ੳ.
ਮਿਤੀ 12 ਫਰਬਰੀ, 2017 ਨੂੰ ਪੁਰਾਤਨ ਵਿਰਸੇ ਸੰਬੰਧੀ ‘ਸੱਥ’ ਦੀ ਗੱਲ ਚੱਲ
ਰਹੀ ਸੀ । ਧੀਮਾਨ ਜੀ , ਜੋ ਲਿਖਾਰੀ ਵੀ ਹਨ, ਨੇ ਕਿਹਾ ਕਿ ਗੁਰਬਾਣੀ ਵਿੱਚ
ਵੀ ਲਿਖਿਆ ਹੈ “ਜਿੱਥੇ ਕੱਥ ਓਥੇ ਸੱਥ”।
ਇਸ ਕਥਨ ਦਾ ਨਾਂ ਤਾਂ ਹੋਸਟ ਨੇ ਨੋਟਿਸ ਲਿਆ ਅਤੇ ਨਾ ਹੀ ਦੂਜੇ ਬੈਠੇ ਸੱਜਣ
ਨੇ ਕੋਈ ਟਿੱਪਣੀ ਕੀਤੀ। ਜਾਪਦਾ ਹੈ ਕਿ ਓਥੇ ਬੈਠੇ ਕਿਸੇ ਨੂੰ ਵੀ ਇਸ ਪਤਾ
ਨਹੀਂ ਸੀ ਕਿ “ਜਿੱਥੇ ਕੱਥ ਓਥੇ ਸੱਥ” ਗੁਰਬਾਣੀ ਵਿੱਚ ਹੈ ਵੀ ਕਿ ਨਹੀਂ।
ਇਹ ਪੰਕਤੀ ਗੁਰਬਾਣੀ ਪ੍ਰਤੀ ਧੀਮਾਨ ਜੀ ਦੀ ਅਗਿਆਨਤਾ ਵੀ ਪ੍ਰਗਟ ਕਰਦੀ ਸੀ।
ਐਡੇ ਵੱਡੇ ਲਿਖਾਰੀ ਦੇ ਮੂਹੋਂ ਕਿਸੇ ਅਖਉਤ ਨੂੰ ਗੁਰਬਾਣੀ ਕਹਿ ਦੇਣਾ
ਬਿਲਕੁਲ ਸ਼ੋਭਾ ਨਹੀਂ ਦਿਦਾ ਸੀ। ਇਸੇ ਤਰ੍ਹਾਂ ਦੀਆਂ ਕਈ ਹੋਰ ਪੰਕਤੀਆਂ ਵੀ
ਹਨ ਜੋ ਗੁਰਬਾਣੀ ਨਹੀਂ, ਪਰ ਭੁਲੇਖੇ ਨਾਲ਼ ਲੋਕ ਗੁਰਬਾਣੀ ਮੰਨੀਂ ਜਾ ਰਹੇ
ਹਨ, ਜਿਵੇਂ:-
1. ਨਾਨਕ ਨੀਵਾਂ ਜੋ
ਚਲੈ ਲਗੈ ਨਾ ਤਤੀ ਵਾਉ। ‘ਨਾਨਕ’ ਸ਼ਬਦ ਦੀ ਅਯੋਗ ਵਰਤੋਂ ਹੈ।
2. ਨਾਨਕ ਨਾਮ
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ‘ਨਾਨਕ’ ਸ਼ਬਦ ਦੀ
ਅਯੋਗ ਵਰਤੋਂ ਹੈ।
3. ਨਾਨਕ ਦੁਖੀਆ ਸਭੁ
ਸੰਸਾਰੁ। ਸੋ ਸੁਖੀਆ ਜਿਸੁ ਨਾਮ ਆਧਾਰੁ।
“ਨਾਨਕ ਦੁਖੀਆ ਸਭੁ
ਸੰਸਾਰੁ” ਤਾਂ ਗੁਰਬਾਣੀ ਹੈ, ਪਰ ਇਸ ਨਾਲ਼ ਜੋੜੀ ਤੁਕ ਗੁਰਬਾਣੀ ਨਹੀਂ।
ਸਹੀ ਤੁਕਾਂ ਹਨ- “ਬਾਲੀ ਰੋਵੈ ਨਾਹਿ ਭਤਾਰੁ॥
ਨਾਨਕ ਦੁਖੀਆ ਸਭੁ ਸੰਸਾਰੁ॥” ਪੰਨਾਂ ਗਗਸ 954
ਅ. ਪਿਛਲੇ ਦਿਨਾਂ ਵਿੱਚ ਏ ਵਨ ਚੈਨਲ ਤੋਂ ਰਵਿੰਦਰ
ਸਿੰਘ ਰਾਜ ਹੋਸਟ ਵਜੋਂ ਇੱਕ ਸੱਜਣ ਨਾਲ਼ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ
ਵਾਰੇ ਗੱਲ ਬਾਤ ਕਰ ਰਿਹਾ ਸੀ। ਬੁਲਾਏ ਗਏ ਸੱਜਣ ਨੇ ਕਿਹਾ ਕਿ ਭਾਈ ਬਾਲਾ
ਗੁਰੂ ਨਾਨਕ ਪਾਤਿਸ਼ਾਹ ਜੀ ਦਾ ਸਾਥੀ ਸੀ। ਇਸ ਨੂੰ ਸੁਣ ਕੇ ਹੋਸਟ ਚੁੱਪੀ
ਧਾਰ ਕੇ ਬੈਠਾ ਰਿਹਾ। ਜਾਪਦਾ ਹੈ ਕਿ ਹੋਸਟ ਨੂੰ ਭਾਈ ਬਾਲੇ, ਨਕਲੀ ਘੜੇ ਗਏ
ਪਾਤਰ, ਵਾਰੇ ਕੁੱਝ ਨਹੀਂ ਪਤਾ ਸੀ। ਭਾਈ ਗੁਰਦਾਸ ਜੀ ਨੇ ਧੰਨੁ ਗੁਰੂ ਨਾਨਕ
ਪਾਤਿਸ਼ਾਹ ਜੀ ਦੇ ਸਫ਼ਰ ਦੇ ਇੱਕੋ ਇੱਕ ਸਾਥੀ ਭਾਈ ਮਰਦਾਨੇ ਦਾ ਜ਼ਿਕਰ ਤਾਂ
ਕੀਤਾ ਹੈ ਪਰ ਭਾਈ ਬਾਲੇ ਦਾ ਨਹੀਂ, ਜਿਵੇਂ:-
ਫਿਰਿ ਬਾਬਾ ਗਇਆ
ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
(ਵਾਰ 1 ਪਉੜੀ 35)
ਹੋਸਟ ਨੂੰ ਅਤੀ ਗਿਆਨਵਾਨ ਹੋਣਾ ਚਾਹੀਦਾ ਹੈ ਤਾਂ ਜੁ
ਸਹੀ ਇਤਿਹਾਸ ਪੇਸ਼ ਕੀਤਾ ਜਾ ਸਕੇ।