Share on Facebook

Main News Page

ਕੀ ਰੱਬ ਹਨ੍ਹੇਰ ਸਰੂਪ ਹੈ ਜਾਂ ਪ੍ਰਕਾਸ਼ ਸਰੂਪ
-: ਪ੍ਰੋ. ਕਸ਼ਮੀਰਾ ਸਿੰਘ USA

ਅਖੌਤੀ ਦਸ਼ਮ ਗ੍ਰੰਥ ਵਿੱਚ ਦਰਜ ਜਾਪੁ ਨਾਂ ਦੀ ਰਚਨਾਂ ਬਿਨਾਂ ਅਰਥ ਵਿਚਾਰੇ ਪੜ੍ਹੇ ਕੋਈ ਮਨਮਤਿ ਨਹੀਂ ਜਾਪਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗਿਆਨ ਦੀ ਰੌਸ਼ਨੀ ਨਾਲ਼ ਜੇ ਇੱਸ ਰਚਨਾਂ ਦੀ ਹਰ ਇੱਕ ਪੰਕਤੀ ਨੂੰ ਵਿਚਾਰਿਆ ਜਾਵੇ ਤਾਂ ਹੀ ਇਸ ਵਿੱਚ ਭਰੀ ਦੁਰਗਾ ਮਹਾਂਕਾਲ਼ ਦੀ ਸਿਫ਼ਤਿ ਦਾ ਪਤਾ ਲੱਗ ਸਕਦਾ ਹੈ। ਇੱਸ ਤੱਥ ਨੂੰ ਹੋਰ ਸਪੱਸ਼ਟ ਕਰਨ ਲਈ ਦਸ਼ਮ ਗ੍ਰੰਥ ਦੀਆਂ ਹੋਰ ਰਚਨਾਵਾਂ ਜਿਵੇਂ ਕ੍ਰਿਸ਼ਨਾਵਤਾਰ, ਚੰਡੀ ਚਰਿੱਤ੍ਰ ਆਦਿਕ ਨੂੰ ਵੀ ਵਾਚਣ ਦੀ ਲੋੜ ਹੈ ਜਿਨ੍ਹਾਂ ਵਿੱਚ ਖੁਲ੍ਹੇ ਤੌਰ ਉੱਤੇ ਦੇਵੀ ਜੂ ਕੀ ਉਸਤਤ ਕਥਨੰ ਸਿਰਲੇਖ ਹੇਠ ਦੁਰਗਾ ਮਾਈ ਪਾਰਬਤੀ ਦੀਆਂ ਪੁੱਜ ਕੇ ਸਿਫ਼ਤਾਂ ਕੀਤੀਆਂ ਗਈਆਂ ਹਨ। ਇਹ ਸਿਫ਼ਤਾਂ ਲਿਖਾਰੀ ਨੇ ਉਸੇ ਤਰ੍ਹਾਂ ਜਾਪੁ ਰਚਨਾ ਵੀ ਬਿਨਾਂ ਕਿਸੇ ਝਿਝਕ ਦੇ ਕੀਤੀਆਂ ਹਨ। ਜੇ ਕ੍ਰਿਸ਼ਨਾਵਤਾਰ ਵਿੱਚ ਦੁਰਗਾ ਦੇਵੀ ਦੀਆਂ ਸਿਫ਼ਤਾਂ ਪੜ੍ਹ ਕੇ ਤਤਕਾਲ਼ ਜਾਪੁ ਰਚਨਾ ਪੜ੍ਹੀ ਜਾਵੇ ਤਾਂ ਪਾਠਕ ਸਮਝ ਸਕਣਗੇ ਕਿ ਦੋਹਾਂ ਰਚਨਾਵਾਂ ਵਿੱਚ ਦੁਰਗਾ ਦੇਵੀ ਦੀਆਂ ਸਿਫ਼ਤਾਂ ਸਾਂਝੀਆਂ ਹਨ।

ਜਾਪੁ ਦੇ ਲਿਖਾਰੀ ਦਾ ਰੱਬ ਹਨ੍ਹੇਰ ਸਰੂਪ ਹੈ!
ਜੇ ਮੰਨ ਲਿਆ ਜਾਵੇ ਕਿ ਜਾਪੁ ਪੜ੍ਹਨ ਵਾਲ਼ੇ ਇਸ ਰਚਨਾ ਨੂੰ ਰੱਬ ਨਾਲ਼ ਜੋੜ ਕੇ ਪੜ੍ਹਦੇ ਹਨ ਤਾਂ ਫਿਰ ਇਹ ਰੱਬ ਤਾਂ ਹਨ੍ਹੇਰ ਸਰੂਪ ਸਮਝ ਕੇ ਬਿਆਨ ਕੀਤਾ ਗਿਆ ਹੈ। ਜਾਪੁ ਦੀ ਇੱਕ ਪੰਕਤੀ ਵਿੱਚ ਲਿਖਿਆ ਹੈ:-

