੇ ਟੰਗੀ ਰੱਖਿਆ।
ਗਾਲ਼੍ਹਾਂ ਵਿੱਚ ਕੀ ਕੀ ਬੋਲਿਆ ਗਿਆ,
ਸਭ ਖ਼ਾਲਸਾ ਨਿਊਜ਼ ਰਾਹੀਂ ਪ੍ਰਗਟ ਹੋ ਚੁੱਕਾ ਹੈ। ਡਾ: ਅਮਰਜੀਤ
ਕੌਰ ਨੂੰ ਵੀ ਜ਼ਾਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਜਿਸ ਤੋਂ ਰੇਡੀਓ
ਵਿਰਸਾ ਦੇ ਸੰਚਾਲਕਾਂ ਦੀ ਘਟੀਆ ਸੋਚ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ
ਨੂੰ ਵਿਦਵਤਾ ਦੀ ਕੋਈ ਕ਼ਦਰ ਨਹੀਂ।
“ਆਪਣ ਹਥੀਂ ਆਪਣੀ ਜੜ੍ਹ ਆਪਿ ਉਪਟੈ॥”
ਅਨੁਸਾਰ ਰੇਡੀਓ ਵਿਰਸਾ ਦੇ ਸੰਚਾਲਕਾਂ ਨੂੰ, ਸ. ਵਰਪਾਲ ਸਿੰਘ
ਨਿਊਜ਼ੀਲੈਂਡ ਵਲੋਂ ਕੀਤੀ ਕਾਨੂੰਨੀ ਕਾਰਵਾਈ ਅਨੁਸਾਰ, ਪਾਪਾਂ ਦੀ ਸਜ਼ਾ
ਮਿਲ਼ੀ ਅਤੇ ਉਨ੍ਹਾਂ ਦੇ ਮੂੰਹ ਨੂੰ ਲਗਾਮ ਲੱਗੀ। ਪਾਪ ਕਰਨ ਵਾਲ਼ੇ ਨੂੰ
ਬਚਾਉਣ ਲਈ ਉਸ ਦਾ ਕੋਈ ਸਾਥੀ ਨਹੀਂ ਬਣਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਅਨੁਸਾਰ:-
1. ਅਨ ਕਾਏ ਰਾਤੜਿਆ
ਵਾਟ ਦੁਹੇਲੀ ਰਾਮ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ॥
--ਗਗਸ ਪੰਨਾਂ 546
2. ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ
ਪਇਆ॥ ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥ ਪਕੜੇ ਚਲਾਇਆ
ਅਪਣਾ ਕਮਾਇਆ ਮਹਾ ਮੋਹਨੀ ਰਾਤਿਆ॥ ਗੁਨ ਗੋਵਿੰਦ ਗੁਰਮੁਖਿ ਨ ਜਪਿਆ
ਤਪਤ ਥੰਮ੍ ਗਲਿ ਲਾਤਿਆ॥ ਕਾਮਿ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ
ਪਛੁਤਾਪਿਆ॥ ਬਿਨਵੰਤਿ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ॥3॥
--ਗਗਸ ਪੰਨਾਂ 546
ਬੀਚੁ- ਸਾਥੀ ਬਣਨ ਦਾ ਵਿਚੋਲਾਪਨ।