ਨਮੋ ਅੰਧਕਾਰੇ॥ ਇਸ ਦਾ ਅਰਥ ਹੈ- ਹਨ੍ਹੇਰ ਸਰੂਪ ਰੱਬ ਨੂੰ ਨਮਸਕਾਰ ਹੈ।

ਚੰਡੀ ਚਰਿਤ੍ਰ ਵਿੱਚ ਲਿਖਾਰੀ ਨੇ ਦੁਰਗਾ ਦੇਵੀ ਦਾ ਸਰੂਪ ਬਿਆਨ ਕਰਦਿਆਂ ਵੀ ਅਜਿਹਾ ਹੀ ਲਿਖਿਆ ਹੈ ਜਿਵੇਂ:-
ਨਮੋ ਘੋਰਿ ਰੂਪਾ--।241।

ਸ਼੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਰੱਬ ਪ੍ਰਕਾਸ਼ ਸਰੂਪ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨੂੰ ਪ੍ਰਕਾਸ਼ ਸਰੂਪ ਬਿਆਨ ਕੀਤਾ ਗਿਆ ਹੈ। ਗੁਰਮਤਿ ਅਨੁਸਾਰ ਰੱਬ ਐਸਾ ਹੈ ਜੋ ਪ੍ਰਕਾਸ਼ ਨਾਲ਼ ਭਰਪੂਰ ਹੈ ਅਤੇ ਸੱਭ ਸੰਸਾਰ ਨੂੰ ਚਾਨਣ ਦੇ ਰਿਹਾ ਹੈ, ਜਿਵੇਂ:-

ੳ.) ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗਗਸ 13/5

ਜੇ ਰੱਬ ਆਪ ਹੀ ਹਨ੍ਹੇਰ ਸਰੂਪ ਹੈ ਉਹ ਦੂਜਿਆਂ ਨੂੰ ਕਿਵੇਂ ਚਾਨਣ ਦੇ ਸਕਦਾ ਹੈ? ਜਾਪੁ ਦਾ ਰੱਬ ਦੂਜਿਆਂ ਨੂੰ ਚਾਨਣ ਨਹੀਂ ਦੇ ਸਕਦਾ ਇਸ ਲਈ ਇਹ ਕੋਈ ਰੱਬ ਨਹੀਂ। ਗੁਰਮਤਿ ਇਸ ਰੱਬ ਦਾ ਖੰਡਨ ਕਰਦੀ ਹੈ। ਰੱਬ ਤਾਂ ਘੁੱਪ ਹਨ੍ਹੇਰੇ ਵਿੱਚ ਡਿਗਿਆਂ ਨੂੰ ਚਾਨਣ ਦੇ ਕੇ ਬਾਹਰ ਕੱਢਣ ਵਾਲ਼ਾ ਹੈ, ਜਿਵੇਂ:-

ਅ.) ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ॥ ਗਗਸ 1273/2
ੲ.) ਗਰਤ ਘੋਰ ਅੰਧ ਤੇ ਕਾਢਹੁ ਪ੍ਰਭੂ ਨਾਨਕ ਨਦਰਿ ਨਿਹਾਰਿ॥ ਗਗਸ 1301/15

ਗੁਰਮਤਿ ਅਨੁਸਾਰ ਰੱਬ ਪ੍ਰਕਾਸ਼ ਨਾਲ਼ ਭਰਪੂਰ ਹੈ ਅਤੇ ਦੀਵੇ ਬੱਤੀਆਂ ਦੇ ਚਾਨਣਾਂ ਵਿੱਚੋਂ ਮਹਾਨ ਚਾਨਣ ਹੈ, ਜਿਵੇਂ:-

ਸ.) ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ॥ ਗਗਸ 1018/10
ਚਾਦਨਾ ਚਾਦਨੁ- ਚਾਨਣਾਂ ਵਿਚੋਂ ਚਾਨਣ।

ਨੋਟ: ਪਾਠਕ ਸੋਚਣ ਕਿ ਉਹ ਹਨ੍ਹੇਰ ਸਰੂਪ ਰੱਬ ਨਾਲ਼ ਜਾਂ ਪ੍ਰਕਾਸ਼ ਸਰੂਪ ਰੱਬ ਨਾਲ਼ ਜੁੜਨਗੇ। ਦੁਰਗਾ ਮਹਾਂਕਾਲ਼ ਦੀਆਂ ਸਿਫ਼ਤਾਂ ਕਰਨਗੇ ਕਿ ਸੱਚੇ ਰੱਬ ਦੀਆਂ ਸਿਫ਼ਤਾਂ ਵਾਲ਼ੀ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਦੀ ਬਾਣੀ ਹੀ ਕੇਵਲ ਪੜ੍ਹਨਗੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ ਹੋਵੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top